Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪਰਦੇਸਾਂ ਵਿੱਚ ਬੈਠੇ ਨਹੀਂ ਭੁੱਲਦਾ ਅੰਮੀਏ ਤੇਰਾ ਮੋਹ

ਸੱਤ ਸਮੁੰਦਰ ਪਾਰ ਬੈਠਿਆ ਜਦ ਵੀ ਅਸੀਂ ਆਪਣੀ ਰੂਹ ਇੱਕ ਕਰ ਕੁੱਝ ਸੋਚਦੇ ਹਾਂ ਤਾਂ ਸਭ ਤੋਂ ਪਹਿਲਾ ਖਿਆਲ ਮਾਂ ਦਾ ਆਉਦਾ ਹੈ। ਜ਼ਿੰਦਗੀ ਦੀਆ ਪਰਤਾ ਫਰੋਲਦਿਆ, ਮਨ ਮਰਜ਼ੀ ਦਾ ਰੰਗ ਲੱਭਦਿਆਂ, ਮਾਂ ਦੇ ਮੋਹ ਦਾ ਰੰਗ ਸਭ ਤੋਂ ਗੂੜਾ ਹੋ ਨਿਬੜਦਾ ਹੈ। ਇਹ ਰਿਸ਼ਤਾ ਆਸਾਂ, ਉਮੀਦਾਂ, ਸੁਪਨਿਆਂ ਤੇ ਰਹੱਸਮਈ ਬੁਝਾਰਤਾਂ ਦਾ ਰਿਸ਼ਤਾ ਹੈ।

ਮਾਂ ਸਿਆਣੀ ਧੀ ਬਣਾ ਕੇ ਮੈਨੂੰ 

ਕਿੰਨਾ ਕੁਝ ਹੈ ਤੂੰ ਸਿੱਖਾਂ ਦਿੱਤਾ ,

ਦੱਸਾਂ ਕੁ ਸਾਲਾ ਦੀ ਨੂੰ ਹੀ ਤੂੰ 

ਮੈਨੂੰ ਰੋਟੀ ਪਾਣੀ ਸਿਖਾ ਦਿੱਤਾ!

ਸਿਖਾ ਦਿੱਤੇ ਸਾਰੇ ਗੁਣ ਜੋ ਸਭ 

ਨੂੰ ਖੁਸ਼ ਰੱਖਣ ਲਈ ਜ਼ਰੂਰੀ ਨੇ 

ਕਿਵੇਂ ਹਰ ਗੱਲ ਤੇ ਹਾਂ ਜੀ ਕਹਿਣਾ,

ਮੇਰੇ ਸਾਹਾਂ ਵਿੱਚ ਹੈ ਵੱਸਾ ਦਿੱਤਾ!

ਜੇ ਅਪਨਾ ਦਿਲ ਕਦੀ ਅਵਾਜ਼ ਕੱਢੇ ਤਾਂ 

ਨਜ਼ਰ ਅੰਦਾਜ਼ ਕਰ ਦਵੀ,

ਕਿਵੇ ਸਭ ਦੇ ਦਿਲ ਵਿੱਚ ਵੱਸਣਾ ਹੈ 

ਮੈਨੂੰ ਇਹ ਪੜਾ ਦਿੱਤਾ!

ਕਾਸ਼ ਕਦੀ ਮੈਨੂੰ ਇਹ ਵੀ ਸਿਖਾ ਦਿੰਦੀ

ਕਿ ਸਾਹ ਕਿਵੇਂ ਲਈਦਾ ਹੈ ,

ਥੋੜਾ ਜਿਹਾ ਇਹ ਵਾ ਪੜਾ ਦਿੰਦੀ ਕਿ 

ਜਿਉਣਾਂ ਕਿਸਨੂੰ ਕਹੀਦਾ ਹੈ !

ਦੱਸ ਦਿੰਦੀ ਕੇ 

ਸੁੱਕੀ ਧਰਤੀ ਨੂੰ ਤਰੌਂਕਾ ਕਿਵੇਂ ਦਈਦਾ ਹੈ,

ਕਾਸ਼ ਕਦੀ ਇਹ ਵੀ ਵਿਖਾ ਦਿੰਦੀ ਕਿ 

ਆਪਨੇ ਆਪ ਨੂੰ ਪਿਆਰ ਕਿਵੇਂ ਕਰੀਦਾ ਹੈ !!

ਮਾਂ ਸਿਆਣੀ ਧੀ ਬਣਾ  ਕੇ ਮੈਨੂੰ 

ਕਿੰਨਾ ਕੁਝ ਹੈ ਤੂੰ ਸਿਖਾ ਦਿੱਤਾ.. 

ਬਦਲਾਅ ਜ਼ਿੰਦਗੀ ਦਾ ਹਿੱਸਾ ਹੈ ਪਰ ਹਿੰਮਤ ਤੋਂ ਬਗੈਰ ਇਹ ਬਿਲਕੁੱਲ ਮੁਮਕਿਨ ਨਹੀਂ । ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ ਫਿਰ ਢੁਕਵੇਂ ਸਾਧਨ ਜੁਟਾਉਂਦੇ ਹਨ ਤੇ ਫਿਰ ਤਰਕੀਬ ਤੇ ਮਿਹਨਤ ਦੇ ਨਾਲ ਆਪਣੇ ਸੁਪਨੇ ਨੂੰ ਪੂਰਾ ਕਰ ਵਿਖਾਉਂਦੇ ਹਨ ।

ਅਸੀਂ ਸਭ ਆਪਨਾ ਦੇਸ਼ ਛੱਡ ਆਪਨੇ ਆਪਨੇ ਸੁਪਨੇ ਪੂਰੇ ਕਰਨ ਸੱਤ ਸਮੁੰਦਰ ਪਾਰ ਆ ਗਏ ਪਰ ਧਿਆਨ ਰਹੇ ਤੁਹਾਡੀ ਨੁਹਾਰ ਨਾ ਬਦਲ ਜਾਵੇ ।

ਆਪਣੀਆ ਜੜਾ ਨੂੰ ਭੁੱਲਕੇ  ਕਦੀ ਇਹਤਿਹਾਸ ਨਹੀਂ ਉਪਜਦੇ ।

ਸਾਡੀ ਸਫਲਤਾ ਉਦੋਂ ਯਕੀਨੀ ਸੰਭਵ ਹੈ ਜਦੋ ਅਸੀਂ ਚੜਦੇ ਸੂਰਜ ਨੂੰ 

ਕੈਲਡੰਰ ਮੰਨੀਏ ਤੇ ਰਾਤ ਦੇ ਚੰਨ ਨੂੰ ਲਿਖਣ ਦੀ ਕਲਾ ...

Listen to SBS Punjabi Monday to Friday at 9 pm. Follow us on Facebook and Twitter

Coming up next

# TITLE RELEASED TIME MORE
ਪਰਦੇਸਾਂ ਵਿੱਚ ਬੈਠੇ ਨਹੀਂ ਭੁੱਲਦਾ ਅੰਮੀਏ ਤੇਰਾ ਮੋਹ 12/12/2019 12:08 ...
'ਰਹਿਮਤਾਂ ਦਾ ਸੇਕ ਝੋਲੀ ਪਾ ਦੇ...' 15/01/2020 06:47 ...
ਨਿਊਜ਼ੀਲੈਂਡ ‘ਚ ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ਵਿੱਚ 'ਸਿੰਘ' 'ਸਮਿੱਥ' ਨੂੰ ਪਛਾੜ ਕੇ ਬਣਿਆ ਮੋਹਰੀ, ‘ਕੌਰ’ ਦਾ ਤੀਜਾ ਨੰਬਰ 10/01/2020 05:58 ...
ਜਾਣੋ ਉਨ੍ਹਾਂ ਵੀਜ਼ਾ ਤਬਦੀਲੀਆਂ ਬਾਰੇ ਜੋ 2020 ਵਿੱਚ ਪ੍ਰਵਾਸੀ ਬਿਨੈਕਾਰਾਂ ਨੂੰ ਕਰਨਗੀਆਂ ਪ੍ਰਭਾਵਿਤ 10/01/2020 40:14 ...
'ਸੇਵਾ ਕਰਨ ਅਤੇ ਫਰਜ਼ ਨਿਭਾਉਣ ਦਾ ਵੇਲ਼ਾ': ਬੁਸ਼ਫਾਇਰ-ਪੀੜ੍ਹਤਾਂ ਲਈ ਅੱਗੇ ਆਈਆਂ ਆਸਟਰੇਲੀਅਨ ਸਿੱਖ ਸੰਸਥਾਵਾਂ 09/01/2020 23:03 ...
ਜੰਗਲੀ ਅੱਗਾਂ ਤੋਂ ਪੀੜਤ ਲੋਕਾਂ ਲਈ ਪਿਛਲੇ 8 ਦਿਨਾਂ ਤੋਂ ਖਾਣਾ ਪਕਾ ਰਹੀ ਹੈ ਇਹ ਔਰਤ 07/01/2020 07:58 ...
ਖਿੜ ਖਿੜ ਹੱਸਦੀ ਪਿੰਡ ਦੀ ਸਵੇਰ 02/01/2020 06:25 ...
2019 ਤੋਂ 2020: ਵੀਜ਼ਾ ਤਬਦੀਲੀਆਂ ਅਤੇ ਇਹਨਾਂ ਦਾ ਅੰਤਰਾਰਸ਼ਟਰੀ ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ 'ਤੇ ਪੈਂਦਾ ਸੰਭਾਵੀ ਅਸਰ 02/01/2020 08:12 ...
ਭਾਰਤੀ ਰੈਸਟੋਰੈਂਟ ਵੱਲੋਂ ਅੱਗ-ਪੀੜਤਾਂ ਨੂੰ ਮੁਫ਼ਤ ਭੋਜਨ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ ਸਿਫਤਾਂ 02/01/2020 04:28 ...
ਕਾਸ਼ ਕੁੱਝ ਏਸਾ ਹੋ ਜਾਵੇ ... 30/12/2019 08:18 ...
View More