Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਲਈ ਭਾਈਚਾਰੇ ਵੱਲੋਂ $600,000 ਤੋਂ ਵੀ ਵੱਧ ਦਾ ਸਹਿਯੋਗ

Community raises over $600,000 to support Sikh free food initiative. Source: Supplied by SVA

ਮੈਲਬੌਰਨ ਵਿੱਚ ਕਰੋਨਾ ਤਾਲਾਬੰਦੀ ਦੇ ਔਖੇ ਸਮੇਂ ਮੁਫਤ ਭੋਜਨ ਮੁਹਈਆ ਕਰਵਾਉਣ ਹਿੱਤ ਇੱਕ ਸਥਾਈ ਰਸੋਈ ਦੀ ਸਥਾਪਤੀ ਲਈ 'ਸਿੱਖ ਵਲੰਟੀਅਰਜ਼ ਆਸਟ੍ਰੇਲੀਆ' ਨੂੰ ਭਾਈਚਾਰੇ ਵੱਲੋਂ 600,000 ਡਾਲਰ ਦੀ ਰਕਮ ਇਕੱਠੀ ਕਰਕੇ ਦਿੱਤੀ ਗਈ ਹੈ।

ਮੈਲਬੌਰਨ ਦੀ ਸਮਾਜ-ਸੇਵੀ ਚੈਰਿਟੀ ਜਥੇਬੰਦੀ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਵਿਕਟੋਰੀਆ ਵਿੱਚ ਕੋਵਿਡ-19 ਤਾਲਾਬੰਦੀ ਅਤੇ ਜੰਗਲ ਦੀ ਅੱਗ ਵੇਲ਼ੇ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਦੀ ਸਹੂਲਤ ਦੇਣ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ ਹੈ।

ਜਥੇਬੰਦੀ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਹਾਂਮਾਰੀ ਦੇ ਚਲਦਿਆਂ ਮੁਫਤ ਭੋਜਨ ਦੀ ਮੰਗ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ।

ਮਾਰਚ 2020 ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਿੱਖ ਸੇਵਾਦਾਰਾਂ ਨੇ ਮੈਲਬੌਰਨ ਦੇ 40 ਤੋਂ ਵੀ ਵੱਧ ਉਪਨਗਰਾਂ ਵਿੱਚ 180,000 ਦੇ ਕਰੀਬ ਭੋਜਨ ਦੇ ਡੱਬੇ ਮੁਫ਼ਤ ਵਿੱਚ ਮੁਹੱਈਆ ਕਰਵਾਏ ਹਨ।

A team of Sikh volunteers preparing meals at a community kitchen in Melbourne's south-east.
A team of Sikh volunteers preparing meals at a community kitchen in Melbourne's south-east.
Supplied by SVA

ਆਪਣੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਲੋੜਵੰਦਾਂ ਤੱਕ ਪਹੁੰਚਾਉਣ ਲਈ ਉਹ ਹੁਣ ਇੱਕ ਵੱਡੀ ਅਤੇ ਬਿਹਤਰ ਰਸੋਈ ਬਣਾਉਣ ਦੀ ਕੋਸ਼ਿਸ਼ ਵਿੱਚ ਹਨ। 

ਇਸ ਕਾਰਜ ਲਈ ਉਨ੍ਹਾਂ ਹਾਲ ਹੀ ਵਿਚ ਇੱਕ ਫੰਡਰੇਜ਼ਰ ਦੁਆਰਾ $600,000 ਦੀ ਰਕਮ ਇਕੱਠੀ ਕੀਤੀ ਗਈ ਹੈ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਕੀਤੇ ਇਸ ਖੁੱਲ੍ਹੇ ਦਾਨ ਲਈ ਭਾਈਚਾਰੇ ਦਾ ਧੰਨਵਾਦ ਕੀਤਾ ਹੈ।

“ਅਸੀਂ ਸਿੱਖ ਗੁਰੂਆਂ ਦੁਆਰਾ ਦਿੱਤੇ ਮਾਨਵਤਾ ਦੇ ਸੁਨੇਹੇ ਅਤੇ ਨਿਸ਼ਕਾਮ ਸੇਵਾ ਨਾਲ਼ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ। ਆਪਣੀ ਕਿਰਤ ਕਮਾਈ ਵਿਚੋਂ ਲੋਕਾਂ ਦੇ ਮਿਲੇ ਇਸ ਸਹਿਯੋਗ ਲਈ ਸਾਡੀ ਜਥੇਬੰਦੀ ਬਹੁਤ ਧੰਨਵਾਦੀ ਹੈ," ਉਨ੍ਹਾਂ ਕਿਹਾ।


ਮਨਪ੍ਰੀਤ ਸਿੰਘ ਨਾਲ਼ ਪੂਰੀ ਗੱਲਬਾਤ ਸੁਣਨ ਲਈ ਆਡੀਓ ਲਿੰਕ ਕਲਿਕ ਕਰੋ

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਲਈ ਭਾਈਚਾਰੇ ਵੱਲੋਂ $600,000 ਤੋਂ ਵੀ ਵੱਧ ਦਾ ਸਹਿਯੋਗ
00:00 00:00


ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਲਈ ਭਾਈਚਾਰੇ ਵੱਲੋਂ $600,000 ਤੋਂ ਵੀ ਵੱਧ ਦਾ ਸਹਿਯੋਗ 02/09/2021 08:54 ...
ਆਸਟ੍ਰੇਲੀਆ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ 21/10/2021 11:26 ...
ਸੌਖੀਆਂ ਹੋਣ ਜਾ ਰਹੀਆਂ ਹਨ ਮੈਲਬੌਰਨ ਦੀਆਂ ਕੋਵਿਡ-19 ਪਾਬੰਦੀਆਂ 21/10/2021 09:00 ...
ਆਸਟ੍ਰੇਲੀਆ ਵਿੱਚ ਖ਼ੁਸ਼ਹਾਲ ਜ਼ਿੰਦਗੀ ਦੇ ਸੁਪਨੇ ਨੂੰ ਸੱਚ ਕਰਨ ਆਈ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਕਹਾਣੀ 18/10/2021 10:29 ...
ਸਾਲ 2020-21 ਵਿੱਚ ਸਥਾਈ ਨਿਵਾਸ ਦੇ ਪ੍ਰਮੁੱਖ ਕਿੱਤਿਆਂ ਬਾਰੇ ਜਾਣੋ 18/10/2021 07:27 ...
ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਅਪੀਲ 13/10/2021 10:00 ...
ਸਿੰਗਾਪੁਰ ਦੇ ਉੱਦਮੀ ਜੋੜੇ ਨੇ ਬਣਾਈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉੱਤੇ ਇੱਕ ਦਸਤਾਵੇਜ਼ੀ ਫਿਲਮ 13/10/2021 25:00 ...
ਆਸਟ੍ਰੇਲੀਆ ਦੇ ਬ੍ਰਿਜਿੰਗ ਵੀਜ਼ਿਆਂ ਬਾਰੇ ਜ਼ਰੂਰੀ ਜਾਣਕਾਰੀ 13/10/2021 10:03 ...
ਭਾਰਤੀ ਮੂਲ ਦੇ ਲੋਕਾਂ ਵਿੱਚ ਦਿਲ ਦੇ ਰੋਗਾਂ ਬਾਰੇ ਖੋਜ ਕਰ ਰਹੀ ਹੈ ਮੈਲਬੌਰਨ ਦੀ ਇਹ ਪੀ ਐਚ ਡੀ ਵਿਦਿਆਰਥਣ 08/10/2021 10:45 ...
ਨਿੱਜੀ ਸਹਿਤ ਬੀਮਾ ਕਰਾਉਣ ਬਾਰੇ ਜ਼ਰੂਰੀ ਜਾਣਕਾਰੀ 08/10/2021 08:28 ...
View More