Coming Up Mon 9:00 PM  AEDT
Coming Up Live in 
Live
Punjabi radio

ਕੀ ਲਾਜ਼ਮੀ ਹੋਟਲ ਕੁਆਰੰਟੀਨ ਖ਼ਰਚਾ ਵਸੂਲੀ ਹੈ ਗੈਰਕਾਨੂੰਨੀ? ਸਾਬਕਾ ਫੈਡਰਲ ਪੁਲਿਸ ਅਧਿਕਾਰੀ ਨੇ ਮੰਗਿਆ ਸਪਸ਼ਟੀਕਰਨ

Returning overseas travellers are ushered into a hotel for the beginning of their 14-day imposed quarantine in Sydney. (Representational image). Source: AAP/Jeremy Piper

ਕ੍ਰਿਸ ਡਗਲਸ ਜੋ ਇੱਕ ਸਾਬਕਾ ਫ਼ੇਡਰਲ ਪੁਲਿਸ ਅਧਿਕਾਰੀ ਅਤੇ ਮਨੀ ਲਾਂਡਰਿੰਗ ਮਾਹਰ ਹੈ, ਨੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੌਂਸੂਮਰ ਕਮਿਸ਼ਨ (ਏਸੀਸੀਸੀ) ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਹੈ ਕੇ ਕੀਤੇ ਵਾਪਸ ਪਰਤ ਰਹੇ ਯਾਤਰੀਆਂ ਕੋਲੋਂ ਲਿਆ ਜਾ ਰਿਹਾ ਲਾਜ਼ਮੀ ਹੋਟਲ ਕੁਆਰੰਟੀਨ ਦਾ ਖਰਚਾ ਉਪਭੋਗਤਾ ਕਾਨੂੰਨ ਦੀ ਉਲੰਘਣਾ ਤਾਂ ਨਹੀਂ।

ਉਨ੍ਹਾਂ ਦਾ ਮੰਨਣਾ ਹੈ ਕੀ ਜੇਕਰ ਕੋਈ ਆਸਟ੍ਰੇਲੀਆਈ ਵਿਅਕਤੀ ਕਿਸੇ ਵੀ ਜਨਤਕ ਸਿਹਤ ਜਾਂ ਮੈਡੀਕਲ ਸੰਸਥਾ ਤੋਂ ਇਲਾਜ ਕਰਾਉਂਦਾ ਹੈ ਤਾਂ ਉਸਨੂੰ ਕਿਸੇ ਖ਼ਰਚੇ ਦਾ ਭੁਗਤਾਨ ਨਹੀਂ ਕਰਨਾ ਪੈਂਦਾ, ਤਾਂ ਲਾਜ਼ਮੀ ਹੋਟਲ ਕੁਆਰੰਟੀਨ ਖ਼ਰਚੇ ਦੀ ਵਸੂਲੀ ਦੀ ਨਿਰਪੱਖਤਾ ਉੱਤੇ ਸਵਾਲਿਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ। ਉਨ੍ਹਾਂ ਇਸ ਨੀਤੀ ਨੂੰ ਜਨ ਵਿਰੋਧੀ ਅਤੇ ਅਨੈਤਿਕ ਦਸਿਆ ਹੈ।

ਆਸਟ੍ਰੇਲੀਆ ਵਾਪਸ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਉਨ੍ਹਾਂ ਦੇ ਲੈਂਡਿੰਗ ਸ਼ਹਿਰ ਦੇ ਅਧਾਰ 'ਤੇ ਲਾਜ਼ਮੀ ਹੋਟਲ ਕੁਆਰੰਟੀਨ ਲਈ ਲਗਭਗ 3,000 ਡਾਲਰਾਂ ਦਾ ਭੁਗਤਾਨ ਕਰਨਾ ਪੈਂਦਾ ਹੈ। ਨਿਹਾਇਤ ਮਹਿੰਗੀਆਂ ਟਿੱਕਟਾਂ ਅਤੇ ਵਰਤਮਾਨ ਸਿਹਤ ਸੰਕਟ ਤੋਂ ਪਹਿਲਾਂ ਹੀ ਖੁਆਰ ਹੋ ਰਹੇ ਪ੍ਰਵਾਸੀਆਂ ਲਈ ਇਹ ਬੇਇੰਤਹਾ ਆਰਥਿੱਕ ਸੰਕਟ ਦਾ ਕਾਰਨ ਬਣ ਗਿਆ ਹੈ।

ਸ੍ਰੀ ਡਗਲਸ ਜੋ ਕੀ ਆਪ ਹੁਣੇ-ਹੁਣੇ ਕੋਵਿਡ-19 ਰੋਗ ਤੋਂ ਠੀਕ ਹੋਏ ਹਨ ਦਾ ਵਿਸ਼ਵਾਸ ਹੈ ਕੀ ਜੇਕਰ ਇਹ ਸਾਬਤ ਹੋ ਜਾਂਦਾ ਹੈ ਕੀ ਇਹ ਨੀਤੀ ਉਪਭੋਗਤਾ ਕਾਨੂੰਨ ਦੀ ਉਲੰਘਣਾ ਕਰਦੀ ਹੈ ਤਾਂ ਸਰਕਾਰ ਨੂੰ ਇਨ੍ਹਾਂ ਖਰਚਿਆਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਕਿਉਂਕਿ ਜਨਤਕ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਇਹ ਨੀਤੀ ਯਾਤਰੀਆਂ ਉੱਤੇ ਥੋਪੀ ਗਈ ਹੈ। ਉਨ੍ਹਾਂ ਵਲੋਂ ਏਸੀਸੀਸੀ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।

ਦੇਸ਼ ਤੋਂ ਬਾਹਰ ਫ਼ਸੇ 3,000 ਤੋਂ ਵੱਧ ਆਸਟ੍ਰੇਲੀਆਈ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਨੇ ਇਕੱਠੇ ਹੋ ਕੇ ਸੰਘੀ ਸਰਕਾਰ ਖ਼ਿਲਾਫ਼ ਕੁਆਰੰਟੀਨ ਖ਼ਰਚੇ ਨੂੰ ਲੈ ਕੇ ਇੱਕ ਇਤਰਾਜ਼ ਪਟੀਸ਼ਨ ਤੇ ਵੀ ਦਸਤਖਤ ਕੀਤੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।  

Coming up next

# TITLE RELEASED TIME MORE
ਕੀ ਲਾਜ਼ਮੀ ਹੋਟਲ ਕੁਆਰੰਟੀਨ ਖ਼ਰਚਾ ਵਸੂਲੀ ਹੈ ਗੈਰਕਾਨੂੰਨੀ? ਸਾਬਕਾ ਫੈਡਰਲ ਪੁਲਿਸ ਅਧਿਕਾਰੀ ਨੇ ਮੰਗਿਆ ਸਪਸ਼ਟੀਕਰਨ 12/08/2020 06:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
SBS Punjabi Australia News: Friday 21st Jan 2022 21/01/2022 08:30 ...
India extends ban on international commercial flights till Feb 28 21/01/2022 07:38 ...
SBS Punjabi Australia News: Thursday 20 Jan 2022 20/01/2022 11:15 ...
Pakistan Diary: 'Drone attack' in Abu Dhabi kills one Pakistani and two Indian nationals 20/01/2022 06:59 ...
RAT kit pricing 'beyond outrageous': ACCC 20/01/2022 06:36 ...
Big boss fame Jasmin Bhasin and Gippy Grewal’s ‘Honeymoon’ is spoilt by their families 20/01/2022 05:00 ...
SBS Punjabi Australia News: Wednesday 19th Jan 2022 19/01/2022 10:00 ...
‘Day by day’: Businesses welcome extra work hours for international students but call for more arrivals 19/01/2022 14:26 ...
View More