Coming Up Wed 9:00 PM  AEDT
Coming Up Live in 
Live
Punjabi radio

ਕੋਵਿਡ ਟੀਕਿਆਂ ਬਾਰੇ ਫੈਲੀਆਂ ਅਫਵਾਹਾਂ ਦਾ ਮਾਹਰਾਂ ਵਲੋਂ ਜਵਾਬ

Mwanasayansi akiwa kazini ndani ya kiwanda cha Biotech cha CSL, mjini Melbourne. Source: AAP

ਆਸਟ੍ਰੇਲੀਆ ਵਿੱਚ ਕਈ ਲੋਕਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਕੋਵਿਡ-19 ਦਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਘਰੇਲੂ ਅਤੇ ਵਿਦੇਸ਼ੀ ਮਾਹਰ ਦੱਸਦੇ ਹਨ ਕਿ ਇਹ ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ਪਰ ਇਸਦੇ ਬਾਵਜੂਦ ਵੀ ਟੀਕਿਆਂ ਬਾਰੇ ਬਹੁਤ ਸਾਰੀ ਗ਼ਲਤ ਜਾਣਕਾਰੀ ਅਤੇ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ।

ਫਾਈਜ਼ਰ ਬਾਇ-ਓਨ-ਟੈੱਕ ਟੀਕੇ ਦੀ ਪਹਿਲੀ ਖੇਪ ਜਲਦ ਹੀ ਆਸਟ੍ਰੇਲੀਆ ਪਹੁੰਚ ਰਹੀ ਹੈ।

ਜਿੱਥੇ ਇਸ ਟੀਕੇ ਬਾਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਨਾਲ ਹੀ ਕਈ ਪ੍ਰਕਾਰ ਦੀਆਂ ਗੈਰ-ਜਿੰਮੇਵਾਰਾਨਾ ਜਾਣਕਾਰੀਆਂ ਜਾਂ ਅਫਵਾਹਾਂ ਵੀ ਨਾਲੋ-ਨਾਲ ਚੱਲ ਰਹੀਆਂ ਹਨ।

ਮਹਾਂਮਾਰੀ ਵਰਗੇ ਰੋਗਾਂ ਦੇ ਮਾਹਰ ਅਤੇ ਏ ਐਨ ਯੂ ਦੇ ਪਰੋਫੈਸਰ ਪੀਟਰ ਕੋਲਿਗਨੋਨ ਨੇ ਇਹਨਾਂ ਵਿੱਚੋਂ ਕੁੱਝ ਕੁ ਬਾਰੇ ਸਫਾਈ ਦੇਣ ਦਾ ਯਤਨ ਕੀਤਾ ਹੈ।

ਪਹਿਲੀ ਮਿਥੀ ਹੋਈ ਗਲਤ ਗੱਲ ਇਹ ਹੈ ਕਿ ਇਹ ਟੀਕੇ ਵਡੇਰੀ ਉਮਰ ਦੇ ਲੋਕਾਂ ਲਈ ਸੁਰੱਖਿਅਤ ਨਹੀਂ ਹਨ।
ਇਹ ਅਫਵਾਹ ਉਸ ਸਮੇਂ ਫੈਲੀ ਸੀ ਜਦੋਂ ਨੋਰਵੇ ਦੇ ਵਡੇਰੀ ਉਮਰ ਦੇ 33 ਲੋਕਾਂ ਦੀ ਮੌਤ 'ਫਾਈਜ਼ਰ ਟੀਕਾ ਲਗਵਾਉਣ ਤੋਂ ਬਾਅਦ' ਹੋ ਗਈ ਸੀ।

ਪਰ ਨੋਰਵੇ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਹਨਾਂ ਲੋਕਾਂ ਦੀ ਮੌਤ ਇਸ ਟੀਕੇ ਨਾਲ ਕਿਸੇ ਵੀ ਤਰਾਂ ਜੁੜੀ ਹੋਈ ਨਹੀਂ ਸੀ।

ਪ੍ਰੋ ਕੋਲਿਗਨੋਨ ਕਹਿੰਦੇ ਹਨ ਕਿ ਇਸ ਟੀਕੇ ਨੂੰ ਲਗਵਾਉਣ ਤੋਂ ਬਾਅਦ ਹਲਕਾ ਜਿਹਾ ਬੁਖਾਰ ਹੋ ਸਕਦਾ ਹੈ, ਜਿਸ ਨਾਲ ਵਡੇਰੀ ਉਮਰ ਦੇ ਲੋਕਾਂ ਨੂੰ ਕੁੱਝ ਪਰੇਸ਼ਾਨੀਆਂ ਹੋ ਸਕਦੀਆਂ ਹਨ, ਖਾਸ ਕਰਕੇ ਉਹਨਾਂ ਨੂੰ ਜਿੰਨ੍ਹਾਂ ਦੀ ਸਿਹਤ ਪਹਿਲਾਂ ਹੀ ਕਾਫੀ ਖਰਾਬ ਹੁੰਦੀ ਹੈ - ਵਡੇਰੀ ਉਮਰ ਦੇ ਲੋਕਾਂ ਦੀ ਮੌਤ ਦਰ ਵੈਸੇ ਵੀ ਜਿਆਦਾ ਹੁੰਦੀ ਹੈ।

ਸਬੰਧਿਤ ਪੇਸ਼ਕਾਰੀ

ਪਿਛਲੇ ਮਹੀਨੇ ਫੈਲੀਆਂ ਕੁੱਝ ਅਫਵਾਹਾਂ ਵਿੱਚ ਕਿਹਾ ਗਿਆ ਸੀ ਕਿ ਖਾਸ ਕਰਕੇ, ਫਾਈਜ਼ਰ ਵਾਲਾ ਟੀਕਾ, ਵਡੇਰੀ ਉਮਰ ਦੇ ਲੋਕਾਂ ਲਈ ਸੁਰੱਖਿਅਤ ਨਹੀਂ ਹੈ।

ਜਰਮਨੀ ਅਤੇ ਫਰਾਂਸ ਨੇ ਇਸ ਟੀਕੇ ਨੂੰ 65 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਲਈ ਹੀ ਮਨਜ਼ੂਰ ਕੀਤਾ ਸੀ।
ਪਰ ਪ੍ਰੋ ਕੋਲਿਗਨੋਨ ਕਹਿੰਦੇ ਹਨ ਕਿ ਇਹ ਫੈਸਲਾ ਮੌਜੂਦਾ ਆਂਕੜਿਆਂ ਨੂੰ ਸਾਹਮਣੇ ਰੱਖ ਕਿ ਲਿਆ ਗਿਆ ਸੀ ਨਾਂ ਕਿ ਸੁਰੱਖਿਆ ਦੇ ਪੱਖੋਂ।

ਦੂਜੀ ਮਿੱਥੀ ਹੋਈ ਗੱਲ ਇਹ ਹੈ ਕਿ ਇਸ ਟੀਕੇ ਲਗਵਾਉਣ ਨਾਲ ਵੀ ਕੋਵਿਡ-19 ਹੋ ਸਕਦਾ ਹੈ ਪਰ ਪ੍ਰੋ ਕੋਲਿਗਨੋਨ ਅਨੁਸਾਰ ਅਜਿਹਾ ਹੋਣਾ ਬਿਲਕੁੱਲ ਅਸੰਭਵ ਹੈ।

ਤੀਜੀ ਵੱਡੀ ਅਫਵਾਹ ਇਹ ਹੈ ਕਿ ਇਹ ਟੀਕਾ ਕਾਹਲੀ ਨਾਲ ਤਿਆਰ ਕੀਤਾ ਹੋਣ ਕਰਕੇ ਜਿਆਦਾ ਕਾਰਗਰ ਨਹੀਂ ਹੈ। ਪਰ, ਸਚਾਈ ਤਾਂ ਇਹ ਹੈ ਕਿ ਵਿਗਿਆਨੀਆਂ ਨੇ ਇਸ ਮਹਾਂਮਾਰੀ ਦਾ ਪ੍ਰਕੋਪ ਦੇਖਦੇ ਹੋਏ ਹੀ ਬਾਕੀ ਸਾਰੇ ਕੰਮ ਛੱਡ ਕੇ ਇਸ ਟੀਕੇ ਨੂੰ ਬਨਾਉਣ ਨੂੰ ਪਹਿਲ ਦਿੱਤੀ ਸੀ।

ਪ੍ਰੋ ਕੋਲਿਗਨੋਨ ਅਨੁਸਾਰ ਆਂਕੜਿਆਂ ਇਕੱਠੇ ਕੀਤੇ ਜਾਂਦੇ ਰਹਿਣਗੇ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਇਹ ਟੀਕੇ ਪੂਰੀ ਤਰਾਂ ਨਾਲ ਸੁਰੱਖਿਅਤ ਅਤੇ ਕਾਰਗਰ ਸਿੱਧ ਹੋਣਗੇ।

ਅਗਲੀ ਅਫਵਾਹ, ਜਿਸ ਨੂੰ ਸਾਫ ਕਰਨ ਸਮੇਂ ਕਾਫੀ ਮੁਸ਼ਕਲ ਹੋਈ ਹੈ ਉਹ ਇਹ ਹੈ ਕਿ ਆਕਸਫੋਰਡ/ ਐਸਟਰਾ-ਜ਼ੈਨਿਕਾ ਦਾ ਟੀਕਾ ਸਿਰਫ 60 ਤੋਂ 70% ਤੱਕ ਹੀ ਪ੍ਰਭਾਵਸ਼ੀਲ ਹੈ ਜਦਕਿ ਫਾਈਜ਼ਰ ਵਾਲਾ ਟੀਕਾ 95% ਤੱਕ ਕਾਰਗਰ ਹੈ।

ਪਰ ਪ੍ਰੋ ਕੋਲਿਗਨੋਨ ਕਹਿੰਦੇ ਹਨ ਕਿ ਬੇਸ਼ਕ ਇਹ ਟੀਕੇ ਸਾਰੀਆਂ ਲਾਗਾਂ ਨੂੰ ਤਾਂ ਨਹੀਂ ਰੋਕ ਸਕਣਗੇ, ਪਰ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਤਾਂ ਜਰੂਰ ਬਚਾ ਸਕਦੇ ਹਨ ਅਤੇ ਇਹਨਾਂ ਟੀਕਿਆਂ ਨੂੰ ਫਾਈਜ਼ਰ ਟੀਕਿਆਂ ਦੇ ਮੁਕਾਬਲੇ ਸੰਭਾਲਣਾਂ ਅਤੇ ਇੱਕ ਤੋਂ ਦੂਜੀ ਥਾਂ ਲਿਜਾਉਣਾ ਕਿਤੇ ਸੋਖਾ ਹੁੰਦਾ ਹੈ।

ਯੂ ਕੇ ਤੋਂ ਜਾਰੀ ਹੋਏ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਜਦੋਂ ਇਹ ਟੀਕੇ ਚਾਰ ਦੀ ਥਾਂ ਤੇ ਤਿੰਨ ਹਫਤਿਆਂ ਦੇ ਫਰਕ ਨਾਲ ਦੋ ਵਾਰ ਲਗਾਏ ਗਏ ਸਨ, ਤਾਂ ਇਹਨਾਂ ਦੀ ਕਾਰਜਸ਼ੀਲਤਾ 62% ਦੇ ਮੁਕਾਬਲੇ 82% ਤੱਕ ਵੱਧ ਹੋ ਗਈ ਸੀ।

ਪਰ ਪ੍ਰੋ ਕੋਲਿਗਨੋਨ ਕਹਿੰਦੇ ਹਨ ਕਿ ਅਗਰ ਇਹਨਾਂ ਟੀਕਿਆਂ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਇਹ ਸਭ ਤੋਂ ਜਿਆਦਾ ਮਹੱਤਵਪੂਰਨ ਹੈ।

ਪੰਜਵੀ ਅਫਵਾਹ ਇਹ ਹੈ ਕਿ, ਜੇ ਕਿਸੇ ਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ ਤਾਂ ਉਸ ਨੂੰ ਇਹ ਟੀਕਾ ਲਗਵਾਉਣ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਸਚਾਈ ਹੈ ਕਿ ਅਗਰ ਕਿਸੇ ਨੂੰ ਕੋਵਿਡ-19 ਹੋ ਜਾਂਦਾ ਹੈ ਤਾਂ ਉਸ ਦੇ ਸ਼ਰੀਰ ਵਿੱਚ ਉਹ ਵਾਲਾ ਪ੍ਰਤੀਰੋਧ ਆਪਣੇ ਆਪ ਪੈਦਾ ਹੋ ਜਾਂਦਾ ਹੈ ਜੋ ਕਿ ਇਸ ਟੀਕੇ ਦੁਆਰਾ ਸ਼ਰੀਰ ਵਿੱਚ ਪਾਇਆ ਜਾਂਦਾ ਹੈ।

ਪਰ ਇਹ ਪਤਾ ਨਹੀਂ ਹੈ ਕਿ ਆਪਣੇ ਆਪ ਪੈਦਾ ਹੋਇਆ ਇਹ ਪ੍ਰਤੀਰੋਧ ਕਿੰਨੇ ਸਮੇਂ ਲਈ ਕਾਰਗਰ ਰਹਿ ਸਕਦਾ ਹੈ।

ਪ੍ਰੋ ਕੋਲਿਗਨੋਨ ਕਹਿੰਦੇ ਹਨ ਕਿ ਆਂਕੜਿਆਂ ਅਨੁਸਾਰ ਇਹ ਪ੍ਰਤੀਰੋਧ ਇੱਕ ਸਾਲ ਤੱਕ ਰਹਿ ਸਕਦਾ ਹੈ ਅਤੇ ਟੀਕਿਆਂ ਨਾਲ ਇਹ ਹੋਰ ਵੀ ਸ਼ਕਤੀਸ਼ਾਲੀ ਬਣ ਜਾਂਦਾ ਹੈ।

ਮੌਜੂਦਾ ਸਮੇਂ ਦੀ ਇੱਕ ਅਫਵਾਹ ਇਹ ਵੀ ਹੈ ਕਿ ਇਸ ਟੀਕੇ ਨਾਲ ਭਵਿੱਖ ਵਿੱਚ ਗਰਭ ਧਾਰਨ ਕਰਨਾ ਮੁਸ਼ਕਲ ਹੋ ਜਾਵੇਗਾ ਪਰ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਸ ਟੀਕੇ ਨਾਲ ਗਰਭ ਧਾਰਨ ਕਰਨ ਵਾਲੀ ਸਮਰੱਥਾ ਉੱਤੇ ਕੋਈ ਅਸਰ ਪੈਂਦਾ ਹੈ। 

ਇਹ ਅਫਵਾਹ ਉਹਨਾਂ ਕਈ ਦੇਸ਼ਾਂ ਦੀ ਉਪਜ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਗਰਭਧਾਰੀ ਔਰਤਾਂ ਨੂੰ ਦਵਾਈ ਨਹੀਂ ਲੈਣੀ ਚਾਹੀਦੀ, ਕਿਉਂਕਿ ਇਹ ਟੀਕਾ ਅਜੇ ਗਰਭਧਾਰੀ ਔਰਤਾਂ ਉੱਤੇ ਟੈਸਟ ਨਹੀਂ ਕੀਤਾ ਗਿਆ ਹੈ।

ਪ੍ਰੋ ਕੋਲਿਗਨੋਨ ਅਨੁਸਾਰ ਇਸ ਮੁੱਦੇ ਉੱਤੇ ਪ੍ਰਾਪਤ ਹੋਣ ਵਾਲੇ ਆਂਕੜਿਆਂ ਨੂੰ ਮਹੀਨਿਆਂ ਤੋਂ ਲੈ ਕਿ ਸਾਲਾਂ ਤੱਕ ਦਾ ਸਮਾਂ ਲੱਗ ਸਕਦਾ ਹੈ ਪਰ ਯਕੀਨ ਹੈ ਕਿ ਇਹ 'ਹੈਰਾਨ ਕਰਨ ਵਾਲੇ' ਨਹੀਂ ਹੋਣਗੇ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

Coming up next

# TITLE RELEASED TIME MORE
ਕੋਵਿਡ ਟੀਕਿਆਂ ਬਾਰੇ ਫੈਲੀਆਂ ਅਫਵਾਹਾਂ ਦਾ ਮਾਹਰਾਂ ਵਲੋਂ ਜਵਾਬ 10/02/2021 09:00 ...
SBS Punjabi Australia News: Tuesday 7 Dec 2021 07/12/2021 10:00 ...
Punjabi Diary: Congress ropes in singer Sidhu Moosewala to attract young voters 07/12/2021 08:00 ...
Australia's delay in reopening international borders has brought tourism industry on its knees, says travel agent 07/12/2021 12:00 ...
TGA provisionally approves vaccine for children 5-11 06/12/2021 08:34 ...
SBS Punjabi Australia News: Monday 6th Dec 2021 06/12/2021 12:00 ...
Interview with Pakistani Punjabi writer and poet Mehmood Awan 06/12/2021 11:51 ...
International students turn away from Australia amid uncertainty over border reopening 06/12/2021 08:52 ...
Cancer death rates decline - but more in men than women 06/12/2021 07:26 ...
Omicron investigations to understand the threat 06/12/2021 07:11 ...
View More