Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਵੈਜੀਮਾਈਟ, ਕੰਗਾਰੂ ਦਾ ਮੀਟ ਤੇ ਬਾਰਬੀਕਿਊ: ਆਸਟ੍ਰੇਲੀਆ ਦੇ ਚੋਣਵੇਂ ਖਾਣ-ਪਦਾਰਥਾਂ ਬਾਰੇ ਖਾਸ ਜਾਣਕਾਰੀ

Know the stories behind Australia's most iconic foods Source: Getty Images/MillefloreImages

ਕੀ ਤੁਸੀਂ ਕਦੇ ਕੰਗਾਰੂ ਮੀਟ, ਵੈਜੀਮਾਈਟ, ਟਿਮ ਟੈਮ ਜਾਂ ਵੀਟਬਿਕਸ ਦਾ ਸਵਾਦ ਚਖਿਆ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਦੇਸ਼ ਦੇ ਕੁਝ ਪ੍ਰਮੁੱਖ ਖਾਣ-ਪਦਾਰਥਾਂ ਦੀ ਚਰਚਾ ਕਰ ਰਹੇ ਹਾਂ।

ਆਪਣੇ ਖਾਣ-ਪੀਣ ਦੇ ਸ਼ੌਕ ਦੇ ਚਲਦਿਆਂ ਆਸਟ੍ਰੇਲੀਆ ਵਸਦੇ ਪੰਜਾਬੀ ਲੋਕ ਅਕਸਰ ਆਪਣੇ ਘਰ ਬਾਰਬੀਕਿਊ, ਗੈਰਾਜ ਜਾਂ ਘਰ ਦੇ ਪਿਛਵਾੜੇ ਰਸੋਈ ਜ਼ਰੂਰ ਬਣਾਉਂਦੇ ਹਨ। ਕੀ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ?

ਕੀ ਤੁਸੀਂ ਆਸਟ੍ਰੇਲੀਆ ਨਵੇਂ-ਨਵੇਂ ਆਏ ਹੋ? ਕੀ ਤੁਸੀਂ ਇਥੋਂ ਦੇ ਰਹਿਣ-ਸਹਿਣ ਬਾਰੇ ਹੋਰ ਜਾਨਣਾ ਚਾਹੁੰਦੇ ਹੋ?

ਅਸੀਂ ਹਾਜ਼ਿਰ ਹਾਂ 'ਆਸਟ੍ਰੇਲੀਆ ਐਕਸਪਲੇਂਡ' ਦੇ ਪਹਿਲੀ ਕੜੀ ਦੇ ਨਾਲ਼ ਜਿਸ ਤਹਿਤ ਇਥੋਂ ਦੇ ਖਾਣੇ-ਦਾਣੇ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਪ੍ਰਸਿੱਧ ਮੁਕਾਬਲੇ 'ਮਾਸਟਰਚੇਫ ਆਸਟ੍ਰੇਲੀਆ' ਰਾਹੀਂ ਨਾਮਣਾ ਖੱਟਣ ਵਾਲ਼ੇ ਮਸ਼ਹੂਰ ਛੈਫ਼ ਸੰਦੀਪ ਪੰਡਿਤ ਨੇ ਦੱਸਿਆ ਕਿ ਆਸਟ੍ਰੇਲੀਅਨ ਲੋਕ 'ਰੈਡ ਮੀਟ' ਬਹੁਤ ਖੁਸ਼ ਹੋਕੇ ਖਾਂਦੇ ਹਨ।

sp
Sandeep Pandit in the Masterchef Australia kitchen with the judges.
Network 10

ਮੈਲਬੌਰਨ ਵਿਚ ਇੱਕ ਇਟੈਲੀਅਨ ਰੈਸਟੋਰੈਂਟ ਚਲਾਉਂਦੇ ਪ੍ਰਿਤਪਾਲ ਸੰਧੂ ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਦੀ ਫ਼ੂਡ ਸਨਅਤ ਨਾਲ਼ ਜੁੜੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ 'ਬਾਰਬੀਕਿਊ ਕਰਨਾ' ਸਮਾਜਿਕ ਦਾਇਰੇ ਦਾ ਇੱਕ ਪਸੰਦੀਦਾ ਢੰਗ-ਤਰੀਕਾ ਹੈ।

ਉਨ੍ਹਾਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਦੀ ਖਾਣ-ਪੀਣ ਦੀਆਂ ਆਦਤਾਂ ਅਤੇ ਕੰਗਾਰੂ ਦੇ ਮੀਟ ਨਾਲ਼ ਜੁੜੇ ਕੁਝ ਅਹਿਮ ਤੱਥ ਵੀ ਸਾਂਝੇ ਕੀਤੇ ਹਨ।

Pritpal Sandhu is the owner operator of an Italian restaurant in Templestowe, 16 km north-east of Melbourne
Pritpal Sandhu is the owner operator of an Italian restaurant in Templestowe, 16 km north-east of Melbourne
Supplied

ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ:

From vegemite to kangaroo meat: The stories behind Australia's most iconic foods
00:00 00:00

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ  ਦਾ ਰੇਡੀਓ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਵੈਜੀਮਾਈਟ, ਕੰਗਾਰੂ ਦਾ ਮੀਟ ਤੇ ਬਾਰਬੀਕਿਊ: ਆਸਟ੍ਰੇਲੀਆ ਦੇ ਚੋਣਵੇਂ ਖਾਣ-ਪਦਾਰਥਾਂ ਬਾਰੇ ਖਾਸ ਜਾਣਕਾਰੀ 17/03/2021 25:30 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More