Coming Up Fri 9:00 PM  AEDT
Coming Up Live in 
Live
Punjabi radio

ਆਸਟ੍ਰੇਲੀਆ ਦੀ ਬਿੱਗ ਬੈਸ਼ ਲੀਗ ਵਿੱਚ ਨਾਮਣਾ ਖੱਟ ਰਹੀ ਹੈ ਮੋਗੇ ਦੀ ਕ੍ਰਿਕੇਟਰ ਹਰਮਨਪ੍ਰੀਤ ਕੌਰ

Source: Supplied

ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਔਰਤਾਂ ਦੀ ਬਿਗ ਬੈਸ਼ ਲੀਗ ਵਿੱਚ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਇੱਕ ਵੱਡੇ ਨਾਂ ਵਜੋਂ ਉਭਰਕੇ ਸਾਮਣੇ ਆਈ ਹੈ। 29-ਸਾਲਾ ਸਿਡਨੀ ਥੰਡਰ ਦੀ ਇਸ ਖਿਡਾਰਨ ਨੇ ਇਸ ਸੀਜ਼ਨ ਦੌਰਾਨ ਮੁਕਾਬਲੇ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਮਾਰਿਆ ਹੈ।

ਹਰਮਨਪ੍ਰੀਤ ਕੌਰ ਔਰਤਾਂ ਦੀ ਕ੍ਰਿਕਟ ਦੇ ਸਭ ਤੋਂ ਵੱਡੇ ਸਟਾਰਾਂ ਵਿੱਚੋਂ ਇੱਕ ਹੈ। ਆਪਣੀਆਂ ਖੇਡ ਪ੍ਰਾਪਤੀਆਂ ਦੇ ਚਲਦਿਆਂ ਉਹ ਭਾਰਤ ਅਤੇ ਵਿਦੇਸ਼ ਵਿੱਚ ਇਸ ਖੇਡ ਦਾ ਇੱਕ ਵੱਡਾ ਨਾਂ ਬਣ ਗਈ ਹੈ।

ਪੰਜਾਬ ਦੇ ਮੋਗੇ ਜਿਲ੍ਹੇ ਵਿੱਚ ਇੱਕ ਬੱਚੇ ਵਜੋਂ ਕ੍ਰਿਕਟ ਖੇਡਦਿਆਂ ਉਸਨੇ ਆਪਣੀ ਖੇਡ ਦੀ ਸ਼ੁਰੂਆਤ ਮੁੰਡਿਆਂ ਨਾਲ਼ ਖੇਡਦਿਆਂ ਕੀਤੀ।

ਉਹ ਕਹਿੰਦੀ ਹੈ, "ਬਚਪਨ ਵਿੱਚ ਮੈਂ ਆਪਣੇ ਡੈਡੀ ਨੂੰ ਕ੍ਰਿਕਟ ਖੇਡਦਿਆਂ ਦੇਖਦੀ ਹੁੰਦੀ ਸੀ, ਫਿਰ ਮੈਂ ਆਪਣੇ ਦੋਸਤਾਂ ਅਤੇ ਮੁੰਡਿਆਂ ਨਾਲ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ। ਮੈਂ 10 ਵੀਂ ਜਾਂ 11 ਵੀਂ ਜਮਾਤ ਵਿੱਚ ਸੀ ਜਦੋਂ ਮੈਂ ਪਹਿਲੀ ਵਾਰ ਕੁੜੀਆਂ ਨਾਲ ਖੇਡੀ। ਮੈਨੂੰ ਲਗਦਾ ਹੈ ਕਿ ਇਹ ਇੱਕ ਅਹਿਮ ਮੋੜ ਸੀ, ਮੈਂ ਸਕੂਲ ‘ਚ ਕ੍ਰਿਕੇਟ ਅਤੇ ਫਿਰ ਕਲੱਬ ਕ੍ਰਿਕੇਟ ਲਈ ਖੇਡਣ ਸ਼ੁਰੂ ਕੀਤਾ।"

ਹਰਮਨਪ੍ਰੀਤ 15 ਵਰ੍ਹਿਆਂ ਦੀ ਸੀ ਜਦੋਂ ਇੱਕ ਕ੍ਰਿਕਟ ਕੋਚ ਨੇ ਉਸ ਨੂੰ ਮੁੰਡਿਆਂ ਨਾਲ਼ ਖੇਡਦਿਆਂ ਦੇਖਿਆ - ਉਸਨੇ ਲੜਕੀਆਂ ਲਈ ਇੱਕ ਕ੍ਰਿਕੇਟ ਅਕੈਡਮੀ ਸਥਾਪਤ ਕਰਨ ਦੇ ਵਿਚਾਰ ਨਾਲ ਉਸ ਨਾਲ ਸੰਪਰਕ ਕੀਤਾ।

"ਮੈਂ ਅੱਜ ਜਿਸ ਮੁਕਾਮ 'ਤੇ ਹਾਂ ਉਸਦਾ ਪੂਰਾ ਸਿਹਰਾ ਮੇਰੇ ਕੋਚ ਸਿਰ ਹੈ, ਮੈਨੂੰ ਲਗਦਾ ਹੈ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ।" 

Harmanpreet Kaur
Harmanpreet credits this success to her India-based cricket coach.
Supplied

ਹਰਮਨਪ੍ਰੀਤ ਨੂੰ 2013 ਵਿਚ ਆਪਣੇ ਦੇਸ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਅਤੇ ਉਸਨੇ ਹੁਣ ਤੱਕ 4000 ਤੋਂ ਵੀ ਵੱਧ ਕੌਮਾਂਤਰੀ ਦੌੜਾਂ ਬਣਾਈਆਂ ਹਨ।

2016 ਵਿੱਚ ਉਹ ਆਸਟ੍ਰੇਲੀਆ ਦੇ ਘਰੇਲੂ ਟਵੰਟੀ 20 ਲੀਗ ਵਿੱਚ ਕਿਸੇ ਟੀਮ ਨਾਲ ਇਕਰਾਰਨਾਮਾ ਕਰਨ ਵਾਲ਼ੀ ਪਹਿਲੀ ਭਾਰਤੀ ਕ੍ਰਿਕਟਰ ਬਣੀ।

29-ਸਾਲਾ ਹਰਮਨਪ੍ਰੀਤ, ਵਿਮੈਨਜ਼ ਬਿਗ ਬੈਸ਼ ਲੀਗ (ਡਬਲਯੂ ਬੀ ਬੀ ਐਲ) ਦੇ ਤਿੰਨ ਸੀਜ਼ਨਾਂ ਲਈ ਸਿਡਨੀ ਥੰਡਰ ਲਈ ਖੇਡ ਚੁੱਕੀ ਹੈ। ਉਹ ਦੱਸਦੀ ਹੈ ਕਿ ਇਹ ਮੁਕਾਬਲਾ ਔਰਤਾਂ ਦੀ ਕ੍ਰਿਕਟ ਲਈ ਨਵੇਂ ਰਾਹ ਖੋਲਣ ਦੀ ਅਗਵਾਈ ਕਰ ਰਿਹਾ ਹੈ।

"ਵਧੀਆ ਸੁਵਿਧਾਵਾਂ ਹਨ, ਸਾਡੇ ਕੋਲ ਵਧੀਆ ਖੇਡ-ਸਟਾਫ ਹੈ। ਤੁਸੀਂ ਆਪਣੇ ਤੰਦਰੁਸਤੀ ਦੇ ਪੱਧਰਾਂ ਤੇ ਵੀ ਧਿਆਨ ਕੇਂਦਰਤ ਕਰ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਇਸ ਕਿਸਮ ਦਾ ਮਾਹੌਲ ਦਿੰਦੇ ਹੋ ਤਾਂ ਇੱਕ ਖਿਡਾਰੀ ਦੇ ਰੂਪ ਵਿੱਚ ਹਮੇਸ਼ਾ ਅੱਗੇ ਵਧਿਆ ਜਾ ਸਕਦਾ ਹੈ, ਅਤੇ ਇਹੀ ਕਾਰਨ ਹੈ ਕਿ ਮੈਂ ਹਮੇਸ਼ਾਂ ਡਬਲਯੂ ਬੀ ਬੀ ਐੱਲ ਖੇਡਣਾ ਪਸੰਦ ਕਰਦੀ ਹਾਂ।"

ਹਰਮਨਪ੍ਰੀਤ ਨੇ ਹਾਲ ਹੀ ਵਿੱਚ ਸਿਡਨੀ ਥੰਡਰ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਮਾਰਿਆ ਸੀ।

Read this story in English:

Harmanpreet Kaur is one of the biggest stars in women's cricket. 

She has become a pioneer for the game, both in India and abroad.

But as a child growing up in northern India, she played the sport with boys.

“When I was growing up, I used to watch my dad playing cricket. And with his friends and the little boys, I used to play cricket. I was, I think, in 11th or 10th standard (grade) the first time I played with girls. And I think that was the turning point, and I really enjoyed playing for school cricket and then club cricket, and this is how I started,” she says.

Kaur was 15 years old when a cricket coach spotted her playing a game with a group of boys and really triggered the change.

He approached her with the idea of setting up a cricket academy just for girls.

"One of my cricket coaches, he came to me and said, if I'm interested, he can open a girls' cricket academy for me, and then I was quite shocked. And I give full credit to him. I think, because of him, I started playing cricket, and I think he played a big role in my life." 

Kaur has gone onto become a trailblazer for the sport in India.

She was appointed captain of her country in 2013 and has scored more than 4,000 international runs.

In 2016, she became the first Indian cricketer, male or female, to sign a contract with a side in Australia's domestic Twenty 20 league.

The 29-year-old has played for the Sydney Thunder in the Women's Big Bash League ((WBBL)) for three seasons now. She says the competition is leading the way for women's cricket.

"There are really good facilities. We have a very good sports staff, good training, it's top cricket. You can focus on your fitness level, also. And I think, when you have this type of set-up, you can always grow as a player, and I think that is the reason that I always like to play WBBL."

Kaur says the WBBL, which started in 2015, will inspire the next generation of women's cricket players.

"I think this is a great initiative taken by the Australian board. They're inviting little girls to come and watch and get the opportunity to play with their favourite stars."

Kaur recently hit the fastest half-century in Thunder history.

That story by Adrian Arciuli for SBS News, produced by Preetinder Singh Grewal for SBS Punjabi.

For more news and updates, follow SBS Punjabi on Facebook and Twitter.

Coming up next

# TITLE RELEASED TIME MORE
ਆਸਟ੍ਰੇਲੀਆ ਦੀ ਬਿੱਗ ਬੈਸ਼ ਲੀਗ ਵਿੱਚ ਨਾਮਣਾ ਖੱਟ ਰਹੀ ਹੈ ਮੋਗੇ ਦੀ ਕ੍ਰਿਕੇਟਰ ਹਰਮਨਪ੍ਰੀਤ ਕੌਰ 17/12/2018 04:56 ...
SBS Punjabi Australia News: Thursday 27 Jan 2022 27/01/2022 07:30 ...
Bollywood Gupshup: Amid rumours of postponement, 'Laal Singh Chaddha' set to release on Visakhi 27/01/2022 05:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
SBS Punjabi Australia News: Wednesday 26th Jan 2022 26/01/2022 10:00 ...
'Proud of my Sikh identity', says WA’s nominee for the 2022 Young Australian of the Year 26/01/2022 11:37 ...
‘Open, friendly and welcoming’: Punjabi filmmaker Ron Kahlon blown away by Indigenous acting talents 26/01/2022 11:00 ...
SBS Punjabi Australia News: Tuesday 25 Jan 2022 25/01/2022 09:49 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
View More