Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਭਾਸ਼ਾ ਲਈ ਸਨਮਾਨ ਵਜੋਂ ਨਿਊਜ਼ੀਲੈਂਡ ਵਿੱਚ ਇੱਕ ਡਾਕ ਟਿਕਟ ਜਾਰੀ

Postage stamp released in New Zealand to mark the Punjabi Language Week. Source: Supplied by Harjinder Singh Basiala

ਨਿਊਜ਼ੀਲੈਂਡ ਵਿੱਚ ਭਾਸ਼ਾ ਹਫ਼ਤਾ ਮਨਾਉਂਦੇ ਹੋਏ, ਪੰਜਾਬੀ ਭਾਸ਼ਾ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਲੇ ਪੰਜਾਬ ਦੀ ਸਾਂਝੀ ਭਾਸ਼ਾ ਪੰਜਾਬੀ ਦੇ ਰੰਗ ਭਰਦੇ ਹੋਏ ਸਿਆਸਤ, ਸਭਿਆਚਾਰ ਅਤੇ ਵਿਰਸੇ ਦੀ ਡੂੰਘੀ ਸਾਂਝ ਦਰਸਾਈ ਗਈ ਹੈ।

ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਕਾਰਜਸ਼ੀਲ ਰਹਿਣ ਵਾਲੇ ਹਰਜਿੰਦਰ ਸਿੰਘ ਬਸੀਆਲਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਡਾਕ ਟਿਕਟ ਦਾ ਡਿਜ਼ਾਈਨ ਬਹੁਤ ਹੀ ਸੋਚ ਵਿਚਾਰ ਕੇ ਬਣਾਇਆ ਗਿਆ ਹੈ। ਇਸ ਵਿੱਚ ਦੋਹਾਂ ਭਾਰਤ ਅਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਬੋਲੀ ਜਾਣ ਵਾਲੀ ਮਿੱਠੀ ਭਾਸ਼ਾ ਪੰਜਾਬੀ ਨੂੰ ਉਭਾਰ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।

ਸ਼੍ਰੀ ਬਸੀਆਲਾ ਨੇ ਕਿਹਾ, “ਇਸ ਡਾਕ ਟਿਕਟ ਦੇ ਉੱਪਰਲੇ ਅੱਧ ਦਾ ਰੰਗ ਕੇਸਰੀ ਰੱਖਿਆ ਗਿਆ ਹੈ ਜੋ ਕਿ ਭਾਰਤੀ ਝੰਡੇ ਦਾ ਸਿਖਰਲਾ ਰੰਗ ਹੈ, ਅਤੇ ਇਸ ਟਿਕਟ ਦੇ ਹੇਠਲੇ ਭਾਗ ਦਾ ਰੰਗ ਹਰਾ ਹੈ ਜੋ ਕਿ ਪਾਕਿਸਤਾਨ ਦੇ ਝੰਡੇ ਦਾ ਰੰਗ ਹੈ”।


ਖਾਸ ਨੁੱਕਤੇ:

  • ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰਾ 1890ਵਿਆਂ ਵਿੱਚ ਪਹਿਲੀ ਵਾਰ ਪ੍ਰਵਾਸ ਕਰਕੇ ਪਹੁੰਚਿਆ ਸੀ।
  • ਗੁਰਮੁਖੀ ਵਿੱਚ ਲਿਖਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਹਿਲੀ ਬੀੜ ਫੀਜੀ ਤੋਂ ਉਚੇਚੇ ਤੌਰ ਤੇ ਇੱਥੇ ਲਿਆਂਦੀ ਗਈ ਸੀ ਤਾਂ ਕਿ ਗੁਰਮੁਖੀ/ਪੰਜਾਬੀ ਭਾਸ਼ਾ ਦੀ ਪਿਰਤ ਪਾਈ ਜਾ ਸਕੇ।
  • ਇਸ ਸਮੇਂ ਦੇਸ਼ ਭਰ ਵਿੱਚ ਅਨੇਕਾਂ ਅਜਿਹੇ ਕੇਂਦਰ ਹਨ ਜੋ ਕਿ ਪੰਜਾਬੀ ਭਾਈਚਾਰੇ ਦੀ ਭਾਸ਼ਾ ਦੁਆਰਾ ਸੇਵਾ ਕਰ ਰਹੇ ਹਨ।

 

Punjabi Gurmukhi Shahmukhi
:Postage stamp promoting Punjabi, Gurmukhi and Shahmukhi
Harjinder Singh Basiala

“ਇਸ ਡਾਕ ਟਿਕਟ ਦੇ ਵਿੱਚ ਨਿਊਜ਼ੀਲੈਂਡ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਗਿਆ ਹੈ, ਜੋ ਕਿ ਨਿਊਜ਼ੀਲੈਂਡ ਦਾ ਖਾਸ ਰੰਗ ਹੈ। ਇਸ ਡਿਜ਼ਾਈਨ ਦੁਆਰਾ ਉਹਨਾਂ ਤਿੰਨਾਂ ਦੇਸ਼ਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਪ੍ਰਫੁੱਲਤ ਹੋ ਰਹੀ ਹੈ।”

ਇਸ ਡਾਕ ਟਿਕਟ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦਾ ਇੱਕ ਦਰਵਾਜਾ ਦਿਖਾਇਆ ਗਿਆ ਹੈ ਜੋ ਕਿ ਪੰਜਾਬੀ ਭਾਸ਼ਾ ਦੇ ਜੋੜ ਨਾਲ ਖੁੱਲਿਆ ਹੋਇਆ ਦਿਖਾਇਆ ਗਿਆ ਹੈ।

“ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਕਿਸੇ ਸਰਹੱਦ ਆਦਿ ਦੀ ਮੁਹਤਾਜ ਨਹੀਂ ਹੈ।”

ਪੰਜਾਬੀ ਭਾਸ਼ਾ ਦੇ ਭਵਿੱਖ ਵਿੱਚ ਹੋਣ ਵਾਲੇ ਪ੍ਰਸਾਰ ਨੂੰ ਲੈ ਕਿ ਚਿੰਤਤ ਸ਼੍ਰੀ ਬਸੀਆਲਾ ਨੇ ਕਿਹਾ, “ਅਸੀਂ ਪਹਿਲੀ ਪੀੜ੍ਹੀ ਦੇ ਪੰਜਾਬੀ ਲੋਕ ਇਥੇ ਵਿਦੇਸ਼ਾਂ ਵਿੱਚ ਆਪਣੇ ਨਾਲ ਬਹੁਤ ਸਾਰੀ ਸ਼ਬਦਾਵਲੀ ਵੀ ਲੈ ਆਏ ਹਾਂ ਅਤੇ ਲੋੜ ਹੈ ਕਿ ਅਸੀਂ ਇਸ ਸ਼ਬਦਾਵਲੀ ਨੂੰ ਸਭਿਆਚਾਰਕ ਪਰੋਗਰਾਮਾਂ, ਖੇਡਾਂ, ਸਕੂਲਾਂ ਆਦਿ ਦੁਆਰਾ ਆਪਣੀ ਅਗਲੀ ਪੀੜ੍ਹੀ ਤੱਕ ਵੀ ਲੈ ਕਿ ਜਾਈਏ।”

ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਨਣ ਲਈ ਸੁਣੋ ਇਹ ਖਾਸ ਗੱਲਬਾਤ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19  ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

Coming up next

# TITLE RELEASED TIME MORE
ਪੰਜਾਬੀ ਭਾਸ਼ਾ ਲਈ ਸਨਮਾਨ ਵਜੋਂ ਨਿਊਜ਼ੀਲੈਂਡ ਵਿੱਚ ਇੱਕ ਡਾਕ ਟਿਕਟ ਜਾਰੀ 15/12/2021 25:00 ...
ਜਾਣੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਨਾਲ਼ ਜੁੜੇ ਸਵਦੇਸ਼ੀ ਪ੍ਰੋਟੋਕੋਲ ਕਿਉਂ ਮਹੱਤਵਪੂਰਨ ਹਨ? 27/05/2022 08:45 ...
ਲੱਖਾਂ ਲੋਕ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਸੰਯੁਕਤ ਰਾਸ਼ਟਰ ਦੀ ਚਿਤਾਵਨੀ 27/05/2022 05:03 ...
ਅਮਰੀਕਾ ਦਾ 'ਗੰਨ ਕਲਚਰ' ਫੇਰ ਸੁਆਲਾਂ ਦੇ ਘੇਰੇ 'ਚ, ਸਕੂਲ ਗੋਲੀਬਾਰੀ ਦੌਰਾਨ 21 ਲੋਕਾਂ ਦੀ ਮੌਤ 26/05/2022 08:44 ...
ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ 26/05/2022 10:45 ...
ਪਾਕਿਸਤਾਨ ਡਾਇਰੀ: 'ਔਨਰ ਕਿਲਿੰਗ' ਦੇ ਨਾਮ ਉੱਤੇ ਸਪੇਨ ਤੋਂ ਆਈਆਂ ਦੋ ਸਕੀਆਂ ਭੈਣਾਂ ਦਾ ਕਤਲ 25/05/2022 07:58 ...
ਸੰਸਦ ਵਿੱਚ ਬਹੁ-ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਹੁਣ ਵਧਦੇ ਕ੍ਰਮ ਵਿੱਚ 25/05/2022 05:30 ...
ਆਸਟ੍ਰੇਲੀਆ ਵਲੋਂ ਵਾਤਾਵਰਣ ਸੰਭਾਲ ਦਿਸ਼ਾ ਵਿੱਚ ਸੰਭਾਵੀ ਤਬਦੀਲੀ ਦਾ ਪੈਸਿਫਿਕ ਨੇਤਾਵਾਂ ਵੱਲੋਂ ਸਵਾਗਤ 25/05/2022 07:30 ...
ਪੰਜਾਬੀ ਡਾਇਰੀ: ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਜੇਲ੍ਹ ਵਿਭਾਗ 23/05/2022 07:00 ...
ਸਧਾਰਣ ਪਰਿਵਾਰਕ ਪਿਛੋਕੜ ਦੇ ਬਾਵਜੂਦ ਮਿਹਨਤ ਅਤੇ ਲਗਨ ਸਦਕੇ ਪ੍ਰਧਾਨ ਮੰਤਰੀ ਬਨਣ ਵਾਲੇ ਐਂਥਨੀ ਐਲਬਨੀਜ਼ 23/05/2022 06:00 ...
View More