Coming Up Thu 9:00 PM  AEST
Coming Up Live in 
Live
Punjabi radio

ਕੀ ਆਸਟ੍ਰੇਲੀਆ ਦੇ ਹੁਨਰਮੰਦ ਕਾਮੇਂ ਨਵੇਂ ਅਮੀਰਾਂ ਵਜੋਂ ਉਭਰ ਰਹੇ ਹਨ?

Source: AAP Image/David Mariuz

‘ਸੀਕ’ ਸੰਸਥਾ ਦੇ ਅੰਕੜੇ ਦਰਸਾਉਂਦੇ ਹਨ ਕਿ ਏਅਰ ਕੰਡੀਸ਼ਨਿੰਗ ਅਤੇ ਰੈਫਰੀਜਿਰੇਸ਼ਨ ਦੇ ਕਾਮੇ ਆਸਟ੍ਰੇਲੀਆ ਦੇ ਕੁੱਝ ਅਮੀਰ ਤਰੀਨ ਕਾਮਿਆਂ ਵਜੋਂ ਉੱਭਰ ਰਹੇ ਹਨ। ਇਹਨਾਂ ਦੀ ਆਮਦਨ ਸਲਾਨਾ 83,000 ਡਾਲਰਾਂ ਤੱਕ ਹੁੰਦੀ ਹੈ ਅਤੇ ਇਹਨਾਂ ਤੋਂ ਪਿੱਛੋਂ ਸੂਚੀ ਵਿੱਚ ਸ਼ਾਮਲ ਹਨ ਇਲੈਕਟਰੀਸ਼ਨਸ, ਫਿਟਰਜ਼, ਟਰਨਰਸ ਅਤੇ ਮੈਕੀਨੀਸਟਸ ਆਦਿ।

ਜਿੰਮੀ* - ਏਅਰ-ਕੰਡੀਸ਼ਨਾਂ ਦਾ ਕਮ ਕਰਦੇ ਹੋਏ ਆਪਣੇ ਸੁਫਨੇ ਸਾਕਾਰ ਕਰ ਰਿਹਾ ਹੈ। ਇਸ 33 ਸਾਲਾਂ ਦੇ ਕਾਮੇ ਦਾ ਕਹਿਣਾ ਹੈ ਕਿ ਇਸ ਕਿੱਤੇ ਨਾਲ ਜੁੜਨ ਤੋਂ ਬਾਅਦ ਇਸ ਦੀ ਜਿੰਦਗੀ ਹੀ ਬਦਲ ਗਈ।

ਭਾਰਤੀ ਰਾਜ ਪੰਜਾਬ ਦੇ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਤੋਂ ਆਇਆਂ ਜਿੰਮੀ ਨੂੰ ਅੱਠ ਸਾਲ ਦਾ ਸਮਾਂ ਹੋ ਚੁੱਕਿਆ ਹੈ।

ਉਹ ਦਸਦਾ ਹੈ ਕਿ ਇਸ ਏਅਰ-ਕੰਡੀਸ਼ਨਿੰਗ ਵਾਲੇ ਕਿੱਤੇ ਨਾਲ ਉਸ ਦੀ ਜਾਣ ਪਹਿਚਾਣ ਅਚਾਨਕ ਹੀ ਭਾਈਚਾਰੇ ਦੇ ਇੱਕ ਸਿਆਣੇ ਨੇ ਉਸ ਸਮੇਂ ਕਰਵਾਈ ਜਦੋਂ ਉਹ ਕੁੱਝ ਸਾਲ ਪਹਿਲਾਂ ਗੁਰੂਦੁਆਰੇ ਗਿਆ ਹੋਇਆ ਸੀ ਅਤੇ ਕਿੱਤਾ ਚੁਣੇ ਜਾਣ ਪ੍ਰਤੀ ਕਾਫੀ ਸ਼ਸੋਪੰਜ ਵਿੱਚ ਸੀ।

‘ਉਸ ਸਿਆਣੇ ਦਾ ਕਹਿਣਾ ਸੀ ਕਿ ਬੇਸ਼ਕ ਆਸਟ੍ਰੇਲੀਆ ਵਿੱਚ ਇੱਕ ਕਾਮਾਂ ਬਨਣਾ ਕੋਈ ਸੁਖਾਲਾ ਕੰਮ ਨਹੀਂ ਹੈ ਪਰ ਇਸ ਦੇ ਮੁਕਾਬਲੇ ਦਾ ਹੋਰ ਕੋਈ ਕਿੱਤਾ ਵੀ ਨਹੀਂ ਦਿਸਦਾ, ਜਿਸ ਨਾਲ ਤੁਹਾਨੂੰ ਸਥਿਰਤਾ ਮਿਲਦੀ ਹੋਵੇ ਅਤੇ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਕੋਈ ਯੁਨਿਵਰਸਿਟੀ ਦੀ ਡਿਗਰੀ ਵੀ ਨਾਂ ਹੋਵੇ ਅਤੇ ਤੁਸੀਂ ਚੰਗੇ ਪੈਸੇ ਕਮਾਉਣੇ ਚਾਹੁੰਦੇ ਹੋਵੋ’।

   

supplied
Jimmy
Supplied

ਜਿੰਮੀ ਦਾ ਕਹਿਣਾ ਹੈ ਕਿ, ‘ਇਸ ਤੋਂ ਪ੍ਰੇਰਤ ਹੋ ਕਿ ਮੈਂ ਏਅਰ-ਕੰਡੀਸ਼ਨਿੰਗ ਦਾ ਮਕੈਨਿਕ ਬਨਣ ਦੀ ਠਾਣ ਲਈ ਅਤੇ ਫੇਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ’।

ਇਸ ਸਮੇਂ ਜਦੋਂ ਉਸ ਕੋਲ ਪੰਜਾਂ ਸਾਲਾਂ ਦਾ ਪੱਕਾ ਤਜਰਬਾ ਹੋ ਚੁੱਕਿਆ ਹੈ, ਉਹ ਆਪਣੀ ਕਮਾਈ ਦੀ ਰਕਮ ਬਾਰੇ ਦਸਣ ਤੋਂ ਕੁੱਝ ਸ਼ਰਮਾਉਂਦਾ ਹੈ ਪਰ ਨਾਲ ਹੀ ਕਹਿੰਦਾ ਹੈ ਕਿ ਉਹ ਬਾਕੀਆਂ ਨਾਲੋਂ ਕਿਤੇ ਸੌਖਾ ਹੈ।

ਜਿੰਮੀ ਕਹਿੰਦਾ ਹੈ ਕਿ, ‘ਟਰੇਡਜ਼ ਦੇ ਲਾਭਾਂ ਬਾਰੇ ਅਜੇ ਵੀ ਬਹੁਤੇ ਲੋਕਾਂ, ਖਾਸ ਕਰਕੇ ਪੰਜਾਬੀਆਂ ਨੂੰ ਪਤਾ ਨਹੀਂ ਹੈ। ਸਾਡੇ ਵਿੱਚੋਂ ਬਹੁਤ ਸਾਰੇ ਇੱਥੇ ਪਹੁੰਚਦੇ ਸਾਰ ਡਰਾਇਵਿੰਗ ਵਰਗੀਆਂ ਨੌਕਰੀਆਂ ਸ਼ੁਰੂ ਕਰ ਕੇ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਦਿੰਦੇ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਟਰੱਕ ਡਰਾਇਵਰਾਂ ਦਾ ਬਹੁਤੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਪੈਂਦਾ’।

ਜਿੰਮੀ ਉਹਨਾਂ ਖੁਸ਼ਕਿਸਮਤ ਲੋਕਾਂ ਵਿੱਚ ਗਿਣਿਆ ਜਾ ਸਕਦਾ ਹੈ ਜਿਨਾਂ ਨੇ ਕਿਸੇ ਕਿੱਤੇ ਨੂੰ ਬਚਪਨ ਵਿੱਚ ਹੀ ਸਿਖਿਆ ਹੋਵੇ।

   

tradies
SEEK reveals Australia's highest paid tradies
sbs

ਸੀਕ ਅਦਾਰੇ ਦੇ ਆਕੜੇ ਦਰਸਾਉਂਦੇ ਹਨ ਕਿ ਇੱਥੋਂ ਦੇ ਟਰੇਡੀਜ਼ ਓਸਤਨ ਮਿਲਣ ਵਾਲੀ ਤਨਖਾਹ ਨਾਲੋਂ ਕਿਤੇ ਵਧ ਕਮਾਈ ਕਰਦੇ ਹਨ।

ਆਸਟ੍ਰੇਲੀਆ ਦੇ ਅਮੀਰ ਟਰੇਡੀਆਂ ਵਿੱਚ ਏਅਰ-ਕੰਡੀਸ਼ਨਿੰਗ ਅਤੇ ਰੈਫਰੀਜਿਰੇਸ਼ਨ ਮਕੈਨਿਕ ਆਉਂਦੇ ਹਨ ਜਿਨਾਂ ਦੀ ਓਸਤਨ ਤਨਖਾਹ 83,278 ਡਾਲਰ ਤੱਕ ਹੁੰਦੀ ਹੈ। ਇਸ ਤੋਂ ਬਾਅਦ ਬਿਜਲੀ ਦੇ ਕਾਮੇਂ ਜੋ ਕਿ 82,782 ਡਾਲਰ ਅਤੇ ਫਿਟਰ, ਟਰਨਰ ਆਦਿ ਨੂੰ ਮਿਲਦੇ ਹਨ $79,170 ਡਾਲਰ ਤੱਕ ਸਲਾਨਾ।

 

   

tradies
A tradie carrying out his job
Pixabay

ਬੇਸ਼ਕ ਦੇਖਣ ਵਿੱਚ ਇਹ ਇੱਕ ਵਧੀਆ ਕਮਾਈ ਵਾਲਾ ਕਿੱਤਾ ਜਾਪਦਾ ਹੈ ਪਰ ਇਸ ਵਾਸਤੇ ਚਾਰ ਸਾਲਾਂ ਦੀ ਅਪਰੈਂਟਿਸਸ਼ਿਪ / ਟਰੇਨਿੰਗ ਵੀ ਕਰਨੀ ਪੈਂਦੀ ਹੈ।

ਰੈਫਰੀਜਿਰੇਸ਼ਨ ਐਂਡ ਏਅਰ-ਕੰਡੀਸ਼ਨਿੰਗ ਕੰਟਰੈਕਟਰਸ ਰੈਫਰੀਜਿਰੇਸ਼ਨ ਦੇ ਪ੍ਰਧਾਨ ਕੈਵਿਨ ਓ’ਸ਼ੀਅ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕਿਸੇ ਕਿੱਤੇ ਨੂੰ ਯੁਨਿਵਰਸਿਟੀ ਦੀ ਮੁਕਾਬਲੇ ਅਪਨਾਉਣ ਦੇ ਕਈ ਲਾਭ ਹੁੰਦੇ ਹਨ।

Listen to SBS Punjabi Monday to Friday at 9 pm. Follow us on Facebook and Twitter

Coming up next

# TITLE RELEASED TIME MORE
ਕੀ ਆਸਟ੍ਰੇਲੀਆ ਦੇ ਹੁਨਰਮੰਦ ਕਾਮੇਂ ਨਵੇਂ ਅਮੀਰਾਂ ਵਜੋਂ ਉਭਰ ਰਹੇ ਹਨ? 08/11/2019 06:24 ...
Children's rights in Australia: what are they and how are they protected? 19/05/2022 10:18 ...
Coalition’s super-for-housing policy faces criticism 19/05/2022 07:44 ...
Bollywood Gupshup: Sharmila Tagore returns to the screen after 11 years with film ‘Gulmohar’ 19/05/2022 05:00 ...
SBS Punjabi Australia News: Wednesday 18 May 2022 18/05/2022 12:06 ...
'Don't confuse Nazi symbol with sacred swastika’: Australian Hindus call for education amid ban 18/05/2022 08:12 ...
SBS Punjabi Australia News: Tuesday 17 May 2022 17/05/2022 12:05 ...
ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਨਵੀਂ ਯੋਜਨਾ ਦਾ ਐਲਾਨ 17/05/2022 09:08 ...
ਪ੍ਰਵਾਸੀ ਪਰਿਵਾਰ 70 ਸਾਲ ਤੋਂ ਵੱਧ ਉਮਰ ਦੇ ਵਿਜ਼ਟਰ ਵੀਜ਼ਾ ਧਾਰਕਾਂ ਲਈ ਢੁੱਕਵਾਂ ਸਿਹਤ ਬੀਮਾ ਨਾ ਮਿਲਣ ਕਾਰਨ ਚਿੰਤਤ 17/05/2022 09:51 ...
Prime Minister Scott Morrison's election campaign launches a first home buyer scheme 17/05/2022 09:08 ...
View More