ਫੈਡਰਲ ਚੋਣਾਂ ਵਿੱਚ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਉਮੀਦਵਾਰਾਂ ਵਲੋਂ ਸੀਟਾਂ ਜਿੱਤੇ ਜਾਣ ਮਗਰੋਂ ਆਸਟ੍ਰੇਲੀਅਨ ਪਾਰਲੀਮੈਂਟ ਹੁਣ ਕੁੱਝ ਵੱਖਰੀ ਦਿੱਖ ਪ੍ਰਦਾਨ ਕਰੇਗੀ। ਇੰਨ੍ਹਾ ਉਮੀਦਵਾਰਾਂ ਦੀ ਜਿੱਤ ਵੋਟਰਾਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਵੀ ਦਰਸਾਉਂਦੀ ਹੈ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਦੇ ਹਨ। ਇਹ ਚੋਣ ਆਜ਼ਾਦ ਜਿੱਤੀਆਂ ਔਰਤ ਉਮੀਦਵਾਰਾਂ ਦੀ ਰਿਕਾਰਡ ਗਿਣਤੀ ਲਈ ਵੀ ਯਾਦ ਰੱਖੀ ਜਾਵੇਗੀ।
ਇਸ ਵਾਰ ਦੀ ਸੰਸਦ ਵੱਖੋ-ਵੱਖ ਨਵੇਂ ਚਿਹਰਿਆਂ ਦੀ ਹਾਜ਼ਰੀ ਲਵਾਏਗੀ ਜਿਸ ਵਿੱਚੋਂ ਆਜ਼ਾਦ ਸੰਸਦ ਮੈਂਬਰ ਡਾਈ-ਲੀ ਵੀ ਸ਼ਾਮਿਲ ਹਨ।
ਸ੍ਰੀਮਤੀ ਲੀ ਨੇ ਇੱਕ ਵੀਅਤਨਾਮੀ ਕਮਿਊਨਿਟੀ ਟੀਵੀ ਉੱਤੇ ਉਨਾਂ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਜਿਨ੍ਹਾਂ ਉਸਨੂੰ 'ਫਾਊਲਰ' ਦੀ ਦੱਖਣ ਪੱਛਮੀ ਸਿਡਨੀ ਦੀ ਸੀਟ ਤੋਂ ਜਿੱਤਣ ਵਿੱਚ ਮਦਦ ਕੀਤੀ।
ਉਨ੍ਹਾਂ ਦਾ ਮੰਨਣਾ ਹੈ ਕਿ ਉਹ ਵੋਟਰਾਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀ ਹੈ ਜਿਸਦੀ ਉਹ ਪ੍ਰਤੀਨਿਧਤਾ ਕਰ ਰਹੀ ਹੈ।
ਏਸ਼ੀਅਨ ਆਸਟ੍ਰੇਲੀਅਨ ਅਲਾਇੰਸ ਐਡਵੋਕੇਸੀ ਨੈੱਟਵਰਕ ਦੇ ਸਹਿ-ਸੰਸਥਾਪਕ ਏਰਿਨ ਚਿਊ ਦਾ ਕਹਿਣਾ ਹੈ ਕਿ ਇਹ ਸੰਸਦ ਵਿੱਚ ਇੱਕ ਤਰਾਂਹ ਨਾਲ਼ ਨਵੇਂ ਬਦਲਾਅ ਦੀ ਸ਼ੁਰੂਆਤ ਹੈ।
ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।