Coming Up Mon 9:00 PM  AEDT
Coming Up Live in 
Live
Punjabi radio

'ਕੋਵਿਡ -19 ਰਿਆਇਤਾਂ': ਸਰਕਾਰ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖ਼ਾਸ ਛੋਟਾਂ ਦਾ ਐਲਾਨ

New rules for Australian partner visas from late 2021. Source: AAP/Getty

ਕੋਵਿਡ-19 ਕਾਰਣ ਲੱਗੀਆਂ ਸਰਹੱਦੀ ਪਾਬੰਦੀਆਂ ਦੇ ਚਲਦਿਆਂ ਅਸਥਾਈ ਅਤੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਮੁੜ ਵਾਪਸ ਬੁਲਾਉਣ ਲਈ ਮੌਜੂਦਾ ਮਾਈਗ੍ਰੇਸ਼ਨ ਰੈਗੂਲੇਸ਼ਨਾਂ ਵਿੱਚ ਮਹੱਤਵਪੂਰਣ ਸੋਧਾਂ ਦਾ ਐਲਾਨ ਕੀਤਾ ਗਿਆ ਹੈ।

ਐਕਟਿੰਗ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਵੱਲੋਂ ਜਾਰੀ ਬਿਆਨ ਅਨੁਸਾਰ ਦੇਸ਼ ਤੋਂ ਬਾਹਰ ਫ਼ਸੇ ਵੀਜ਼ਾ ਧਾਰਕਾਂ ਉੱਤੇ ਮਹਾਂਮਾਰੀ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ‘ਕੋਵਿਡ -19 ਰਿਆਇਤਾਂ’ ਪੇਸ਼ ਕੀਤੀਆਂ ਜਾ ਰਹੀਆਂ ਹਨ।

ਖ਼ਾਸ ਤੌਰ ਉੱਤੇ ਅਸਥਾਈ ਗ੍ਰੈਜੂਏਟ (ਸਬਕਲਾਸ 485) ਅਤੇ ਸਕਿਲਡ ਖੇਤਰੀ ਵੀਜ਼ਾ (ਸਬਕਲਾਸ 887) ਵਿੱਚ ਲਿਆਂਦੀਆਂ ਜਾ ਰਹੀਆਂ ਇਹ ਸੋਧਾਂ ਸਰਕਾਰ ਦਾ ਪ੍ਰਵਾਸ ਨੂੰ ਉਤਸ਼ਾਹਤ ਕਰਨ ਵਿੱਚ ਇੱਕ ਵੱਡਾ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ।

ਅਸਥਾਈ ਗ੍ਰੈਜੂਏਟ (ਸਬਕਲਾਸ 485) ਵਿੱਚ ਪੇਸ਼ ਕੀਤੀ ਸੋਧ ਅਧੀਨ ਆਸਟ੍ਰੇਲੀਆ ਮੁੜ ਪਰਤਣ ਵਿੱਚ ਅਸਮਰੱਥ ਬਿਨੈਕਾਰ ਹੁਣ ਆਪਣੀਆਂ ਅਰਜ਼ੀਆਂ 'ਓਫਸ਼ੋਰ' ਦਾਖ਼ਲ ਕਰ ਸਕਣਗੇ ਅਤੇ ਉਨ੍ਹਾਂ ਨੂੰ ਪੋਸਟ-ਸਟੱਡੀ ਵਰਕ ਸਟ੍ਰੀਮ ਵੀਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਨੂੰ ਹੁਣ ਵੀਜ਼ਾ ਅਰਜ਼ੀ ਦੇਣ ਤੋਂ ਪਹਿਲਾਂ ਛੇ ਮਹੀਨਿਆਂ ਵਿੱਚ ਜਾਇਜ਼ ਵੀਜ਼ਾ ਦਿਖਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਕੋਰਸ ਨੂੰ ਪੂਰਾ ਕਰਨ ਅਤੇ ਬਿਨੈ-ਪੱਤਰ ਦੇਣ ਦੇ ਵਿਚਕਾਰ ਦੀ ਮਿਆਦ ਨੂੰ ਵੀ ਛੇ ਮਹੀਨੇ ਤੋਂ ਵਧਾ ਕੇ 12 ਮਹੀਨੇ ਕਰ ਦਿੱਤਾ ਗਿਆ ਹੈ।

ਖੇਤਰੀ ਸਕਿਲਡ ਵੀਜ਼ਾ (ਸਬਕਲਾਸ 887) ਸੋਧਾਂ ਅਧੀਨ ਵੀਜ਼ਾ ਅਰਜ਼ੀਆਂ ਓਫਸ਼ੋਰ ਪਾਈਆਂ ਜਾ ਸਕਣਗੀਆਂ ਅਤੇ ਖ਼ੇਤਰੀ ਇਲਾਕੇ ਵਿੱਚ ਰਿਹਾਇਸ਼ੀ ਰੁਜ਼ਗਾਰ ਦੀਆਂ ਸ਼ਰਤਾਂ ਦੀ ਮਿਆਦ ਨੂੰ ਵੀ ਘਟਾ ਦਿੱਤਾ ਗਿਆ ਸੀ।

ਇਨ੍ਹਾਂ ਸੋਧਾਂ ਤੋਂ ਪਹਿਲਾਂ ਉਪ ਕਲਾਸ 887 ਬਿਨੈਕਾਰਾਂ ਨੂੰ ਦੋ ਵੀਜ਼ਾ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਸਨ - ਪਹਿਲੀ ਇਹ ਕਿ ਖੇਤਰੀ ਇਲਾਕ਼ੇ ਵਿੱਚ ਘੱਟੋ-ਘੱਟ ਦੋ ਸਾਲਾਂ ਲਈ ਨਿਵਾਸ ਅਤੇ ਦੂਜਾ ਉਸ ਮਿਆਦ ਵਿੱਚ ਇੱਕ ਸਾਲ ਫੁੱਲ ਟਾਈਮ ਕੰਮ ਕਰਨਾ ਪੈਂਦਾ ਸੀ।

ਇਸ ਤੋਂ ਇਲਾਵਾ ਵਿਭਾਗ ਨੇ ਕਾਰੋਬਾਰੀ ਵੀਜ਼ਾ (ਸਬਕਲਾਸ 888 ਅਤੇ ਸਬਕਲਾਸ 188) ਅਤੇ ਸੇਫ ਹੈਵਨ ਐਂਟਰਪ੍ਰਾਈਜ਼ ਵੀਜ਼ਾ (ਸਬਕਲਾਸ 790) ਵਿੱਚ ਸੋਧਾਂ ਦੀ ਵੀ ਪੇਸ਼ਕਸ਼ ਕੀਤੀ ਹੈ।

ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
'ਕੋਵਿਡ -19 ਰਿਆਇਤਾਂ': ਸਰਕਾਰ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖ਼ਾਸ ਛੋਟਾਂ ਦਾ ਐਲਾਨ 23/09/2020 05:00 ...
SBS Punjabi Australia News: Friday 26 Nov 2021 26/11/2021 11:23 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
India Diary: Cabinet approves bill to repeal three farm laws 26/11/2021 08:33 ...
Karan Deol to share screen with uncle Abhay Deol in upcoming movie ‘Velle’ 26/11/2021 05:00 ...
SBS Punjabi Australia News: Thursday 25th Nov 2021 25/11/2021 13:09 ...
SBS Punjabi Australia News: Wednesday 24th Nov 2021 24/11/2021 10:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
Pakistan Diary: IMF grants $6 billion bailout package for struggling economy 24/11/2021 06:56 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
View More