Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੁਝ ਵੱਖਰਾ ਕਰਨ ਦੇ ਜਜ਼ਬੇ ਤਹਿਤ ਟ੍ਰਾਮ ਡਰਾਈਵਰ ਦਾ ਕਿੱਤਾ ਅਪਨਾਉਣ ਵਾਲੀ ਗੁਲਸ਼ਨ ਗੋਰਾਇਆ

Despite the hard work the job demands, Ms Goraya said that it just takes a simple courtesy from her passengers to enlighten her day. Source: Supplied by Gulshan Goraya

ਮੈਲਬੌਰਨ ਨਿਵਾਸੀ ਗੁਲਸ਼ਨ ਗੁਰਾਇਆ ਉਨ੍ਹਾਂ ਕੁਝ ਪੰਜਾਬੀ ਔਰਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇੱਕ ਵੱਖਰੀ ਕਿਸਮ ਦਾ ਕਿੱਤਾ ਚੁਣਕੇ ਆਪਣੇ ਸੁਪਨੇ ਸੱਚ ਕਰਨ ਦੇ ਰਾਹ ਉੱਤੇ ਕਦਮ ਵਧਾਇਆ ਹੈ। ਟ੍ਰੈਮ ਡਰਾਈਵਰ ਵਜੋਂ ਕੰਮ ਕਰਨ ਵਾਲੀ, ਦੋ ਬੱਚਿਆਂ ਦੀ ਮਾਂ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਦੀ ਹੋਈ ਹੋਰ ਔਰਤਾਂ ਨੂੰ ਨਵੇਂ ਤਜ਼ਰਬਿਆਂ ਨੂੰ ਮਾਣਨ ਦੀ ਸਲਾਹ ਦਿੰਦੀ ਹੈ।

ਪੰਜਾਬ ਦੇ ਗੁਰਦਾਸਪੁਰ ਸ਼ਹਿਰ ਦੀ ਜੰਮਪਲ, ਗੁਲਸ਼ਨ ਗੁਰਾਇਆ ਕਰੀਬ ਇੱਕ ਦਹਾਕਾ ਪਹਿਲਾਂ ਆਸਟ੍ਰੇਲੀਆ ਆਈ ਸੀ।

ਕੁਝ ਸਾਲ ਇੱਕ ਮੇਕ-ਅੱਪ ਆਰਟਿਸਟ ਵਜੋਂ ਕੰਮ ਕਰਨ ਤੋਂ ਬਾਅਦ, ਉਹ ਹੁਣ ਜਨਤਕ ਆਵਾਜਾਈ ਦੇ ਖੇਤਰ ਵਿੱਚ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰਦੀ ਹੈ।

ਕੁਝ ਸਾਲ ਇੱਕ ਮੇਕ-ਅੱਪ ਆਰਟਿਸਟ ਵਜੋਂ ਕੰਮ ਕਰਨ ਤੋਂ ਬਾਅਦ, ਉਹ ਹੁਣ ਜਨਤਕ ਆਵਾਜਾਈ ਦੇ ਖੇਤਰ ਵਿੱਚ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰਦੀ ਹੈ।

ਸ਼੍ਰੀਮਤੀ ਗੁਰਾਇਆ ਕਹਿੰਦੀ ਹੈ ਕਿ ਹਾਲਾਂਕਿ ਟ੍ਰੈਮ ਚਲਾਉਣਾ ਵੀ ਦੂਜੇ ਕੰਮਾਂ ਵਰਗਾ ਆਮ ਕੰਮ ਹੈ ਪਰ ਉਹ ਆਪਣੀ ਕਹਾਣੀ ਜ਼ਰੀਏ ਹੋਰ ਔਰਤਾਂ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕਰਨ ਦੀ ਉਮੀਦ ਰੱਖਦੀ ਹੈ।

Gulshan Goraya Punjabi female tram driver
I’m a dental hygienist as per what I’ve studied but I’ve also been working as a make-up artist for the last 8 years now.
Supplied by Gulshan Goraya

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਸ਼੍ਰੀਮਤੀ ਗੁਰਾਇਆਂ ਨੇ ਕਿਹਾ ਕਿ ਉਸਨੇ ਕਈ ਤਰ੍ਹਾਂ ਦੇ ਵੱਖੋ-ਵੱਖਰੇ ਪੇਸ਼ਿਆਂ ਵਿੱਚ ਕੰਮ ਕੀਤਾ ਹੈ ਕਿਉਂਕਿ ਉਸਨੂੰ ਨਵੀਆਂ ਚੀਜ਼ਾਂ ਦਾ ਅਨੁਭਵ ਕਰਨਾ ਕਾਫ਼ੀ ਪਸੰਦ ਹੈ।

“ਮੈਂ ਇੱਕ ਡੈਂਟਲ ਹਾਈਜਨਿਸਟ ਦੀ ਪੜ੍ਹਾਈ ਕੀਤੀ ਹੋਈ ਹੈ, ਪਰ ਮੈਂ ਪਿਛਲੇ ਲਗਭਗ ਅੱਠ ਸਾਲਾਂ ਤੋਂ ਮੇਕਅੱਪ ਆਰਟਿਸਟ ਵਜੋਂ ਕੰਮ ਕਰ ਰਹੀ ਹਾਂ।"

“ਮੈਨੂੰ ਜ਼ਿੰਦਗੀ ਦੇ ਨਵੇਂ ਤਜ਼ਰਬਿਆਂ ਨਾਲ ਹਮੇਸ਼ਾ ਤੋਂ ਹੀ ਮੋਹ ਰਿਹਾ ਹੈ ਅਤੇ ਇਸੇ ਲਈ ਮੈਂ ਪਬਲਿਕ ਟਰਾਂਸਪੋਰਟ ਸੈਕਟਰ ਵਿੱਚ ਸ਼ਮੂਲੀਅਤ ਕੀਤੀ ਅਤੇ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰ ਰਹੀ ਹਾਂ,” ਸ਼੍ਰੀਮਤੀ ਗੁਰਾਇਆ ਨੇ ਕਿਹਾ।

37 ਸਾਲ ਦੀ ਉਮਰ ਵਿੱਚ, ਦੋ ਬੱਚਿਆਂ ਦੀ ਇਹ ਮਾਂ ਟਰਾਂਸਪੋਰਟ ਉਦਯੋਗ ਨਾਲ ਜੁੜੇ 'ਰੂੜ੍ਹੀਵਾਦੀ ਵਿਚਾਰਾਂ' ਨੂੰ ਖਤਮ ਕਰਨ ਦੀ ਉਮੀਦ ਕਰ ਰਹੀ ਹੈ।

Gulshan Goraya Punjabi female tram driver
Gulshan says she has received special praise from people within the community and that’s what she feels she has really earned.
Supplied by Gulshan Goraya

ਉਸਨੇ ਕਿਹਾ ਕਿ, "ਹਾਲਾਂਕਿ ਟ੍ਰੈਮ ਚਲਾਉਣਾ ਬੜਾ ਹੀ ਆਸਾਨ ਕੰਮ ਲਗਦਾ ਹੈ, ਪਰ ਇਸ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਹਨ ਕਿਉਂਕਿ ਤੁਹਾਨੂੰ ਟ੍ਰੈਮ ਚਲਾਉਂਦੇ ਸਮੇਂ ਹਰੇਕ ਪਲ ਟ੍ਰੈਕ ਦਾ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।"

"ਟ੍ਰੈਮ ਚਲਾਉਣਾ ਕਿਸੇ ਵੀ ਹੋਰ ਸੜਕੀ ਆਵਾਜਾਈ ਦੇ ਸਾਧਨ ਨੂੰ ਚਲਾਉਣ ਨਾਲੋਂ ਬਹੁਤ ਹੀ ਵੱਖਰਾ ਹੈ, ਜਦੋਂ ਤੁਸੀਂ ਡਰਾਈਵਰ ਸੀਟ ਤੇ ਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਪਲ ਲਈ ਆਪਣਾ ਧਿਆਨ ਭਟਕਾ ਨਹੀਂ ਸਕਦੇ ਕਿਉਂਕਿ ਟ੍ਰੈਮ ਨੂੰ ਸਹੀ ਦਿਸ਼ਾ ਲਿਜਾਣ ਲਈ ਤੁਹਾਨੂੰ ਖੁਦ ਨੂੰ ਟ੍ਰੈਕ ਬਦਲਣਾ ਪੈਂਦਾ ਹੈ," ਸ਼੍ਰੀਮਤੀ ਗੁਰਾਇਆ ਨੇ ਕਿਹਾ।

"ਇਸ ਲਈ ਮੈਂ ਆਪਣੇ ਕੰਮ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੀ ਹਾਂ ਅਤੇ ਹਰ ਸਮੇਂ ਆਪਣਾ ਧਿਆਨ ਪੂਰਾ ਸਥਿਰ ਰੱਖਦੀ ਹਾਂ ਕਿਉਂਕਿ ਮੇਰੇ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਣਾ ਮੇਰਾ ਫਰਜ਼ ਹੈ।"

ਆਪਣੀ ਇਸ ਨੌਕਰੀ ਲਈ ਆਪਣੇ ਪਿਆਰ ਬਾਰੇ ਗੱਲ ਕਰਦਿਆਂ ਸ਼੍ਰੀਮਤੀ ਗੁਰਾਇਆ ਨੇ ਕਿਹਾ ਕਿ ਦੁਨੀਆ ਉੱਤੇ ਅਜਿਹਾ ਕੋਈ ਵੀ ਕੰਮ ਨਹੀਂ ਹੈ ਜੋ ਇੱਕ ਔਰਤ ਨਹੀਂ ਕਰ ਸਕਦੀ।

"ਕਿਸੇ ਨੂੰ ਕਦੇ ਵੀ ਉਮੀਦ ਅਤੇ ਹੋਂਸਲਾ ਨਹੀਂ ਗੁਆਉਣਾ ਚਾਹੀਦਾ। ਸਮਾਂ ਬਦਲਦਾ ਜਾ ਰਿਹਾ ਹੈ ਅਤੇ ਹੁਣ ਇਹ ਦਿਖਾਉਣ ਦਾ ਸਮਾਂ ਹੈ ਕਿ ਇੱਕ ਔਰਤ ਕੀ ਕੁਝ ਕਰਨ ਦੇ ਸਮਰੱਥ ਹੈ," ਸ਼੍ਰੀਮਤੀ ਗੁਰਾਇਆ ਨੇ ਕਿਹਾ।

ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਕੁਝ ਵੱਖਰਾ ਕਰਨ ਦੇ ਜਜ਼ਬੇ ਤਹਿਤ ਟ੍ਰਾਮ ਡਰਾਈਵਰ ਦਾ ਕਿੱਤਾ ਅਪਨਾਉਣ ਵਾਲੀ ਗੁਲਸ਼ਨ ਗੋਰਾਇਆ 18/02/2022 10:38 ...
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ 24/06/2022 09:59 ...
ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਮੰਦੀ ਤੋਂ ਜਲਦ ਉਭਰਨ ਦੀ ਉਮੀਦ ਵਿੱਚ 24/06/2022 06:00 ...
ਘੱਟ ਤਨਖਾਹ ਵਾਲੇ ਕਾਮਿਆਂ ਦੀ ਤਨਖ਼ਾਹ ਵਿੱਚ ਵਾਧਾ, ਲੱਗਭਗ 2.2 ਮਿਲੀਅਨ ਲੋਕਾਂ ਨੂੰ ਫਾਇਦਾ ਮਿਲਣ ਦੀ ਉਮੀਦ 23/06/2022 07:14 ...
ਮੈਲਬੌਰਨ ਵਿੱਚ ਹੋਣ ਜਾ ਰਹੀ ਮਲਟੀਕਲਚਰਲ ਅਥਲੈਟਿਕਸ ਮੀਟ ਲਈ ਤਿਆਰੀਆਂ ਜ਼ੋਰਾਂ 'ਤੇ 22/06/2022 09:49 ...
ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ? 22/06/2022 16:50 ...
ਪੰਜਾਬੀ ਡਾਇਰੀ: ਸੰਗਰੂਰ ਜ਼ਿਮਨੀ ਚੋਣ ਲਈ ਫਸਵਾਂ ਮੁਕਾਬਲਾ, ਆਪ ਲਈ ਬਣਿਆ ਵੱਕਾਰ ਦਾ ਸੁਆਲ 21/06/2022 08:06 ...
'ਮਾਣ ਵਾਲੀ ਗੱਲ': ਭਾਈਚਾਰਕ ਸੇਵਾਵਾਂ ਲਈ ਪਿੰਕੀ ਸਿੰਘ ਨੂੰ ਮਿਲਿਆ 'ਆਰਡਰ ਆਫ ਆਸਟ੍ਰੇਲੀਆ' ਸਨਮਾਨ 20/06/2022 09:16 ...
ਵਿਆਜ਼ ਦਰਾਂ ‘ਚ ਵਾਧੇ ਕਾਰਨ ਲੋਕ ਪਰੇਸ਼ਾਨ, ਜਾਣੋਂ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਉੱਤੇ ਕੀ ਹੋਵੇਗਾ ਇਸਦਾ ਅਸਰ 17/06/2022 14:53 ...
ਗੈਸਟਰੋ ਕੀ ਹੈ ਤੇ ਬੱਚਿਆਂ ਵਿੱਚ ਇਸਦੀ ਲਾਗ ਪਿਛਲੇ ਕੀ ਕਾਰਨ ਹਨ? ਜਾਣੋ ਬਚਾਅ ਲਈ ਖਾਸ ਨੁਕਤੇ 17/06/2022 13:30 ...
View More