Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਲਾਇਲਾਜ ਬਿਮਾਰੀ ਨਾਲ਼ ਜੂਝਦੀ ਆਸਟ੍ਰੇਲੀਅਨ ਬੱਚੀ ਲਈ ਪੰਜਾਬੀ ਭਾਈਚਾਰੇ ਵੱਲੋਂ ਢਾਈ ਲੱਖ ਡਾਲਰ ਦੀ ਇਮਦਾਦ

Trisha Sawhney is one of only 120 people in the world diagnosed with Aspartylglucosaminuria. Source: Supplied by Vandana Sawhney

ਆਸਟ੍ਰੇਲੀਆ ਦੀ ਰਹਿਣ ਵਾਲ਼ੀ 12-ਸਾਲਾ ਪੰਜਾਬੀ ਬੱਚੀ ਤ੍ਰਿਸ਼ਾ ਸਾਹਨੀ ਨੂੰ ਏ.ਜੀ.ਯੂ ਨਾਮ ਦੀ ਲਾਇਲਾਜ ਬਿਮਾਰੀ ਹੈ। ਆਪਣੀ ਧੀ ਦੀ ਜ਼ਿੰਦਗੀ ਬਚਾਉਣ ਲਈ ਉਸਦੇ ਮਾਪੇ ਹਰ ਸੰਭਵ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਜਿਸ ਦੌਰਾਨ ਭਾਈਚਾਰੇ ਵੱਲੋਂ ਫੰਡਰੇਜ਼ਰ ਜ਼ਰੀਏ ਲੱਖਾਂ ਡਾਲਰ ਵੀ ਇਕੱਠੇ ਕੀਤੇ ਗਏ ਹਨ।

ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਜੋੜੇ ਨੀਰਜ ਸਾਹਨੀ ਅਤੇ ਵੰਧਨਾ ਸਾਹਨੀ ਨੇ ਚਾਵਾਂ ਨਾਲ ਆਪਣੀ ਪਹਿਲੀ ਔਲਾਦ ਵਜੋਂ ਜਨਮ ਲੈਣ ਵਾਲ਼ੀ ਬੇਟੀ ਦਾ ਨਾਂ 'ਤ੍ਰਿਸ਼ਾ' ਰੱਖਿਆ ਜਿਸ ਦਾ ਅਰਥ ਹੈ 'ਖ਼ਾਹਸ਼ ਜਾਂ ਇੱਛਾ'।  

ਤ੍ਰਿਸ਼ਾ ਪੈਦਾਇਸ਼ੀ ਤੌਰ ਉੱਤੇ ਬਿਲਕੁਲ ਸਿਹਤਮੰਦ ਬੱਚੀ ਸੀ ਜਿਸ ਦੀਆਂ ਸਾਰੀਆਂ ਡਾਕਟਰੀ ਜਾਂਚਾਂ ਠੀਕ ਸਨ ਪਰ ਜਦੋਂ ਉਹ ਥੋੜੀ ਵੱਡੀ ਹੋਈ ਤਾਂ ਉਸ ਨੂੰ ਬੋਲਣ ਅਤੇ ਨਰਸਰੀ ਦੀਆਂ ਕਵਿਤਾਵਾਂ ਯਾਦ ਰੱਖਣ ਵਿੱਚ ਦਿੱਕਤ ਆਉਣ ਲੱਗੀ।  

ਡਾਕਟਰਾਂ ਨੇ ਇਸ ਨੂੰ ਮਾਨਸਿਕ ਵਿਕਾਸ ਵਿੱਚ 'ਸਧਾਰਨ ਜਿਹੀ ਦੇਰੀ' ਦੱਸਿਆ ਜੋ ਕਾਫੀ ਬੱਚਿਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ।  

save trisha
Trisha was born as a healthy baby. At the age of five she was diagnosed with this debilitating disorder which makes her the only known Australian fighting AGU.
Vandana Sawhney

ਪਹਿਲਾਂ ਤਾਂ ਡਾਕਟਰਾਂ ਨੇ ਤ੍ਰਿਸ਼ਾ ਨੂੰ ਔਟਿਜ਼ਮ ਪੀੜਤ ਸਮਝਕੇ ਉਸਦਾ ਇਲਾਜ ਸ਼ੁਰੂ ਕੀਤਾ ਪਰ ਜਦ ਮਾਪਿਆਂ ਦੀ ਚਿੰਤਾ ਵਧੀ ਤਾਂ ਕਈ ਮੁਆਇਨਿਆਂ ਤੋਂ ਬਾਅਦ ਡਾਕਟਰਾਂ ਨੇ ਇਸ ਪਿਛਲਾ ਕਾਰਨ ਜਾਣ ਲਿਆ ਸੀ। ਉਨ੍ਹਾਂ  ਦਾ ਜਵਾਬ ਪਰਿਵਾਰ ਲਈ ਬੇਹੱਦ ਉਦਾਸੀ ਭਰਿਆ ਸੀ।

ਤ੍ਰਿਸ਼ਾ ਦੀ ਮਾਂ, ਵੰਧਨਾ ਸਾਹਨੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ,"ਉਸ ਇੱਕ ਫੋਨ ਕਾਲ ਨੇ ਸਾਡੀ ਜ਼ਿੰਦਗੀ ਨੂੰ ਹਮੇਸ਼ਾਂ ਲਈ ਬਦਲਕੇ ਰੱਖ ਦਿੱਤਾ"।

"ਡਾਕਟਰਾਂ ਨੇ ਸਾਨੂੰ ਦੱਸਿਆ ਕਿ ਤ੍ਰਿਸ਼ਾ ਨੂੰ 'ਏ ਜੀ ਯੂ' ਐਸਪੈਰੇਟਲਗਲੁਕੋਸਮਿਨੂਰੀਆ ਹੈ ਤੇ ਇਸ ਬਿਮਾਰੀ ਦਾ ਦੁਨੀਆਂ ਵਿੱਚ ਕੋਈ ਇਲਾਜ ਨਹੀਂ ਹੈ।"

"ਇਸ ਬਿਮਾਰੀ ਤੋਂ ਪੀੜਿਤ ਲੋਕਾਂ ਵਿੱਚ ਜੀਨ-ਪੱਧਰ ਉੱਤੇ ਹੋਏ ਵਿਗਾੜ ਕਾਰਨ ਦਿਮਾਗ ਵਿੱਚ ਪ੍ਰੋਟੀਨ ਇਕੱਠੇ ਹੁੰਦੇ ਹਨ ਜੋ ਸ਼ਰੀਰ ਦੇ ਸੈੱਲਾਂ ਦੇ ਕਾਰਜਾਂ ਵਿੱਚ ਵਿਘਨ ਪਾਉਂਦੇ ਹਨ। ਇਸਦੇ ਚਲਦਿਆਂ ਜੀਵਨ ਦੀ ਸੰਭਾਵਨਾ 35 ਅਤੇ 50 ਸਾਲ ਦੇ ਵਿਚਕਾਰ ਹੈ।"

Save Trisha
Melbourne based Neeraj Sawhney and Vandana Sawhney with their daughters Samika and Trisha.
Supplied by Vandana Sawhney

ਤ੍ਰਿਸ਼ਾ ਦੇ ਪਿਤਾ ਨੀਰਜ ਸਾਹਨੀ ਨੇ ਕਿਹਾ ਕਿ ਉਨ੍ਹਾਂ ਕੋਲ਼ ਉਸ ਵੇਲ਼ੇ ਮਹਿਜ਼ ਦੋ ਰਾਸਤੇ ਹਨ - "ਜਾਂ ਤਾਂ ਅਸੀਂ ਆਪਣੀਆਂ ਅੱਖਾਂ ਮੂਹਰੇ ਆਪਣੀ ਬੇਟੀ ਦੀ ਸਿਹਤ ਵਿੱਚ ਹੁੰਦੇ ਨਿਘਾਰ ਵੱਲ ਵੇਖੀਏ ਜਾਂ ਹੌਂਸਲੇ ਨਾਲ਼ ਉਸਦੇ ਹਰ ਸੰਭਵ ਇਲਾਜ ਲਈ ਕੋਸ਼ਿਸ਼ ਕਰੀਏ।"

"ਤ੍ਰਿਸ਼ਾ ਸਾਹਨੀ ਸਣੇ ਦੁਨੀਆ ਵਿੱਚ ਮਹਿਜ਼ 120 ਲੋਕ ਇਸ ਰੋਗ ਤੋਂ ਪੀੜਤ ਹਨ," ਸ੍ਰੀ ਸਾਹਨੀ ਨੇ ਕਿਹਾ।

ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਖੋਜਕਰਤਾਵਾਂ ਨਾਲ ਸੰਪਰਕ ਕੀਤਾ ਅਤੇ ਦੁਨੀਆਂ ਵਿਚਲੇ ਦੂਜੇ ਪਰਿਵਾਰਾਂ ਨਾਲ ਵੀ ਵਿਚਾਰ ਕੀਤਾ ਜਿਨ੍ਹਾਂ ਦੇ ਬੱਚਿਆਂ ਨੂੰ ਤ੍ਰਿਸ਼ਾ ਵਾਲ਼ੀ ਬਿਮਾਰੀ ਹੈ।

Save Trisha
(L-R) Samika (Trisha's younger sister) and Trisha.
Supplied by Vandana Sawhney

ਅਮਰੀਕਾ ਵਿੱਚ ਹੋਣ ਵਾਲੇ ਕਲੀਨੀਕਲ ਟ੍ਰਾਇਲ ਹੀ ਹੁਣ ਤ੍ਰਿਸ਼ਾ ਦੇ ਇਲਾਜ ਦੀ ‘ਇੱਕਮਾਤਰ ਤੇ ਆਖਰੀ’ ਆਸ ਹਨ।

ਸ੍ਰੀ ਸਾਹਨੀ ਨੇ ਦੱਸਿਆ ਕਿ ਸੀਮਤ ਫੰਡਿੰਗ ਦੇ ਕਾਰਨ ਇਸ ਬਿਮਾਰੀ ਦੇ ਇਲਾਜ ਲੱਭਣ ਲਈ ਖੋਜ ਦੀ ਘਾਟ ਹੈ।

ਸਾਹਨੀ ਪਰਿਵਾਰ ਹੁਣ ਦੁਨੀਆ ਵਿਚਲੇ ਅੱਠ ਹੋਰ ਪਰਿਵਾਰਾਂ ਨਾਲ ਮਿਲਕੇ ਇੱਕ ਕਲੀਨਿਕਲ ਅਜ਼ਮਾਇਸ਼ ਲਈ ਪੈਸਾ ਇਕੱਠਾ ਕਰਨ ਦੇ ਮਿਸ਼ਨ 'ਤੇ ਹੈ ਜੋ ਤ੍ਰਿਸ਼ਾ ਦੀ ਜ਼ਿੰਦਗੀ ਨੂੰ ਹਮੇਸ਼ਾਂ ਲਈ ਬਦਲ ਸਕਦਾ ਹੈ।

ਉਹ ਆਪਣੀ ਧੀ ਦਾ ਜੀਵਨ ਬਚਾਉਣ ਲਈ ਦਵਾਈ ਦੀ ਖੋਜ ਲਈ ਫੰਡ ਇਕੱਠਾ ਕਰ ਰਹੇ ਹਨ ਜੋ ਭਵਿੱਖ ਵਿੱਚ ਇਸ ਘਾਤਕ ਬਿਮਾਰੀ ਲਈ ਇਲਾਜ ਸਾਬਿਤ ਹੋ ਸਕੇਗੀ।

save trisha
Recently Trisha went through a spinal surgery.
Supplied by Vandana Sawhney

ਫੰਡ ਇਕੱਠਾ ਕਰਨ ਲਈ ਸਾਹਨੀ ਪਰਿਵਾਰ ਨੇ ਸੋਸ਼ਲ ਮੀਡਿਆ ਰਾਹੀਂ ਮਸ਼ਹੂਰ ਹਸਤੀਆਂ ਅਤੇ ਯੂਟਿਊਬਰਸ ਨਾਲ ਵੀ ਜੁੜਨਾ ਸ਼ੁਰੂ ਕੀਤਾ।

"ਖਾਲਸਾ-ਏਡ ਦੇ ਮੋਢੀ ਰਵੀ ਸਿੰਘ ਨੇ ਵੀ ਤ੍ਰਿਸ਼ਾ ਬਾਰੇ ਆਪਣੀ ਫੇਸਬੁੱਕ 'ਤੇ ਸਾਂਝਾ ਕੀਤਾ ਜਿਸ ਪਿੱਛੋਂ ਫੰਡ ਇਕੱਠਾ ਕਰਨ ਵਿੱਚ ਸਹਾਇਤਾ ਮਿਲੀ," ਵੰਧਨਾ ਨੇ ਦੱਸਿਆ।


Save Trisha
Many known faces have come forward to raise awareness for Trisha's fundraising campaign.
Supplied by Vandana Sawhney

ਹਾਲ ਹੀ ਵਿੱਚ ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਵੀ ਫੰਡ ਇਕੱਠਾ ਕਰਨ ਦੀ ਅਪੀਲ ਵਿੱਚ ਆਪਣਾ ਸਾਥ ਦਿੱਤਾ - ਤ੍ਰਿਸ਼ਾ ਦੀ ਮਦਦ ਲਈ ਪਾਈ ਉਸਦੀ ਸੋਸ਼ਲ ਮੀਡੀਆ ਪੋਸਟ ਨੂੰ  ਸਤਿੰਦਰ ਸਰਤਾਜ, ਸਿੱਧੂ ਮੂਸੇਵਾਲਾ, ਸੋਨਮ ਬਾਜਵਾ, ਨਿਮਰਤ ਖਹਿਰਾ, ਰਾਣਾ ਰਣਬੀਰ, ਅੰਮ੍ਰਿਤ ਮਾਨ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਪੰਜਾਬੀ ਹਸਤੀਆਂ ਨੇ ਵੀ ਸਾਂਝਾ ਕੀਤਾ।

ਸ੍ਰੀ ਸਾਹਨੀ ਨੇ ਦੱਸਿਆ ਕਿ ਹਸਪਤਾਲ ਵਿੱਚ ਕਲੀਨਿਕਲ ਅਜ਼ਮਾਇਸ਼ ਲਈ ਲੋੜੀਂਦੀ ਦਵਾਈ ਤਿਆਰ ਕਰਨ ਲਈ ਸ਼ੁਰੂਆਤੀ ਤੌਰ ਤੇ ਉਨ੍ਹਾਂ ਨੂੰ 1 ਮਿਲੀਅਨ ਡਾਲਰ ਦੀ ਜ਼ਰੂਰਤ ਹੈ ਜਿਸ ਨਾਲ ਇਸ ਬਿਮਾਰੀ ਤੋਂ ਪੀੜਿਤ 8 ਬੱਚਿਆਂ ਦਾ ਇਲਾਜ ਸ਼ੁਰੂ ਹੋ ਸਕੇਗਾ।

$1 ਮਿਲੀਅਨ ਦੇ ਟੀਚੇ ਵਿਚੋਂ ਉਹ ਹੁਣ ਤੱਕ $260,00 ਇਕੱਠੇ ਕਰ ਚੁੱਕੇ ਹਨ ਜਿਸ ਲਈ ਪਰਿਵਾਰ ਨੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਖਾਸ ਧੰਨਵਾਦ ਕੀਤਾ ਹੈ।

ਨੀਰਜ ਅਤੇ ਵੰਧਨਾ ਸਾਹਨੀ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਦੇ  ਆਡੀਓ ਲਿੰਕ ਉੱਤੇ ਕਲਿਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਲਾਇਲਾਜ ਬਿਮਾਰੀ ਨਾਲ਼ ਜੂਝਦੀ ਆਸਟ੍ਰੇਲੀਅਨ ਬੱਚੀ ਲਈ ਪੰਜਾਬੀ ਭਾਈਚਾਰੇ ਵੱਲੋਂ ਢਾਈ ਲੱਖ ਡਾਲਰ ਦੀ ਇਮਦਾਦ 08/10/2021 21:16 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More