Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਨੇ ਕਰੋਨਾਵਾਇਰਸ ਦੇ ਇਲਾਜ ਨੂੰ ਦਿੱਤੀ ਮਨਜ਼ੂਰੀ

Remdesivir has been promoted as an effective coronavirus treatment. Source: GETTY/GILEAD

ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਵਿਕਟੋਰੀਆ ਵਿੱਚ ਵੀ ਰੋਜ਼ਾਨਾਂ ਸੈਂਕੜੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਸਾਰੇ ਦੇ ਚਲਦੇ ਹੋਏ ਮੈਡੀਕਲ ਖੇਤਰ ਤੋਂ ਕੁੱਝ ਚੰਗੀ ਖਬਰ ਮਿਲੀ ਹੈ ਕਿ ਆਸਟ੍ਰੇਲੀਆ ਵਿੱਚ ਇਸ ਬਿਮਾਰੀ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਇਹ ਇਲਾਜ, ਇਸ ਬਿਮਾਰੀ ਦਾ ਬਚਾਅ ਕਦੀ ਵੀ ਨਹੀਂ ਹੈ।

ਕਰੋਨਾਵਾਇਰਸ ਤੇਜ਼ੀ ਨਾਲ ਫੈਲਦਾ ਹੀ ਜਾ ਰਿਹਾ ਹੈ। ਛੇ ਮਹੀਨੇ ਪਹਿਲਾਂ ਆਸਟ੍ਰੇਲੀਆ ਵਿੱਚ ਪਹਿਲੇ ਕਰੋਨਾਵਾਇਰਸ ਮਰੀਜ਼ ਦੀ ਪਹਿਚਾਣ ਹੋਈ ਸੀ, ਅਤੇ ਹੁਣ ਜਾ ਕਿ ਗੰਭੀਰ ਮਰੀਜ਼ਾਂ ਦੇ ਇਲਾਜ ਦੀ ਮਨਜ਼ੂਰੀ ਦਿੱਤੀ ਗਈ ਹੈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਮੇਡਿਸਵਿਰ ਦਵਾਈ ਦੀ ਵਰਤੋਂ ਨਾਲ ਕਰੋਨਾਵਾਇਰਸ ਦੇ ਠੀਕ ਹੋਣ ਦੇ ਸਮੇਂ ਵਿੱਚ ਤੇਜ਼ੀ ਆਉਂਦੀ ਹੈ। ਡਿਪਟੀ ਚੀਫ ਮੈਡੀਕਲ ਅਫਸਰ ਨਿੱਕ ਕੋਟਸਵਰਥ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਰੇਮੇਡਿਸਵਿਰ ਦਵਾਈ ਨਾਲ ਸੰਕਟ ਤੋਂ ਬਚਾਅ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਬਹੁਤ ਉਮੀਦ ਵਾਲਾ ਟੀਕਾ ਹੈ।

ਇਹ ਪ੍ਰਵਾਨਗੀ ਉਦੋਂ ਮਿਲੀ ਹੈ ਜਦੋਂ ਨਿਊ ਸਾਊਥ ਵੇਲਜ਼ ਅਤੇ ਕੂਈਨਜ਼ਲੈਂਡ ਦੇ ਅਧਿਕਾਰੀ ਵਿਕਟੋਰੀਆ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਵਾਈ ਰੇਮੇਡਿਸਵਿਅਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਹੈ ਜਿਲੀਡ ਸਾਈੰਸਿਸ। ਇਸ ਦੇ ਮੈਡੀਕਲ ਅਫਸਰ ਡਾ ਪੌਲ ਸਲੇਡ ਅਨੁਸਾਰ ਇਸ ਦਵਾਈ ਨਾਲ ਮਰੀਜ਼ 30% ਤੇਜ਼ੀ ਨਾਲ ਠੀਕ ਹੋ ਸਕਦੇ ਹਨ ਅਤੇ ਇਸ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ।

ਕਈ ਸਿਹਤ ਮਾਹਰਾਂ ਨੇ ਯੂ ਐਸ ਵਲੋਂ ਇਸ ਦਵਾਈ ਦਾ ਭੰਡਾਰ ਇਕੱਠਾ ਕੀਤੇ ਜਾਣ ਉੱਤੇ ਚਿੰਤਾ ਪ੍ਰਗਟਾਈ ਹੈ। ਯੂਨਿਵਰਸਿਟੀ ਆਫ ਮੈਲਬਰਨ ਦੇ ਬਾਓਕੈਮਿਸਟ ਸਟੂਆਰ ਰਾਲਫ ਨੇ ਯੂਰਪ ਸਮੇਤ ਬਾਕੀ ਦੇ ਸੰਸਾਰ ਲਈ ਉਪਲਬਧ ਇਸ ਦਵਾਈ ਦੀ ਘੱਟ ਮਾਤਰਾ ਉੱਤੇ ਚਿੰਤਾ ਪ੍ਰਗਟਾਈ ਹੈ।

ਹਾਲਾਂਕਿ ਜੀਲੀਡ ਕੰਪਨੀ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦਵਾਈ ਦੀਆਂ 1.5 ਮਿਲੀਅਨ ਸ਼ੀਸ਼ੀਆਂ ਆਸਟ੍ਰੇਲੀਆ ਸਮੇਤ ਸੰਸਾਰ ਭਰ ਵਿੱਚ ਦਾਨ ਕੀਤੀਆਂ ਹਨ। ਅਤੇ ਸਤੰਬਰ ਤੱਕ ਹੋਰ ਵੀ ਬਣਾਏ ਜਾਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਵਿਕਟੋਰੀਆ ਸੂਬੇ ਵਿੱਚ ਕਰੋਨਾਵਾਇਰਸ ਦੇ ਸੈਂਕੜੇ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਅਤੇ ਪ੍ਰੀਮੀਅਰ ਡੇਨਿਅਲ ਐਂਡਰੀਊਜ਼ ਨੇ ਕਿਹਾ ਹੈ ਕਿ ਅਧਿਕਾਰੀ ਪੂਰੀ ਮਿਹਨਤ ਕਰ ਰਹੇ ਹਨ।

ਅਲ-ਤਕਵਾ ਇਸਲਾਮਿਕ ਸਕੂਲ ਨਾਲ ਜੁੜੇ ਕਈ ਹੋਰ ਕੇਸ ਵੀ ਸਾਹਮਣੇ ਆਏ ਹਨ। ਇਸ ਕਾਲਜ ਨੇ ਕਿਹਾ ਹੈ ਕਿ ਸਾਫ ਸਫਾਈ ਅਤੇ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰਖਿਆ ਗਿਆ ਸੀ। ਜਦਕਿ ਮਾਪੇ ਪੁੱਛ ਰਹੇ ਹਨ ਕਿ ਫੇਰ ਵੀ ਇਹ ਬਿਮਾਰੀ ਇਤਨੀ ਤੇਜ਼ੀ ਨਾਲ ਕਿਵੇਂ ਫੈਲੀ ਹੈ।

ਜੂਨ 27 ਨੂੰ ਇਸ ਬਿਮਾਰੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਜਦਕਿ ਹੁਣ ਇਹ ਗਿਣਤੀ ਬਹੁਤ ਜਿਆਦਾ ਹੋ ਚੁੱਕੀ ਹੈ। ਵਿਕਟੋਰੀਆ ਦੇ ਚੀਫ ਸਿਹਤ ਅਧਿਕਾਰੀ ਨੇ ਵੀ ਇਸ ਤੇਜ਼ ਫੈਲਾਅ ਉੱਤੇ ਚਿੰਤਾ ਪ੍ਰਗਟਾਈ ਹੈ।

ਜਿੱਥੇ ਸਮਾਜਕ ਦੂਰੀ ਦੀ ਪਾਲਣਾ ਸੰਭਵ ਨਹੀਂ ਹੈ ਉੱਥੇ ਮਾਸਕ ਪਾਏ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 108 ਹੋ ਚੁੱਕੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

 

Coming up next

# TITLE RELEASED TIME MORE
ਆਸਟ੍ਰੇਲੀਆ ਨੇ ਕਰੋਨਾਵਾਇਰਸ ਦੇ ਇਲਾਜ ਨੂੰ ਦਿੱਤੀ ਮਨਜ਼ੂਰੀ 15/07/2020 05:46 ...
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ 14/08/2020 08:26 ...
ਸਿੱਖ ਡਾਕਟਰਾਂ ਨੇ ਸਰਕਾਰ ਕੋਲੋਂ ਮੰਗੇ ਚਿਹਰੇ ਵਾਸਤੇ ਖਾਸ ਕੋਵਿਡ-19 ਸੁਰੱਖਿਆ ਉਪਕਰਣ 13/08/2020 18:30 ...
'ਕਰੋਨਾ ਤੋਂ ਬਚੋ ਤੇ ਸਿਹਤ ਦਾ ਖਿਆਲ ਰੱਖੋ': ਕੋਵਿਡ-19 ਤੋਂ ਪ੍ਰਭਾਵਿਤ ਆਸਟ੍ਰੇਲੀਅਨ ਪੰਜਾਬੀ ਪਰਿਵਾਰ ਹੁਣ ਵਾਇਰਸ ਲਈ 'ਨੈਗੇਟਿਵ' 13/08/2020 14:00 ...
ਕੋਵਿਡ-19 ਮਹਾਂਮਾਰੀ ਦੌਰਾਨ ਬਜ਼ੁਰਗ ਘਰਾਂ ਵਿੱਚ ਰਹਿਣ ਵਾਲਿਆਂ ਸਾਹਮਣੇ ਆ ਰਹੀਆਂ ਹਨ ਕਈ ਚੁਣੋਤੀਆਂ 13/08/2020 09:00 ...
ਯਾਤਰੀਆਂ ਨੂੰ ਦਿੱਲੀ ਏਅਰਪੋਰਟ ਹੋਈ ‘10 ਤੋਂ 12 ਘੰਟੇ ਖੱਜਲ਼-ਖੁਆਰੀ’, ਕੋਵਿਡ-19 ਦੀ ਲਾਗ ਲੱਗਣ ਦੀ ਵੀ ਚਿੰਤਾ 13/08/2020 15:00 ...
ਕੀ ਲਾਜ਼ਮੀ ਹੋਟਲ ਕੁਆਰੰਟੀਨ ਖ਼ਰਚਾ ਵਸੂਲੀ ਹੈ ਗੈਰਕਾਨੂੰਨੀ? ਸਾਬਕਾ ਫੈਡਰਲ ਪੁਲਿਸ ਅਧਿਕਾਰੀ ਨੇ ਮੰਗਿਆ ਸਪਸ਼ਟੀਕਰਨ 12/08/2020 06:00 ...
ਸਰਕਾਰ ਨੇ ਐਲਾਨੇ ਜੌਬਕੀਪਰ ਸਕੀਮ ਲਈ ਨਵੇਂ ਬਦਲਾਅ, ਵਪਾਰਾਂ ਵਲੋਂ ਹੋਇਆ ਸਵਾਗਤ 10/08/2020 06:00 ...
ਵਿਕਟੋਰੀਆ ਵਿੱਚ ਕੋਵਿਡ-ਪ੍ਰਭਾਵਿਤ ਟੈਕਸੀ ਸਨਅਤ ਲਈ 22 ਮਿਲੀਅਨ ਡਾਲਰ ਦਾ ਐਲਾਨ, ਡਰਾਈਵਰਾਂ ਵੱਲੋਂ 'ਸਿੱਧਾ' ਫਾਇਦਾ ਦੇਣ ਲਈ ਅਪੀਲ 05/08/2020 21:00 ...
ਆਸਟ੍ਰੇਲੀਆ ਵਿੱਚ ਸਥਾਪਤ ਹੋਣ ਸਮੇਂ ਪ੍ਰਵਾਸੀ ਮਰਦਾਂ ਦੀ ਮਾਨਸਿਕ ਸਿਹਤ ਉੱਤੇ ਪੈ ਸਕਦਾ ਹੈ ਅਸਰ 04/08/2020 08:00 ...
View More