Coming Up Fri 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ

Tourism industry hit hard by delay in reopening borders over Omnicron concerns. Source: Twitter

ਦੋ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਪ੍ਰਵਾਸੀਆਂ ਵਿੱਚ ਆਸਟ੍ਰੇਲੀਆ ਪਹੁੰਚਣ ਦੀ ਉਮੀਦ ਉਸ ਸਮੇਂ ਮੁੜ ਤੋਂ ਜਾਗੀ ਸੀ ਜਦੋਂ ਸਰਕਾਰ ਨੇ ਸਰਹੱਦਾਂ ਨੂੰ 1 ਦਸੰਬਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਸੀ। ਪਰ ਕੋਵਿਡ-19 ਦੇ ਇਸ ਨਵੇਂ ਰੂਪ ਓਮੀਕਰੋਨ ਕਾਰਨ ਐਲਾਨੀਆਂ ਹਾਲੀਆ ਬੰਦਸ਼ਾਂ ਨਾਲ ਇਹਨਾਂ ਦੇ ਸੁਪਨੇ ਮੁੜ ਟੁੱਟ ਗਏ ਹਨ।

ਟਰੈਵਲ ਇੰਡਸਟਰੀ ਨਾਲ ਕਈ ਸਾਲਾਂ ਤੋਂ ਜੁੜੇ ਗਗਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਸਾਂਝ ਪਾਉਂਦੇ ਹੋਏ ਦੱਸਿਆ ਕਿ ਹਾਲ ਵਿੱਚ ਹੀ ਓਮੀਕਰੋਨ ਕਾਰਨ ਲੱਗੀਆਂ ਬੰਦਸ਼ਾਂ ਦੇ ਚਲਦਿਆਂ ਟਰੈਵਲ ਇੰਡਸਟਰੀ ਨੂੰ ਇੱਕ ਵਾਰ ਫੇਰ ਤੋਂ ਅਨਿਸ਼ਚਿਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸ਼੍ਰੀ ਸਿੰਘ ਨੇ ਕਿਹਾ, “ਆਖਰਕਾਰ ਲੱਖਾਂ ਲੋਕਾਂ ਨੂੰ ਆਸ ਦੀ ਇੱਕ ਕਿਰਨ ਦਿਖੀ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਪ੍ਰਵਾਸੀਆਂ ਲਈ 1 ਦਸੰਬਰ ਤੋਂ ਸਰਹੱਦਾਂ ਖੋਲ ਦਿੱਤੀਆਂ ਜਾਣ ਗੀਆੰ। ਪਰ ਐਨ ਆਖਰੀ ਸਮੇਂ ‘ਤੇ ਐਲਾਨੀਆਂ ਇਹਨਾਂ ਹਾਲੀਆ ਪਾਬੰਦੀਆਂ ਕਾਰਨ ਇਹ ਲੋਕ ਮੁੜ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਪਹੁੰਚ ਗਏ ਹਨ।”

“ਟਰੈਵਲ ਇੰਡਸਟਰੀ ਨੂੰ ਵੀ ਇੱਕ ਵਾਰ ਆਸ ਬੱਝ ਗਈ ਸੀ ਕਿ ਉਹ ਵੀ ਹੁਣ ਮੁੜ ਤੋਂ ਆਪਣੇ ਪੈਰਾਂ ਸਿਰ ਹੋ ਜਾਵੇਗੀ ਅਤੇ ਲੱਖਾਂ ਹਜ਼ਾਰਾਂ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੇ ਮੁੜ ਤੋਂ ਆਸਟ੍ਰੇਲੀਆ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕੇਗੀ।”

ਸ਼੍ਰੀ ਸਿੰਘ ਅਨੁਸਾਰ, “ਬਹੁਤ ਸਾਰੇ ਵਿਦਿਆਰਥੀਆਂ ਅਤੇ ਹੋਰਨਾ ਯਾਤਰੀਆਂ ਨੂੰ ਹਵਾਈ ਅੱਡਿਆਂ ਤੇ ਪਹੁੰਚ ਕੇ ਹੀ ਪਤਾ ਚੱਲਿਆ ਕਿ ਉਹਨਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।”

ਇਸ ਅਚਾਨਕ ਪਈ ਮਾਰ ਤੋਂ ਝੰਬੇ ਹੋਏ ਹਜ਼ਾਰਾਂ ਯਾਤਰੀਆਂ ਨੇ ਸ਼੍ਰੀ ਸਿੰਘ ਵਰਗੇ ਕਈ ਹੋਰਨਾਂ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਹੋਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਅਗਲੀ ਉਡਾਣ ਕਦੋਂ ਤੋਂ ਮਿਲ ਸਕੇਗੀ?

"ਕਈ ਵੀਜ਼ਾ ਧਾਰਕਾਂ ਨੇ ਆਪਣੇ ਪੈਸਿਆਂ ਦੀ ਵਾਪਸੀ ਲਈ ਬੇਨਤੀ ਕੀਤੀ ਹੈ, ਪਰ ਇਸ ਪ੍ਰਕਿਰਿਆ ਨੂੰ ਲੰਬਾ ਸਮਾਂ ਵੀ ਲੱਗ ਸਕਦਾ ਹੈ," ਸ਼੍ਰੀ ਸਿੰਘ ਨੇ ਦੱਸਿਆ।

ਸ਼੍ਰੀ ਸਿੰਘ ਨੇ ਇਹ ਵੀ ਸਲਾਹ ਦਿੱਤੀ ਕਿ, “ਲੋਕਾਂ ਨੂੰ ਚਾਹੀਦਾ ਹੈ ਕਿ ਉਹ ਥੋੜੇ ਪੈਸੇ ਹੋਰ ਖਰਚ ਕਰਦੇ ਹੋਏ ਫਲੈਕਸੀ ਟਰੈਵਲ ਵਾਲੀ ਸੁਵਿਧਾ ਜ਼ਰੂਰ ਲੈ ਲੈਣ ਅਤੇ ਨਾਲ ਹੀ ਯਾਰਤਾ ਲਈ ਬੀਮਾ ਵੀ ਕਰਵਾ ਲੈਣ।”

 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19  ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 08/12/2021 12:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
ਐਸ ਬੀ ਐਸ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਸਰੋਤਿਆਂ ਲਈ ਨਵੇਂ ਸਾਲ ਦੇ ਸੁਨੇਹੇ 03/01/2022 08:48 ...
ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼ 30/12/2021 05:32 ...
ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ 29/12/2021 07:31 ...
ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ 27/12/2021 10:38 ...
ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਸਬੰਧੀ ਅਰੰਭੀ ਗਈ ਇੱਕ ਬਹੁ-ਸਭਿਆਚਾਰਕ ਮੁਹਿੰਮ 24/12/2021 07:08 ...
ਆਸਟ੍ਰੇਲੀਆ ਵਿੱਚ ਪਹਿਲੀ ਪੰਜਾਬਣ ਕਾਂਊਸਲਰ ਬਨਣ ਵਾਲੀ ਕੁਸ਼ਪਿੰਦਰ ਕੌਰ 22/12/2021 20:00 ...
View More