Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਦੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਵੇਗੀ ਸਰਕਾਰ

Australian citizens and permanent residents waiting to reunite with their parents are concerned about the long wait for visitor visas. Source: Supplied by Bonika Juneja

ਆਪਣੇ ਮਾਪਿਆਂ ਨਾਲ ਮੁੜ ਮਿਲਣ ਦੀ ਉਡੀਕ ਕਰ ਰਹੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਰਾਹਤ ਭਰੇ ਇੱਕ ਬਿਆਨ ਵਿੱਚ ਗ੍ਰਹਿ ਮਾਮਲਿਆਂ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਮਾਪਿਆ ਦੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤਰਜੀਹ ਦੇਵੇਗਾ।

15 ਅਕਤੂਬਰ ਨੂੰ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਘੋਸ਼ਣਾ ਕੀਤੀ ਸੀ ਕਿ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਤਤਕਾਲੀ ਪਰਿਵਾਰ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ ਉਨ੍ਹਾਂ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿੱਥੇ ਕੋਵਿਡ-19 ਦੇ 80 ਪ੍ਰਤੀਸ਼ਤ ਦੋਹਰਾ ਟੀਕਾਕਰਨ ਦੇ ਟੀਚਿਆਂ ਨੂੰ ਹਾਸਲ ਕਰ ਲਿਆ ਗਿਆ ਹੈ।

ਪਰ ਸਿਡਨੀ ਦੀ ਬੋਨੀਕਾ ਜੁਨੇਜਾ ਜਿਨ੍ਹਾਂ ਨੇ 25 ਅਕਤੂਬਰ ਨੂੰ ਆਪਣੀ ਸੱਸ ਲਈ ਵਿਜ਼ਟਰ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਨੇ ਕਿਹਾ ਕਿ ਉਹ ਸਬਕਲਾਸ 600 ਲਈ ਲੱਗ ਰਹੇ ਸਮੇਂ ਉਤੇ ਕਾਫ਼ੀ ਚਿੰਤਤ ਹਨ।

ਪ੍ਰਧਾਨ ਮੰਤਰੀ ਦੀ ਘੋਸ਼ਣਾ ਤੋਂ ਬਾਅਦ ਸੈਂਕੜਿਆਂ ਪਰਿਵਾਰਾਂ ਨੂੰ ਆਪਣੇ ਮਾਪਿਆਂ ਲਈ ਵਿਜ਼ਟਰ ਵੀਜ਼ਿਆਂ ਲਈ ਅਪਲਾਈ ਕਰਨ ਲਈ ਪ੍ਰੇਰਿਆ ਜਿਸ ਨਾਲ ਅਰਜ਼ੀਆਂ 'ਤੇ ਫੈਸਲੇ ਤੇ ਲੱਗ ਰਿਹਾ ਸਮਾਂ ਕਾਫ਼ੀ ਵੱਧ ਗਿਆ।

ਗ੍ਰਹਿ ਮਾਮਲਿਆਂ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ ਇਨ੍ਹਾਂ ਅਰਜ਼ੀਆਂ ਉਤੇ ਕਾਰਵਾਈ ਹੋਣ ਤੇ ਅੱਠ ਤੋਂ 20 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਲੱਗਦਾ ਸੀ।

ਪਰ ਵਿਭਾਗ ਦੇ ਬੁਲਾਰੇ ਵਲੋਂ ਇਹ ਭਰੋਸਾ ਦਵਾਇਆ ਗਿਆ ਕਿ ਭਾਵੇਂ ਕੁਝ ਵੀਜ਼ਾ ਅਰਜ਼ੀਆਂ ਦੇ ਪ੍ਰੋਸੈਸਿੰਗ ਸਮੇਂ ਪ੍ਰਭਾਵਿਤ ਹੋਏ ਹਨ ਅਤੇ ਇਨਾ ਅਰਜ਼ੀਆਂ ਉਤੇ ਕਾਰਵਾਈ ਕਰਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ ਪਰ ਗ੍ਰਹਿ ਵਿਭਾਗ ਛੋਟ ਪ੍ਰਾਪਤ ਯਾਤਰੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤਰਜੀਹ ਦੇ ਰਿਹਾ ਹੈ।

 

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਦੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਵੇਗੀ ਸਰਕਾਰ 28/10/2021 11:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
ਐਸ ਬੀ ਐਸ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਸਰੋਤਿਆਂ ਲਈ ਨਵੇਂ ਸਾਲ ਦੇ ਸੁਨੇਹੇ 03/01/2022 08:48 ...
ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼ 30/12/2021 05:32 ...
ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ 29/12/2021 07:31 ...
ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ 27/12/2021 10:38 ...
ਨੌਜਵਾਨਾਂ ਦੀ ਮਾਨਸਿਕ ਸਿਹਤ ਸਹਾਇਤਾ ਸਬੰਧੀ ਅਰੰਭੀ ਗਈ ਇੱਕ ਬਹੁ-ਸਭਿਆਚਾਰਕ ਮੁਹਿੰਮ 24/12/2021 07:08 ...
ਆਸਟ੍ਰੇਲੀਆ ਵਿੱਚ ਪਹਿਲੀ ਪੰਜਾਬਣ ਕਾਂਊਸਲਰ ਬਨਣ ਵਾਲੀ ਕੁਸ਼ਪਿੰਦਰ ਕੌਰ 22/12/2021 20:00 ...
View More