Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਅਨ ਵੀਜ਼ਾ ਤਬਦੀਲੀਆਂ ਤੇ ਉਨ੍ਹਾਂ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ 'ਤੇ ਪੈਂਦਾ ਅਸਰ

What may change from July 1, 2020? Source: Getty Images

ਕੋਵਿਡ -19 ਸੰਕਟ ਪਿੱਛੋਂ ਆਸਟ੍ਰੇਲੀਆ ਦੀਆਂ ਪ੍ਰਵਾਸ ਨੀਤੀਆਂ ਉੱਤੇ ਕਾਫੀ ਅਸਰ ਪਿਆ ਹੈ। 1 ਜੁਲਾਈ, 2020 ਤੋਂ ਅੰਤਰਰਾਸ਼ਟਰੀ ਵਿਦਿਆਰਥੀ, ਹੁਨਰਮੰਦ ਕਾਮੇ, ਪਾਰਟਨਰ ਅਤੇ ਬਜ਼ੁਰਗ-ਮਾਪਿਆਂ ਨਾਲ਼ ਸਬੰਧਿਤ ਵੀਜ਼ਿਆਂ ਬਾਰੇ ਨਵੀਂ ਜਾਣਕਾਰੀ ਲਈ ਅਸੀਂ ਕਈ ਰਜਿਸਟਰਡ ਏਜੰਟਾਂ ਨਾਲ਼ ਗੱਲਬਾਤ ਕੀਤੀ ਹੈ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...

ਨਵੇਂ ਵਿੱਤੀ ਵਰ੍ਹੇ ਵਿੱਚ ਕਦਮ ਰੱਖਦਿਆਂ ਹੀ ਸਰਕਾਰ ਦੀਆਂ ਅਗਾਮੀ ਵੀਜ਼ਾ ਨੀਤੀਆਂ ਸਬੰਧੀ ਚਰਚਾ ਸ਼ੁਰੂ ਹੋ ਜਾਂਦੀ ਹੈ।

ਐਸ ਬੀ ਐਸ ਪੰਜਾਬੀ ਨੇ ਕੁਝ ਪ੍ਰਮੁੱਖ ਤਬਦੀਲੀਆਂ ਬਾਰੇ ਚਾਰ ਵੱਖੋ-ਵੱਖਰੇ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨਾਲ਼ ਵਿਚਾਰ-ਵਟਾਂਦਰਾ ਕੀਤਾ ਹੈ।

1 ਜੁਲਾਈ, 2020 ਤੋਂ ਹੋ ਰਹੀਆਂ ਵੀਜ਼ਾ ਤਬਦੀਲੀਆਂ ਦੇ ਸੰਭਾਵੀ ਅਸਰਾਂ ਬਾਰੇ ਜਾਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

ਆਡੀਓ ਭਾਗ ਪਹਿਲਾ - ਮਾਈਗ੍ਰੇਸ਼ਨ ਮਾਹਿਰ ਜੁਝਾਰ ਬਾਜਵਾ ਵੱਲੋਂ ਦੇਸ਼ ਦੀ ਕੌਮੀ ਪੱਧਰ ਉੱਤੇ ਹੁੰਦੀ ਮਾਈਗ੍ਰੇਸ਼ਨ ਬਾਰੇ ਸੁਆਲਾਂ ਦੇ ਜੁਆਬ - ਅਗਲੇ ਸਾਲ ਤੱਕ ਅੰਤਰਰਾਸ਼ਟਰੀ ਸਰਹੱਦ ਬੰਦ ਹੋਣ ਦੀ ਸੰਭਾਵਨਾ ਦੇ ਨਾਲ਼ ਨੈਟ ਮਾਈਗ੍ਰੇਸ਼ਨ ਵਿੱਚ ਭਾਰੀ ਗਿਰਾਵਟ।

ਆਡੀਓ ਭਾਗ ਦੂਜਾ - ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲ਼ੇ ਵੱਲੋਂ ਨਿਊ ਸਾਊਥ ਵੇਲਜ਼ , ਵਿਕਟੋਰੀਆ, ਕੁਈਨਸਲੈਂਡ ਅਤੇ ਤਸਮਾਨੀਆ ਵਿਚਲੀ ਸਕਿਲਡ ਮਾਈਗ੍ਰੇਸ਼ਨ ਸਬੰਧੀ ਸੁਆਲਾਂ ਦੇ ਜਵਾਬ।

ਆਡੀਓ ਭਾਗ ਤੀਜਾ - ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਨਾਲ਼ ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਅਤੇ ਸਮਾਂ-ਸਾਰਣੀ ਸਬੰਧੀ ਵਿਚਾਰ-ਵਟਾਂਦਰਾ।

ਆਡੀਓ ਭਾਗ ਚੌਥਾ - ਮਾਈਗ੍ਰੇਸ਼ਨ ਮਾਹਿਰ ਨਰਿੰਦਰ ਕੌਰ ਵੱਲੋਂ ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਏ ਸੀ ਟੀ ਅਤੇ ਐਨ ਟੀ ਵਿਚਲੀ ਸਕਿਲਡ ਮਾਈਗ੍ਰੇਸ਼ਨ ਤਬਦੀਲੀਆਂ ਬਾਰੇ ਜਾਣਕਾਰੀ।  

For more details, click this link to read this story in English

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।  

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਆਸਟ੍ਰੇਲੀਅਨ ਵੀਜ਼ਾ ਤਬਦੀਲੀਆਂ ਤੇ ਉਨ੍ਹਾਂ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ 'ਤੇ ਪੈਂਦਾ ਅਸਰ 01/07/2020 34:08 ...
ਵਿਕਟੋਰੀਆ ਵਿੱਚ ਕੋਵਿਡ-ਪ੍ਰਭਾਵਿਤ ਟੈਕਸੀ ਸਨਅਤ ਲਈ 22 ਮਿਲੀਅਨ ਡਾਲਰ ਦਾ ਐਲਾਨ, ਡਰਾਈਵਰਾਂ ਵੱਲੋਂ 'ਸਿੱਧਾ' ਫਾਇਦਾ ਦੇਣ ਲਈ ਅਪੀਲ 05/08/2020 21:00 ...
ਆਸਟ੍ਰੇਲੀਆ ਵਿੱਚ ਸਥਾਪਤ ਹੋਣ ਸਮੇਂ ਪ੍ਰਵਾਸੀ ਮਰਦਾਂ ਦੀ ਮਾਨਸਿਕ ਸਿਹਤ ਉੱਤੇ ਪੈ ਸਕਦਾ ਹੈ ਅਸਰ 04/08/2020 08:00 ...
ਕੋਵਿਡ-19 ਹੌਟ ਸਪੋਟਸ ਵਿੱਚ ਬੇਥਾਹ ਚੁਣੌਤੀਆਂ ਦਾ ਸਾਮਣਾ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਕਰਮਚਾਰੀ 31/07/2020 13:09 ...
'ਪੀ ਆਰ ਦੀ ਅਰਜ਼ੀ ਹੋਵੇਗੀ ਰੱਦ': ਭਾਰਤੀ ਪ੍ਰਵਾਸੀ ਨੂੰ ਹਜ਼ਾਰਾਂ ਡਾਲਰ ਦਾ ਨੁਕਸਾਨ, ਸਰਕਾਰੀ ਅਧਿਕਾਰੀ ਬਣਕੇ ਮਾਰੀ ਠੱਗੀ 30/07/2020 11:00 ...
'ਲੰਬੇ ਸਮੇਂ ਵਾਲੀਆਂ ਸਰਹੱਦੀ ਪਾਬੰਦੀਆਂ ਪੈਦਾ ਕਰਨਗੀਆਂ ਭਾਰੀ ਵਿੱਤੀ ਖਤਰੇ' 29/07/2020 09:00 ...
ਇਸ ਠਹਿਰਾਵ ਦੇ ਦੌਰ ਵਿੱਚ ਕਰੋ ਮੁਲਾਕਾਤ ਆਪਣੇ ਬਿਹਤਰ ਸਰੂਪ ਨਾਲ 27/07/2020 08:29 ...
'ਅਸੀਂ ਆਂ ਪਿੰਡਾਂ ਵਾਲੇ ਜੱਟ': ਮੈਲਬੌਰਨ ਦੀ ਡਾਂਸ ਜੋੜੀ ਨੇ ਟਿੱਕਟੋਕ ਉੱਤੇ ਪਾਈਆਂ ਧਮਾਲਾਂ 27/07/2020 09:24 ...
ਮਹਾਂਮਾਰੀ ਦੇ ਚਲਦਿਆਂ ਵੀ ਪ੍ਰਵਾਸੀ ਹਾਸਲ ਕਰ ਰਹੇ ਹਨ ਆਸਟ੍ਰੇਲੀਆ ਦੀ ਨਾਗਰਿਕਤਾ 27/07/2020 06:00 ...
'ਸਭ ਲਈ ਔਖਾ ਸਮਾਂ': ਮੈਲਬੌਰਨ ਵਿਚਲੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਛੋਟੇ ਕਾਰੋਬਾਰ ਹੋਰ ਨੁਕਸਾਨ ਝੱਲਣ ਲਈ ਮਜਬੂਰ 27/07/2020 12:00 ...
View More