Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

'ਅਸੀਂ ਆਂ ਪਿੰਡਾਂ ਵਾਲੇ ਜੱਟ': ਮੈਲਬੌਰਨ ਦੀ ਡਾਂਸ ਜੋੜੀ ਨੇ ਟਿੱਕਟੋਕ ਉੱਤੇ ਪਾਈਆਂ ਧਮਾਲਾਂ

Gursher Singh Heer and Jorja Crisp have collaborated to produce a series of short dance videos. Source: Supplied

ਮੈਲਬੌਰਨ ਦੇ ਇੱਕ ਸਿਕਿਓਰਟੀ ਗਾਰਡ ਅਤੇ ਵੂਲਵਰਥ ਵਿੱਚ ਕੰਮ ਕਰਦੀ ਇੱਕ ਲੜਕੀ ਦੁਆਰਾ ਇੱਕ ਡਾਂਸ-ਜੋੜੀ ਵਜੋਂ ਟਿੱਕਟੋਕ 'ਤੇ ਪਾਈਆਂ ਵੀਡੀਓਜ਼ ਨੂੰ ਹੁਣ ਤੱਕ 3 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਗੁਰਸ਼ੇਰ ਸਿੰਘ ਹੀਰ ਅਤੇ ਜੋਰਜਾ ਕਰਿਸਪ ਦੁਆਰਾ ਹਲਕੇ-ਫੁਲਕੇ ਅੰਦਾਜ਼ ਵਿੱਚ ਤਿਆਰ ਕੀਤੇ ਡਾਂਸ ਵਿਡੀਓਜ਼ ਨੇ ਉਨ੍ਹਾਂ ਨੂੰ ਅਚਾਨਕ "ਆਨਲਾਈਨ ਡਾਂਸ ਸਟਾਰ” ਬਣਾ ਦਿੱਤਾ ਹੈ।

ਪਿਛਲੇ ਤਿੰਨ ਮਹੀਨਿਆਂ ਦੇ ਅੰਦਰ, ਉਨ੍ਹਾਂ ਦੁਆਰਾ ਪਾਏ ਅੱਠ ਵਿਡੀਓਜ਼ ਨੂੰ 3 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ - ਇਹਨਾਂ ਵਿੱਚੋਂ ਸਭ ਤੋਂ ਵੱਧ ਪਹਿਲੇ ਵੀਡੀਓ ਨੂੰ ਲਗਭਗ 1.6 ਮਿਲੀਅਨ ਵਾਰ ਦੇਖਿਆ ਗਿਆ ਹੈ। 

Gursher Singh Heer and Jorja Crisp's collaborative videos have attracted more than 3 million views on TikTok.
Gursher Singh Heer and Jorja Crisp's videos have attracted over 3 million views on TikTok.
Supplied

ਮੈਲਬੌਰਨ ਵਿੱਚ ਭੰਗੜਾ ਅਕੈਡਮੀ ਚਲਾਉਂਦੇ ਗੁਰਸ਼ੇਰ ਸਿੰਘ ਹੀਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਤਣਾਅ ਭਰੇ ਸਮੇਂ ਦੌਰਾਨ ਲੋਕਾਂ ਦੀ ‘ਮੁਸਕੁਰਾਹਟ ਦੇਖਣਾ’ ਹੀ ਉਨ੍ਹਾਂ ਦਾ ਮੁਖ ਪ੍ਰੇਰਣਾ-ਸਰੋਤ ਰਿਹਾ ਹੈ।

ਪੇਸ਼ ਕੀਤੀਆਂ ਗਈਆਂ ਕੁਝ ਛੋਟੀਆਂ ਵਿਡੀਓਜ਼ ਵਿੱਚ, ਮਿਸ ਕ੍ਰਿਸਪ ਇੱਕ ਪੌਪ ਗਾਣੇ ‘ਤੇ ਨੱਚਦੀ ਦਿਖਾਈ ਦੇ ਰਹੀ ਹੈ, ਜਿਸ ਵਿੱਚ ਗੁਰਸ਼ੇਰ ਪਹਿਲਾਂ ਉਸੇ ਬੀਟ ਉੱਤੇ ਡਾਂਸ ਕਰਦਾ ਹੈ ਫਿਰ ਉਹ ਦੋਨੋ ਮਿਲਕੇ ਇੱਕ ਪੰਜਾਬੀ ਗਾਣੇ ਉੱਤੇ ਭੰਗੜਾ ਪਾਉਂਦੇ ਹਨ।

ਇੱਕ ਹੋਰ ਵੀਡੀਓ ਵਿੱਚ ਮਿਸ ਕ੍ਰਿਸਪ, ਪੰਜਾਬੀ ਗਾਣੇ 'ਪਿੰਡਾਂ ਵਾਲ਼ੇ ਜੱਟ' ਉੱਤੇ ਗੁਰਸ਼ੇਰ ਕੋਲੋਂ ਭੰਗੜਾ ਸਿੱਖਦੀ ਵੀ ਨਜ਼ਰ ਆ ਰਹੀ ਹੈ। 

Gursher Singh Heer is the founder, director of Heer Bhangra Academy in Melbourne.
Gursher Singh Heer is the founder, director of Heer Bhangra Academy in Melbourne.
Supplied

ਗੁਰਸ਼ੇਰ ਮੈਲਬੌਰਨ ਵਿੱਚ ਇੱਕ ਨਾਚ-ਅਕੈਡਮੀ ਚਲਾ ਰਿਹਾ ਹੈ ਜਿਸ ਵਿੱਚ ਕੋਵਿਡ ਦੇ ਦੌਰ ਤੋਂ ਪਹਿਲਾਂ ਤਕਰੀਬਨ 300 ਤੋਂ 400 ਲੋਕ ਭੰਗੜੇ ਦੀ ਸਿਖਲਾਈ ਲੈਂਦੇ ਸਨ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਇਹ ਪੰਜਾਬੀ ਨੌਜਵਾਨ 2015 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।

ਉਸਨੇ ਸਾਲ 2018 ਵਿੱਚ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਓਹਕਲੀ ਨਾਂ ਦੇ ਇਲਾਕੇ ਤੋਂ 'ਹੀਰ ਭੰਗੜਾ ਅਕੈਡਮੀ' ਦੀ ਸ਼ੁਰੂਆਤ ਕੀਤੀ ਸੀ।

Gursher Singh Heer taking a selfie of some of the young participants at his dance academy.
Gursher Singh Heer taking a selfie with some of the young participants at his dance academy.
Supplied

ਗੁਰਸ਼ੇਰ ਸਿੰਘ ਹੀਰ ਨਾਲ਼ ਇੰਟਰਵਿਊਜ਼ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 

Read this full story in English:

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

Coming up next

# TITLE RELEASED TIME MORE
'ਅਸੀਂ ਆਂ ਪਿੰਡਾਂ ਵਾਲੇ ਜੱਟ': ਮੈਲਬੌਰਨ ਦੀ ਡਾਂਸ ਜੋੜੀ ਨੇ ਟਿੱਕਟੋਕ ਉੱਤੇ ਪਾਈਆਂ ਧਮਾਲਾਂ 27/07/2020 09:24 ...
ਕੀ ਕੋਵਿਡ ਮਹਾਂਮਾਰੀ ਅਤੇ ਉਧਾਰ ਲਈ ਰਾਸ਼ੀ ਲੋਕਾਂ ਉੱਤੇ ਕਰਜ਼ੇ ਦਾ 'ਭਾਰੀ ਬੋਝ' ਪਾਏਗੀ? 24/09/2020 00:46 ...
'ਕੋਵਿਡ -19 ਰਿਆਇਤਾਂ': ਸਰਕਾਰ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖ਼ਾਸ ਛੋਟਾਂ ਦਾ ਐਲਾਨ 23/09/2020 05:00 ...
ਪੰਜਾਬ ਦੇ ਢਾਬਿਆਂ ਤੇ ਵੀ ਮਿਲਦੀ ਹੈ ਕਦੀ-ਕਦੀ ਪੰਜਾਬੀਆਂ ਨੂੰ ਰੂਹ ਦੀ ਖ਼ੁਰਾਕ 22/09/2020 10:00 ...
ਸਥਾਪਿਤ ਗੀਤਕਾਰ ਵਜੋਂ ਪਛਾਣ ਬਣਾ ਚੁੱਕੇ ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' 21/09/2020 17:00 ...
ਐਡੀਲੇਡ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਦੀ ਗੂੰਜ ਹੁਣ ਸੰਸਦ ਵਿੱਚ, ਗ੍ਰੀਨਜ਼ ਸਾਂਸਦ ਵੱਲੋਂ ਪੁਲਿਸ ਤੋਂ ਮਾਫ਼ੀ ਦੀ ਮੰਗ 17/09/2020 07:00 ...
ਯੂ-ਟਿਊਬ ਉੱਤੇ ਪਛਾਣ ਲਈ ਯਤਨਸ਼ੀਲ ਮੈਲਬੌਰਨ ਦੇ ਇਸ ਪਤੀ-ਪਤਨੀ ਲਈ 'ਲਾਕਡਾਊਨ' ਬਣਿਆ ਆਮਦਨ ਦਾ ਜ਼ਰੀਆ 16/09/2020 11:00 ...
ਪ੍ਰੇਰਣਾਦਾਇਕ ਹੱਡਬੀਤੀ: ਮੈਲਬੌਰਨ ਦੀ ਇਸ ਪੰਜਾਬਣ ਨੇ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਘਟਾਇਆ 38 ਕਿਲੋ ਭਾਰ 16/09/2020 23:00 ...
ਆਸਟ੍ਰੇਲੀਆ ਦੀਆਂ ਬੰਦ ਸਰਹੱਦਾਂ ਨੇ ਭਾਰਤ ਵਿਚ ਫੱਸੇ ਸਥਾਈ ਵੀਜ਼ਾ ਧਾਰਕ ਸ਼ਰਨਾਰਥੀ ਪਰਿਵਾਰਾਂ ਨੂੰ ਕੀਤਾ ਬੇਠਿਕਾਣੇ 16/09/2020 04:00 ...
ਆਓ, ਬਣੀਏ ਸਿਆਣੇ ਤੋਂ ਨਿਆਣੇ 15/09/2020 07:21 ...
View More