Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼

Australia's David Warner celebrates during day three of the third Ashes test at the Melbourne Cricket Ground, Melbourne. Source: PA Wire

ਆਸਟ੍ਰੇਲੀਆ ਨੇ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਪੂਰੀ ਪਾਰੀ ਅਤੇ 14 ਦੌੜਾਂ ਨਾਲ ਹਰਾ ਕੇ ਐਸ਼ੇਜ਼ 'ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਵਿਕਟੋਰੀਅਨ ਡੈਬਿਊਟੇਂਟ ਸਕਾਟ ਬੋਲੈਂਡ ਨੇ ਸੱਤ ਦੌੜਾਂ ਦੇ ਕੇ ਸ਼ਾਨਦਾਰ ਛੇ ਵਿਕਟਾਂ ਲਈਆਂ। ਇਸ ਨਾਲ ਆਸਟ੍ਰੇਲੀਆ ਨੇ ਸਿਡਨੀ ਅਤੇ ਹੋਬਾਰਟ ਵਿੱਚ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਹੀ 3-0 ਨਾਲ ਸੀਰੀਜ਼ ਲਈ ਅਜੇਤੂ ਬੜ੍ਹਤ ਬਣਾ ਲਈ ਹੈ।

ਆਸਟ੍ਰੇਲੀਆ ਨੇ ਦਬਦਬਾ ਕਾਇਮ ਰੱਖਦੇ ਹੋਏ ਐਸ਼ੇਜ਼ ਸੀਰੀਜ਼ ਜਿੱਤ ਲਈ ਹੈ ।

ਇੰਗਲੈਂਡ ਵਿਰੁੱਧ ਮੈਚ ਮੰਗਲਵਾਰ ਸਵੇਰੇ ਸਿਰਫ 80 ਮਿੰਟ ਤੱਕ ਚੱਲਿਆ। ਅਤੇ ਪੂਰੀ ਟੀਮ 68 ਦੌੜਾਂ 'ਤੇ ਆਲ ਆਊਟ ਹੋ ਗਈ। ਆਪਣੀਆਂ ਆਖਰੀ ਛੇ ਵਿਕਟਾਂ ਵਿੱਚ ਇੰਗਲੈਂਡ ਮਹਿਜ਼ 22 ਦੌੜਾਂ ਹੀ ਹਾਸਿਲ ਕਰ ਸਕਿਆ।

ਸਕਾਟ ਬੋਲੈਂਡ - ਜੋ ਕਿ ਦੂਜਾ ਸਵਦੇਸ਼ੀ ਪੁਰਸ਼ ਟੈਸਟ ਕ੍ਰਿਕਟਰ ਹੈ, ਨੇ ਆਪਣੇ ਟੈਸਟ ਡੈਬਿਊ ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ , ਸਿਰਫ 7 ਰਨ ਦੇ ਕੇ , ਤੇ 6 ਵਿਕਟਾਂ ਲਈਆਂ। 

19 ਗੇਂਦਾਂ 'ਤੇ ਉਸ ਦੀਆਂ ਪੰਜ ਵਿਕਟਾਂ ਲੈਣਾ, ਟੈਸਟ ਇਤਿਹਾਸ ਵਿਚ ਵੱਡੇ ਮਾਇਨੇ ਰੱਖਦਾ ਹੈ ਅਤੇ ਇਸ ਧਮਾਕੇਦਾਰ ਗੇਂਦਬਾਜ਼ੀ ਦੇ ਚੱਲਦਿਆਂ ਉਸ ਨੂੰ ਮੈਨ ਆਫ਼ ਦਾ ਮੈਚ ਵੀ ਚੁਣਿਆ ਗਿਆ। 

ਇਹ ਲਗਾਤਾਰ ਤੀਜੀ ਲੜੀ ਹੈ ਜਿੱਥੇ ਆਸਟ੍ਰੇਲੀਆ ਨੇ 2017-18 ਵਿੱਚ ਜਿੱਤਣ ਅਤੇ 2019 ਵਿੱਚ ਇੰਗਲੈਂਡ ਵਿੱਚ ਲੜੀ ਡਰਾਅ ਹੋਣ ਤੋਂ ਬਾਅਦ, ਐਸ਼ੇਜ਼ ਸੀਰੀਜ਼ ਵਿੱਚ ਜਿੱਤ ਬਰਕਰਾਰ ਰੱਖੀ  ਹੈ।

ਆਸਟ੍ਰੇਲੀਆ ਵਿੱਚ ਪਿਛਲੀਆਂ ਨੌਂ ਸੀਰੀਜ਼ਾਂ ਵਿੱਚ ਇਹ ਅੱਠਵੀਂ ਵਾਰ ਵੀ ਹੈ ਜਦੋਂ ਸਿਰਫ਼ ਤਿੰਨ ਟੈਸਟ ਮੈਚਾਂ ਤੋਂ ਬਾਅਦ ਹੀ ਲੜੀ ਦਾ ਨਤੀਜਾ ਨਿਕਲ ਆਇਆ ਹੈ।

ਪਿਛਲੇ 71 ਸਾਲਾਂ ਦੇ ਇਤਿਹਾਸ ਵਿੱਚ, 180.4 ਓਵਰਾਂ ਵਿੱਚ ਸਿਮਟਣ ਵਾਲਾ, ਇਹ ਘਰੇਲੂ ਧਰਤੀ 'ਤੇ ਸਭ ਤੋਂ ਛੋਟਾ ਟੈਸਟ ਮੈਚ ਸੀ। 

ਇੰਗਲੈਂਡ 68 ਦੌੜਾਂ 'ਤੇ ਆਲ ਆਊਟ ਹੋ ਗਿਆ । ਐਮ ਸੀ ਜੀ ਮੈਦਾਨ 'ਤੇ 111 ਸਾਲਾਂ ਵਿੱਚ, ਇਹ ਉਨ੍ਹਾ ਦਾ ਸਭ ਤੋਂ ਘੱਟ ਟੈਸਟ ਸਕੋਰ ਸੀ ਅਤੇ ਇਹ ਨਤੀਜਾ ਐਸ਼ੇਜ਼ ਦੇ ਇਤਿਹਾਸ ਵਿੱਚ ਜਿੱਤ ਦਾ ਫੈਂਸਲਾ ਕਰਨ ਵਾਲਾ ਸਭ ਤੋਂ ਤੇਜ਼ ਫੈਂਸਲਾ ਸੀ।

ਇਹ ਸਭ ਕੁਝ, ਟਿਮ ਪੇਨ ਦੇ ਕਪਤਾਨ ਵਜੋਂ ਅਸਤੀਫਾ ਦੇਣ ਅਤੇ ਐਸ਼ੇਜ਼ ਸੀਰੀਜ਼ ਤੋਂ ਆਪਣਾ ਨਾਮ ਕਢਵਾਉਣ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੋਇਆ ਹੈ।

ਇਹ ਮੰਨਦੇ ਹੋਏ ਕਿ ਇੰਗਲੈਂਡ ਸੀਰੀਜ਼ ਨੂੰ ਮੱਧ ਵਿੱਚ ਨਹੀਂ ਛੱਡੇਗਾ ਯਾ ਲੜੀ ਨੂੰ ਕੋਰੋਨਵਾਇਰਸ ਦੇ ਪ੍ਰਕੋਪ ਦੇ ਕਾਰਨ ਜੇ ਰੱਦ ਨਾਂ ਕੀਤਾ ਗਿਆ ਤਾਂ ਚੌਥਾ ਟੈਸਟ 5 ਜਨਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਸਮਾਨੀਆ ਵਿੱਚ 14 ਜਨਵਰੀ ਨੂੰ ਪੰਜਵਾਂ ਟੈਸਟ ਖੇਡਿਆ ਜਾਵੇਗਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਆਸਟ੍ਰੇਲੀਆ ਨੇ ਜਿੱਤੀ ਐਸ਼ੇਜ਼ ਸੀਰੀਜ਼ 30/12/2021 05:32 ...
'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ 20/05/2022 31:10 ...
ਫੈਡਰਲ ਚੋਣਾਂ 2022: ਚੋਣ ਮੁਹਿੰਮ ਦੇ ਆਖਰੀ ਦਿਨਾਂ 'ਚ ਤਨਖ਼ਾਹ ਦਰ ਵਧਾਉਣ ਦਾ ਮੁੱਦਾ ਭਖਿਆ 20/05/2022 06:34 ...
ਫੈਡਰਲ ਚੋਣਾਂ 2022: ਗੱਠਜੋੜ ਦੀ 'ਘਰ ਖਰੀਦਣ ਲਈ ਸੁਪਰ ਦੀ ਵਰਤੋਂ' ਵਾਲ਼ੀ ਯੋਜਨਾ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ 20/05/2022 08:10 ...
ਫੈਡਰਲ ਚੋਣਾਂ 2022: ਭਾਈਚਾਰੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਮੁੱਖ ਸਿਆਸੀ ਪਾਰਟੀਆਂ ਨਾਲ਼ ਸੁਆਲ-ਜੁਆਬ 20/05/2022 31:00 ...
ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਨਵੀਂ ਯੋਜਨਾ ਦਾ ਐਲਾਨ 17/05/2022 09:08 ...
ਪ੍ਰਵਾਸੀ ਪਰਿਵਾਰ 70 ਸਾਲ ਤੋਂ ਵੱਧ ਉਮਰ ਦੇ ਵਿਜ਼ਟਰ ਵੀਜ਼ਾ ਧਾਰਕਾਂ ਲਈ ਢੁੱਕਵਾਂ ਸਿਹਤ ਬੀਮਾ ਨਾ ਮਿਲਣ ਕਾਰਨ ਚਿੰਤਤ 17/05/2022 09:51 ...
ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਤੋਂ ਦਿੱਤਾ ਅਸਤੀਫਾ 16/05/2022 09:00 ...
ਪੰਜਾਬ ਸਰਕਾਰ ਵਲੋਂ 8 ਪ੍ਰਮੁੱਖ ਸਿਆਸੀ ਆਗੂਆਂ ਦੀ ਸੁਰੱਖਿਆ 'ਚ ਕਟੌਤੀ 13/05/2022 08:01 ...
ਫੈਡਰਲ ਚੋਣਾਂ 2022: ਛੋਟੇ ਕਾਰੋਬਾਰੀ ਆਉਣ ਵਾਲੀ ਸਰਕਾਰ ਤੋਂ ਕਰ ਰਹੇ ਹਨ ਵਧੇਰੇ ਸਹਾਇਤਾ ਦੀ ਮੰਗ 13/05/2022 06:20 ...
View More