Coming Up Mon 9:00 PM  AEDT
Coming Up Live in 
Live
Punjabi radio

'ਸੇਵਾ ਕਰਨ ਅਤੇ ਫਰਜ਼ ਨਿਭਾਉਣ ਦਾ ਵੇਲ਼ਾ': ਬੁਸ਼ਫਾਇਰ-ਪੀੜ੍ਹਤਾਂ ਲਈ ਅੱਗੇ ਆਈਆਂ ਆਸਟਰੇਲੀਅਨ ਸਿੱਖ ਸੰਸਥਾਵਾਂ

Source: Supplied

ਆਸਟਰੇਲੀਆ ਦੀਆਂ ਕਈ ਸਿੱਖ ਸੰਸਥਾਵਾਂ ਸੰਗਤ ਦੁਆਰਾ ਦਿੱਤੇ ਸਹਿਯੋਗ ਸਦਕਾ ਬੁਸ਼ਫਾਇਰ-ਪੀੜ੍ਹਤ ਲੋਕਾਂ ਦੀ ਮਦਦ ਲਈ ਹਰ ਪ੍ਰਕਾਰ ਦਾ ਯੋਗਦਾਨ ਦੇ ਰਹੀਆਂ ਹਨ। ਇਸ ਮਦਦ ਵਿੱਚ ਧਨ-ਰਾਸ਼ੀ, ਲੰਗਰ-ਪਾਣੀ ਦੀ ਸੇਵਾ, ਕਰਿਆਨਾ ਤੇ ਮੈਡੀਕਲ ਸਪਲਾਈ ਮੁਹਈਆ ਕਰਾਉਣਾ ਅਤੇ ਫਾਇਰਫਾਈਟਰਾਂ ਤੇ ਰਾਹਤ-ਕਰਮਚਾਰੀਆਂ ਲਈ ਲੋੜ੍ਹੀਂਦੀ ਸਹਾਇਤਾ ਦੇਣਾ ਸ਼ਾਮਿਲ ਹੈ। ਸਮੁੱਚੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਆਡੀਓ ਰਿਪੋਰਟ।

ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ ਦੇ ਕੋਹਰਾਮ ਪਿੱਛੋਂ ਅਨੇਕਾਂ ਸਿੱਖ ਜਥੇਬੰਦੀਆਂ ਨੇ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਪਿਛਲੇ ਹਫਤੇ ਤੋਂ ਹੀ ਸ਼ੁਰੂ ਕਰ ਦਿੱਤਾ ਸੀ।

ਇਹ ਯਤਨ ਪੂਰਬੀ ਗਿਪਸਲੈਂਡ ਵਿੱਚ ਬੇਰਨਜ਼ਡੇਲ, ਨੌਰਥ ਈਸਟ ਵਿਕਟੋਰੀਆ ਵਿੱਚ ਵੋਡੋਂਗਾ ਤੇ ਵਾਂਗਰੇਟਾ ਅਤੇ ਐਨ ਐਸ ਡਬਲਯੂ ਦੇ ਦੱਖਣੀ ਤੱਟ ਵਾਲੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਹਨ।

ਸਿੱਖ ਭਾਈਚਾਰੇ ਵੱਲੋਂ ਖੁੱਲ੍ਹੇ ਦਿਲ ਨਾਲ਼ ਦਾਨ ਕੀਤੇ ਸਮਾਨ ਵਿੱਚ ਸੀਰੀਅਲਜ਼, ਜੂਸ, ਸੁੱਕਾ ਦੁੱਧ, ਬਿਸਕੁਟ, ਪਾਣੀ ਅਤੇ ਮੈਡੀਕਲ ਸਪਲਾਈ ਜਿਵੇਂ ਮਾਸਕ, ਅੱਖਾਂ ਲਈ ਦਵਾਈ-ਬੂੰਦਾਂ ਅਤੇ ਸੈਨੇਟਰੀ ਪੈਡ ਆਦਿ ਸ਼ਾਮਲ ਹਨ।

ਦੇਸ਼-ਭਰ ਦੀਆਂ ਸਿੱਖ ਸੰਸਥਾਵਾਂ ਜਿੰਨਾਂ ਵਿੱਚ ਆਸਟਰੇਲੀਅਨ ਸਿੱਖ ਸਪੋਰਟ, ਆਸਟਰੇਲੀਅਨ ਸਿੱਖ ਵਲੰਟੀਅਰਜ਼, ਯੂਨਾਈਟਿਡ ਸਿੱਖਸ, ਖਾਲਸਾ ਸ਼ੌਨੀ ਪਲੰਪਟਨ, ਟਰਬਨਸ 4 ਆਸਟਰੇਲੀਆ, ਕੇਅਰ ਵਨ ਕੇਅਰ ਆਲ ਅਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਸਿੱਖ ਸੰਗਤਾਂ ਸ਼ਾਮਿਲ ਹਨ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ।

ਪੂਰੀ ਜਾਣਕਾਰੀ ਲਈ ਉਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

Coming up next

# TITLE RELEASED TIME MORE
'ਸੇਵਾ ਕਰਨ ਅਤੇ ਫਰਜ਼ ਨਿਭਾਉਣ ਦਾ ਵੇਲ਼ਾ': ਬੁਸ਼ਫਾਇਰ-ਪੀੜ੍ਹਤਾਂ ਲਈ ਅੱਗੇ ਆਈਆਂ ਆਸਟਰੇਲੀਅਨ ਸਿੱਖ ਸੰਸਥਾਵਾਂ 09/01/2020 23:03 ...
SBS Punjabi Australia News: Friday 21st Jan 2022 21/01/2022 08:30 ...
India extends ban on international commercial flights till Feb 28 21/01/2022 07:38 ...
SBS Punjabi Australia News: Thursday 20 Jan 2022 20/01/2022 11:15 ...
Pakistan Diary: 'Drone attack' in Abu Dhabi kills one Pakistani and two Indian nationals 20/01/2022 06:59 ...
RAT kit pricing 'beyond outrageous': ACCC 20/01/2022 06:36 ...
Big boss fame Jasmin Bhasin and Gippy Grewal’s ‘Honeymoon’ is spoilt by their families 20/01/2022 05:00 ...
SBS Punjabi Australia News: Wednesday 19th Jan 2022 19/01/2022 10:00 ...
‘Day by day’: Businesses welcome extra work hours for international students but call for more arrivals 19/01/2022 14:26 ...
How has the pandemic changed children? 19/01/2022 09:38 ...
View More