Coming Up Thu 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਜਨਗਨਣਾ ਬਾਰੇ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ

ABS has specially recruited local engagement officers from CALD communities to make this year's census even more comprehensive. Photo by Nirmal Singh Source: Nirmal Singh

ਸਾਲ 2016 ਵਿੱਚ ਕੀਤੀ ਜਨਗਨਣਾ ਸਮੇਂ ਪਤਾ ਚੱਲਿਆ ਸੀ ਕਿ ਨਵੇਂ ਆਏ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰੇ ਵਿੱਚ ਇਸ ਉਪਰਾਲੇ ਬਾਰੇ ਜਾਗਰੂਕਤਾ ਬਹੁਤ ਹੀ ਥੋੜੀ ਸੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲੇ ਵੀ ਘੱਟ ਹੀ ਸਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਏਬੀਐੱਸ ਅਦਾਰੇ ਨੇ ਇਸ ਸਾਲ ਘੱਟ ਗਿਣਤੀ ਭਾਈਚਾਰੇ ਵਿੱਚੋਂ ਕਈ ਲੋਕਾਂ ਨੂੰ ਨਿਯੁਕਤ ਕੀਤਾ ਹੈ ਤਾਂ ਕਿ ਜਨਗਨਣਾ ਨੂੰ ਠੋਸ ਅਤੇ ਕਾਰਗਰ ਬਣਾਇਆ ਜਾ ਸਕੇ।

ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵਲੋਂ ਨਿਯੁਕਤ ਕੀਤੇ ਹੋਏ ਪੰਜਾਬੀ ਮੂਲ ਦੇ ਅਫਸਰ ਨਿਰਮਲ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ ਇਸ ਸਾਲ ਏਬੀਐੱਸ ਵਲੋਂ ਕਈ ਨਿਵੇਕਲੇ ਕਦਮ ਚੁੱਕੇ ਗਏ ਹਨ ਤਾਂ ਕਿ ਘੱਟ ਗਿਣਤੀ ਭਾਈਚਾਰਿਆਂ ਤੱਕ ਪਹੁੰਚ ਹੋਰ ਵੀ ਕਾਰਗਰ ਬਣਾਈ ਜਾ ਸਕੇ।

“ਇਸ ਵਾਰ ਏਬੀਐੱਸ ਨੇ ਬਹੁਤ ਸਾਰੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ। ਇਹ ਅਫਸਰ ਉਨ੍ਹਾਂ ਵਿੱਚ ਜਨਗਨਣਾ ਦੀ ਮਹੱਤਤਾ ਨੂੰ ਦੱਸਣ ਅਤੇ ਫਾਰਮ ਆਦਿ ਭਰਨ ਲਈ ਵੀ ਮੱਦਦ ਪ੍ਰਦਾਨ ਕਰਗੇ।"

ਦੱਸਣਯੋਗ ਹੈ ਕਿ ਏਬੀਐੱਸ ਘੱਟ ਗਿਣਤੀ ਭਾਈਚਾਰਿਆਂ ਤੋਂ ਲੋਕਾਂ ਨੂੰ ਇਸ ਕੰਮ ਲਈ ਨੌਕਰੀਆਂ ਵੀ ਦੇ ਰਿਹਾ ਹੈ।

“ਜੋ ਵੀ ਇਸ ਦੇਸ਼ ਦੇ ਇਸ ਵੱਡੇ ਅਤੇ ਅਹਿਮ ਕਾਰਜ ਦਾ ਹਿੱਸਾ ਬਨਣਾ ਚਾਹੁੰਦੇ ਹਨ, ਏਬੀਐੱਸ ਉਹਨਾਂ ਦਾ ਸਵਾਗਤ ਕਰਦਾ ਹੈ,” ਸ਼੍ਰੀ ਸਿੰਘ ਨੇ ਕਿਹਾ।

ਪਿਛਲੀ ਜਨਗਨਣਾ ਵੇਲ਼ੇ ਕਈ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਓਂਕਿ ਬਹੁਤ ਸਾਰੇ ਲੋਕਾਂ ਨੇ ਨੀਯਤ ਕੀਤੇ ਹੋਏ ਸਿਰਫ ਇੱਕੋ ਦਿਨ ਹੀ ਆਨ-ਲਾਈਨ ਫਾਰਮ ਭਰੇ ਸਨ। ਪਰ ਇਸ ਵਾਰ ਲੋਕਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ ਜਦੋਂ ਉਹ ਆਪਣੀ ਲੋੜੀਂਦੀ ਜਾਣਕਾਰੀ ਮਿਤੀ 10 ਅਗਸਤ (ਮੰਗਲਵਾਰ) ਵਾਲੇ ਦਿਨ ਦੇ ਹਿਸਾਬ ਨਾਲ ਭਰ ਸਕਣਗੇ।

ਜਨਗਨਣਾ ਦੀ ਮਹੱਤਤਾ ਬਾਰੇ ਦਸਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਵਰਗੇ ਹਰ ਵਿਕਸਤ ਦੇਸ਼ ਦੇ ਸਰਵਪੱਖੀ ਵਿਕਾਸ ਲਈ ਸਹੀ ਜਨਗਨਣਾ ਲਾਹੇਵੰਦ ਸਾਬਿਤ ਹੁੰਦੀ ਹੈ।

“ਕਿਸੇ ਵੀ ਖੇਤਰ ਵਿੱਚ ਸਕੂਲ, ਸਿਹਤ ਸੁਵਿਧਾਵਾਂ, ਲਾਇਬ੍ਰੇਰੀਆਂ, ਆਵਾਜਾਈ ਦੇ ਸਾਧਨ ਅਤੇ ਨੌਕਰੀਆਂ ਬਾਰੇ ਢੁੱਕਵੀਆਂ ਸੇਵਾਵਾਂ ਤਾਂ ਹੀ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ ਜੇ ਕਰ ਸਰਕਾਰ ਕੋਲ ਲੋਕਾਂ ਦੀ ਗਿਣਤੀ ਅਤੇ ਸਬੰਧਿਤ ਹੋਰ ਸਹੀ ਜਾਣਕਾਰੀ ਹੋਵੇ।"

ਹਰ ਵਾਰ ਦੀ ਤਰਾਂ ਇਸ ਵਾਰ ਵੀ ਜਨਗਨਣਾ ਲਈ ਹਰ ਘਰ ਵਿੱਚ ਰਹਿਣ ਵਾਲੇ ਵਿਅਕਤੀ ਦੀ ਸਹੀ ਉਮਰ, ਕਿੱਤਾ, ਪੜਾਈ-ਲਿਖਾਈ, ਆਮਦਨ, ਸਿਹਤ ਆਦਿ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਇਹ ਜਾਣਕਾਰੀ ਪੂਰੀ ਤਰਾਂ ਗੁਪਤ ਰੱਖੀ ਜਾਂਦੀ ਹੈ ਅਤੇ ਸਿਰਫ ਅੰਕੜਿਆਂ ਨੂੰ ਹੀ ਵਿਚਾਰਿਆ ਅਤੇ ਦੂਜਿਆਂ ਨਾਲ ਸਾਂਝਿਆਂ ਕੀਤਾ ਜਾਂਦਾ ਹੈ।

ਜਨਗਨਣਾ ਵਾਲੀ ਜਾਣਕਾਰੀ ਆਨਲਾਈਨ ਜਾਂ ਕਾਗਜ਼ੀ ਫਾਰਮਾਂ ਉੱਤੇ ਭਰੀ ਜਾ ਸਕਦੀ ਹੈ ਜਿਸ ਲਈ ਅਗਸਤ ਦੇ ਸ਼ੁਰੂ ਤੋਂ ਹੀ ਘਰਾਂ ਵਿੱਚ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੋ ਦੱਸਣਗੀਆਂ ਕਿ ਇਹ ਕਿਸ ਤਰਾਂਹ 'ਆਨ-ਲਾਈਨ' ਭਰਨੀ ਹੈ। ਜੇ ਕਿਸੇ ਕੋਲ ਇੰਟਰਨੈੱਟ ਨਹੀਂ ਹੈ ਜਾਂ ਉਹ ਕਿਸੇ ਹੋਰ ਕਾਰਨ ਕਾਗਜ਼ੀ ਫਾਰਮ ਭਰਨਾ ਚਾਹੁੰਦੇ ਹਨ ਤਾਂ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਇਸ ਬਾਰੇ ਹੋਰ ਵੇਰਵੇ ਏਬੀਐੱਸ ਅਫਸਰ ਨਿਰਮਲ ਸਿੰਘ ਨਾਲ਼ ਕੀਤੀ ਇੰਟਰਵਿਊ ਵਿਚੋਂ ਲਏ ਜਾ ਸਕਦੇ ਹਨ। ਇਹ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਜਨਗਨਣਾ ਬਾਰੇ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ 28/07/2021 23:00 ...
‘ਕਾਇਦਾ-ਏ-ਨੂਰ’: ਮਹਾਰਾਜਾ ਰਣਜੀਤ ਸਿੰਘ ਦੀ ਚਲਾਈ ਸਾਖਰਤਾ ਮੁਹਿੰਮ ਨੂੰ ਸੁਰਜੀਵ ਕਰਦੀ ਇੱਕ ਦਸਤਾਵੇਜ਼ੀ ਫਿਲਮ 23/09/2021 14:00 ...
ਪੰਜਾਬੀਅਤ ਨੂੰ ਪ੍ਰਣਾਏ ਹੋਏ ਦਵਿੰਦਰ ਧਾਰੀਆ ਨੇ ਏਬੀਸੀ ਪਲੇਅ ਸਕੂਲ ਵਿੱਚ ਪੇਸ਼ ਕੀਤਾ ਭੰਗੜਾ 22/09/2021 10:00 ...
ਨਵੇਂ ਸਥਾਈ ਵਸਨੀਕਾਂ ਨੂੰ ਸੈਂਟਰਲਿੰਕ ਭੁਗਤਾਨਾਂ ਲਈ ਹੁਣ ਕਰਨੀ ਪਏਗੀ ਲੰਮੀ ਉਡੀਕ 22/09/2021 08:25 ...
ਕੋਵਿਡ-19 ਪਾਬੰਦੀਆਂ ਦੌਰਾਨ ਸਿਹਤਮੰਦ ਕਿਵੇਂ ਰਿਹਾ ਜਾ ਸਕਦਾ ਹੈ 17/09/2021 09:40 ...
ਕਦੇ ਨਾ ਭੁੱਲਣ ਵਾਲੀਆਂ ਬਚਪਨ ਦੀਆਂ ਮਨੋਰੰਜਕ ਖੇਡਾਂ 17/09/2021 07:51 ...
ਗ੍ਰਹਿ ਵਿਭਾਗ ਨਾਲ ਸੰਪਰਕ ਪਿਆ ਮਹਿੰਗਾ, ਭਾਰਤੀ ਆਰਜ਼ੀ ਪ੍ਰਵਾਸੀ ਦਾ ਵੀਜ਼ਾ ਹੋਇਆ ਰੱਦ 16/09/2021 04:00 ...
ਮਾਹਰਾਂ ਨੇ ਕੋਵਿਡ-19 ਲਈ ਮਿੱਥੇ ਟੀਚਿਆਂ ਪ੍ਰਤੀ ਪ੍ਰਗਟਾਈ ਚਿੰਤਾ 14/09/2021 09:00 ...
ਮਹਾਂਮਾਰੀ ਬੰਦਸ਼ਾਂ ਦੌਰਾਨ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਲੋਕ ਹੋ ਰਹੇ ਹਨ ਧੋਖਾਧੜੀਆਂ ਦਾ ਸ਼ਿਕਾਰ 10/09/2021 16:00 ...
ਮਾਨਸਿਕ ਸਿਹਤ ਨਾਲ ਜੁੜੇ ਮੁਦਿਆਂ ਦੇ ਚੇਤਾਵਨੀ ਸੰਕੇਤਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ? 08/09/2021 09:26 ...
View More