Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਅਨ ਸਰਕਾਰ ਨੇ ਕੌਮੀ ਟੀਕਾਕਰਣ ਨੀਤੀ ਦੀਆਂ ਨਵੀਆਂ ਯੋਜਨਾਵਾਂ ਉੱਤੇ ਪਾਇਆ ਚਾਨਣਾ

Labor's floated the idea of a $300 cash incentive to encourage more jabs in arms, but the PM says Australians are motivated by the knowledge vaccine saves lives Source: AAP

ਆਸਟ੍ਰੇਲੀਅਨ ਲੋਕਾਂ ਨੂੰ ਉਮੀਦ ਦਿੱਤੀ ਗਈ ਹੈ ਕਿ ਵਿਆਪਕ ਪੱਧਰ ਉੱਤੇ ਲੱਗਣ ਵਾਲੀਆਂ ਤਾਲਾਬੰਦੀਆਂ ਦਾ ਅੰਤ ਇਸ ਸਾਲ ਦੇ ਅਖੀਰ ਤੱਕ ਹੋ ਸਕਦਾ ਹੈ। ਨੈਸ਼ਨਲ ਕੈਬਿਨੇਟ ਵਲੋਂ ਜਾਰੀ ਕੀਤੀ ਕੌਮੀ ਟੀਕਾਕਰਣ ਨੀਤੀ ਨੂੰ ਸਾਹਮਣੇ ਲਿਆਂਉਂਦੇ ਹੋਏ ਦੱਸਿਆ ਗਿਆ ਕਿ ਲਾਗ ਦਾ ਫੈਲਾਅ ਨੌਜਵਾਨਾਂ ਰਾਹੀਂ ਜ਼ਿਆਦਾ ਹੋ ਰਿਹਾ ਹੈ।

ਨਵੀਆਂ ਯੋਜਨਾਵਾਂ ਤਹਿਤ ਇੱਕ ਵਿਗਿਆਨਕ ਨੀਤੀ ਤਿਆਰ ਕਰਨ ਦਾ ਕੰਮ ਡੈਹਾਰਟੀ ਇੰਸਟੀਚਿਊਟ ਨੂੰ ਦਿੱਤਾ ਗਿਆ ਜਿਸ ਦਾ ਮੁੱਖ ਕੰਮ ਸੰਭਾਵਤ ਮੌਤਾਂ ਦੀ ਗਿਣਤੀ ਬਾਰੇ ਦੱਸਣਾ ਸੀ।

ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ 50% ਆਸਟ੍ਰੇਲੀਅਨ ਲੋਕਾਂ ਨੂੰ ਟੀਕੇ ਲਗਾ ਦਿੱਤੇ ਜਾਣਗੇ ਤਾਂ ਓਦੋਂ ਤੱਕ ਤਕਰੀਬਨ 9,000 ਮੌਤਾਂ ਹੋ ਚੁੱਕੀਆਂ ਹੋਣਗੀਆਂ ਪਰ ਜੇ ਕਰ ਇਹੀ ਗਿਣਤੀ 80% ਤੱਕ ਪਹੁੰਚੇਗੀ ਤਾਂ ਮੌਤਾਂ ਦੀ ਗਿਣਤੀ ਸਿਰਫ 1,000 ਹੀ ਹੋਵੇਗੀ।

ਇਸ ਅਦਾਰੇ ਦੇ ਪ੍ਰੋ : ਜੋਡੀ ਮੈਕਵਿਰਨੋਨ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਜਦੋਂ ਹੋਰ ਜਿਆਦਾ ਟੀਕੇ ਦੇਸ਼ ਵਿੱਚ ਪਹੁੰਚ ਜਾਣਗੇ ਤਾਂ ਸਾਰੇ ਨੌਜਵਾਨਾਂ ਨੂੰ ਟੀਕੇ ਲਗਾਉਣਾ ਇੱਕ ਵੱਡੀ ਚੁਣੋਤੀ ਹੋਵੇਗੀ।

ਇਸ ਦੌਰਾਨ ਲੇਬਰ ਪਾਰਟੀ ਨੇ ਸਲਾਹ ਦਿੱਤੀ ਹੈ ਕਿ ਟੀਕਾ ਲਗਵਾਉਣ ਵਾਲਿਆਂ ਨੂੰ 300 ਡਾਲਰ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਜਦਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਆਸਟ੍ਰੇਲੀਅਨ ਲੋਕ ਆਪਣੀ ਸੂਝ-ਬੂਝ ਨਾਲ ਟੀਕਾਕਰਣ ਨਾਲ ਜੁੜ ਰਹੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟ੍ਰੇਲੀਅਨ ਸਰਕਾਰ ਨੇ ਕੌਮੀ ਟੀਕਾਕਰਣ ਨੀਤੀ ਦੀਆਂ ਨਵੀਆਂ ਯੋਜਨਾਵਾਂ ਉੱਤੇ ਪਾਇਆ ਚਾਨਣਾ 11/08/2021 06:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More