ਲੰਬੇ ਸਮੇਂ ਵਿੱਚ ਘਰਾਂ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋਣ ਅਤੇ ਰਿਟਾਇਰਮੈਂਟ ਬਚਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਚੇਤਾਵਨੀਆਂ ਦੇ ਬਾਵਜੂਦ, ਪ੍ਰਧਾਨ ਮੰਤਰੀ ਪਹਿਲਾ ਘਰ ਖਰੀਦਣ ਵਾਲਿਆਂ ਲਈ ਜਾਰੀ ਕੀਤੀ ਗਈ ਸੁਪਰ ਯੋਜਨਾ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ।
ਸਕਾਟ ਮਾਰੀਸਨ ਨੇ ਪਾਰਟੀ ਤੋਂ ਨਿਰਾਸ਼ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਪਹਿਲੇ ਘਰ ਦੇ ਖਰੀਦਦਾਰਾਂ ਨੂੰ ਹਾਊਸਿੰਗ ਡਿਪਾਜ਼ਿਟ ਲਈ ਆਪਣੇ ਸੁਪਰਅਨੂਏਸ਼ਨ ‘ਚੋਂ ਕੁੱਝ ਹੱਦ ਤੱਕ ਪਹੁੰਚ ਕਰਨ ਦੀ ਇਜਾਜ਼ਤ ਹੋਣ ਦੀ ਯੋਜਨਾ ਦਾ ਐਲਾਨ ਕੀਤਾ ਸੀ।
ਯੋਜਨਾ ਮੁਤਾਬਕ ਜਿੰਨ੍ਹਾਂ ਖ਼ਰੀਦਾਦਰਾਂ ਨੇ ਪਹਿਲਾਂ ਹੀ 5 ਪ੍ਰਤੀਸ਼ਤ ਤੱਕ ਦੀ ਬਚਤ ਕੀਤੀ ਹੈ, ਉਹ ਆਪਣੀ ਰਿਟਾਇਰਮੈਂਟ ਬਚਤ ਦੇ 40 ਫੀਸਦ ਹਿੱਸੇ ਵਿੱਚੋਂ 50,000 ਡਾਲਰ ਦੀ ਸੀਮਾ ਤੱਕ ਦੀ ਰਕਮ ਨੂੰ ਵਰਤ ਸਕਣਗੇ।
ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਧੇਰੇ ਲੋਕਾਂ ਦੇ ਮਾਰਕੀਟ ‘ਚ ਦਾਖਲ ਹੋਣ ਨਾਲ ਘਰਾਂ ਦੀਆਂ ਕੀਮਤਾਂ ਹੋਰ ਵੀ ਵੱਧ ਜਾਣਗੀਆਂ।
ਐਂਥਨੀ ਅਲਬਾਨੀਜ਼ੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਪਾਲਿਸੀ ਨੂੰ ਗੱਠਜੋੜ ਦੇ ਆਪਣੇ ਹੀ ਰੈਂਕ ਵਿੱਚ ਵੀ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ਸੀ।
ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ......
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।