Coming Up Fri 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਮੈਲਬਰਨ ਦੀ ਦਿਲਪ੍ਰੀਤ ਕੌਰ ਟੱਗਰ ਨੇ ਜਿੱਤਿਆ ਪੱਤਰਕਾਰੀ ਦਾ ਮਾਣਮੱਤਾ ਖਿਤਾਬ

Dilpreet Kaur Taggar

ਦਿਲਪ੍ਰੀਤ ਨੂੰ ਚੈਨਲ-31 ਦੇ ‘ਹਾਫ ਆਵਰ’ ਨਾਮੀ ਸ਼ੋਅ ਵਿਚਲੀ ਬੇਹਤਰੀਨ ਪੇਸ਼ਕਾਰੀ ਕਰਨ ਵਜੋਂ 'ਐਂਟੀਨਾ ਅਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ।

2017 ਵਿੱਚ ਮੈਲਬਰਨ ਪੱਤਰਕਾਰੀ ਦੀ ਉੱਚ ਵਿਦਿਆ ਹਾਸਲ ਕਰਨ ਆਈ ਦਿਲਪ੍ਰੀਤ ਕੌਰ ਟੱਗਰ ਦਾ ‘ਆਉਟਸਟੈਂਡਿੰਗ ਜਰਨਲਿਸਮ ਆਫ ਦਾ ਯੀਅਰ’ ਵਜੋਂ ਸਨਮਾਨੇ ਜਾਣ ਦਾ ਸਫਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਚੈਨਲ-31 ਨੇ ਇਸ ਨੂੰ ਇੱਕ ਸ਼ੋਅ ਦਾ ਸੰਚਾਲਨ ਕਰਨ ਲਈ ਚੁਣਿਆ ਸੀ।

ਆਪਣੇ ਇਸ ਸਨਮਾਨ ਦੇ ਬਾਰੇ ਦਿਲਪ੍ਰੀਤ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਚੈਨਲ-31 ਵਲੋਂ ਚੁਣੇ ਜਾਣਾ ਮੇਰੇ ਲਈ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਸੀ। ਇਹ ਮੇਰਾ ਟੀਵੀ ਪੱਤਰਕਾਰੀ ਵਿੱਚ ਮੁਕਾਮ ਹਾਸਿਲ ਕਰਨ ਵੱਲ ਪਹਿਲਾ ਕਦਮ ਸਿੱਧ ਹੋਇਆ ’।

ਦਿਲਪ੍ਰੀਤ ਨੂੰ ਚੈਨਲ-31 ਦੇ ‘ਹਾਫ ਆਵਰ’ (ਪੰਜਾਬੀ ਵਿੱਚ ‘ਅੱਧਾ ਘੰਟਾ’) ਨਾਮੀ ਸ਼ੋਅ ਵਿਚਲੀ ਬੇਹਤਰੀਨ ਪੇਸ਼ਕਾਰੀ ਕਰਨ ਵਜੋਂ ਇਹ ‘ਐਂਟੀਨਾ ਅਵਾਰਡ’ ‘ਆਉਟਸਟੈਂਡਿੰਗ ਜਰਨਲਿਸਮ ਆਫ ਦਾ ਯੀਅਰ’ ਸ਼੍ਰੇਣੀ ਵਾਸਤੇ ਦਿੱਤਾ ਗਿਆ ਹੈ। ਉਹਨਾਂ ਨੂੰ ਕੁੱਲ ਤਿੰਨ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਸੀ।

ਇਹ ਸ਼ੋਅ ਉਸ ਸਮੇਂ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਜਦੋਂ ਵਿਕਟੋਰੀਅਨ ਚੋਣਾਂ ਦੌਰਾਨ ਇਸ ਵਿੱਚ ਨੌਜਵਾਨਾਂ ਦੇ ਦਰਪੇਸ਼ ਆਉਣ ਵਾਲੇ ਮੁੱਦੇ ਉਭਾਰੇ ਗਏ ਸਨ।

         

Dilpreet Kaur Taggar
Dilpreet Kaur Taggar wins Antenna Award for her show on Channel 31.
Supplied

ਦਿਲਪ੍ਰੀਤ ਅਨੁਸਾਰ, ‘ਆਮ ਤੌਰ ਤੇ ਚੋਣਾਂ ਦੌਰਾਨ ਸਿਹਤ, ਵਿੱਤੀ, ਪੜਾਈ ਆਦਿ ਮਸਲੇ ਹੀ ਜ਼ਿਆਦਾ ਤੌਰ ਤੇ ਉਭਾਰੇ ਜਾਂਦੇ ਹਨ। ਪਰ ਸਾਡੇ ਇਸ ਸ਼ੋਅ ਨੇ ਨੌਜਵਾਨਾਂ ਦੇ ਦਰਪੇਸ਼ ਆਉਣ ਵਾਲੇ ਮੁੱਦਿਆਂ ਨੂੰ ਵੀ ਚੁੱਕਿਆ ਗਿਆ’।

‘ਜਿਹੜੇ ਮੁੱਦੇ ਜ਼ਿਆਦਾ ਖਿੱਚ ਦਾ ਕਾਰਨ ਬਣੇ ਉਹ ਸਨ - ਬਲੈਕ ਅਤੇ ਬਰਾਊਨ ਭਾਈਚਾਰੇ ਦੇ ਨੌਜਵਾਨਾਂ ਨੂੰ ਜ਼ਿਆਦਾ ਸਮਾਂ ਹਿਰਾਸਤ ਵਿੱਚ ਕਿਉਂ ਰਖਿਆ ਜਾਂਦਾ ਹੈ, ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਉਤਪਾਦਾਂ ਉੱਤੇ ਟੈਕਸ ਆਦਿ’। 

ਇਸ ਸ਼ੋਅ ਵਾਸਤੇ ਕੰਮ ਕਰਨ ਦੇ ਤਜਰਬਿਆਂ ਵਿੱਚੋਂ ਦਿਲਪ੍ਰੀਤ ਨੇ ਸਭ ਤੋਂ ਅਹਿਮ ਮੰਨਿਆ ਇੰਡੀਜੀਨਿਸ ਭਾਈਚਾਰੇ ਨੂੰ ਜਾਨਣਾ ਅਤੇ ਉਨ੍ਹਾਂ ਦੇ ਮੁੱਦਿਆਂ  ਨੂੰ ਉਜਾਗਰ ਕਰਨਾ।

ਉਹਨਾਂ ਕਿਹਾ ਕਿ ਇਸ ਤਜਰਬੇ ਅਤੇ ਮਾਣਮੱਤੇ ਸਨਮਾਨ ਤੋਂ ਪ੍ਰੇਰਨਾਂ ਲੈ ਕੇ ਹੁਣ ਉਹ ਆਣ ਵਾਲੇ ਸਮੇਂ 'ਚ ਸੋਸ਼ਲ ਮੀਡੀਆ ਉੱਤੇ ਆਪਣਾ ਇਕ ਨਿਜੀ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹਨ।

Click on the player to listen to the full interview.

Listen to SBS Punjabi Monday to Friday at 9 pm. Follow us on Facebook and Twitter.

Coming up next

# TITLE RELEASED TIME MORE
ਮੈਲਬਰਨ ਦੀ ਦਿਲਪ੍ਰੀਤ ਕੌਰ ਟੱਗਰ ਨੇ ਜਿੱਤਿਆ ਪੱਤਰਕਾਰੀ ਦਾ ਮਾਣਮੱਤਾ ਖਿਤਾਬ 19/11/2019 06:09 ...
ਪਰਦੇਸਾਂ ਵਿੱਚ ਬੈਠੇ ਨਹੀਂ ਭੁੱਲਦਾ ਅੰਮੀਏ ਤੇਰਾ ਮੋਹ 12/12/2019 12:08 ...
ਵਿਕਟੋਰੀਆ ਵਿੱਚ 2001 ਤੋਂ ਸੈਂਕੜੇ ਬਚੇ ਸਿੱਖ ਰਹੇ ਹਨ ਮਾਂ-ਬੋਲੀ ਪੰਜਾਬੀ 10/12/2019 11:14 ...
ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਵਲੋਂ ਬੁੱਸ਼ਫਾਇਰ ਪੀੜਤਾਂ ਦੀ ਮਦਦ ਲਈ 30 ਹਜਾਰ ਡਾਲਰਾਂ ਦਾ ਦਾਨ 10/12/2019 06:11 ...
NSW ਵਿਚ ਪਾਣੀ ਵਰਤਣ ਉੱਤੇ ਲੈਵਲ-2 ਦੀਆਂ ਪਾਬੰਦੀਆਂ 10 ਦਸੰਬਰ ਤੋਂ 09/12/2019 06:52 ...
ਨਿਊ ਸਾਊਥ ਵੇਲਜ਼ ਦੇ ਸਕੂਲਾਂ ਦੀਆਂ ਸਾਰੀਆਂ ਜਮਾਤਾਂ ਵਿੱਚ ਪੜਾਈ ਜਾਵੇਗੀ ਪੰਜਾਬੀ 06/12/2019 11:13 ...
‘ਵਾਕਿੰਗ ਫੁੱਟਬਾਲ’: ਸਿਹਤਮੰਦ ਰਖਣ ਵਾਲੀ ਨਿਵਕੇਲੀ ਖੇਡ 05/12/2019 07:36 ...
8 ਸਾਲਾ ਗੁਰਮੰਨਤ ਕੌਰ ਦੀ ਪੇਂਟਿੰਗ ਨੇ ਜਿੱਤਿਆ ਪਹਿਲਾ ਸਥਾਨ 04/12/2019 10:43 ...
ਵਿਦੇਸ਼ੀ ਵਿਦਿਆਰਥੀ ਤੇ ਹੋਇਆ ਹਮਲਾ; ਭਾਰਤ ਵਾਪਸ ਜਾਣ ਨੂੰ ਕਿਹਾ ਹਮਲਾਵਰਾਂ ਨੇ 29/11/2019 13:53 ...
ਨਵੇਂ ਦੇਸ਼ ਵਿੱਚ ਇਕੱਲਤਾ ਨੂੰ ਦੂਰ ਕਰਨ ਦੇ ਉਪਾਅ 28/11/2019 08:03 ...
View More