Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਡਿਜਿਟਲ ਆਰਟ ਰਾਹੀਂ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲਾ ਆਸਟ੍ਰੇਲੀਅਨ ਕਲਾਕਾਰ ਅੰਕੁਰ ਪਾਤਰ

Ankur's illustrations of Sikh men. Source: Supplied by Ankur Patar

ਬ੍ਰਿਸਬੇਨ ਵਾਸੀ ਅੰਕੁਰ ਸਿੰਘ ਪਾਤਰ ਅੰਤਰਾਸ਼ਟਰੀ ਪੁਰਸਕਾਰ ਜੇਤੂ ਆਰਟਿਸਟ ਹਨ ਜੋ ਤਸਵੀਰਾਂ ਅਤੇ ਸਟਾਕ ਚਿੱਤਰਾਂ ਦੇ ਸੁਮੇਲ ਨਾਲ ਰਚਨਾਤਮਕ ਪੋਟਰੈਟ ਤਿਆਰ ਕਰਦੇ ਹਨ। ਪੇਸ਼ ਹੈ ਉਨ੍ਹਾਂ ਦੀ ਸਿਰਜਣਾਤਮਕ ਪ੍ਰਕਿਰਿਆ ਤੇ ਜ਼ਿੰਦਗੀ ਦੇ ਹੋਰ ਪੱਖਾਂ ਬਾਰੇ ਚਾਨਣਾ ਪਾਓਂਦੀ ਇਹ ਵਿਸ਼ੇਸ਼ ਇੰਟਰਵਿਊ।

ਅੰਕੁਰ ਸਿੰਘ ਪਾਤਰ ਇੱਕ ਨੌਜਵਾਨ ਡਿਜੀਟਲ ਕਲਾਕਾਰ ਹੈ ਜੋ ਆਪਣੀ ਕਲਾ ਨੂੰ ਪ੍ਰਗਟਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹਨ।

ਪੰਜਾਬ ਦੇ ਉੱਘੇ ਕਵੀ ਸੁਰਜੀਤ ਪਾਤਰ ਦੇ ਸਪੁੱਤਰ ਅੰਕੁਰ ਨੇ ਆਪਣੇ ਆਧੁਨਿਕ ਹੁਨਰ ਅਤੇ ਕਲਾਤਮਕ ਵਿਰਾਸਤ ਦੀ ਵਰਤੋਂ ਨਾਲ ਹੁਣ ਤੱਕ ਕਈ ਸ਼ਾਹਕਾਰ ਪੋਟਰੇਟ ਤਿਆਰ ਕੀਤੇ ਹਨ।

Ankur Patar
Recently Ankur created digital art for Toyota Australia celebrating 70 years of Land Cruiser existence.
Supplied by Ankur Patar

ਪਿਛਲੇ 16 ਸਾਲਾਂ ਤੋਂ ਅੰਕੁਰ ਰਚਨਾਤਮਕ ਉਦਯੋਗ ਨਾਲ ਜੁੜੇ ਹੋਏ ਹਨ ਤੇ ਬਹੁਤ ਸਾਰੇ ਅੰਤਰਾਸ਼ਟਰੀ ਤੇ ਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੇ ਹਨ।

ਇਸ ਕਲਾ ਦੇ ਬਲਬੂਤੇ ਤੇ ਅੰਕੁਰ ਕਈ ਵੱਡੇ ਅੰਤਰਾਸ਼ਟਰੀ ਬ੍ਰਾਂਡਸ ਜਿਕ ਜਿਵੇਂ ਕਿ ਅਡੋਬੇ, ਨਾਇਕੇ, ਐਡੀਡਾਸ, ਟੋਇਟਾ, ਫੈਮਿਨਾ, ਲੇਨੋਵੋ, ਯੂਨੀਵਰਸਿਟੀ ਓਫ ਕੁਈਨਸਲੈਂਡ, ਜੇ ਡਬਲਯੂ ਟੀ ਆਦਿ ਨਾਲ ਕੰਮ ਕਰ ਚੁੱਕੇ ਹਨ।

ਡੱਚ ਚਿਤ੍ਰਕਾਰ ਰੇਮਬਰੈਂਟ ਦੀ ਗੁਮਸ਼ੁਦਾ ਪੈਂਟਿੰਗ ਨੂੰ ਦੁਬਾਰਾ ਬਨਾਉਣ ਲਈ ਅਡੋਬੇ ਨਾਲ ਅੰਕੁਰ ਦਾ ਕੰਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ।

ਉਹ ਦੁਨੀਆ ਦੇ ਸਿਰਫ 4 ਚੁਣਿੰਦੇ ਡਿਜੀਟਲ ਕਲਾਕਾਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਅਡੋਬੇ ਨੇ ਸਟਾਕ ਤਸਵੀਰਾਂ ਰਾਹੀਂ ਗੁਮ ਹੋ ਚੁੱਕੇ ਸ਼ਾਹਕਾਰ ਚਿਤ੍ਰਾਂ ਨੂੰ ਆਪਣੇ ਹੁਨਰ ਨਾਲ ਮੁੜ ਤਿਆਰ ਕਰਨ ਲਈ ਨਿਯੁਕਤ ਕੀਤਾ।

2020 ਵਿੱਚ ਅੰਕੁਰ ਨੂੰ ਭਾਰਤ ਦੇ ਚੋਟੀ ਦੇ 20 ਕਲਾਕਾਰਾਂ ਦੀ ਸੂਚੀ ਵਿੱਚ ਵੀ ਚੁਣਿਆ ਗਿਆ ਸੀ।

Ankur Patar
Rembrandt's painting (Left); Recreation by Ankur Patar.
Supplied by Ankur Patar

ਐਸ ਬੀ ਐਸ ਪੰਜਾਬੀ ਨਾਲ ਗੱਲ਼ ਕਰਦਿਆਂ ਅੰਕੁਰ ਨੇ ਕਿਹਾ, "ਡਿਜੀਟਲ ਕਲਾ ਆਧੁਨਿਕ ਕਲਾ ਰੂਪਾਂ ਵਿੱਚੋਂ ਇੱਕ ਹੈ ਅਤੇ ਇਸ ਸਮੇਂ ਇਹ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਮੇਰਾ ਕੰਮ ਮੁੱਖ ਤੌਰ 'ਤੇ ਸੰਯੁਕਤ ਤਸਵੀਰਾਂ ਤੋਂ ਮੁੱਖ-ਕਲਾ ਨੂੰ ਰੂਪਮਾਨ ਕਰਨਾ ਹੈ।"

ਆਪਣੀ ਸਿਰਜਣਾਤਮਕ ਪ੍ਰਕਿਰਿਆ ਬਾਰੇ ਅੰਕੁਰ ਦੱਸਦੇ ਹਨ ਕਿ ਸੁਹਜ-ਸ਼ੈਲੀ ਅਤੇ ਸ਼ਿਲਪਕਾਰੀ ਦਾ ਵਿਕਾਸ ਕਰਨਾ ਇੱਕ ਸੰਚਤ ਪ੍ਰਕਿਰਿਆ ਹੈ ਜੋ ਇਕਸਾਰਤਾ ਤੇ ਤਜੁਰਬਾ ਮੰਗਦੀ ਹੈ।

Ankur Patar
Brisbane based Digital Artist Ankur Patar.
Supplied by Ankur Patar

ਵੱਖ-ਵੱਖ ਪੁਰਸਕਾਰਾਂ ਨਾਲ ਨਿਵਾਜੇ ਜਾਣ ਬਾਰੇ ਅੰਕੁਰ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਆਪਣੇ ਕੰਮ ਪ੍ਰਤੀ ਇਕ ਕਿਸਮ ਦੀ ਅਸੁਰੱਖਿਆ ਹੁੰਦੀ ਹੈ ਪਰ ਇਹੋ ਜਿਹੇ ਮਾਣ-ਸਨਮਾਨ ਕਲਾਕਾਰਾਂ ਨੂੰ ਇੱਕ ਉਮੀਦ ਦਿੰਦੇ ਹਨ ਕਿ ਉਹ ਕੁਝ ਸਹੀ ਕਰ ਰਹੇ ਹਨ।

ਡਿਜਿਟਲ ਆਰਟ ਵਿੱਚ ਅੰਕੁਰ ਦਾ ਰੁਝਾਨ 2003 ਤੋਂ ਹੋਇਆ ਤੇ 2007 ਵਿੱਚ ਉਨ੍ਹਾਂ ਨੇ ਪੇਸ਼ੇ ਵਜੋਂ ਇਸ ਦੀ ਸ਼ੁਰੂਆਤ ਕੀਤੀ।

Ankur Patar
Ankur created this image depicting climate change for Adobe's campaign.
Supplied by Ankur Patar

ਅੰਕੁਰ ਭਾਰਤ ਦੇ ਡਿਜੀਟਲ ਆਰਟ ਸੀਨ ਦੇ ਮੋਹਰੀ ਆਰਟਿਸਟ ਹਨ ਜਿਨ੍ਹਾਂ ਨੇ ਉਸ ਸਮੇਂ ਇਸ ਨਵੀਨ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਜਦ ਬਹੁਤਿਆਂ ਨੂੰ ਇਸ ਕਲਾ ਦੀ ਹੋਂਦ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ।

ਇਸ ਬਾਰੇ ਅੰਕੁਰ ਦੱਸਦੇ ਨੇ , "ਉਸ ਸਮੇਂ ਭਾਰਤ ਵਿਚ ਸ਼ਾਇਦ ਹੀ 3-4 ਜਾਣੇ ਪਛਾਣੇ ਡਿਜੀਟਲ ਕਲਾਕਾਰ ਹੋਣ ਪਰ ਪਿਛਲੇ ਕੁਝ ਸਾਲਾਂ ਵਿਚ ਇਸ ਉਦਯੋਗ ਵਿਚ ਭਾਰੀ ਤਬਦੀਲੀ ਆਈ ਹੈ ਅਤੇ ਹੁਣ ਕਾਫੀ ਕਮਾਲ ਦੇ ਕਲਾਕਾਰ ਇਸ ਕਿੱਤੇ ਵਿੱਚ ਮੱਲਾਂ ਮਾਰ ਰਹੇ ਹਨ।”

"ਇੱਕ ਕਲਾਤਮਕ ਪਰਿਵਾਰਿਕ ਮਾਹੌਲ ਵਿੱਚ ਜਨਮ ਲੈਣ ਤੇ ਕਲਾ ਪ੍ਰੇਮੀਆਂ ਨਾਲ ਘਿਰੇ ਰਹਿਣ ਨਾਲ ਮੈਨੂੰ ਗੁਣਵੱਤਾ ਮਾਪਣ ਵਾਲੀ ਇੱਕ ਵੱਖਰੀ ਨਜ਼ਰ ਮਿਲੀ ਤੇ ਇਸਨੇ ਮੈਨੂੰ ਚੰਗੀ ਕਲਾ ਦੇ ਰੂਪਾਂ ਨੂੰ ਪਛਾਣਨ ਵਿੱਚ ਸਹਾਇਤਾ ਕੀਤੀ।"

Ankur Patar
Ankur's illustration for Adobe's Experience Makers Live Event.
Supplied by Ankur Patar

ਪੰਜਾਬੀ ਭਾਸ਼ਾ ਦੇ ਮਾਣ-ਸਨਮਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਆਪਣੀ ਭਾਸ਼ਾ ਨੂੰ ਵਿਦੇਸ਼ਾਂ ਵਿਚ ਵੀ ਮਾਨਤਾ ਦਿਵਾਉਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ ਕਿਓਂਕਿ ਸਾਡੀ ਸਾਡੀ ਮਾਂ ਬੋਲੀ ਹੀ ਸਾਡੀ ਪਛਾਣ ਹੈ।"

ਦੱਸਣਯੋਗ ਹੈ ਕਿ ਅੰਕੁਰ ਨੇ ਕਈ ਪ੍ਰਸਿੱਧ ਪੰਜਾਬੀ ਫਿਲਮਾਂ ਜਿਵੇਂ ਕਿ ਖਿਦੋ-ਖੁੰਡੀ, ਅਫਸਰ ਅਤੇ ਭਲਵਾਨ ਸਿੰਘ ਦੇ ਪੋਸਟਰਾਂ ਉੱਤੇ ਵੀ ਕੰਮ ਕੀਤਾ ਹੈ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

Ankur Patar
A poster of Punjabi movie 'Bhalwan Singh' created by Ankur Patar.
Supplied by Ankur Patar

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਡਿਜਿਟਲ ਆਰਟ ਰਾਹੀਂ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲਾ ਆਸਟ੍ਰੇਲੀਅਨ ਕਲਾਕਾਰ ਅੰਕੁਰ ਪਾਤਰ 16/08/2021 15:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More