Coming Up Thu 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵੱਲੋਂ 2020-21 ਲਈ ਦਿੱਤੇ ਗਏ 160,000 ਸਥਾਈ ਨਿਵਾਸ ਵੀਜ਼ੇ, ਪਰਿਵਾਰਕ ਵੀਜ਼ਾ ਸ਼੍ਰੇਣੀ ਵਿੱਚ ਰਿਕਾਰਡ ਵਾਧਾ

Indians emerge as the second largest recipients of permanent residency grants in 2020-2021. Source: Getty Images

2020-21 ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 160,052 ਪ੍ਰਵਾਸੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਿਨੈਕਾਰ ਆਨਸ਼ੋਰ ਸਨ। ਸਥਾਈ ਨਿਵਾਸ ਪ੍ਰਾਪਤ ਕਰਨ ਵਾਲਿਆਂ ਵਿੱਚ ਭਾਰਤੀਆਂ ਦਾ ਚੀਨ ਪਿੱਛੋਂ ਦੂਜਾ ਸਥਾਨ ਹੈ। ਸਾਲ 2019-20 ਵਿੱਚ ਕੁਲ 140,000 ਸਥਾਈ ਨਿਵਾਸ ਵੀਜ਼ੇ ਪ੍ਰਦਾਨ ਕੀਤੇ ਗਏ ਸਨ।

ਗ੍ਰਹਿ ਵਿਭਾਗ ਦੁਆਰਾ 21 ਸਤੰਬਰ ਨੂੰ ਜਾਰੀ ਕੀਤੇ ਗਏ ਮਾਈਗ੍ਰੇਸ਼ਨ ਅੰਕੜਿਆ ਤੋਂ ਪਤਾ ਚਲਦਾ ਹੈ ਕਿ 2020-21 ਵਿੱਚ ਦਿੱਤੇ ਗਏ ਕੁੱਲ ਸਥਾਈ ਨਿਵਾਸ ਵੀਜ਼ਿਆਂ ਵਿੱਚੋਂ ਭਾਰਤੀਆਂ ਦਾ ਦੂਜਾ ਸਥਾਨ ਹੈ ਜਿੰਨਾ ਨੂੰ ਕੁੱਲ 21,791 ਵੀਜ਼ੇ ਪ੍ਰਦਾਨ ਕੀਤੇ ਗਏ।

ਵੀਜ਼ਾ ਲੈਣ ਵਾਲ਼ੇ ਪ੍ਰਵਾਸੀਆਂ ਵਿੱਚ ਚੀਨ ਦਾ 22,207 ਸਥਾਨਾਂ ਨਾਲ਼ ਪਹਿਲਾ ਨੰਬਰ ਹੈ।

2020-21 ਮਾਈਗ੍ਰੇਸ਼ਨ ਪ੍ਰੋਗਰਾਮ ਦੇ ਪਰਿਵਾਰਕ ਸ਼੍ਰੇਣੀ ਅਧੀਨ 77,372 ਸਥਾਨ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚੋਂ ਪਾਰਟਨਰ ਵੀਜ਼ਾ ਬਿਨੈਕਾਰਾਂ ਨੂੰ ਤਕਰੀਬਨ 72,000 ਥਾਵਾਂ ਦਿੱਤੀਆਂ ਗਈਆਂ ਹਨ ਜੋਕਿ ਪਿਛਲ਼ੇ 25 ਸਾਲਾਂ ਵਿੱਚ ਇਸ ਸ਼੍ਰੇਣੀ ਅਧੀਨ ਦਾ ਸਭ ਤੋਂ ਵੱਡਾ ਵਾਧਾ ਹੈ।

ਸਰਕਾਰ ਨੇ ਸਕਿਲਡ ਸਟ੍ਰੀਮ ਅਧੀਨ 79,620 ਸਥਾਨ ਪ੍ਰਦਾਨ ਕੀਤੇ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕੁਲ ਸਥਾਨਾਂ ਦੇ 70 ਪ੍ਰਤੀਸ਼ਤ ਤੋਂ ਘਟਕੇ 51 ਪ੍ਰਤੀਸ਼ਤ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਤਕਰੀਬਨ 71 ਪ੍ਰਤੀਸ਼ਤ ਬਿਨੇਕਾਰ 'ਆਨ-ਸ਼ੋਰ' ਸਨ।

ਗਲੋਬਲ ਟੈਲੇਂਟ (ਇੰਡਿਪੈਂਡੈਂਟ) ਪ੍ਰੋਗਰਾਮ ਦੇ ਤਹਿਤ ਸਾਲ 2020-21 ਵਿੱਚ 9,584 ਵੀਜ਼ੇ ਪ੍ਰਦਾਨ ਕੀਤੇ ਗਏ ਹਨ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਆਸਟ੍ਰੇਲੀਆ ਵੱਲੋਂ 2020-21 ਲਈ ਦਿੱਤੇ ਗਏ 160,000 ਸਥਾਈ ਨਿਵਾਸ ਵੀਜ਼ੇ, ਪਰਿਵਾਰਕ ਵੀਜ਼ਾ ਸ਼੍ਰੇਣੀ ਵਿੱਚ ਰਿਕਾਰਡ ਵਾਧਾ 27/09/2021 12:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More