Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

'ਜ਼ਮੀਂ ਖਾ ਗਈ ਆਸਮਾਂ ਕੈਸੇ-ਕੈਸੇ': ਆਸਟ੍ਰੇਲੀਆ ਦੇ ਨਾਮਵਰ ਲਿਖਾਰੀ ਤੇ ਪੰਜਾਬੀ ਅਦੀਬ ਅਜੀਤ ਰਾਹੀ ਨੂੰ ਯਾਦ ਕਰਦਿਆਂ

Australian Punjabi writer Ajit Rahi Source: Portrait by M Asif Raza

ਤਿੰਨ ਦਰਜਨ ਦੇ ਕਰੀਬ ਕਿਤਾਬਾਂ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾਉਣ ਵਾਲੇ ਪੰਜਾਬੀ ਦੇ ਸਿਰਮੌਰ ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਗ੍ਰਿਫ਼ਥ ਨਿਵਾਸੀ ਅਜੀਤ ਰਾਹੀ ਪਿਛਲੇ ਦਿਨੀ ਜੱਗ ਚਲਾਣਾ ਕਰ ਗਏ ਹਨ। ਪੇਸ਼ ਹੈ ਉਨ੍ਹਾਂ ਦੀ ਸ਼ਖਸ਼ੀਅਤ ਦੇ ਕੁਝ ਅਹਿਮ ਪੱਖ ਉਜਾਗਰ ਕਰਦੀ ਇਹ ਆਡੀਓ ਇੰਟਰਵਿਊ….

ਪੰਜਾਬੀ ਲੇਖਕ ਅਜੀਤ ਰਾਹੀ 84-ਸਾਲਾਂ ਦੀ ਉਮਰ ਵਿੱਚ ਜਿਗਰ ਦੇ ਕੈਂਸਰ ਦੀ ਸੰਖੇਪ ਬਿਮਾਰੀ ਪਿੱਛੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।

ਉਹ ਇੱਕ ਵਧੀਆ ਸਾਹਿਤਕਾਰ ਅਤੇ ਮਿਲਣਸਾਰ ਸ਼ਖਸ਼ੀਅਤ ਸਨ ਜਿਨਾਂ ਤਕਰੀਬਨ 35 ਦੇ ਕਰੀਬ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ।

1970ਵਿਆਂ ਵਿੱਚ ਨਕਸਲੀ ਲਹਿਰ ਦੌਰਾਨ ਸਰਗਰਮ ਹੋਣ ਵੇਲ਼ੇ ਉਹ ਕਪੂਰਥਲੇ ਸ਼ਹਿਰ ਵਿੱਚ ਸਕੂਲ ਅਧਿਆਪਕ ਸਨ।

ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੰਨ੍ਹਾ ਤਸ਼ੱਦਦ ਝੱਲਦਿਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਔਖੇ ਸਮੇਂ ਵਿੱਚੋਂ ਲੰਘਣਾ ਪਿਆ।

ਉਪਰੰਤ ਉਨ੍ਹਾਂ ਆਸਟ੍ਰੇਲੀਆ ਨੂੰ ਆਪਣਾ ਰੈਣ ਬਸੇਰਾ ਬਣਾ ਲਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਨਿਊ ਸਾਊਥ ਵੇਲਜ ਦੇ ਸ਼ਹਿਰ ਗ੍ਰਿਫਿਥ ਵਿੱਚ ਰਹਿ ਰਹੇ ਸਨ।

ਅਜੀਤ ਰਾਹੀ ਦੇ ਸਨੇਹੀ 15 ਮਈ ਨੂੰ ਉਨ੍ਹਾਂ ਦੇ ਗ੍ਰਿਫ਼ਿਥ ਸਥਿੱਤ ਘਰ ਵਿੱਚ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।

ਸਿਡਨੀ ਨਿਵਾਸੀ ਅਤੇ ਉਨ੍ਹਾਂ ਦੇ 40 ਸਾਲ ਤੋਂ ਜਾਣੂ ਰਣਜੀਤ ਖੇੜਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ 'ਨੇਕ ਰੂਹ' ਅਤੇ 'ਬਹੁਪੱਖੀ ਸ਼ਖਸ਼ੀਅਤ' ਵਜੋਂ ਯਾਦ ਕੀਤਾ ਹੈ।

ਸ਼੍ਰੀ ਖੈੜਾ ਨੇ ਦੱਸਿਆ ਕਿ ਉਹ ਇੱਕ ‘ਜ਼ਿੰਦਾਦਿਲ’ ਸ਼ਖਸ਼ੀਅਤ ਸਨ ਜਿਨਾਂ ਆਪਣੀਆਂ ਲਿਖਤਾਂ ਜ਼ਰੀਏ ਪਾਠਕਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ।

"ਪਰਵਾਸ ਦੀ ਜ਼ਿੰਦਗੀ ਦੌਰਾਨ ਵੀ ਉਨ੍ਹਾਂ ਪੰਜਾਬ ਨੂੰ ਰੂਹ ਤੱਕ ਜੀਵਿਆ ਅਤੇ ਹਮੇਸ਼ਾਂ ਆਪਣੀ ਕਲਮ ਨਾਲ਼ ਪੰਜਾਬ ਦੀ ਜ਼ਮੀਨੀ ਹਕੀਕਤ ਬਿਆਨ ਕੀਤੀ। ਉਨ੍ਹਾਂ ਦੀ ਲਿਖਤ ਵਿੱਚੋਂ ਜਿਥੇ 1984 ਦੇ ਸਿੱਖ ਕਤਲੇਆਮ ਦੀ ਚੀਸ ਮਹਿਸੂਸ ਹੁੰਦੀ ਹੈ ਉਥੇ ਸਮੇਂ ਦਾ ਕੌੜਾ ਸੱਚ ਵੀ ਸਾਮਣੇ ਆਓਂਦਾ ਹੈ," ਉਨ੍ਹਾਂ  ਕਿਹਾ।

ਆਸਟ੍ਰੇਲੀਅਨ ਪੰਜਾਬੀ ਲੇਖਕ ਅਜੀਤ ਰਾਹੀ ਅਤੇ ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ
ਆਸਟ੍ਰੇਲੀਅਨ ਪੰਜਾਬੀ ਲੇਖਕ ਅਜੀਤ ਰਾਹੀ ਅਤੇ ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ
ਐਮ ਆਸਿਫ਼ ਰਜ਼ਾ

ਨਾਦਰ ਸ਼ਾਹ ਦੀ ਵਾਪਸੀ, ਤੀਜਾ ਘੱਲੂਘਾਰਾ (1984), ਅੱਧੀ ਸਦੀ ਦਾ ਸਫਰ, ਸਤਲੁਜ ਗਵਾਹ ਹੈ, ਸੁਲੱਘਦਾ ਸੱਚ ਉਨ੍ਹਾਂ ਵੱਲ੍ਹੋਂ ਲਿਖੀਆਂ ਕੁਝ ਪ੍ਰਮੁੱਖ ਕਿਤਾਬਾਂ ਹਨ।

'ਜ਼ਮੀਂ ਖਾ ਗਈ ਆਸਮਾਂ ਕੈਸੇ-ਕੈਸੇ': ਆਸਟ੍ਰੇਲੀਆ ਦੇ ਨਾਮਵਰ ਲਿਖਾਰੀ ਤੇ ਪੰਜਾਬੀ ਅਦੀਬ ਅਜੀਤ ਰਾਹੀ ਨੂੰ ਯਾਦ ਕਰਦਿਆਂ
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
'ਜ਼ਮੀਂ ਖਾ ਗਈ ਆਸਮਾਂ ਕੈਸੇ-ਕੈਸੇ': ਆਸਟ੍ਰੇਲੀਆ ਦੇ ਨਾਮਵਰ ਲਿਖਾਰੀ ਤੇ ਪੰਜਾਬੀ ਅਦੀਬ ਅਜੀਤ ਰਾਹੀ ਨੂੰ ਯਾਦ ਕਰਦਿਆਂ 20/05/2021 06:40 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More