Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਬਜਟ ਵਿਸ਼ਲੇਸ਼ਣ: ਟੈਕਸ, ਚਾਈਲਡਕੇਅਰ, ਕਾਰੋਬਾਰਾਂ, ਨਵੇਂ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਜਾਣਕਾਰੀ

Source: Supplied

ਸਾਲ 2021-22 ਦੇ ਬਜਟ ਵਿੱਚ ਖ਼ਜ਼ਾਨਚੀ ਜੌਸ਼ ਫਰਾਇਡਨਬਰਗ ਦੁਆਰਾ ਕੀਤੇ ਐਲਾਨਾਂ ਤਹਿਤ ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਵਿੱਤੀ ਲਾਭ ਮਿਲ ਸਕਦਾ ਹੈ ਜਦਕਿ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਇਸ ਬਜਟ ਵਿੱਚ ਉਮੀਦ ਨਾਲ਼ੋਂ ਘੱਟ ਰਾਹਤ ਮਿਲ਼ੀ ਹੈ, ਜਿਵੇਂ ਕਿ ਨਵੇਂ ਆਏ ਪਰਵਾਸੀ। ਜਾਣੋ ਇਸ ਬਜਟ ਦੇ ਚਲਦਿਆਂ ਤੁਹਾਡੇ ਲਈ ਕੀ ਨਫ਼ੇ ਹੋ ਸਕਦੇ ਹਨ।

ਮੌਰੀਸਨ ਸਰਕਾਰ ਦੁਆਰਾ ਇਸ ਮੰਗਲਵਾਰ ਪੇਸ਼ ਕੀਤੇ ਬਜਟ ਵਿੱਚ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਤੋਂ ਉਭਾਰਨ ਲਈ ਕੀਤੇ ਜਾ ਰਹੇ ਇੱਕ ਯਤਨ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਬਜਟ ਵਿਚਲਾ ਘਾਟਾ 168 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਗਿਆ ਹੈ ਜੋ ਕਿ ਲਗਪਗ ਛੇ ਮਹੀਨੇ ਪਹਿਲਾਂ ਲਾਏ ਇੱਕ ਅੰਦੇਸ਼ੇ ਨਾਲੋਂ 53 ਬਿਲੀਅਨ ਡਾਲਰ ਘੱਟ ਹੈ।

ਫੈਡਰਲ ਬਜਟ ਤਹਿਤ ਜਿੱਥੇ ਕੁਝ ਲੋਕਾਂ ਨੂੰ ਟੈਕਸ ਤੋਂ ਮਾਮੂਲੀ ਰਾਹਤ ਮਿਲਣ ਦੀ ਸੰਭਾਵਨਾ ਹੈ ਉਥੇ ਇਸਨੂੰ ਚਾਈਲਡ ਕੇਅਰ ਸਬਸਿਡੀ ਤੇ ਕੰਮ-ਕਾਰੋਬਾਰਾਂ ਲਈ ਵੀ ਇੱਕ ਹਾਂ-ਪੱਖੀ ਹੁੰਗਾਰੇ ਵਜੋਂ ਲਿਆ ਜਾ ਰਿਹਾ ਹੈ।

ਮੈਲਬੌਰਨ ਵਿੱਚ ਇੱਕ ਅਕਾਊਂਟੈਂਟ ਵਜੋਂ ਕੰਮ ਕਰਦੇ ਮਨਪ੍ਰੀਤ ਸਿੰਘ ਦੁਆਰਾ ਇਸ ਬਜਟ ਦੇ ਕੁਝ ਮਹੱਤਵਪੂਰਨ ਨੁਕਤੇ ਇਉਂ ਵਿਚਾਰੇ ਗਏ ਹਨ: 

ਨਿੱਜੀ ਟੈਕਸ ਦਰਾਂ ਵਿੱਚ ਸਾਲ ਕੋਈ ਵੀ ਬਦਲਾਅ ਨਹੀਂ ਐਲਾਨਿਆ ਗਿਆ ਹੈ। 

ਘੱਟ ਤੇ ਮੱਧਮ ਆਮਦਨੀ ਵਾਲੇ ਟੈਕਸ ਆਫਸੈੱਟ ਨੂੰ ਅਗਲੇ ਵਿੱਤੀ ਸਾਲ ਦੇ ਅੰਤ ਤੱਕ ਵਧਾ ਦਿੱਤਾ ਗਿਆ ਹੈ ਜਿਸ ਨਾਲ 48,000 ਡਾਲਰ ਤੋਂ 90,000 ਡਾਲਰ ਦੇ ਵਿਚਕਾਰ ਕਮਾਈ ਕਰਨ ਵਾਲਿਆਂ ਨੂੰ 1080 ਡਾਲਰ ਦੀ ਰਾਹਤ ਦਿੱਤੀ ਜਾਂਦੀ ਹੈ।

ਸਰਕਾਰ ਵੱਲੋਂ ਟੈਕਸ ਰੈਜ਼ੀਡੈਂਸੀ ਲਈ ਨਵੇਂ ਮਾਪਦੰਡ ਦਾ ਐਲਾਨ ਕੀਤਾ ਗਿਆ ਹੈ। ਜੇ ਤੁਸੀਂ ਆਸਟ੍ਰੇਲੀਆ ਵਿਚ 183 ਦਿਨਾਂ ਤੋਂ ਰਹਿ ਰਹੇ ਹੋ ਤਾਂ ਤੁਸੀਂ ਟੈਕਸ ਦੇ ਹਿਸਾਬ ਨਾਲ ਇੱਥੋਂ ਦੇ ਵਸਨੀਕ ਮੰਨੇ ਜਾਓਗੇ। 

ਜਿਨ੍ਹਾਂ ਪਰਿਵਾਰਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਇੱਕ ਤੋਂ ਵੱਧ ਬੱਚੇ ਹਨ ਅਤੇ ਉਹ ਚਾਈਲਡ ਕੇਅਰ ਜਾਂਦੇ ਹਨ, ਉਨ੍ਹਾਂ ਲਈ ਸਰਕਾਰ 1.7 ਬਿਲੀਅਨ ਡਾਲਰ ਖਰਚੇਗੀ। ਇਸ ਨਾਲ ਢਾਈ ਲੱਖ ਪਰਿਵਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। 

ਪੰਜ ਬਿਲੀਅਨ ਡਾਲਰ ਤੋਂ ਘੱਟ ਟਰਨਓਵਰ ਵਾਲੇ ਉਦਯੋਗ ਜਾਂ ਵਪਾਰਾਂ ਲਈ ਖਰੀਦੇ ਗਏ ਉਪਕਰਨ ਜਾਂ ਸੰਪਤੀ ਨੂੰ ਤੁਰੰਤ ਹੀ ਕਲੇਮ ਕੀਤਾ ਜਾ ਸਕੇਗਾ। ਸ਼ਰਤ ਅਨੁਸਾਰ ਨਵੇਂ ਉਪਕਰਨ 6 ਅਕਤੂਬਰ 2020 ਤੋਂ 30 ਜੂਨ 2023 ਦੇ ਵਿਚਕਾਰ ਖ਼ਰੀਦੇ ਜਾਂ ਇਸਤੇਮਾਲ ਕੀਤੇ ਹੋਣੇ ਚਾਹੀਦੇ ਹਨ। 

ਸੁਪਰਅਨੁਐਸ਼ਨ ਦੀ ਲਾਜ਼ਮੀ ਥਰੈਸ਼ਹੋਲਡ ਨੂੰ 450 ਡਾਲਰ ਤੋਂ ਖ਼ਤਮ ਕਰ ਦਿੱਤਾ ਜਾਵੇਗਾ ਤੇ ਪਹਿਲਾਂ ਦੇ ਐਲਾਨ ਅਨੁਸਾਰ ਲਾਜ਼ਮੀ ਸੁਪਰ 9.5% ਤੋਂ ਵਧਾਕੇ 10% ਕਰ ਦਿੱਤੀ ਜਾਏਗੀ।

ਆਸਟ੍ਰੇਲੀਆ ‘ਚ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ। ਹੌਸਪੀਟੇਲਟੀ ਤੇ ਟੂਰਿਜ਼ਮ ਸੈਕਟਰ ‘ਚ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ  ਪੰਦਰਵਾੜੇ 40 ਘੰਟੇ ਕੰਮ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇ ਕੋਈ ਖੇਤੀਬਾੜੀ, ਸਿਹਤ ਜਾਂ ਏਜ਼ਡ ਕੇਅਰ ਸੈਕਟਰ ‘ਚ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਇਸ ਤੋਂ ਲਾਭ ਮਿਲੇਗਾ।

Mnapreet Singh
Manpreet Singh works as an accountant at Dandenong in Melbourne's southeast.
SBS Punjabi

ਆਸਟ੍ਰੇਲੀਆ ਵਿੱਚ ਸਥਾਪਿਤ ਨਵੇਂ ਪ੍ਰਵਾਸੀਆਂ ਨੂੰ ਸਰਕਾਰੀ ਭੱਤੇ ਲੈਣ ਲਈ 4 ਸਾਲ ਇੰਤਜ਼ਾਰ ਕਰਨਾ ਪਵੇਗਾ। ਇਸ ਐਲਾਨ ਤਹਿਤ ਸਰਕਾਰ ਨੂੰ ਪੰਜ ਸਾਲਾਂ ਦੌਰਾਨ $671 ਮਿਲੀਅਨ ਦੀ ਬਚਤ ਹੋਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਲਈ ਅਕਾਊਂਟੈਂਟ ਮਨਪ੍ਰੀਤ ਸਿੰਘ ਨਾਲ਼ ਰਿਕਾਰਡ ਕੀਤੀ ਇੰਟਰਵਿਊ ਸੁਣੋ:

Budget analysis: What's in it for taxpayers, parents, newly arrived migrants and small businesses?
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਬਜਟ ਵਿਸ਼ਲੇਸ਼ਣ: ਟੈਕਸ, ਚਾਈਲਡਕੇਅਰ, ਕਾਰੋਬਾਰਾਂ, ਨਵੇਂ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਜਾਣਕਾਰੀ 13/05/2021 14:10 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More