Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜਾਬੀ ਕਲਾਕਾਰ ਨੇ ਫਿਲਮਾਂ ਬਨਾਉਣ ਵਾਲਿਆਂ ਲਈ ਸਿਡਨੀ ਵਿੱਚ ਹੀ ਬਣਾਇਆ ਲੋੜੀਂਦਾ ਸਟੂਡੀਓ

Indian Punjabi folk artist Varun Tiwari and his team at the inauguration of the studio in Apr-21. Source: Supplied by Varun Tiwari

ਵਰੁਣ ਤਿਵਾੜੀ ਜੋ ਕਿ ਸਭਿਆਚਾਰਕ ਖੇਤਰ ਵਿੱਚ ਭੰਗੜੇ ਤੋਂ ਲੈ ਕਿ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ, ਨੇ ਸਥਾਨਿਕ ਕਲਾਕਾਰਾਂ ਅਤੇ ਨਿਰਮਾਤਾ-ਨਿਰਦੇਸ਼ਕਾਂ ਦੀ ਮੰਗ ਉੱਤੇ ਸਿਡਨੀ ਵਿੱਚ ਇੱਕ ਵੱਡਾ ਸਟੂਡੀਓ ਬਣਾਇਆ ਹੈ ਜਿੱਥੇ ਉਹ ਇਸ ਕੰਮ ਨਾਲ਼ ਜੁੜਿਆ ਹਰ ਪ੍ਰਕਾਰ ਦਾ ਮਾਹੌਲ ਅਤੇ ਸਮਾਨ ਪ੍ਰਦਾਨ ਕਰ ਰਹੇ ਹਨ।

ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਆਮ ਲੋਕਾਂ ਲਈ ਯਾਤਰਾ ਕਰਨੀ ਔਖੀ ਹੋ ਗਈ ਹੈ। ਫਿਲਮਾਂ ਬਨਾਉਣ ਵਾਲੇ ਕਲਾਕਾਰ ਅਤੇ ਨਿਰਮਾਤਾ ਨਿਰਦੇਸ਼ਕ ਜਿੰਨਾ ਨੂੰ ਘਰ ਜਾਂ ਦਫਤਰ, ਜਾਂ ਦੂਰ-ਦੁਰਾਡੇ ਦੀਆਂ ਥਾਵਾਂ ਉੱਤੇ ਜਾ ਕੇ ਢੁੱਕਵੇਂ ਮਾਹੌਲ ਲੱਭਣੇ ਪੈਂਦੇ ਹਨ, ਲਈ ਵੀ ਇਹ ਇੱਕ ਮੁਸ਼ਕਿਲ ਦੀ ਘੜੀ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਵਰੁਣ ਤਿਵਾਰੀ ਜੋ ਕਿ ਹਾਲ ਵਿੱਚ ਹੀ ਫਿਲਮਾਂ ਬਨਾਉਣ ਵਾਲੇ ਕਿੱਤੇ ਨਾਲ ਜੁੜੇ ਹਨ, ਨੇ ਮਹਿਸੂਸ ਕੀਤਾ ਕਿ ਸਿਡਨੀ ਵਿੱਚ ਹੀ ਇੱਕ ਅਜਿਹਾ ਸਟੂਡਿਓ ਬਣਾਇਆ ਜਾਵੇ ਜਿੱਥੇ ਫਿਲਮਾਂ ਬਨਾਉਣ ਵਾਲਿਆਂ ਨੂੰ ਹਰ ਪ੍ਰਕਾਰ ਦਾ ਮਾਹੌਲ ਅਤੇ ਚੀਜਾਂ ਉਪਲੱਬਧ ਕਰਵਾਈਆਂ ਜਾਣ।

Punjabi folk artist Varun Tiwari has preformed at many multicultural events
Punjabi folk artist Varun Tiwari has preformed at many multicultural events across Australia.
Varun Tiwari

ਵਰੁਣ ਨੇ ਕਿਹਾ, “ਇਸ ਤੋਂ ਇਲਾਵਾ ਅਸੀਂ ਫਿਲਮਾਂ ਬਨਾਉਣ ਵਾਲਿਆਂ ਲਈ ਉਹ ਸਮਾਨ ਵੀ ਬਾਹਰੋਂ ਮੰਗਵਾਕੇ ਦਿੰਦੇ ਹਾਂ ਜੋ ਸਟੂਡੀਓ ਵਿੱਚ ਆਮ ਤੌਰ ਤੇ ਮੌਜੂਦ ਨਹੀਂ ਹੁੰਦਾ”।

“ਸਾਡੇ ਕੋਲ ਕਲਾਕਾਰਾਂ, ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਹੋਰ ਯੋਗ ਕਾਮਿਆਂ ਦੀ ਇੱਕ ਟੀਮ ਵੀ ਮੌਜੂਦ ਹੈ ਜੋ ਕਿ ਕਿਸੇ ਚੰਗੀ ਫਿਲਮ ਬਣਾਉਣ ਲਈ ਜਰੂਰੀ ਹੁੰਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਫਿਲਮਾਂ ਬਨਾਉਣ ਵਾਲਿਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਅਤੇ ਲੋੜੀਂਦਾ ਤਜ਼ੁਰਬਾ ਮਿਲੇ”, ਉਨ੍ਹਾਂ ਕਿਹਾ।

“ਕੋਵਿਡ-19 ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਮੈਂ ਅਤੇ ਮੇਰੀ ਪਤਨੀ ਕਮਲਦੀਪ ਕੌਰ ਨੇ ਕਈ ਪ੍ਰਕਾਰ ਦੇ ਆਨ-ਲਾਈਨ ਕੋਰਸ ਕੀਤੇ ਜਿਸ ਵਿਚ ਇਸ ਖੇਤਰ ਨਾਲ਼ ਜੁੜ੍ਹੀ ਸਿਖਲਾਈ ਵੀ ਸ਼ਾਮਿਲ ਸੀ।"

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਪੰਜਾਬੀ ਕਲਾਕਾਰ ਨੇ ਫਿਲਮਾਂ ਬਨਾਉਣ ਵਾਲਿਆਂ ਲਈ ਸਿਡਨੀ ਵਿੱਚ ਹੀ ਬਣਾਇਆ ਲੋੜੀਂਦਾ ਸਟੂਡੀਓ 22/07/2021 12:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More