Coming Up Wed 9:00 PM  AEDT
Coming Up Live in 
Live
Punjabi radio

ਸੁਰੱਖਿਅਤ ਰਹੋ ਅਤੇ ਆਪਣੇ ਕੰਮ ਦੇ ਅਧਿਕਾਰ ਜਾਣੋ

This image is for representation only. Source: Hong Seok Che

ਸਿਡਨੀ ਅਤੇ ਨਿਊ ਸਾਊਥ ਵੇਲਸ ਵਿਚ ਪੜ ਰਹੇ ਭਾਰਤੀ ਵਿਦਿਆਰਥੀਆਂ ਲਈ ਜਾਣਕਾਰੀ ਪਰਦਾਨ ਕਰਨ ਵਾਸਤੇ ਸੈਸ਼ਨ

ਭਾਰਤ ਦੇ ਸਿਡਨੀ ਵਿਚਲੇ ਕੌਂਸਲਖਾਨੇ ਨੇ ਸਟੱਡੀ ਐਨ ਐਸ ਡਬਲਿਊ ਦੇ ਸਹਿਯੋਗ ਨਾਲ ਸਿਡਨੀ ਅਤੇ ਨਿਊ ਸਾਊਥ ਵੇਲਸ ਵਿਚ ਪੜ ਰਹੇ ਭਾਰਤੀ ਸਿਖਿਆਰਥੀਆਂ ਲਈ ਮਿਤੀ ੨੫ ਅਗਸਤ ੨੦੧੭ ਨੂੰ ਸ਼ਾਮ ੩.੪੫ ਤੋਂ ਲੈ ਕੇ ੬.੦੦ ਵਜੇ ਤਕ (ਲੈਵਲ ੨, ਕਾਸਲਵੇਅ ਸਟਰੀਟ, ਸਿਡਨੀ ਵਿਚ) ਇਕ ਜਾਣਕਾਰੀ ਪਰਦਾਨ ਕਰਨ ਵਾਸਤੇ ਸੈਸ਼ਨ ਦਾ ਆਯੋਜਨ ਕੀਤਾ ਹੈ ਅਤੇ ਸਾਰੇ ਹੀ ਭਾਰਤੀ ਵਿਦਿਆਰਥੀਆਂ ਨੂੰ ਉਥੇ ਆਉਣ ਲਈ ਸੱਦਾ ਦਿਤਾ ਹੈ। ਇਸ ਸੈਸ਼ਨ ਵਿਚ ਰੈਡਫਰਨ ਲੀਗਲ ਸੈਂਟਰ, ਐਨ ਐਸ ਡਬਲੀਊ ਪੁਲਿਸ ਅਤੇ ਫੇਅਰ ਵਰਕ ਓੰਬਡਸਮਨ ਦੇ ਨੁਮਾਂਇੰਦੇ ਵੀ ਆ ਕੇ ਸਿਖਿਆਰਥੀਆਂ ਨੂੰ ਜਾਣਕਾਰੀ ਦੇ ਨਾਲ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ।

Information session for International Students
Consulate General Office Sydney

ਸਟਡੀ ਐਨ ਐਸ ਡਬਲਿਊ ਤੋਂ ਗੁਰਨਾਮ ਸਿੰਘ ਨੇ ਆਪਣੀ ਹੱਡ-ਬੀਤੀ ਸਾਡੇ ਨਾਲ ਸਾਂਝੀ ਕਰਦੇ ਹੋਏ ਦਸਿਆ ਕਿ ਆਸਟ੍ਰੇਲੀਆ ਵਿਚ ਆ ਕੇ, ਬਿਨਾਂ ਕਿਸੇ ਜਾਣਕਾਰ ਦੀ ਮਦਦ ਦੇ (ਜਿਸ ਨੂੰ ਰੈਫਰੈਂਸ ਵੀ ਕਿਹਾ ਜਾਂਦਾ ਹੈ), ਪਹਿਲੀ ਨੋਕਰੀ ਪ੍ਰਾਪਤ ਕਰਨਾਂ ਬ

ਹੁਤ ਮੁਸ਼ਕਲ ਜਾਪਦਾ ਹੈ ਪਰ ਗੁਰਨਾਮ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ ਵਲੰਟੀਅਰ ਵਜੋਂ ਸੇਵਾ ਕਰਨ ਨਾਲ ਜਿਥੇ ਇਥੋਂ ਦੇ ਸਿਸਟਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਉ ਥੇ ਨਾਲ ਹੀ ਅਗਲੀ ਨੋਕਰੀ ਲਈ ਇਕ ਰੈਫਰੇਂਸ ਵੀ ਬਣ ਜਾਂਦਾ ਹੈ।

ਵਿਦੇਸ਼ਾਂ ਵਿਚੋਂ ਇਥੇ ਆਸਟ੍ਰੇਲੀਆ ਵਿਚ ਪੜਨ ਆਏ ਹੋਏ ਸਿਖਿਆਰਥੀ ਲਈ ਅਤ ਜਰੂਰੀ ਹੈ ਕਿ ਉਹ ਅੰਗਰੇਜੀ ਵਿਚ ਮਹਾਰਤ ਹਾਸਲ ਕਰ ਲੈਣ ਕਿਉਂਕਿ ਗੁਰਨਾਮ ਸਿੰਘ ਮੁਤਾਬਕ ਇਹ ਆਸਟ੍ਰੇਲੀਆ ਵਿਚ ਹਰ ਖੇਤਰ ਵਿਚ ਲੋੜੀਂਦੀ ਹੈ।

Gurnam getting appreciation
After finishing his studies Gurnam has established himself in both society and in career equally well.
Gurnam Singh

ਪੜਾਈ ਦੇ ਨਾਲ ਨਾਲ ਕੰਮ ਵੀ ਕਰਨਾਂ ਤਾਂ ਕਿ ਫੀਸਾਂ ਵਗੇਰਾ ਇਥੋਂ ਹੀ ਭਰੀਆਂ ਜਾ ਸਕਣ, ਕਾਫੀ ਮੁਸ਼ਕਲ ਜਾਪਦਾ ਹੈ।  ਪਰ ਗੁਰਨਾਮ ਅਨੁਸਾਰ ਕੇਵਲ ਕੰਮ ਹੀ ਕਰੀ ਜਾਣ ਦਾ ਇਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਪੜਾਈ ਵਿਚੋਂ ਅਸਫਲ ਰਹਿ ਜਾਣ ਉਤੇ ਉਹ ਪੜਾਈ ਦੁਬਾਰਾ ਕਰਨੀ ਪੈ ਸਕਦੀ ਹੈ ਅਤੇ ਫੀਸਾਂ ਵਗੈਰਾ ਦੁਬਾਰਾ ਭਰਨ ਕਾਰਨ ਪਹਿਲਾਂ ਜਾਨ ਮਾਰ ਕੇ ਕੀਤੀ ਹੋਈ ਵਾਧੂ ਕਮਾਈ ਖੂਹ ਖਾਤੇ ਵਿਚ ਪੈ ਜਾਂਦੀ ਹੈ।  ਇਸ ਲਈ ਕੰਮ ਅਤੇ ਪੜਾਈ ਦੋਹਾਂ ਨੂੰ ਹੀ ਬਰਾਬਰ ਤਰਜੀਹ ਦੇਣੀ ਚਾਹੀਦੀ ਹੈ।

For more news and updates, follow SBS Punjabi on Facebook and Twitter.

Coming up next

# TITLE RELEASED TIME MORE
ਸੁਰੱਖਿਅਤ ਰਹੋ ਅਤੇ ਆਪਣੇ ਕੰਮ ਦੇ ਅਧਿਕਾਰ ਜਾਣੋ 15/08/2017 11:43 ...
SBS Punjabi Australia News: Tuesday 30 Nov 2021 30/11/2021 12:07 ...
Punjabi Diary: Farmers celebrate one year of protests at New Delhi borders 30/11/2021 08:00 ...
SBS Punjabi Australia News: Monday 29th Nov 2021 29/11/2021 09:00 ...
COVID has made grieving more complex 29/11/2021 09:24 ...
Most Australians say racism is a 'very big' problem: Scanlon Foundation 29/11/2021 07:29 ...
Might Europe's current COVID surge be seen in Australia in 2022? 29/11/2021 06:30 ...
Pakistani Punjabi poetry book review: 'Ghar Da Buha' by Ghulam Rasool Shouq 29/11/2021 12:09 ...
SBS Punjabi Australia News: Friday 26 Nov 2021 26/11/2021 11:23 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
View More