Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੈਂਸਰ ਤੋਂ ਪੀੜਤ ਪਰਮਜੋਤ ਦੀ ਆਖਰੀ ਇੱਛਾ ਦੋਸਤਾਂ ਅਤੇ ਭਾਈਚਾਰੇ ਨੇ ਕੀਤੀ ਪੂਰੀ

Premjot Sandhu (fourth from left) with his friends just before leaving for India in 2018. Source: Jagjeet

ਕੈਂਸਰ ਕਾਰਨ ਹੋਣ ਵਾਲੀ ਆਪਣੀ ਮੌਤ ਤੋਂ ਸਿਰਫ ਦੋ ਦਿਨ ਪਹਿਲਾਂ ਪਰਮਜੋਤ ਨੇ ਭਾਰਤ ਤੋਂ ਫੋਨ ਕਰਦੇ ਹੋਏ ਪਰਥ ਵਿੱਚ ਰਹਿਣ ਵਾਲੇ ਆਪਣੇ ਦੋਸਤਾਂ ਨੂੰ ਬੇਨਤੀ ਕੀਤੀ ਸੀ ਕਿ ਉਸ ਦੇ ਇਲਾਜ ਲਈ ਇਕੱਠੀ ਕੀਤੀ ਰਾਸ਼ੀ ਨੂੰ ਉਸ ਦੀ ਮੌਤ ਤੋਂ ਬਾਅਦ ਸਿਰਫ ਹੋਰਨਾਂ ਲੋੜਵੰਦਾਂ ਦੀ ਮਦਦ ਲਈ ਹੀ ਖਰਚ ਕੀਤੀ ਜਾਵੇ।

 

ਖਾਸ ਨੁੱਕਤੇ:

  •  ਪਰਥ ਰਹਿਣ ਵਾਲੇ ਭਾਰਤੀ ਵਿਦਿਆਰਥੀ ਨੂੰ ਸਾਲ 2018 ਵਿੱਚ ਕੈਂਸਰ ਨੇ ਆ ਘੇਰਿਆ ਸੀ
  • ਦੋਸਤਾਂ ਅਤੇ ਭਾਈਚਾਰੇ ਦੀ ਮਦਦ ਨਾਲ ਉਸ ਦੇ ਇਲਾਜ ਵਾਸਤੇ 1 ਲੱਖ 70 ਹਜ਼ਾਰ ਡਾਲਰ ਇਕੱਠਾ ਕੀਤਾ ਗਿਆ ਸੀ
  • ਪਰਮਜੋਤ ਦੀ ਮੌਤ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ, ਬਾਕੀ ਰਾਸ਼ੀ ਨੂੰ ਹੋਰਨਾਂ ਲੋੜਵੰਦਾਂ ਉੱਤੇ ਖਰਚਿਆ ਗਿਆ ਹੈ।
 

 

Premjot Sandhu
Premjot Sandhu lost his battle with cancer in 2018.
Jagjeet

 

ਪਰਮਜੋਤ ਦੇ ਪਰਥ ਰਹਿਣ ਵਾਲੇ ਨਜ਼ਦੀਕੀ ਦੋਸਤ ਬਲਵੰਤ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, ‘ਪਰਮਜੋਤ ਦੇ ਇਲਾਜ ਵਾਸਤੇ ਇਕੱਠੀ ਕੀਤੀ ਗਈ ਰਾਸ਼ੀ ਦਾ ਸਿਰਫ ਕੁੱਝ ਹਿੱਸਾ ਹੀ ਉਸ ਦੇ ਇਲਾਜ ਉੱਤੇ ਖਰਚ ਕੀਤਾ ਜਾ ਸਕਿਆ ਸੀ ਕਿ ਉਸ ਨੂੰ ਮੌਤ ਨੇ ਆ ਘੇਰਿਆ’।

 'ਪਰਮਜੋਤ ਨੂੰ ਭਾਰਤ ਭੇਜਣ ਸਮੇਂ ਉੱਥੋਂ ਦੇ ਇਲਾਜ ਲਈ 20 ਹਜ਼ਾਰ ਡਾਲਰ ਨਾਲ ਦਿੱਤੇ ਸਨ। ਉਹਨਾਂ ਵਿੱਚੋਂ ਵੀ ਬਹੁਤ ਸਾਰਾ ਪੈਸਾ ਬਚ ਗਿਆ ਸੀ’।

ਸ਼੍ਰੀ ਢਿੱਲੋਂ ਨੇ ਦਸਿਆ, ‘ਆਪਣੀ ਮੌਤ ਤੋਂ ਸਿਰਫ ਦੋ ਦਿਨ ਪਹਿਲਾਂ ਹੀ ਪਰਮਜੋਤ ਨੇ ਫੋਨ ਕਰਕੇ ਸਾਨੂੰ ਬੇਨਤੀ ਕੀਤੀ ਸੀ ਕਿ ਉਸ ਦੇ ਇਲਾਜ ਵਾਸਤੇ ਇਕੱਠੀ ਕੀਤੀ ਹੋਈ ਬਚਦੀ ਰਾਸ਼ੀ ਨੂੰ ਸਿਰਫ ਉਸ ਵਰਗੇ ਅਤੇ ਹੋਰਨਾਂ ਲੋੜਵੰਦਾਂ ਦੀ ਮਦਦ ਲਈ ਹੀ ਖਰਚਿਆ ਜਾਵੇ’। 

‘ਇੱਥੋਂ ਤੱਕ ਕਿ ਉਸ ਦੇ ਪਿਤਾ ਨੇ ਵੀ ਬਾਕੀ ਬਚੀ ਹੋਈ ਰਾਸ਼ੀ ਆਪਣੇ ਕੋਲ ਰੱਖਣ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਵੀ ਲੋੜਵੰਦਾਂ ਲਈ ਪਹੁੰਚਦਾ ਕਰ ਦਿੱਤਾ’। 

ਪਰਮਜੋਤ ਦੀ ਮੌਤ ਸਮੇਂ ਉਸ ਦੇ ਖਾਤੇ ਵਿੱਚ ਤਕਰੀਬਨ 1 ਲੱਖ 15 ਹਜ਼ਾਰ ਡਾਲਰ ਬਾਕੀ ਹੋਏ ਬਚੇ ਸਨ, ਜਿਹਨਾਂ ਵਿੱਚੋਂ ਹੁਣ ਤੱਕ 1 ਲੱਖ 5 ਹਜ਼ਾਰ ਡਾਲਰ ਉਹਨਾਂ ਤਕਰੀਬਨ 35 ਲੋਕਾਂ ਲਈ ਖਰਚੇ ਗਏ ਹਨ ਜੋ ਸਿਹਤ ਜਾਂ ਹੋਰ ਕਾਰਨਾਂ ਕਰਕੇ ਭਾਰੀ ਮੁਸ਼ਕਲਾਂ ਵਿੱਚ ਘਿਰ ਗਏ ਸਨ’, ਕਿਹਾ ਸ਼੍ਰੀ ਢਿੱਲੋਂ ਨੇ।

ਬਾਕੀ ਬਚਦੀ ਰਾਸ਼ੀ ਨੂੰ ਵੀ ਇਸੀ ਤਰਾਂ ਲੋੜਵੰਦਾਂ ਉੱਤੇ ਖਰਚਿਆ ਜਾਵੇਗਾ’, ਕਿਹਾ ਬਲਵੰਤ ਢਿੱਲੋਂ ਨੇ।

 

Coming up next

# TITLE RELEASED TIME MORE
ਕੈਂਸਰ ਤੋਂ ਪੀੜਤ ਪਰਮਜੋਤ ਦੀ ਆਖਰੀ ਇੱਛਾ ਦੋਸਤਾਂ ਅਤੇ ਭਾਈਚਾਰੇ ਨੇ ਕੀਤੀ ਪੂਰੀ 01/07/2020 10:00 ...
ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵੀਜ਼ਾ ਧਾਰਕ ਹੁਣ ਪ੍ਰਾਪਤ ਕਰ ਸਕਦੇ ਹਨ ਇਹ ਨਕਦ ਭੁਗਤਾਨ 28/09/2020 11:49 ...
ਕੀ ਕੋਵਿਡ ਮਹਾਂਮਾਰੀ ਅਤੇ ਉਧਾਰ ਲਈ ਰਾਸ਼ੀ ਲੋਕਾਂ ਉੱਤੇ ਕਰਜ਼ੇ ਦਾ 'ਭਾਰੀ ਬੋਝ' ਪਾਏਗੀ? 24/09/2020 00:46 ...
'ਕੋਵਿਡ -19 ਰਿਆਇਤਾਂ': ਸਰਕਾਰ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖ਼ਾਸ ਛੋਟਾਂ ਦਾ ਐਲਾਨ 23/09/2020 05:00 ...
ਪੰਜਾਬ ਦੇ ਢਾਬਿਆਂ ਤੇ ਵੀ ਮਿਲਦੀ ਹੈ ਕਦੀ-ਕਦੀ ਪੰਜਾਬੀਆਂ ਨੂੰ ਰੂਹ ਦੀ ਖ਼ੁਰਾਕ 22/09/2020 10:00 ...
ਸਥਾਪਿਤ ਗੀਤਕਾਰ ਵਜੋਂ ਪਛਾਣ ਬਣਾ ਚੁੱਕੇ ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ 'ਨਿੱਕੇ ਨਿੱਕੇ ਤਾਰੇ' 21/09/2020 17:00 ...
ਐਡੀਲੇਡ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਦੀ ਗੂੰਜ ਹੁਣ ਸੰਸਦ ਵਿੱਚ, ਗ੍ਰੀਨਜ਼ ਸਾਂਸਦ ਵੱਲੋਂ ਪੁਲਿਸ ਤੋਂ ਮਾਫ਼ੀ ਦੀ ਮੰਗ 17/09/2020 07:00 ...
ਯੂ-ਟਿਊਬ ਉੱਤੇ ਪਛਾਣ ਲਈ ਯਤਨਸ਼ੀਲ ਮੈਲਬੌਰਨ ਦੇ ਇਸ ਪਤੀ-ਪਤਨੀ ਲਈ 'ਲਾਕਡਾਊਨ' ਬਣਿਆ ਆਮਦਨ ਦਾ ਜ਼ਰੀਆ 16/09/2020 11:00 ...
ਪ੍ਰੇਰਣਾਦਾਇਕ ਹੱਡਬੀਤੀ: ਮੈਲਬੌਰਨ ਦੀ ਇਸ ਪੰਜਾਬਣ ਨੇ ਗੰਭੀਰ ਸਿਹਤ ਸਮੱਸਿਆਵਾਂ ਦੇ ਬਾਵਜੂਦ ਘਟਾਇਆ 38 ਕਿਲੋ ਭਾਰ 16/09/2020 23:00 ...
ਆਸਟ੍ਰੇਲੀਆ ਦੀਆਂ ਬੰਦ ਸਰਹੱਦਾਂ ਨੇ ਭਾਰਤ ਵਿਚ ਫੱਸੇ ਸਥਾਈ ਵੀਜ਼ਾ ਧਾਰਕ ਸ਼ਰਨਾਰਥੀ ਪਰਿਵਾਰਾਂ ਨੂੰ ਕੀਤਾ ਬੇਠਿਕਾਣੇ 16/09/2020 04:00 ...
View More