Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬੌਰਨ ਵਸਦੇ ਪੰਜਾਬੀ ਨੇ ਕਰੋਨਾ-ਤਾਲਾਬੰਦੀ ਦੌਰਾਨ 1970 ਮਾਡਲ ਫੋਰਡ ਟਰੈਕਟਰ ਵਿੱਚ ਪਾਈ ਨਵੀਂ ਜਾਨ

Melbourne-based Jaskaran Brar with his newly refurbished Ford 3000 Tractor. Source: Supplied

ਮੈਲਬੌਰਨ ਦੇ ਕਰੋਨਾਵਾਇਰਸ ਲਾਕਡਾਊਨ ਵਿੱਚ ਲੰਘਾਏ 10 ਮਹੀਨਿਆਂ ਦੌਰਾਨ ਜਸਕਰਣ ਬਰਾੜ ਨੇ ਆਪਣੇ ਬੂਹੇ ਫੋਰਡ ਟਰੈਕਟਰ ਖੜ੍ਹਾਉਣ ਦਾ ਸੁਪਨਾ ਪੂਰਾ ਕੀਤਾ ਹੈ।

ਪੰਜਾਬੀ ਰਹਿਤਲ ਤੇ ਖੇਤੀਬਾੜੀ ਦੇ ਕੰਮਕਾਜ ਨਾਲ ਜੁੜੇ ਲੋਕ ਟਰੈਕਟਰਾਂ ਦੀ ਅਹਿਮੀਅਤ ਤੋਂ ਭਲੀ-ਭਾਂਤ ਵਾਕਫ਼ ਹਨ।

ਟਰੈਕਟਰਾਂ ਵਿੱਚ ਫੋਰਡ ਬਰਾਂਡ ਦਾ ਖਾਸ ਨਾਂ ਹੈ ਜਿਸ ਦਾ ਜ਼ਿਕਰ ਪੰਜਾਬੀ ਗੀਤਾਂ ਵਿੱਚ ਵੀ ਅਕਸਰ ਸੁਣਨ ਨੂੰ ਮਿਲਦੀ ਹੈ - "ਕਾਰ ਮਾਰੂਤੀ ਰੀਸ ਕਰੂ ਕੀ ਫੋਰਡ ਟਰੈਕਟਰ ਦੀ" ਅਤੇ ਪੰਜਾਬੀ ਬਜ਼ੁਰਗ ਵੀ ਅਕਸਰ ਸਿਫਤ ਵਿੱਚ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਫੋਰਡ, ਫੋਰਡ ਈ ਆ'।

ਡੈਂਡੀਨੋਂਗ ਲਾਗੇ ਡਵਟਨ ਵਿੱਚ ਰਹਿੰਦੇ ਜਸਕਰਣ ਬਰਾੜ ਦਾ ਪਿਛੋਕੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦਾ ਹੈ।

ਕਿਸਾਨੀ ਦੇ ਧੰਦੇ ਨਾਲ ਜੁੜੇ ਬਰਾੜ ਪਰਿਵਾਰ ਕੋਲ ਪਿੰਡ ਖੇਤੀ ਲਈ ਪਿਛਲੇ ਲੰਬੇ ਸਮੇ ਤੋਂ ਫੋਰਡ ਟਰੈਕਟਰ ਰੱਖਿਆ ਹੋਇਆ ਹੈ।

Jaskaran Brar committed to this 'DIY' project during the COVID-19 lockdown in Melbourne.
Jaskaran Brar committed to this 'DIY' project during the COVID-19 lockdown in Melbourne.
Supplied

ਸ੍ਰੀ ਬਰਾੜ ਜੋ ਮੈਲਬੌਰਨ ਵਿੱਚ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਦਾ ਇਸ ਟਰੈਕਟਰ ਬ੍ਰਾਂਡ ਨਾਲ ਖਾਸ ਲਗਾਅ ਹੈ ਤੇ ਇਸੇ ਗੱਲ ਦੇ ਚਲਦਿਆਂ ਉਸ ਨੇ ਆਪਣੇ ਘਰ ਤੋਂ 400 ਕਿਲੋਮੀਟਰ ਦੂਰ ਇੱਕ ਕਿਸਾਨ ਤੋਂ ਇੰਗਲੈਂਡ ਦਾ ਬਣਿਆ ਸੰਨ 1970 ਮਾਡਲ ਪੁਰਾਣਾ ਫੋਰਡ ਟਰੈਕਟਰ ਖਰੀਦਿਆ ਸੀ। 

“ਇਸ ਟਰੈਕਟਰ ਦੀ ਹਾਲਤ ਬਹੁਤ ਖਸਤਾ ਸੀ ਮੈਂ ਉਸ ਨੂੰ ਆਪਣੇ ਸ਼ੌਕ ਦੇ ਚੱਲਦਿਆਂ ਨਵੀਂ ਰੰਗਤ ਦਿੱਤੀ ਹੈ। ਨਵੇਂ ਸਿਰਿਓਂ ਇਸਨੂੰ ਦੁਬਾਰਾ ਜੋੜਿਆ ਹੈ। ਬਹੁਤ ਸਾਰੇ ਸਪੇਅਰ ਪਾਰਟਸ ਪੰਜਾਬ ਦੇ ਨਕੋਦਰ ਕਸਬੇ ਤੋਂ ਤੇ ਮੈਲਬੌਰਨ ਤੋਂ ਖ਼ਰੀਦੇ ਹਨ।

“ਇਸ ਪ੍ਰਾਜੈਕਟ ਤੇ ਹੁਣ ਤੱਕ ਪੰਦਰਾਂ ਤੋਂ ਵੀਹ ਹਜ਼ਾਰ ਡਾਲਰ ਦਾ ਖਰਚਾ ਆਇਆ ਹੈ ਪਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।

ਮੇਰੇ ਘਰਦਿਆਂ ਖ਼ਾਸਕਰ ਮੇਰੇ ਪਿਤਾ ਜੀ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ ਸਾਡੇ ਆਸਟ੍ਰੇਲੀਆ ਵਾਲ਼ੇ ਘਰ ਵਿੱਚ ਵੀ ਨੀਲਾ ਫੋਰਡ ਖੜ੍ਹਾ ਹੈ।

"ਇਸ ਟਰੈਕਟਰ ਤੋਂ ਇਲਾਵਾ ਮੈਂ ਇੱਕ 'ਅੱਠ ਦਾ ਇੰਜਣ' ਵੀ ਖਰੀਦਿਆ ਹੈ। ਹੁਣ ਇਹ ਦੋਨੋਂ ਮੇਰੀਆਂ ਅੱਖਾਂ ਸਾਹਵੇਂ ਰਹਿੰਦੇ ਨੇ ਤੇ ਮੈਨੂੰ ਮੇਰੇ ਪਿੰਡ ਤੋਂ ਦੂਰ ਨਹੀਂ ਹੋਣ ਦਿੰਦੇ," ਉਨ੍ਹਾਂ ਕਿਹਾ।

1970 ਮਾਡਲ ਦੇ ਇਸ ਟਰੈਕਟਰ 'ਤੇ 10 ਮਹੀਨੇ ਮਿਹਨਤ ਕਰਨ ਪਿੱਛੋਂ ਕਰੋਨਾਵਾਇਰਸ ਲਾਕਡਾਊਨ ਵਿੱਚ ਇਸ ਨੂੰ ਨਵੀਂ ਰੰਗਤ ਦਿੰਦਿਆਂ ਹੁਣ ਬਰਾੜ ਦਾ ਇਰਾਦਾ ਇਸ ਨੂੰ ਆਸਟ੍ਰੇਲੀਆ ਵਿਚਲੇ ਕਿਸਾਨ ਮੇਲਿਆਂ ਵਿੱਚ ਨੁਮਾਇਸ਼ ਵਜੋਂ ਲਿਜਾਣ ਦਾ ਹੈ।

Melbourne-based Jaskaran Brar created a replica of what his family owns back in Punjab - a Ford Tractor and a two-wheel engine.
Melbourne-based Jaskaran Brar created a replica of what his family owns back in Punjab - a Ford tractor and a two-wheel engine.
Supplied

ਸ੍ਰੀ ਬਰਾੜ ਨੇ ਪੰਜਾਬ ਰਹਿੰਦਿਆਂ ਐਗਰੀਕਲਚਰ ਮਸ਼ੀਨਰੀ ਨਾਲ ਸਬੰਧਤ ਮਕੈਨੀਕਲ ਦਾ ਆਈ ਟੀ ਆਈ ਦਾ ਕੋਰਸ ਵੀ ਕੀਤਾ ਹੋਇਆ ਹੈ।  

“ਲੋਕਾਂ ਲਈ ਇਹ ਇੱਕ ਟਰੈਕਟਰ ਮਾਤਰ ਹੈ ਪਰ ਸਾਡੇ ਲਈ ਇਹ ਕਿਰਤ ਕਰਨ ਦਾ ਸੁਨੇਹਾ ਹੈ," ਉਨ੍ਹਾਂ ਕਿਹਾ।

ਸਾਨੂੰ ਜ਼ਿੰਦਗੀ ਦੇ ਇਸ ਮੁਕਾਮ 'ਤੇ ਪਹੁੰਚਾਉਣ ਵਿੱਚ ਫੋਰਡ ਦਾ ਖਾਸ ਯੋਗਦਾਨ ਹੈ। ਇਹੀ ਕਾਰਨ ਹੈ ਕਿ ਮੈਂ ਇਹਨੂੰ ਆਪਣੇ ਪਰਿਵਾਰ ਦਾ ਇੱਕ ਅਟੁੱਟ ਅੰਗ ਮੰਨਦਾ ਹਾਂ।"

ਉਹ 2008 ਵਿੱਚ ਭਾਰਤ ਤੋਂ ਪਰਥ ਆਏ ਸਨ ਤੇ ਉਸ ਤੋਂ ਬਾਅਦ ਸੰਨ 2016 ਤੋਂ ਉਹ ਮੈਲਬੌਰਨ ਦੇ ਨਿਵਾਸੀ ਹਨ।

ਟਰੈਕਟਰ ਨੂੰ ਮੁੜ ਨਵੀਂ ਪਛਾਣ ਦੇਣ ਵਿੱਚ ਸਹਿਯੋਗ ਲਈ ਉਨ੍ਹਾਂ ਨੇ ਆਪਣੇ ਪਿੰਡ ਵਾਲੇ ਚਰਨ ਮਿਸਤਰੀ, ਦਲਜੀਤ ਫੋਰਮੈਨ ਅਤੇ ਸਪੇਅਰ ਪਾਰਟਸ ਲਈ ਜੱਸ ਟਰੈਕਟਰਜ਼ ਨਕੋਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। 

ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ 

ਮੈਲਬੌਰਨ ਵਸਦੇ ਪੰਜਾਬੀ ਨੇ ਕਰੋਨਾ-ਤਾਲਾਬੰਦੀ ਦੌਰਾਨ 1970 ਮਾਡਲ ਫੋਰਡ ਟਰੈਕਟਰ ਵਿੱਚ ਪਾਈ ਨਵੀਂ ਜਾਨ
00:00 00:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 

Coming up next

# TITLE RELEASED TIME MORE
ਮੈਲਬੌਰਨ ਵਸਦੇ ਪੰਜਾਬੀ ਨੇ ਕਰੋਨਾ-ਤਾਲਾਬੰਦੀ ਦੌਰਾਨ 1970 ਮਾਡਲ ਫੋਰਡ ਟਰੈਕਟਰ ਵਿੱਚ ਪਾਈ ਨਵੀਂ ਜਾਨ 01/04/2021 12:20 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More