Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਦੇ ਮਾਣਮੱਤੇ 'ਰੇਜ਼ੀਲੀਐਂਟ ਐਵਾਰਡ' ਦੇ ਫਾਈਨਾਲਿਸਟ ਵਜੋਂ ਚੁਣੀ ਗਈ ਹੈ ਇਹ ਸਿੱਖ ਸੰਸਥਾ

Source: Supplied by Manpreet Singh Sapra

ਬੁਸ਼ਫਾਇਰ, ਸੋਕੇ ਅਤੇ ਕਰੋਨਾ ਮਹਾਂਮਾਰੀ ਦੌਰਾਨ ਨਿਸ਼ਕਾਮ ਸੇਵਾ ਲਈ 'ਆਸਟ੍ਰੇਲੀਅਨ ਸਿੱਖ ਸਪੋਰਟ' ਸੰਸਥਾ ਨੂੰ 'ਰੇਜ਼ੀਲੀਐਂਟ ਆਸਟ੍ਰੇਲੀਆ ਐਵਾਰਡ' ਦੇ ਫਾਈਨਾਲਿਸਟ ਵਜੋਂ ਚੁਣਿਆ ਗਿਆ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਖਾਸ ਆਡੀਓ ਰਿਪੋਰਟ।

ਆਸਟ੍ਰੇਲੀਅਨ ਰੇਸੀਲੈਂਟ ਐਵਾਰਡ ਸਰਕਾਰ ਵਜੋਂ ਮਾਨਤਾ ਪ੍ਰਾਪਤ ਇੱਕ ਪਹਿਲਕਦਮੀ ਪ੍ਰੋਗਰਾਮ ਹੈ ਜੋ ਕਿ ਰਾਹਤ ਕਾਰਜਾਂ 'ਚ ਹਿੱਸਾ ਪਾਉਣ ਵਾਲੇ ਨਿਸ਼ਕਾਮ ਸੇਵੀਆਂ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਐਵਾਰਡ ਦੇ ਇਸ ਵਾਰ ਦੇ ਫਾਈਨਾਲਿਸਟ ਵਜੋਂ ਇੱਕ ਸਿੱਖ ਸੰਸਥਾ ਵੀ ਚੁਣੀ ਗਈ ਹੈ।

Australian Sikh Support
Supplied by Manpreet Singh Sapra

ਸਮਾਜ-ਸੇਵੀ ਅਦਾਰੇ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਸਕੱਤਰ ਗੁਰਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ 'ਹੇਅ ਫਾਰ ਹੈਲਪ' ਪ੍ਰੋਜੈਕਟ ਨੂੰ 2018 ਵਿਚ ਸ਼ੁਰੂ ਕੀਤਾ ਜਿਸ ਤਹਿਤ ਕੋਬਾਰ, ਨਿਊ ਸਾਊਥ ਵੇਲਜ਼) ਵਿੱਚ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਗਈ ਸੀ।"

"ਬੁਸ਼ਫਾਇਰ ਰਾਹਤ ਪ੍ਰਾਜੈਕਟ ਅਧੀਨ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਸਾਡੇ ਵਲੰਟੀਅਰਾਂ ਵਲੋਂ ਭਾਰੀ ਮਾਤਰਾ ਵਿੱਚ ਰਾਹਤ ਸਮਗਰੀ ਪਹੁੰਚਾਈ ਗਈ ਤੇ ਪੀੜਤਾਂ ਦੀ ਸਹਾਇਤਾ ਕੀਤੀ ਗਈ। ਸੰਸਥਾ ਨਾਲ ਜੁੜੇ ਸੇਵਕਾਂ ਨੇ ਮਲਬੇ ਨੂੰ ਸਾਫ ਕੀਤਾ, ਸੜ ਚੁੱਕੇ ਖੰਭੇਆਂ ਨੂੰ ਉਖਾੜਨ ਵਿੱਚ ਸਹਾਇਤਾ ਕੀਤੀ, ਲੋੜਵੰਦਾਂ ਨੂੰ ਤਾਜ਼ਾ ਭੋਜਨ ਪ੍ਰਦਾਨ ਕੀਤਾ ਅਤੇ ਪ੍ਰਭਾਵਿਤ ਕਸਬਿਆਂ ਲਈ ਫੰਡਰੇਜ਼ਰਸ ਦਾ ਪ੍ਰਬੰਧ ਕੀਤਾ। ਸਾਡੇ ਵਲੋਂ ਲੰਗਰ ਦੇ ਨਾਲ-ਨਾਲ ਜ਼ਰੂਰਤ ਦਾ ਹਰ ਤਰ੍ਹਾਂ ਦਾ ਸਮਾਨ ਵੀ ਮੁਹੱਇਆ ਕਰਵਾਇਆ ਗਿਆ," ਉਨ੍ਹਾਂ ਕਿਹਾ।

Australian Sikh Support
Supplied by Manpreet Singh Sapra

ਉਨ੍ਹਾਂ ਕਿਹਾ ਕਿ ਇਹ ਸਾਰੇ ਸਮਾਜ ਸੇਵੀ ਕੰਮ ਸੰਗਤ ਦੁਆਰਾ ਦਿੱਤੇ ਸਹਿਯੋਗ ਸਦਕਾ ਹੀ ਕੀਤੇ ਰਹੇ ਹਨ ਤੇ ਇੰਨ੍ਹਾਂ ਉਪਰਾਲਿਆਂ ਸਦਕਾ ਹੀ ਇਸ ਮਾਣਮੱਤੇ ਐਵਾਰਡ ਲਈ ਉਨ੍ਹਾਂ ਦੀ ਸੰਸਥਾ ਨੂੰ ਨਾਮਜ਼ਦ ਕੀਤਾ ਗਿਆ ਹੈ।

"ਕਰੋਨਾ ਦੇ ਚਲਦਿਆਂ ਅਸੀਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਕਰਿਆਨੇ ਦੀਆਂ ਕਿੱਟਾਂ ਵੀ ਪ੍ਰਦਾਨ ਕਰ ਰਹੇ ਹਾਂ। ਸਾਡੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ, ਸਾਊਥ ਆਸਟ੍ਰੇਲੀਆ ਦੇ ਹਸਪਤਾਲਾਂ ਵਿਚ ਫਰੰਟਲਾਈਨ ਹੈਲਥ ਵਰਕਰਾਂ ਅਤੇ ਵਿਕਟੋਰੀਆ ਵਿਚ ਲੋੜਵੰਦ ਪਰਿਵਾਰਾਂ ਨੂੰ ਇਸ ਤਹਿਤ ਭੋਜਨ ਤੇ ਰਾਸ਼ਨ ਵੀ ਮੁਹੱਇਆ ਕਰਵਾਇਆ ਜਾਂਦਾ ਹੈ," ਉਨ੍ਹਾਂ ਦੱਸਿਆ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

Australian Sikh Support
Supplied by Manpreet Singh Sapra

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 'ਤੇ ਸੰਪਰਕ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟ੍ਰੇਲੀਆ ਦੇ ਮਾਣਮੱਤੇ 'ਰੇਜ਼ੀਲੀਐਂਟ ਐਵਾਰਡ' ਦੇ ਫਾਈਨਾਲਿਸਟ ਵਜੋਂ ਚੁਣੀ ਗਈ ਹੈ ਇਹ ਸਿੱਖ ਸੰਸਥਾ 05/07/2021 11:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More