Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

'ਕੋਵਿਡ ਰਿਕਵਰੀ ਵਰਕ ਵੀਜ਼ਾ': ਵੈਕਸੀਨੇਟਡ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੀ ਆਗਿਆ ਲਈ ਸਰਕਾਰ ਕੋਲ ਉੱਠੀ ਮੰਗ

The Heritage Reception Centre at Epping in Melbourne's north. Source: Supplied by Mr Garg

ਆਸਟ੍ਰੇਲੀਆ ਵਿਚਲੀਆਂ ਕੋਵਿਡ-19 ਯਾਤਰਾ ਪਾਬੰਦੀਆਂ ਦਾ ਮਾੜਾ ਅਸਰ ਹਾਸਪਿਟੈਲਿਟੀ ਸਨਅਤ ਜਾਂ ਪ੍ਰਾਹੁਣਾਚਾਰੀ ਖੇਤਰ ਉਤੇ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ ਰੈਸਟੋਰੈਂਟ, ਕੈਫੇ ਜਾਂ ਪਾਰਟੀਆਂ ਕਰਨ ਵਾਲੀਆਂ ਥਾਵਾਂ ਵੀ ਸ਼ਾਮਿਲ ਹਨ। ਹੁਣ ਮੰਗ ਉੱਠ ਰਹੀ ਹੈ ਕਿ ਸਰਕਾਰ ਨੂੰ ਘੱਟੋ-ਘੱਟ ਕੋਵਿਡ ਲਈ ਵੈਕਸੀਨੇਟਡ ਹੋਏ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿੱਤ ਹੈਰੀਟੇਜ ਰਿਸੈਪਸ਼ਨ ਸੈਂਟਰ ਵਿੱਚ ਪਿਛਲੇ ਚਾਰ ਮਹੀਨੇ ਦੌਰਾਨ ਰੌਣਕ ਪਰਤ ਆਈ ਸੀ ਅਤੇ ਤਾਲਾਬੰਦੀ ਬਾਅਦ ਮਾਹੌਲ ਮੁੜ ਆਮ ਵਰਗਾ ਹੋ ਰਿਹਾ ਸੀ। 

ਇਸ ਪਾਰਟੀ ਹਾਲ ਨੂੰ ਚਲਾਉਣ ਵਾਲ਼ੇ ਨਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਇਸ ਵਿੱਚ ਕੁਝ ਵਕਤ ਜ਼ਰੂਰ ਲੱਗਿਆ ਪਰ ਫਰਵਰੀ, ਮਾਰਚ, ਅਪਰੈਲ ਅਤੇ ਮਈ ਮਹੀਨੇ ਕਾਰੋਬਾਰ ਨੂੰ ਮੁੜ ਸਥਾਪਤ ਕਰਨ ਲਈ ਅਹਿਮ ਸਾਬਿਤ ਹੋਏ ਹਨ।

"ਹੁਣੇ ਲੱਗੇ ਲਾਕ ਡਾਊਨ ਤੋਂ ਪਹਿਲਾਂ ਸਾਨੂੰ ਕਾਮਿਆਂ ਦੀ ਘਾਟ ਸਤਾ ਰਹੀ ਸੀ। ਕੰਮ ਠੀਕ ਚੱਲ ਰਿਹਾ ਸੀ ਪਰ ਲੇਬਰ ਦੀ ਕਮੀ ਕਾਰਨ ਅਸੀਂ ਇਸਨੂੰ ਹੋਰ ਵਧਾਉਣ ਤੋਂ ਅਸਮਰਥ ਸੀ,” ਉਨ੍ਹਾਂ ਕਿਹਾ।

Waiter at I Love Pho Vietnamese restaurant in Sydney's Crows Nest.
Waiter at I Love Pho Vietnamese restaurant in Sydney's Crows Nest.
SBS

ਹਾਸਪਿਟੈਲਿਟੀ ਸੈਕਟਰ ਦੇ ਕੰਮ ਕਾਰੋਬਾਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੀ ਅਪੀਲ ਕਰਨ ਵਾਲੇ ਨਰਿੰਦਰ ਕੁਮਾਰ ਗਰਗ ਇਕੱਲੇ ਹੀ ਨਹੀਂ ਹਨ ਬਲਕਿ ਸਿਡਨੀ ਦੇ ਰੇਂਡਵਿਕ ਇਲਾਕੇ ਵਿਚਲੀ ਚਾਓ ਕੇਟਰਿੰਗ ਜੋ ਵੀਅਤਨਾਮੀ ਮੂਲ ਦੇ ਲੋਕਾਂ ਵੱਲੋਂ ਚਲਾਈ ਜਾ ਰਹੀ ਹੈ, ਵੀ ਇਸ ਵੇਲੇ ਦਬਾਅ ਵਿੱਚ ਹੈ।

ਇਸ ਸਨਅਤ ਵਿਚਲੇ ਮਾਹਿਰਾਂ ਮੁਤਾਬਕ ਕਾਰੋਬਾਰ ਮਾਲਕਾਂ ਵੱਲੋ ਇਸ ਵੇਲੇ ਪੰਜਾਹ ਹਜ਼ਾਰ ਦੇ ਕਰੀਬ ਨੌਕਰੀਆਂ ਲਈ ਮਸ਼ਹੂਰੀਆਂ ਦਿੱਤੀਆਂ ਹੋਈਆਂ ਨੇ ਪਰ ਇਹ ਅੰਕੜਾ ਇਸ ਤੋਂ ਵੀ ਵੱਡਾ ਹੋਣ ਦਾ ਅੰਦੇਸ਼ਾ ਹੈ।

ਰੈਸਟੋਰੈਂਟ ਕੇਟਰਿੰਗ ਆਸਟ੍ਰੇਲੀਆ ਦੇ ਸੀਈਓ ਵੈਸ ਲੈਂਬਰਟ ਦਾ ਕਹਿਣਾ ਹੈ ਕਿ ਕਾਮਿਆਂ ਦੀ ਥੁੜ੍ਹ ਪਿਛਲਾ ਮੁੱਖ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਯੋਗ ਕਾਮਿਆਂ ਦਾ ਵਿਦੇਸ਼ ਤੋਂ ਨਾ ਆ ਸਕਣਾ ਹੈ।

ਸ੍ਰੀ ਲੈਂਬਰਟ ਨੇ ਦੱਸਿਆ ਕਿ ਉਨ੍ਹਾਂ ਦੇ ਅਦਾਰੇ ਦਾ ਮੰਨਣਾ ਹੈ ਕਿ ਇਸ ਵੇਲੇ ਇਸ ਸਨਅਤ ਵਿੱਚ 1 ਲੱਖ ਨੌਕਰੀਆਂ ਤਿਆਰ ਹਨ ਪਰ ਲੱਗੀਆਂ ਯਾਤਰਾ ਪਾਬੰਦੀਆਂ ਕਰਕੇ ਇਸ ਸੈਕਟਰ ਨੂੰ ਵੱਡਾ ਘਾਟਾ ਪਿਆ ਹੈ ਤੇ ਬਹੁਤ ਸਾਰੇ ਰੈਸਟੋਰੈਂਟ ਤੇ ਹੋਰ ਇਹੋ ਜਿਹੀਆਂ ਥਾਵਾਂ ਬੰਦ ਹੋਣ ਦੀ ਕਗਾਰ 'ਤੇ ਆ ਗਈਆਂ ਹਨ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ 'ਕੋਵਿਡ ਰਿਕਵਰੀ ਵਰਕ ਵੀਜ਼ੇ' ਤਹਿਤ ਜਲਦ ਨਵੇਂ ਪ੍ਰਬੰਧ ਲਿਆਂਦੇ ਜਾਣੇ ਚਾਹੀਦੇ ਨੇ ਅਤੇ ਕੋਵਿਡ-19 ਲਈ ਵੈਕਸੀਨੇਟਡ ਕਾਮਿਆਂ ਨੂੰ ਪਹਿਲ ਦੇ ਆਧਾਰ 'ਤੇ ਵਿਦੇਸ਼ ਤੋਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। 

"ਅਸੀਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੂੰ ਕੋਵਿਡ ਰਿਕਵਰੀ ਵਰਕ ਵੀਜ਼ਾ ਲਈ ਦਰਖਾਸਤ ਦਿੱਤੀ ਹੈ ਜਿਸ ਤਹਿਤ ਕੋਵਿਡ-ਟੀਕੇ ਲਗਵਾ ਚੁੱਕੇ ਕੁਸ਼ਲ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੇਣ ਦੀ ਮੰਗ ਕੀਤੀ ਗਈ ਹੈ,” ਸ੍ਰੀ ਲੈਂਬਰਟ ਨੇ ਕਿਹਾ।

ਇਸ ਸਬੰਧੀ ਵਿਸਥਾਰਤ ਰਿਪੋਰਟ ਸੁਨਣ ਲਈ ਇਸ ਆਡੀਓ ਬਟਨ ਉੱਤੇ ਕਲਿੱਕ ਕਰੋ। 

‘COVID recovery workforce visa’: Hospitality sector calls for border opening for vaccinated foreign workers
00:00 00:00

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:

Coming up next

# TITLE RELEASED TIME MORE
'ਕੋਵਿਡ ਰਿਕਵਰੀ ਵਰਕ ਵੀਜ਼ਾ': ਵੈਕਸੀਨੇਟਡ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੀ ਆਗਿਆ ਲਈ ਸਰਕਾਰ ਕੋਲ ਉੱਠੀ ਮੰਗ 04/06/2021 08:20 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More