Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਡਾਰਕ ਸਕਾਈ ਟੂਰਿਜ਼ਮ: ਆਸਟ੍ਰੇਲੀਆ ਵਿੱਚ ਤਾਰਾਮੰਡਲ ਦੇਖਣ ਬਾਰੇ ਵਿਸ਼ੇਸ਼ ਜਾਣਕਾਰੀ

Milky Way over the Karlu Karlu Source: Getty Images/John White Photos

ਵੱਡੇ ਸ਼ਹਿਰਾਂ ਵਿੱਚ ਚਮਕਦੀਆਂ ਹੋਈਆਂ ਲਾਈਟਾਂ ਤੋਂ ਪਰੇ ਇੱਕ ਸੈਰ-ਸਪਾਟਾ ਸਥਾਨ ਵਧ ਰਿਹਾ ਹੈ। ਇਸ ਹਫ਼ਤੇ ਦੀ ਸੈਟਲਮੈਂਟ ਗਾਈਡ ਤਾਰਿਆਂ, ਹਨੇਰੇ ਸਥਾਨਾਂ ਅਤੇ 'ਡਾਰਕ ਸਕਾਈ ਟੂਰਿਜ਼ਮ' ਦੇ ਨਾਲ ਆਸਟ੍ਰੇਲੀਆ ਦੇ ਵਧ ਰਹੇ ਮੋਹ ਦੀ ਪੜਚੋਲ ਕਰਦੀ ਹੈ।

ਅਸੀਂ ਇੱਥੇ ਦੱਖਣੀ ਗੋਲਿਸਫਾਇਰ ਵਿੱਚ, ਤਾਰੇ ਅਤੇ ਤਾਰਾਮੰਡਲ ਦੇਖ ਸਕਦੇ ਹਾਂ ਜੋ ਕਿ ਉੱਤਰੀ ਗੋਲਿਸਫਾਇਰ ਤੋਂ ਦਿਖਾਈ ਨਹੀਂ ਦਿੰਦੇ।

ਅਸੀਂ ਅਸਮਾਨ ਦੀ ਚਮਕ ਤੋਂ ਦੂਰ ਸਾਰੇ ਹਨੇਰ ਖੇਤਰਾਂ ਤੋਂ ਵੀ ਲਾਭ ਉਠਾਉਂਦੇ ਹਾਂ ਜੋ ਕਿ ਚਮਕਦਾਰ ਸ਼ਹਿਰ ਦੀਆਂ ਲਾਈਟਾਂ ਨਾਲ ਰੁਸ਼ਨਾਏ ਹੁੰਦੇ ਹਨ। ਆਸਟ੍ਰੇਲੀਆ ਵਿੱਚ ਸਟਾਰਗੇਜ਼ਿੰਗ ਲਈ ਆਦਰਸ਼ ਹਾਲਾਤ ਹਨ।

ਡੁਏਨ ਹਾਮਾਕਰ ਮੈਲਬੌਰਨ ਯੂਨੀਵਰਸਿਟੀ ਵਿੱਚ ਸੱਭਿਆਚਾਰਕ ਖਗੋਲ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਹਨ।

ਆਸਟ੍ਰੇਲੀਆ ਦਾ ਸਭ ਤੋਂ ਮਸ਼ਹੂਰ ਤਾਰਾਮੰਡਲ, ਦੱਖਣੀ ਕਰਾਸ, ਪਤਝੜ ਜਾਂ ਸਰਦੀਆਂ ਵਿੱਚ ਰਾਤ ਦੇ ਅਸਮਾਨ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਭ ਤੋਂ ਵਧੀਆ ਦਿਖਾਈ ਦਿੰਦਾ ਹੈ। ਇਹ ਪੰਜ ਤਾਰਿਆਂ ਤੋਂ ਬਣਿਆ ਹੈ ਜੋ ਇੱਕ ਪੱਧਰੇ ਹੀਰੇ ਦਾ ਆਕਾਰ ਬਣਾਉਂਦੇ ਹਨ।

ਇਹ ਐਸਟ੍ਰੋ-ਟੂਰਿਜ਼ਮ ਡਬਲਯੂ ਏ ਦੀ ਸੰਸਥਾਪਕ ਕੈਰਲ ਰੈੱਡਫੋਰਡ ਦੀ ਆਵਾਜ਼ ਸੀ- ਜਿਸ ਨੂੰ 'ਗਲੈਕਸੀ ਗਰਲ' ਵੀ ਕਿਹਾ ਜਾਂਦਾ ਹੈ।

ਗਲੈਕਸੀ ਗਰਲ ਖੇਤਰੀ ਪੱਛਮੀ ਆਸਟ੍ਰੇਲੀਆ ਵਿੱਚ ਡਾਰਕ ਸਕਾਈ ਟੂਰੀਜ਼ਮ ਨੂੰ ਵਧਾਉਣ ਦੇ ਇੱਕ ਮਿਸ਼ਨ 'ਤੇ ਹੈ ਜਿੱਥੇ ਕਈ ਹਨੇਰੀਆਂ ਥਾਂਵਾਂ ਤਾਰਿਆਂ ਨੂੰ ਦੇਖਣ ਦੇ ਕੁਝ ਸਭ ਤੋਂ ਵਧੀਆ ਮੌਕੇ ਪੇਸ਼ ਕਰਦੀਆਂ ਹਨ।

ਉਹ ਕਹਿੰਦੀ ਹੈ ਕਿ ਕਿਸੇ ਵੀ ਆਸਟ੍ਰੇਲੀਆਈ ਸ਼ਹਿਰ ਦੀ ਚਮਕ ਤੋਂ ਦੋ ਜਾਂ ਤਿੰਨ ਘੰਟੇ ਦੀ ਦੂਰੀ 'ਤੇ ਸਫ਼ਰ ਕਰਨ ਤੇ ਅਸੀਂ ਹਨੇਰ ਰਾਤ ਦੇ ਚਮਕਦੇ ਅਸਮਾਨ ਨੂੰ ਲੱਭ ਸਕਦੇ ਹਾਂ।

ਡੁਏਨ ਹਾਮਾਕਰ ਦਾ ਕਹਿਣਾ ਹੈ ਕਿ ਇਨ੍ਹਾਂ ਲੱਖਾਂ ਤਾਰਿਆਂ ਦੇ ਨਾਲ ਰਵਾਇਤੀ ਗਿਆਨ ਦੀ ਇੱਕ ਅਸਾਧਾਰਨ ਮਾਤਰਾ ਵੀ ਜੁੜੀ ਹੋਈ ਹੈ।

ਅਸਮਾਨ ਵਿੱਚ ਇਮੂ ਇੱਕ ਮਹੱਤਵਪੂਰਨ ਆਤਮਿਕ ਜਾਨਵਰ ਨੂੰ ਦਰਸਾਉਂਦਾ ਹੈ। ਇਮੂ ਦਾ ਸਿਰ ਆਕਾਸ਼ਗੰਗਾ ਵਿੱਚ ਵੱਸਦਾ ਹੈ।

ਸੂਰਜ ਡੁੱਬਣ ਵੇਲੇ ਈਮੂ ਦੀ ਸਥਿਤੀ ਸਾਨੂੰ ਇਸਦੇ ਵਿਵਹਾਰ ਬਾਰੇ ਦੱਸਦੀ ਹੈ।

ਗਿਲਰ ਮਾਈਕਲ ਐਂਡਰਸਨ ਉੱਤਰ-ਪੱਛਮੀ ਐਨ ਐਸ ਡਬਲਯੂ ਤੋਂ ਇੱਕ ਯੂਹਲੇਈ ਬਜ਼ੁਰਗ ਅਤੇ ਖਗੋਲ ਵਿਗਿਆਨੀ ਹੈ।

ਡੁਏਨ ਹਾਮਾਕਰ ਕਹਿੰਦਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਸਟ ਨੇਸ਼ਨਜ਼ ਲੋਕ ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਖਗੋਲ-ਵਿਗਿਆਨੀ ਸਨ।

ਡਾਰਕ ਸਕਾਈ ਟੂਰਿਜ਼ਮ ਨਾ ਸਿਰਫ਼ ਪੱਛਮੀ ਖਗੋਲ-ਵਿਗਿਆਨ ਲਈ, ਸਗੋਂ ਫਸਟ ਨੇਸ਼ਨਜ਼ ਦੇ ਲੋਕਾਂ ਦੁਆਰਾ ਰੱਖੇ ਗਏ ਡੂੰਘੇ ਪਰੰਪਰਾਗਤ ਗਿਆਨ ਲਈ ਦੁਨੀਆ ਖੋਲ੍ਹ ਰਿਹਾ ਹੈ।

ਇਸ ਤਰ੍ਹਾਂ ਰਾਤ ਦਾ ਅਸਮਾਨ ਟ੍ਰਾਈਬਲ ਸੋਸ਼ਲ ਨੈਟਵਰਕ ਦੇ ਨਾਲ-ਨਾਲ ਵਾਤਾਵਰਣ ਨਾਲ ਸੰਪਰਕ ਨੂੰ ਨਿਯੰਤਰਿਤ ਕਰਦਾ ਹੈ।

ਵਾਤਾਵਰਣ ਦੇ ਬਾਕੀ ਪਹਿਲੂਆਂ ਵਾਂਗ, ਸਾਡੇ ਹਨੇਰ ਅਸਮਾਨ ਨੂੰ ਵੀ ਖ਼ਤਰਾ ਹੈ। ਗਲੈਕਸੀ ਗਰਲ ਰਾਤ ਦੇ ਅਸਮਾਨ ਨੂੰ ਜਿੰਨਾ ਸੰਭਵ ਹੋ ਸਕੇ ਹਨੇਰਾ ਰੱਖਣ ਲਈ ਪੱਛਮੀ ਆਸਟ੍ਰੇਲੀਆ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਗਲੈਕਸੀ ਗਰਲ ਅਕਾਸ਼ ਦੇ ਭੇਦ ਪ੍ਰਗਟ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਪ੍ਰਾਚੀਨ ਕਹਾਣੀਆਂ ਨੂੰ ਸਾਂਝਾ ਕਰਨ ਦੇ ਵਿਚਾਰ ਦੁਆਰਾ ਉਤਸ਼ਾਹਿਤ ਹੈ।

ਉਹ ਹੁਣ ਇੱਕ ਆਦਿਵਾਸੀ ਖਗੋਲ-ਵਿਗਿਆਨ ਸੈਰ-ਸਪਾਟਾ ਮਾਰਗ ਬਣਾਉਣ ਵਿੱਚ ਮਦਦ ਕਰ ਰਹੀ ਹੈ ਤਾਂ ਜੋ ਲੋਕ ਫਸਟ ਨੇਸ਼ਨਜ਼ ਬਜ਼ੁਰਗਾਂ ਅਤੇ ਗਾਈਡਾਂ ਤੋਂ ਰਾਤ ਦੇ ਅਸਮਾਨ ਬਾਰੇ ਜਾਣ ਸਕਣ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਡਾਰਕ ਸਕਾਈ ਟੂਰਿਜ਼ਮ: ਆਸਟ੍ਰੇਲੀਆ ਵਿੱਚ ਤਾਰਾਮੰਡਲ ਦੇਖਣ ਬਾਰੇ ਵਿਸ਼ੇਸ਼ ਜਾਣਕਾਰੀ 16/12/2021 08:52 ...
ਜਾਣੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਨਾਲ਼ ਜੁੜੇ ਸਵਦੇਸ਼ੀ ਪ੍ਰੋਟੋਕੋਲ ਕਿਉਂ ਮਹੱਤਵਪੂਰਨ ਹਨ? 27/05/2022 08:45 ...
ਲੱਖਾਂ ਲੋਕ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਸੰਯੁਕਤ ਰਾਸ਼ਟਰ ਦੀ ਚਿਤਾਵਨੀ 27/05/2022 05:03 ...
ਅਮਰੀਕਾ ਦਾ 'ਗੰਨ ਕਲਚਰ' ਫੇਰ ਸੁਆਲਾਂ ਦੇ ਘੇਰੇ 'ਚ, ਸਕੂਲ ਗੋਲੀਬਾਰੀ ਦੌਰਾਨ 21 ਲੋਕਾਂ ਦੀ ਮੌਤ 26/05/2022 08:44 ...
ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ 26/05/2022 10:45 ...
ਪਾਕਿਸਤਾਨ ਡਾਇਰੀ: 'ਔਨਰ ਕਿਲਿੰਗ' ਦੇ ਨਾਮ ਉੱਤੇ ਸਪੇਨ ਤੋਂ ਆਈਆਂ ਦੋ ਸਕੀਆਂ ਭੈਣਾਂ ਦਾ ਕਤਲ 25/05/2022 07:58 ...
ਸੰਸਦ ਵਿੱਚ ਬਹੁ-ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਹੁਣ ਵਧਦੇ ਕ੍ਰਮ ਵਿੱਚ 25/05/2022 05:30 ...
ਆਸਟ੍ਰੇਲੀਆ ਵਲੋਂ ਵਾਤਾਵਰਣ ਸੰਭਾਲ ਦਿਸ਼ਾ ਵਿੱਚ ਸੰਭਾਵੀ ਤਬਦੀਲੀ ਦਾ ਪੈਸਿਫਿਕ ਨੇਤਾਵਾਂ ਵੱਲੋਂ ਸਵਾਗਤ 25/05/2022 07:30 ...
ਪੰਜਾਬੀ ਡਾਇਰੀ: ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਜੇਲ੍ਹ ਵਿਭਾਗ 23/05/2022 07:00 ...
ਸਧਾਰਣ ਪਰਿਵਾਰਕ ਪਿਛੋਕੜ ਦੇ ਬਾਵਜੂਦ ਮਿਹਨਤ ਅਤੇ ਲਗਨ ਸਦਕੇ ਪ੍ਰਧਾਨ ਮੰਤਰੀ ਬਨਣ ਵਾਲੇ ਐਂਥਨੀ ਐਲਬਨੀਜ਼ 23/05/2022 06:00 ...
View More