Coming Up Mon 9:00 PM  AEDT
Coming Up Live in 
Live
Punjabi radio

ਪ੍ਰੇਰਣਾਦਾਇਕ ਹੱਡਬੀਤੀ: ਮੈਲਬੌਰਨ ਦੀ ਇਸ ਪੰਜਾਬਣ ਨੇ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਘਟਾਇਆ 38 ਕਿਲੋ ਭਾਰ

Melbourne-based Amandeep Kaur who once weighed 108kg had a motivation to lose weight. Source: Supplied

ਮੈਲਬੌਰਨ ਦੀ ਰਹਿਣ ਵਾਲ਼ੀ ਅਮਨਦੀਪ ਕੌਰ ਨੇ ਆਪਣੀ ਹਿੰਮਤ ਅਤੇ ਸਖਤ ਮਿਹਨਤ ਦੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਸਨੇ ਜ਼ਿੰਦਗੀ ਵਿੱਚ ਬਿਨ-ਹਾਰ ਮੰਨਿਆ ਨਾ ਸਿਰਫ 38 ਕਿਲੋ ਭਾਰ ਘਟਾਇਆ ਬਲਕਿ ਤੰਦਰੁਸਤੀ ਦੀ ਦੁਨੀਆ ਵਿੱਚ ਵੀ ਇੱਕ ਨਵਾਂ ਕਦਮ ਰੱਖਿਆ।

ਮੈਲਬੌਰਨ ਵਿੱਚ ਇੱਕ ਏਜਡ ਕੇਅਰ ਵਰਕਰ ਵਜੋਂ ਕੰਮ ਕਰਦੀ ਅਮਨਦੀਪ ਕੌਰ ਦੀ ਹੁਣ ਤੱਕ ਦੀ ਜ਼ਿੰਦਗੀ ਕਾਫੀ ਚੁਣੌਤੀ-ਭਰਪੂਰ ਰਹੀ ਹੈ।

ਉਸਦਾ ਜ਼ਿੰਦਗੀ ਵਿਚਲੀਆਂ ਮੁਸ਼ਕਿਲਾਂ ਦਾ ਦੌਰ ਸਨ 2014 ਵਿੱਚ ਸ਼ੁਰੂ ਹੋਇਆ ਜਿਸ ਵੇਲ਼ੇ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। 

ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸ ਵੇਲ਼ੇ ਉਹ ਜਿਲੌਂਗ ਸ਼ਹਿਰ ਵਿੱਚ ਰੀਜਨਲ ਸਪੋਨਰਸ਼ਿਪ ਤਹਿਤ ਇੱਕ ਚੁਣੌਤੀ-ਪੂਰਨ ਸਮੇਂ ਵਿੱਚੋਂ ਲੰਘ ਰਹੇ ਸਨ।

"ਮੇਰੀ ਨਿਗਾਹ ਖਤਮ ਹੋ ਰਹੀ ਸੀ ਜਿਸ ਕਰਕੇ ਮੈਨੂੰ ਐਮ ਆਰ ਆਈ ਕਰਵਾਉਣਾ ਪਿਆ ਜਿਸ ਵਿੱਚ ਇੱਕ ਟਿਊਮਰ ਦਾ ਹੋਣਾ ਪਾਇਆ ਗਿਆ," ਸ਼੍ਰੀਮਤੀ ਕੌਰ ਨੇ ਕਿਹਾ।   

Amandeep Kaur with her son Tejvir Singh.
Amandeep Kaur with her son Tejvir Singh.
Supplied

ਸ਼੍ਰੀਮਤੀ ਕੌਰ ਨੇ ਕਿਹਾ ਕਿ ਰਾਇਲ ਮੈਲਬੌਰਨ ਹਸਪਤਾਲ ਵਿੱਚ ਉਸਦੇ ਹੋਏ ਓਪਰੇਸ਼ਨ ਦੌਰਾਨ ਸਰ੍ਜਨਜ਼ ਨੂੰ ਖਤਰਾ ਸੀ ਕਿ ਉਹ ਉਸਨੂੰ ਜਾਂ ਕੁੱਖ ਵਿਚਲੇ ਬੱਚੇ, ਦੋਨਾਂ ਵਿੱਚੋਂ ਇੱਕ ਨੂੰ ਹੀ ਬਚਾ ਸਕਣਗੇ।

"ਪਰ ਡਾਕਟਰਾਂ ਦੀ ਮੇਹਨਤ ਅਤੇ ਚੰਗੀ ਕਿਸਮਤ ਨਾਲ਼ ਇਹ ਸਭ ਠੀਕ ਹੋ ਗਿਆ। ਪਰ ਇਸ ਦੌਰਾਨ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਾਫੀ ਦੁੱਖ, ਚਿੰਤਾ ਅਤੇ ਉਦਾਸੀ ਦਾ ਸਾਹਮਣਾ ਕਰਨਾ ਪਿਆ।" 

After two years of battling with several illnesses including having 18 surgeries, Mrs Kaur is now able to live a normal life with her family.
After two years of battling with several illnesses including having 18 surgeries, Mrs Kaur is now able to live a normal life with her family.
Supplied

ਜਦੋਂ ਅਮਨਦੀਪ ਕੌਰ ਦੇ ਬੇਟੇ ਤੇਜਵੀਰ ਦਾ ਜਨਮ ਹੋਇਆ ਉਸ ਵੇਲ਼ੇ ਉਹ ਸਟੀਰੌਇਡ ਦੀ ਵੱਡੀ ਮਾਤਰਾ ਉੱਤੇ ਨਿਰਭਰ ਸੀ ਅਤੇ ਉਸਦਾ ਭਾਰ ਵਧਕੇ 108 ਕਿਲੋਗ੍ਰਾਮ ਹੋ ਗਿਆ ਸੀ।

ਜ਼ਿਆਦਾ ਭਾਰ ਦਾ ਹੋਣਾ ਉਸਦੀ ਸਿਹਤ ਸਮੱਸਿਆਵਾਂ ਦਾ ਸਿਰਫ ਇੱਕ ਹਿੱਸਾ ਸੀ ਜਦੋਂ ਕਿ ਦੂਜੀਆਂ ਕਰਕੇ ਉਸ ਨੂੰ ਸਿਰਫ ਤਿੰਨ ਸਾਲਾਂ ਦੇ ਅੰਦਰ 18 ਵੱਡੇ ਸਰਜੀਕਲ ਓਪਰੇਸ਼ਨ ਕਰਵਾਓਣੇ ਪਏ। 

ਇਹ ਮੇਰੇ ਲਈ ਕਰੋ ਜਾ ਮਰੋ ਦੀ ਸਥਿਤੀ ਸੀ। ਵੈਸੇ ਵੀ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ - ਜਿਓਣਾ ਜਾਂ ਹੰਢਾਉਣਾ ਇਹ ਤੁਹਾਡੇ ਉੱਤੇ ਨਿਰਭਰ ਹੈ।

ਸ੍ਰੀਮਤੀ ਕੌਰ ਨੇ ਦੱਸਿਆ ਕਿ ਉਸਨੇ ਸਖਤ ਸਰੀਰਕ ਅਭਿਆਸ ਅਤੇ ਸੰਤੁਲਿਤ ਖੁਰਾਕ ਦੀ ਪਾਲਣਾ ਕੀਤੀ ਅਤੇ ਜ਼ਿੰਦਗੀ ਦੇ ਇਸ ਚੁਣੌਤੀਪੂਰਨ ਸਮੇਂ ਦਾ ਡਟਕੇ ਮੁਕਬਲਾ ਕੀਤਾ।

Amandeep Kaur was battling depression and other health complications after she weighed 108kg at her heaviest.
Mrs Kaur was battling depression and other health complications after she weighed 108kg at her heaviest.
Supplied

ਸ਼੍ਰੀਮਤੀ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦੀ ਸਹਾਇਤਾ ਨਾਲ਼ ‘ਜਿੰਦਗੀ ਜਿਉਣੀ’ ਜਾਰੀ ਰੱਖੀ ਅਤੇ 'ਦਿਲ ਨਹੀਂ ਛੱਡਿਆ'। 

"ਮੇਰੀ ਜ਼ਿੰਦਗੀ ਦਾ ਇਹ ਮੁਸ਼ਕਲ ਪੜਾਅ ਲਗਭਗ ਖਤਮ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਪਹਿਲਾਂ ਨਾਲੋਂ ਵਧੀਆ ਜ਼ਿੰਦਗੀ ਜੀਉਣ ਦੇ ਕਾਬਲ ਹਾਂ," ਉਸਨੇ ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਦੌਰਾਨ ਕਿਹਾ।

"ਮੇਰਾ ਇੱਕ ਤਰਾਂਹ ਨਾਲ਼ ਦੁਬਾਰਾ ਜਨਮ ਹੋਇਆ ਹੈ ਅਤੇ ਮੈਂ ਇਸ ਜ਼ਿੰਦਗੀ ਲਈ ਆਪਣੇ ਪਤੀ, ਭਾਬੀ ਮਨਦੀਪ ਅਤੇ ਮਾਪਿਆਂ ਦੀ ਕਰਜ਼ਦਾਰ ਹਾਂ।"

Mrs Kaur said she was able to turn her life around with the support of her family.
Mrs Kaur said she was able to turn her life around with the support of her family.
Supplied

ਅਮਨਦੀਪ ਕੌਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਹਿਜੇ-ਸਹਿਜੇ ਅੱਗੇ ਵਧਦਿਆਂ 38 ਕਿਲੋਗ੍ਰਾਮ ਭਾਰ ਘਟਾ ਲਿਆ ਹੈ ਅਤੇ ਹੁਣ ਉਸਦੀ ਜ਼ਿੰਦਗੀ ਪਹਿਲਾਂ ਵਾਂਗ ਸਟੀਰੌਇਡ ਉੱਤੇ ਵੀ ਨਿਰਭਰ ਨਹੀਂ ਹੈ।

“ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਕਮਲਦੀਪ ਕਾਹਮਾ ਭਾਜੀ ਵਾਰਗਾ ਫਿੱਟਨੈੱਸ ਟ੍ਰੇਨਰ ਮਿਲਿਆ। ਉਨ੍ਹਾਂ ਦੇ ਸਮਰਥਨ ਅਤੇ ਯਤਨਾਂ ਸਦਕਾ ਮੇਰੀ ਜ਼ਿੰਦਗੀ ਆਮ ਵਾਂਗ ਹੋਣ ਵੱਲ ਵਧੀ ਹੈ। ਮੈਂ ਅਤੇ ਮੇਰਾ ਸਾਰਾ ਪਰਿਵਾਰ ਉਨ੍ਹਾਂ ਦਾ ਤਹਿ-ਢਿੱਲੋਂ ਸ਼ੁਕਰਗੁਜ਼ਾਰ ਹੈ।"

ਹੁਣ ਉਹ ਆਪਣੀ ਨਿੱਜੀ ਜ਼ਿੰਦਗੀ ਅਤੇ ਚੁਣੌਤੀਆਂ ਨੂੰ ਸਾਂਝਾ ਕਰਦਿਆਂ, ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਜੋ ਇਸ ਵੇਲ਼ੇ ਸਿਹਤ ਸਮੱਸਿਆਵਾਂ ਅਤੇ ਬੇਲੋੜੇ ਭਾਰ ਤੋਂ ਪ੍ਰੇਸ਼ਾਨ ਹਨ।

ਉਸਦੀ ਪ੍ਰੇਰਨਾਭਰਪੂਰ ਜਿੰਦਗੀ ਬਾਰੇ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....

Mrs Kaur who went on to lose an impressive 38kg, dedicated her remarkable transformation to her fitness coach Kamaldip Kahma.
Mrs Kaur who went on to lose an impressive 38kg, dedicated her remarkable transformation to her fitness coach Kamaldip Kahma.
Supplied

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। 

ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ 

Coming up next

# TITLE RELEASED TIME MORE
ਪ੍ਰੇਰਣਾਦਾਇਕ ਹੱਡਬੀਤੀ: ਮੈਲਬੌਰਨ ਦੀ ਇਸ ਪੰਜਾਬਣ ਨੇ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਘਟਾਇਆ 38 ਕਿਲੋ ਭਾਰ 16/09/2020 23:00 ...
SBS Punjabi Australia News: Friday 26 Nov 2021 26/11/2021 11:23 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
India Diary: Cabinet approves bill to repeal three farm laws 26/11/2021 08:33 ...
Karan Deol to share screen with uncle Abhay Deol in upcoming movie ‘Velle’ 26/11/2021 05:00 ...
SBS Punjabi Australia News: Thursday 25th Nov 2021 25/11/2021 13:09 ...
SBS Punjabi Australia News: Wednesday 24th Nov 2021 24/11/2021 10:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
Pakistan Diary: IMF grants $6 billion bailout package for struggling economy 24/11/2021 06:56 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
View More