Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਭਾਈਚਾਰੇ ਵਲੋਂ ਕੋਵਿਡ-19 ਟੀਕੇ ਨੂੰ ਹਾਂ-ਪੱਖੀ ਹੁੰਗਾਰਾ ਪਰ ਲੋਕ ਜਾਨਣਾ ਚਾਹੁੰਦੇ ਹਨ ਹੋਰ ਤੱਥ

While the community welcomes Covid-19 vaccine, they demand more detailed information from government. Source: SBS Punjabi

ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਜਿੱਥੇ ਕੋਵਿਡ-19 ਟੀਕੇ ਦਾ ਸਵਾਗਤ ਕੀਤਾ ਗਿਆ ਹੈ ਅਤੇ ਇਸਨੂੰ ਲਗਵਾਉਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ, ਉੱਥੇ ਨਾਲ ਹੀ ਇਸ ਉੱਤੇ ਕੀਤੇ ਪ੍ਰੀਖਣਾਂ, ਨਤੀਜ਼ਿਆਂ, ਇਸ ਦੇ ਅਸਰ ਅਤੇ ਸੰਭਾਵਤ ਖਤਰਿਆਂ ਬਾਰੇ ਹੋਰ ਜਾਣਕਾਰੀ ਵੀ ਮੰਗੀ ਹੈ।

ਐਸ ਬੀ ਐਸ ਪੰਜਾਬੀ ਨੇ ਭਾਈਚਾਰੇ ਦੇ ਕਈ ਲੋਕਾਂ ਨਾਲ ਸੰਪਰਕ ਕਰਦੇ ਹੋਏ ਕੋਵਿਡ-19 ਟੀਕੇ ਬਾਰੇ ਉਹਨਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਹੈ - ਖਾਸਕਰ ਇਸ ਬਾਰੇ ਕਿ ਉਹਨਾਂ ਨੂੰ ਇਸ ਟੀਕੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਅਤੇ ਉਹ ਸਰਕਾਰ ਕੋਲੋਂ ਹੋਰ ਕੀ ਆਸ ਰੱਖਦੇ ਹਨ?

ਇਸ ਲੜੀ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਿਡਨੀ ਟਰੇਨਸ ਵਿੱਚ ਕੰਮ ਕਰ ਰਹੇ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਸ਼੍ਰੀ ਸਿੰਘ ਨੇ ਕਿਹਾ, “ਮੈਨੂੰ ਇਸ ਟੀਕੇ ਬਾਰੇ ਜਿਆਦਾ ਜਾਣਕਾਰੀ ਘਰ ਤੋਂ ਹੀ ਮਿਲੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਕੋਵਿਡ-19 ਦੇ ਟੀਕਿਆਂ ਨੂੰ ਥੀਰੋਪੈਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਵਲੋਂ ਪਾਸ ਕਰ ਦਿੱਤਾ ਗਿਆ ਹੈ”।

“ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਤੋਂ ਬਾਅਦ ਮੈਂ ਇਹ ਟੀਕਾ ਲਗਵਾਉਣ ਲਈ ਤਿਆਰ ਹਾਂ। ਪਰ ਨਾਲ ਹੀ ਇਸ ਟੀਕੇ ਤੋਂ ਹੋਣ ਵਾਲੇ ਕਿਸੇ ਵੀ ਸਾਈਡ-ਇਫੈਕਟਸ ਬਾਰੇ ਵੀ ਮੈਂ ਜਾਨਣਾ ਚਾਹਾਂਗਾ”।

ਸ਼੍ਰੀ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਿਸਟਮ ਉੱਤੇ ਪੂਰਾ ਭਰੋਸਾ ਹੈ ਕਿ ਸਰਕਾਰ ਇਸ ਵੈਕਸੀਨ ਨੂੰ ਭਾਈਚਾਰੇ ਨੂੰ ਲਗਾਉਣ ਸਮੇਂ ਹਰ ਸਾਵਧਾਨੀ ਵਰਤੇਗੀ।

ਇਸ ਤੋਂ ਬਾਅਦ ਐਸ ਬੀ ਐਸ ਪੰਜਾਬੀ ਵਲੋਂ ਹਰਪ੍ਰਕਾਸ਼ ਕੌਰ ਨਾਲ ਗੱਲ ਕੀਤੀ ਗਈ ਜੋ ਕਿ ਬੱਚਿਆਂ ਨੂੰ ਮੁੱਢਲੀ ਸਿਖਿਆ ਪ੍ਰਦਾਨ ਕਰਨ ਵਾਲੇ ਕਿੱਤੇ ਨਾਲ ਜੁੜੇ ਹੋਏ ਹਨ।

The Morrison government has allocated 1.3 million dollars to translate and make accessible information in 60 languages
The Morrison government has allocated 1.3 million dollars to translate and make accessible information in 60 languages.
SBS

ਉਨ੍ਹਾਂ ਕਿਹਾ, “ਮੈ ਇਸ ਟੀਕੇ ਦਾ ਸਵਾਗਤ ਕਰਦੀ ਹਾਂ। ਮੈਨੂੰ ਅੰਗ੍ਰੇਜ਼ੀ ਚੰਗੀ ਤਰਾਂ ਨਾਲ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਹੋਰਨਾ ਲੋਕਾਂ ਦੀ ਜਰੂਰਤ ਵਾਸਤੇ ਮੈਂ ਇਹ ਚਾਹੁੰਦੀ ਹਾਂ ਕਿ ਇਸ ਟੀਕੇ ਦੀ ਸਾਰੀ ਜਾਣਕਾਰੀ ਮਾਂ-ਬੋਲੀ ਪੰਜਾਬੀ ਵਿੱਚ ਵੀ ਉਪਲੱਬਧ ਹੋਵੇ”।

ਇਸ ਤੋਂ ਬਾਅਦ ਐਸ ਬੀ ਐਸ ਪੰਜਾਬੀ ਨੇ ਨੌਜਵਾਨਾਂ ਦੇ ਵਿਚਾਰ ਜਾਨਣ ਲਈ ਸਿਡਨੀ ਦੇ ਮਨਰੂਪ ਸਿੰਘ ਨਾਲ ਵੀ ਗੱਲ ਕੀਤੀ ਜੋ ਕਿ ਵਿੱਤੀ ਮਾਹਰ ਹਨ ਅਤੇ ਇਸ ਸਮੇਂ ਜਿਆਦਾਤਰ ਘਰ ਤੋਂ ਹੀ ਕੰਮ ਕਰ ਰਹੇ ਹਨ।

ਮਨਰੂਪ ਸਿੰਘ ਨੇ ਕਿਹਾ, “ਅਸੀਂ ਅਕਸਰ ਵਿਚਾਰ ਕਰਦੇ ਹੋਏ ਦੋਹਾਂ ਪੱਖਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ। ਇਸ ਟੀਕੇ ਦੇ ਲਾਭ ਅਤੇ ਹੋਣ ਵਾਲੇ ਕਿਸੇ ਵੀ ਸਾਈਡ-ਇਫੈਕਟਸ ਬਾਰੇ ਵੀ ਹੋਰ ਜਾਨਣ ਦੀ ਲੋੜ ਹੈ”।

“ਮੇਰੇ ਵਿਚਾਰ ਨਾਲ ਜੇ ਭਾਈਚਾਰਾ ਇਸ ਟੀਕੇ ਨੂੰ ਵਿਆਪਕ ਪੱਧਰ ਉੱਤੇ ਲਗਵਾਉਂਦਾ ਹੈ ਤਾਂ ਇਹ ਮਹਾਂਮਾਰੀ ਜਲਦ ਖਤਮ ਹੋ ਸਕੇਗੀ”।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ ਭਾਈਚਾਰੇ ਵਿੱਚ ਫੈਲ ਰਿਹਾ ਫਿਕਰ ਵੀ ਕਿਸੇ ਹੱਦ ਤੱਕ ਠੀਕ ਹੈ ਕਿਉਂਕਿ ਲੋੜੀਂਦੀ ਪੂਰੀ ਜਾਣਕਾਰੀ ਅਜੇ ਤੱਕ ਉਪਲੱਬਧ ਨਹੀਂ ਹੋ ਸਕੀ ਹੈ।

ਸ਼੍ਰੀ ਸਿੰਘ ਨੇ ਵੀ ਮੰਗ ਕੀਤੀ ਕਿ ਸਰਕਾਰ ਨੂੰ ਜਲਦ ਹੀ ਵਿਆਪਕ ਜਾਣਕਾਰੀ ਲੋਕਾਂ ਦੀ ਆਪਣੀ ਭਾਸ਼ਾ ਵਿੱਚ ਉਪਲੱਬਧ ਕਰਵਾਉਣੀ ਚਾਹੀਦੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਪੰਜਾਬੀ ਭਾਈਚਾਰੇ ਵਲੋਂ ਕੋਵਿਡ-19 ਟੀਕੇ ਨੂੰ ਹਾਂ-ਪੱਖੀ ਹੁੰਗਾਰਾ ਪਰ ਲੋਕ ਜਾਨਣਾ ਚਾਹੁੰਦੇ ਹਨ ਹੋਰ ਤੱਥ 19/02/2021 10:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More