Coming Up Wed 9:00 PM  AEDT
Coming Up Live in 
Live
Punjabi radio

ਘਰੇਲੂ ਸੈਰ ਸਪਾਟਾ ਸਨਅਤ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਇਸ਼ਤਿਹਾਰ-ਅਧਾਰਿਤ ਮੁਹਿੰਮ ਸ਼ੁਰੂ

Lord Howe Island Source: Australian Traveller

ਆਸਟ੍ਰੇਲੀਆ ਦੇ ਸਿਆਸਦਾਨਾਂ ਨੂੰ ਇਸ ਹਫਤੇ ਪਾਰਲੀਆਮੈਂਟ ਵਿੱਚ ਵਾਪਸ ਆਉਣ ਸਮੇਂ ਜਿਹੜੀ ਸੱਭ ਤੋਂ ਵੱਡੀ ਚੁਣੋਤੀ ਦਾ ਸਾਹਮਣਾ ਕਰਨਾ ਪੈਣਾ ਹੈ, ਉਹ ਹੈ ਆਰਥਿਕਤਾ ਨੂੰ ਸੁਧਾਰਨਾ। ਪਰ ਖਜਾਨਚੀ ਜੋਸ਼ ਫਰਾਇਡਨਬਰਗ ਇਸ ਪ੍ਰਤੀ ਆਸ਼ਾਵਾਦੀ ਜਾਪਦੇ ਹਨ।

ਤਾਜ਼ਾ ਪ੍ਰਾਪਤ ਹੋਏ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਇਸ ਸਮੇਂ ਆਸਟ੍ਰੇਲੀਆ ਦੇ 2.1 ਮਿਲੀਅਨ ਲੋਕਾਂ ਨੇ ਜੌਬਕੀਪਰ ਦਾ ਲਾਭ ਲੈਣਾ ਬੰਦ ਕਰ ਦਿੱਤਾ ਹੈ।

ਫੈਡਰਲ ਸਰਕਾਰ ਨੇ ਵੀ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਇਸ ਲਾਭ ਨੂੰ ਮਾਰਚ ਤੋਂ ਬੰਦ ਕਰਨ ਜਾ ਰਹੀ ਹੈ।

ਖਜਾਨਚੀ ਜੋਸ਼ ਫਰਾਇਡਨਬਰਗ ਇਸ ਚਲਨ ਨੂੰ ਸਕਾਰਾਤਮਕ ਸੰਕੇਤ ਵਜੋਂ ਦੇਖਦੇ ਹਨ।

ਸ਼੍ਰੀ ਫਰਾਇਡਨਬਰਗ ਨੇ ਏਬੀਸੀ ਨੂੰ ਦੱਸਿਆ ਕਿ ਜਿਹੜੇ ਆਸਟ੍ਰੇਲੀਆਈ ਲੋਕਾਂ ਦੀ ਨੌਕਰੀ 2020 ਵਿੱਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਚਲੀ ਗਈ ਸੀ, ਉਹਨਾਂ ਵਿੱਚੋਂ 90% ਹੁਣ ਵਾਪਸ ਕੰਮਾਂ ਉੱਤੇ ਲੱਗ ਗਏ ਹਨ।

ਉਹਨਾਂ ਮੁਤਾਬਕ, ਲੇਬਰ ਮਾਰਕੀਟ ਉਮੀਦਾਂ ਨਾਲੋਂ ਕਿਤੇ ਵਧੀਆ ਉੱਭਰੀ ਹੈ।

ਪਰ ਫਿਕਰ ਹੈ ਉਹਨਾਂ 2 ਮਿਲੀਅਨ ਤੋਂ ਵੀ ਜਿਆਦਾ ਲੋਕਾਂ ਪ੍ਰਤੀ ਜੋ ਕਿ ਅਜੇ ਵੀ ਕੰਮਾਂ ‘ਤੇ ਨਹੀਂ ਲੱਗ ਸਕੇ ਹਨ ਜਾਂ ਫੇਰ ਪਹਿਲਾਂ ਨਾਲੋਂ ਘੱਟ ਘੰਟਿਆਂ ਵਾਸਤੇ ਹੀ ਕੰਮ ਕਰ ਰਹੇ ਹਨ।

ਸ਼ੈਡੋ ਖਜਾਨਚੀ ਜਿਮ ਚਾਮਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਲੋਕਾਂ ਦੀ ਮੱਦਦ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਅਜੇ ਵੀ ਕੰਮ ਦੀ ਭਾਲ ਕਰ ਰਹੇ ਹਨ।

ਦੇਖਣ ਵਿੱਚ ਆਇਆ ਹੈ ਕਿ ਕੁੱਝ ਉਦਯੋਗ ਦੂਜਿਆਂ ਦੇ ਮੁਕਾਬਲੇ ਜਿਆਦਾ ਵਿੱਤੀ ਸੰਕਟ ਵਿੱਚ ਹਨ ਜਿਵੇਂ ਆਰਟਸ, ਮਨੋਰੰਜਨ ਅਤੇ ਸੈਰ ਸਪਾਟਾ।

ਕੂਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਟਾਸ਼ੀਆ ਪਾਲੂਸ਼ੇ ਨੇ ਫੈਡਰਲ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਜੌਬਕੀਪਰ ਲਾਭ ਨੂੰ ਹੋਰ ਅੱਗੇ ਵਧਾਵੇ ਤਾਂ ਕਿ ਰਾਜ ਦੇ ਸੈਰ ਸਪਾਟਾ ਖਿੱਤੇ ਨੂੰ ਕੁੱਝ ਹੋਰ ਬਲ ਮਿਲ ਸਕੇ।

ਆਰਥਿਕਤਾ ਦੇ ਮਾਹਰ ਕਰਿਸ ਰਿਚਰਡਸਨ ਦਾ ਕਹਿਣਾ ਹੈ ਕਿ ਵਿੱਤੀ ਸੰਕਟ ਅਜੇ ਕੁੱਝ ਹੋਰ ਦੇਰ ਚੱਲੇਗਾ।

ਪਰ ਸਰਕਾਰ ਨੇ ਵਿੱਤੀ ਉਭਾਰ ਲਈ ਕਈ ਨੀਤੀਆਂ ਘੜੀਆਂ ਹੋਈਆਂ ਹਨ। ਸਰਕਾਰ ਵਲੋਂ ਇੱਕ ਹਫਤੇ ਦੌਰਾਨ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਦੁਆਰਾ ਘਰੇਲੂ ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾਣਾ ਹੈ।

ਸਾਲ 2018-19 ਦੌਰਾਨ ਆਸਟ੍ਰੇਲੀਅਨ ਲੋਕਾਂ ਨੇ 5.6 ਮਿਲੀਅਨ ਅੰਤਰਰਾਸ਼ਟਰੀ ਸੈਰਾਂ ਕਰਦੇ ਹੋਏ 43 ਬਿਲੀਅਨ ਡਾਲਰ ਖਰਚੇ ਸਨ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਸ ਦਾ ਕੁੱਝ ਹਿੱਸਾ ਘਰੇਲੂ ਸੈਰਾਂ ਉੱਤੇ ਜਰੂਰ ਹੀ ਖਰਚ ਕੀਤਾ ਜਾ ਸਕਦਾ ਹੈ।

ਸਰਕਾਰ ਨੇ ਲੋਕਾਂ ਨੂੰ ਘਰੇਲੂ ਸੈਰਾਂ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਮਹਾਂਮਾਰੀ ਅਤੇ ਬੁੱਸ਼ਫਾਇਰਸ ਨਾਲ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਤਾਕਤ ਪ੍ਰਦਾਨ ਕੀਤੀ ਜਾ ਸਕੇ।

ਟਰੇਡ, ਟੂਰੀਜ਼ਮ ਐਂਡ ਇਨਵੈਸਟਮੈਂਟ ਮੰਤਰੀ ਡਾਨ ਟੀਹਾਨ ਕਹਿੰਦੇ ਹਨ ਕਿ ਲੋਕਾਂ ਨੂੰ ਘਰੇਲੂ ਯਾਤਰਾਵਾਂ ਦਾ ਪਹਿਲਾਂ ਨਾਲੋਂ ਜਿਆਦਾ ਅਨੰਦ ਉਠਾਣਾ ਚਾਹੀਦਾ ਹੈ।

ਇਸ ਸਮੇਂ ਜਦੋਂ ਖਜਾਨਚੀ ਫਰਾਇਡਨਬਰਗ ਨੂੰ ਕੁੱਝ ਚਿੰਤਾ ਜਰੂਰ ਹੈ ਪਰ ਉਹ ਜੋਰ ਦੇ ਕਿ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ ਇਸ ਵਿੱਤੀ ਸੰਕਟ ਵਿੱਚੋਂ ਬਾਹਰ ਨਿਕਲਣ ਦੇ ਲਈ ਪੂਰੀ ਤਰਾਂ ਨਾਲ ਯੋਗ ਹੈ।

ਸਿਹਤ ਅਤੇ ਸਹਾਇਤਾ ਪ੍ਰਤੀ ਆਪਣੀ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰੋ, ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੋਂ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

 

Coming up next

# TITLE RELEASED TIME MORE
ਘਰੇਲੂ ਸੈਰ ਸਪਾਟਾ ਸਨਅਤ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਇਸ਼ਤਿਹਾਰ-ਅਧਾਰਿਤ ਮੁਹਿੰਮ ਸ਼ੁਰੂ 02/02/2021 07:00 ...
SBS Punjabi Australia News: Tuesday 7 Dec 2021 07/12/2021 10:00 ...
Punjabi Diary: Congress ropes in singer Sidhu Moosewala to attract young voters 07/12/2021 08:00 ...
Australia's delay in reopening international borders has brought tourism industry on its knees, says travel agent 07/12/2021 12:00 ...
TGA provisionally approves vaccine for children 5-11 06/12/2021 08:34 ...
SBS Punjabi Australia News: Monday 6th Dec 2021 06/12/2021 12:00 ...
Interview with Pakistani Punjabi writer and poet Mehmood Awan 06/12/2021 11:51 ...
International students turn away from Australia amid uncertainty over border reopening 06/12/2021 08:52 ...
Cancer death rates decline - but more in men than women 06/12/2021 07:26 ...
Omicron investigations to understand the threat 06/12/2021 07:11 ...
View More