Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਵਿਦੇਸ਼ਾਂ ਤੋਂ ਆਉਣ ਵਾਲੀ ਰੱਖੜੀ ਨੂੰ ਆਸਟ੍ਰੇਲੀਆ ਪਹੁੰਚਣ ਸਮੇਂ ਰੋਕਿਆ ਜਾ ਸਕਦਾ ਹੈ

Australian authorities have issued a warning to people expecting Rakhi gifts from overseas to ensure that the contents comply with the strict biosecurity norms. Source: Santosh Kumar/Hindustan Times via Getty Images

ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਭਾਈਚਾਰਕ ਮੌਕਿਆਂ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਜਿਆਦਾਤਰ ਤੋਹਫੇ ਇਸ ਲਈ ਰੋਕ ਲਏ ਜਾਂਦੇ ਹਨ ਕਿਉਂਕਿ ਉਹਨਾਂ ਵਿੱਚ ਕੁੱਝ ਪਾਬੰਦੀਸ਼ੁਦਾ ਵਸਤਾਂ ਜਿਵੇਂ ਦੁੱਧ ਨਾਲ ਬਣੀਆਂ ਮਿਠਿਆਈਆਂ, ਬੀਜ ਅਤੇ ਮੇਵੇ ਆਦਿ ਵੀ ਸ਼ਾਮਲ ਹੁੰਦੇ ਹਨ।

ਆਸਟ੍ਰੇਲੀਆ ਨੇ ਰੱਖੜੀ ਦੇ ਤਿਓਹਾਰ ਮੌਕੇ ਪਰਿਵਾਰਾਂ ਲਈ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਤੋਹਫਿਆਂ ਜਾਂ ਰੱਖੜੀ ਦੇ ਨਾਲ ਕੁੱਝ ਪਾਬੰਦੀਸ਼ੁਦਾ ਵਸਤਾਂ ਵੀ ਸ਼ਾਮਲ ਹੋਣਗੀਆਂ ਤਾਂ ਉਹਨਾਂ ਨੂੰ ਸਬੰਧਿਤ ਵਿਭਾਗ ਵਲੋਂ ਰੋਕ ਲਿਆ ਜਾਵੇਗਾ।

ਇਸ ਲਈ ਆਸਟ੍ਰੇਲੀਅਨ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰਨ ਕਿ ਕੁੱਝ ਵਸਤਾਂ ਜਿਵੇਂ ਮਿਠਿਆਈਆਂ, ਮੇਵੇ ਅਤੇ ਬੀਜਾਂ ਆਦਿ ਨੂੰ ਆਸਟ੍ਰੇਲੀਆ ਵਿੱਚ ਪਾਬੰਦ ਕੀਤਾ ਹੋਇਆ ਹੈ।

ਅਗਰ ਕੁੱਝ ਵਸਤਾਂ ਜਿਵੇਂ ਚਾਵਲ, ਬਦਾਮ, ਕਿਸ਼ਮਿਸ਼ ਆਦਿ ਨੂੰ ਰੱਖੜੀ ਦੇ ਨਾਲ ਭੇਜਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਤੱਕ ਇਹ ਰੱਖੜੀ ਨਾ ਹੀ ਪਹੁੰਚੇ।

ਆਸਟ੍ਰੇਲੀਆ ਦੇ ਬਾਇਓ-ਸਿਕਿਓਰਿਟੀ ਵਿਭਾਗ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਤੋਹਫਿਆਂ ਦੀ ਐਕਸ-ਰੇਅ, ਸੁੰਘਣ ਵਾਲੇ ਕੁੱਤਿਆਂ ਅਤੇ ਹੋਰ ਅਨੇਕਾਂ ਤਰੀਕਿਆਂ ਨਾਲ ਜਾਂਚ ਕੀਤੀ ਜਾਂਦੀ ਹੈ।

ਜਿਹੜੇ ਤੋਹਫੇ ਆਸਟ੍ਰੇਲੀਆ ਦੇ ਲੋਕਾਂ, ਵਾਤਾਵਰਣ ਜਾਂ ਪੌਦਿਆਂ ਆਦਿ ਲਈ ਖਤਰਾ ਹੋ ਸਕਦੇ ਹਨ, ਉਹਨਾਂ ਨੂੰ ਨਸ਼ਟ ਵੀ ਕੀਤਾ ਜਾ ਸਕਦਾ ਹੈ।

ਆਸਟ੍ਰੇਲੀਆ ਵਿੱਚ ਕਿਹੜੀਆਂ ਵਸਤਾਂ ਉੱਤੇ ਪਾਬੰਦੀ ਹੈ, ਇਹ ਜਾਨਣ ਲਈ ਬਾਇਓ-ਸਿਕਿਓਰਿਟੀ ਵਿਭਾਗ ਦੀ ਵੈਬਸਾਈਟ ‘ਤੇ ਜਾਓ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਵਿਦੇਸ਼ਾਂ ਤੋਂ ਆਉਣ ਵਾਲੀ ਰੱਖੜੀ ਨੂੰ ਆਸਟ੍ਰੇਲੀਆ ਪਹੁੰਚਣ ਸਮੇਂ ਰੋਕਿਆ ਜਾ ਸਕਦਾ ਹੈ 19/08/2021 13:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More