Coming Up Wed 9:00 PM  AEDT
Coming Up Live in 
Live
Punjabi radio

ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਬਾਰੇ ਇੱਕ ਅਹਿਮ ਸੂਚਨਾ

كيف ستمنع استراليا فيروس كورونا المتحول من التسلل الى المجتمعات المحلية؟ Source: Getty Images/Virojt Changyencham

ਜੱਦ ਕਿ ਦੱਖਣੀ ਆਸਟ੍ਰੇਲੀਆ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਯੋਜਨਾਬੱਧ ਕੀਤੀ ਗਈ ਪਾਇਲਟ ਯੋਜਨਾ ਦੀ ਅੰਤਮ ਪ੍ਰਵਾਨਗੀ ਦਾ ਇੰਤਜ਼ਾਰ ਕਰ ਰਿਹਾ ਹੈ ਉੱਥੇ ਨੋਰਦਰਨ ਟੈਰੋਟਰੀ ਵਿੱਚ 70 ਵਿਦਿਆਰਥੀਆਂ ਦਾ ਪਹਿਲਾ ਬੈਚ ਇਸ ਮਹੀਨੇ ਹੈ ਅਖ਼ੀਰ ਤੱਕ ਪਹੁੰਚ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਯੋਗਨਾਬੱਦ ਕੀਤੇ ਗਏ ਆਸਟ੍ਰੇਲੀਆ ਦੇ ਪਹਿਲੇ ਪਾਇਲਟ ਪ੍ਰੋਗਰਾਮ ਅਧੀਨ ਇਸ ਮਹੀਨੇ ਦੇ ਅਖੀਰ ਤੱਕ ਸਿੰਗਾਪੁਰ ਤੋਂ 70 ਵਿਦਿਆਰਥੀ ਡਾਰਵਿਨ ਪਹੁੰਚ ਜਾਣਗੇ।

ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਉਪ-ਕੁਲਪਤੀ ਗਲੋਬਲ ਰਣਨੀਤੀ ਅਤੇ ਐਡਵਾਂਸਮੈਂਟ, ਐਂਡ੍ਰਿਊ ਐਵਰੇਟ ਨੇ ਕਿਹਾ ਕਿ ਪਹਿਲੇ ਬੈਚ ਵਿੱਚ ਵਿਦਿਆਰਥੀ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ ਕਈ ਹੋਰ ਸਰੋਤ ਦੇਸ਼ਾਂ ਤੋਂ ਆਉਣਗੇ ਅਤੇ ਉਹ ਆਪਣੇ ਖਰਚੇ ਤੇ ਇਹ ਯਾਤਰਾ ਕਰਨਗੇ। ਇੱਥੇ ਪਹੁੰਚ ਕੇ ਇਕ ਸਰਕਾਰੀ ਸਹੂਲਤ ਵਿੱਚ ਦੋ ਹਫ਼ਤੇ ਲਾਜ਼ਮੀ ਕੁਆਰੰਟੀਨ ਕਰਣ ਤੋਂ ਬਾਅਦ ਵਿਦਿਆਰਥੀਆਂ ਆਪਣੇ ਕੈਂਪਸ ਜਾ ਸਕਣਗੇ।

Tertiary students at the University of Melbourne in Melbourne, Wednesday, May 8, 2012. (AAP Image/Julian Smith) NO ARCHIVING
First batch of international students will return to Australia later this month.
AAP

ਦੱਖਣੀ ਆਸਟ੍ਰੇਲੀਆ ਦੀ ਸਰਕਾਰ ਫ਼ੇਡਰਲ ਸਰਕਾਰ ਨਾਲ ਪਾਇਲਟ ਯੋਜਨਾ ਦੇ ਅੰਤਮ ਨੁਕਤਿਆਂ ਤੇ ਕਮ ਕਰ ਰਹੀ ਹੈ ਅਤੇ ਇਹ ਦਸਿਆ ਜਾ ਰਿਹਾ ਕੀ ਅੰਤਮ ਮਨਜ਼ੂਰੀ ਮਿਲਣ ਤੋਂ ਇਹ ਕੁਝ ਕੁ ਦਿਨ ਹੀ ਦੂਰ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਪਹਿਲੇ ਬੈਚ ਵਿੱਚ ਵੱਖ-ਵੱਖ ਦੇਸ਼ਾਂ ਤੋਂ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿੰਗਾਪੁਰ ਤੋਂ ਐਡੀਲੇਡ ਵਾਪਸ ਲਿਆਯਾ ਜਾਵੇਗਾ।

ਨਿਊ ਸਾਊਥ ਵੇਲਸ ਦੇ ਨੌਕਰੀ, ਨਿਵੇਸ਼ ਅਤੇ ਸੈਰ-ਸਪਾਟਾ ਮੰਤਰੀ, ਸਟੂਅਰਟ ਆਇਰਸ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਪ੍ਰਦੇਸ਼ ਅਗਲੇ ਸਾਲ ਦੇ ਸ਼ੁਰੂ ਵਿੱਚ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।

South Australia's planned border reopening with NSW will officially go ahead after another day of promising COVID-19 figures, Premier Steven Marshall said.
South Australia Premier Steven Marshall
AAP

ਹਾਲਾਂਕਿ ਵਿਕਟੋਰੀਆ ਰਾਜ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਉਡਾਉਣ ਦੇ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ ਪਰ ਰਾਜ ਸਰਕਾਰ ਦੇ ਬੁਲਾਰੇ ਨੇ ਕਿਹਾ ਕੀ ਹੋਰ ਰਾਜਾਂ ਵਾਂਗ ਕੋਈ ਨਿਸ਼ਚਤ ਸਮਾਂ ਜਾਂ ਯੋਜਨਾ ਬਾਰੇ ਇਸ ਸਮੇਂ ਖ਼ੁਲਾਸਾ ਨਹੀਂ ਕੀਤਾ ਸੱਕਦਾ ਪਰ ਇਸ ਬਾਰੇ ਕੋਈ ਫ਼ੈਸਲਾ ਸਹਿਤ ਸੁਰਖੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਜਾਵੇਗਾ। ਇਸ ਦੇ ਚਲਦਿਆਂ ਪਿਛਲੇ ਸਾਲ ਵਿਕਟੋਰੀਆ ਵਿੱਚ ਆਏ ਤਕਰੀਬਨ 250,000 ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੁੱਝ ਹੋਰ ਸਮਾਂ ਇਹ ਅਨਿਸ਼ਚਿਤਤਾ ਬਣੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।