Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੋਵਿਡ-19 ਹੌਟ ਸਪੋਟਸ ਵਿੱਚ ਬੇਥਾਹ ਚੁਣੌਤੀਆਂ ਦਾ ਸਾਮਣਾ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਕਰਮਚਾਰੀ

A nursing worker offers some refreshment to an elderly resident during an outdoor picnic at a nursing home. Source: AAP Image/Isabel Infantes

ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਇਨ੍ਹਾਂ ਦੀ ਸੇਵਾ ਸੰਭਾਲ ਸਾਡੀ ਸਮਾਜਿਕ ਜ਼ਿਮੇਵਾਰੀ ਵੀ ਹੈ। ਪਰ ਇਸ ਮਹਾਮਾਰੀ ਦੌਰਾਨ ਬਜ਼ੁਰਗ ਦੇਖ਼ਭਾਲ ਘਰਾਂ ਵਿੱਚ ਵਸਨੀਕਾਂ ਦੀ ਸੇਵਾ ਕਰ ਰਹੇ ਕਰਮਚਾਰੀ ਨਿੱਤ ਕਿਸ ਤਰ੍ਹਾ ਦੇ ਮਾਨਸਿਕ ਸੰਘਰਸ਼ਾਂ ਦਾ ਸਾਮਣਾ ਕਰ ਰਹੇ ਨੇ, ਅਸੀਂ ਸ਼ਾਇਦ ਕਦੀ ਇਸ ਬਾਰੇ ਡੂੰਗਾ ਨਹੀਂ ਸੋਚਿਆ। ਕੀ ਉਹ ਕੰਮ ਤੇ ਜਾਣ ਤੋਂ ਡਰ ਰਹੇ ਹਨ? ਉਨ੍ਹਾਂ ਦੇ ਆਪਣੇ ਪਰਿਵਾਰ ਇਸ ਸਭ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਇਨ੍ਹਾਂ ਚੁਣੌਤੀਆਂ ਬਾਰੇ ਬਹੁਤ ਸਾਰੇ ਕੇਅਰ ਵਰਕਰਾਂ ਨੇ ਐਸਬੀਐਸ ਪੰਜਾਬੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

ਵਿਕਟੋਰੀਆ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਹਰ ਰੋਜ਼ ਅਸਧਾਰਨ ਵਾਧੇ ਤੋਂ ਅਸੁਰੱਖਿਆ ਵਾਲੇ ਮਾਹੌਲ ਵਿੱਚ ਬਹੁਤ ਵਾਧਾ ਹੋਈਆ ਹੈ। ਰਾਜ ਦੀਆਂ ਸੇਵਾ-ਸੰਭਾਲ ਸਹੂਲਤਾਂ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਸੱਬ ਤੋਂ ਵੱਧ ਝੂਜ ਰਹੀਆਂ ਹਨ।

ਕੀ ਪ੍ਰਭਾਵਿਤ ਲੋਕਾਂ ਦੀ ਵੱਧ ਰਹੀ ਗਿਣਤੀ ਸਾਡੇ ਬਜ਼ੁਰਗ ਦੇਖ਼ਭਾਲ ਘਰਾਂ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਇੱਕ ਖ਼ਤਰਾ ਬਣ ਰਹੀ ਹੈ? ਕੀ ਇਨ੍ਹਾਂ ਘਰਾਂ ਦੇ ਮਾਲਕ ਆਪਣੇ ਸਟਾਫ ਦਾ ਸਮਰਥਨ ਕਰ ਰਹੇ ਹਨ ਜਾਂ ਕੀ ਉਨ੍ਹਾਂ ਨੂੰ ਕੰਮ ਤੇ ਜਾਣ ਤੋਂ ਡਰਨਾ ਚਾਹੀਦਾ ਹੈ?

ਸੋਨਾਲੀ * (ਨਾਮ ਬਦਲਿਆ) ਜੋ ਕੀ ਮੈਲਬਰਨ ਦੇ ਉੱਤਰੀ ਇਲਾਕੇ ਵਿਚ ਬਜ਼ੁਰਗਾਂ ਦੀ ਦੇਖਭਾਲ ਕਰ ਰਹੀ ਇੱਕ ਸਹੂਲਤ ਵਿਚ ਕੰਮ ਕਰਦੇ ਹਨ ਦਾ ਮੰਨਣਾ ਹੈ ਕੀ “ਜੇ ਤੁਸੀਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਹੇ ਹੋ, ਤਾਂ ਖ਼ਤਰੇ ਵਾਲੀ ਕੋਈ ਗੱਲ ਨਹੀਂ। ਸਾਨੂੰ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਦਿੱਤਾ ਗਿਆ ਹੈ, ਘਰ ਅੰਦਰ ਸਵੱਛਤਾ ਹੋਰ ਵਧਾ ਦਿੱਤੀ ਗਈ ਹੈ ਇਸ ਲਈ ਮੈਂਨੂੰ ਹਰ ਰੋਜ਼ ਕੰਮ ਤੇ ਜਾਣ ਤੋਂ ਕੋਈ ਡਰ ਨਹੀਂ "

ਉਨ੍ਹਾਂ ਕਿਹਾ ਕਿ, “ਇਨ੍ਹਾਂ ਅਸਾਧਾਰਣ ਹਲਾਤਾਂ ਵਿੱਚ ਜੇ ਸਾਡੇ ਵਰਗੇ ਲੋਕ ਹੀ ਡਰ ਕਾਰਣ ਆਪਣੇ ਫਰਜ਼ ਤੋਂ ਮੂੰਹ ਮੋੜ ਲੈਂਦੇ ਹਨ, ਤਾਂ ਤੁਸੀਂ ਦੂਜਿਆਂ ਤੋਂ ਕੀ ਉਮੀਦ ਕਰ ਸਕਦੇ ਹੋ"

ਅਨੀਤਾ (ਨਾਮ ਬਦਲਿਆ) ਦਾ ਕਹਿਣਾ ਹੈ ਕੀ ਭਾਵੇਂ ਉਨ੍ਹਾਂ ਨੂੰ ਇਹ ਬਜ਼ੁਰਗ ਆਪਣੇ ਪਰਿਵਾਰ ਵਾਂਗ ਹੀ ਜਾਪਦੇ ਨੇ ਪਰ ਦੁੱਖ-ਸੁੱਖ ਵੇਲੇ ਛੁੱਟੀ ਲੈਣੀ ਬਹੁਤ ਮੁਸ਼ਕਿਲ ਹੋ ਗਈ ਹੈ। "ਜਦੋਂ ਤੋਂ ਕੋਵਿਡ -19 ਦਾ ਪ੍ਰਕੋਪ ਸ਼ੁਰੂ ਹੋਇਆ ਹੈ, ਸਾਡੇ ਮਾਲਕਾਂ ਨੇ ਸਾਨੂੰ ਛੁੱਟੀ ਦੇ ਬਜਾਏ ਰਸਮੀ ਤੌਰ 'ਤੇ ਸਹਿਕਾਰੀਆਂ ਨਾਲ ਛੁੱਟੀ ਤਬਦੀਲੀ ਕਰਨ ਲਈ ਦੀ ਹਿਦਾਯਤ ਦਿੱਤੀ ਹੈ "

ਜੱਦ ਕੀ ਕੁਲਦੀਪ ਕੌਰ ਨੇ ਕਿਹਾ ਕੀ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਨਿਯੰਤਰਣ ਕਰਨ ਲਈ ਮਾਲਕਾਂ ਨੇ ਇੱਕ ਤੋਂ ਵੱਧ ਆਮ-ਦੇਖਭਾਲ ਵਾਲੇ ਘਰਾਂ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਦੇ ਰੋਜ਼ਗਾਰਦਾਤਾ ਨੇ ਵੀ ਉਨ੍ਹਾਂ ਨੂੰ ਕੰਮ ਕਰਨ ਲਈ ਇੱਕ ਜਗ੍ਹਾ ਦੀ ਚੋਣ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ ਹਨ।

 ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ। 

Coming up next

# TITLE RELEASED TIME MORE
ਕੋਵਿਡ-19 ਹੌਟ ਸਪੋਟਸ ਵਿੱਚ ਬੇਥਾਹ ਚੁਣੌਤੀਆਂ ਦਾ ਸਾਮਣਾ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਕਰਮਚਾਰੀ 31/07/2020 13:09 ...
ਐਡੀਲੇਡ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਦੀ ਗੂੰਜ ਹੁਣ ਸੰਸਦ ਵਿੱਚ, ਗ੍ਰੀਨਜ਼ ਸਾਂਸਦ ਵੱਲੋਂ ਪੁਲਿਸ ਤੋਂ ਮਾਫ਼ੀ ਦੀ ਮੰਗ 17/09/2020 07:00 ...
ਯੂ-ਟਿਊਬ ਉੱਤੇ ਪਛਾਣ ਲਈ ਯਤਨਸ਼ੀਲ ਮੈਲਬੌਰਨ ਦੇ ਇਸ ਪਤੀ-ਪਤਨੀ ਲਈ 'ਲਾਕਡਾਊਨ' ਬਣਿਆ ਆਮਦਨ ਦਾ ਜ਼ਰੀਆ 16/09/2020 11:00 ...
ਪ੍ਰੇਰਣਾਦਾਇਕ ਹੱਡਬੀਤੀ: ਮੈਲਬੌਰਨ ਦੀ ਇਸ ਪੰਜਾਬਣ ਨੇ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਘਟਾਇਆ 38 ਕਿਲੋ ਭਾਰ 16/09/2020 23:00 ...
ਆਸਟ੍ਰੇਲੀਆ ਦੀਆਂ ਬੰਦ ਸਰਹੱਦਾਂ ਨੇ ਭਾਰਤ ਵਿਚ ਫੱਸੇ ਸਥਾਈ ਵੀਜ਼ਾ ਧਾਰਕ ਸ਼ਰਨਾਰਥੀ ਪਰਿਵਾਰਾਂ ਨੂੰ ਕੀਤਾ ਬੇਠਿਕਾਣੇ 16/09/2020 04:00 ...
ਆਓ, ਬਣੀਏ ਸਿਆਣੇ ਤੋਂ ਨਿਆਣੇ 15/09/2020 07:21 ...
ਆਸਟ੍ਰੇਲੀਆ ਨੂੰ ਕਰੋਨਾਵਾਇਰਸ 'ਰਿਕਵਰੀ' ਲਈ ਸ਼ੁਰੂ ਕਰਨਾ ਚਾਹੀਦਾ ਹੈ ਨਵਾਂ ਸਕਿਲਡ ਪ੍ਰਵਾਸੀ ਵੀਜ਼ਾ, ਇੱਕ ਰਿਪੋਰਟ 15/09/2020 05:00 ...
ਏ ਸੀ ਟੀ ਪ੍ਰਦੇਸ਼ ਦੀਆਂ ਚੋਣਾਂ ਲੜਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ ਅਮਰਦੀਪ ਸਿੰਘ 15/09/2020 14:18 ...
ਮੈਲਬੌਰਨ 'ਚ ਹੋਏ ਦਰਦਨਾਕ ਕਾਰ ਹਾਦਸੇ ਵਿੱਚ 27-ਸਾਲਾ ਭਾਰਤੀ ਵਿਦਿਆਰਥੀ ਦਾ ਹੋਇਆ ਦਿਹਾਂਤ 11/09/2020 06:00 ...
‘ਕਈ ਸੈਨੇਟਾਈਜ਼ਰਾਂ ਵਿੱਚ ਸ਼ਰਾਬ ਦੀ ਮਾਤਰਾ 80% ਤੱਕ ਵੀ ਹੁੰਦੀ ਹੈ’ 10/09/2020 10:00 ...
View More