Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਔਟਿਜ਼ਮ ਤੋਂ ਪੀੜਤ ਬੱਚਿਆਂ ਦਾ ਛੇਤੀ ਕਰਵਾਇਆ ਇਲਾਜ ਹੁੰਦਾ ਹੈ ਲਾਹੇਵੰਦ

A survey conducted by Amaze shows a low level of understanding about autism. Source: Getty Images

ਹਰ ਸਾਲ 2 ਅਪ੍ਰੈਲ ਨੂੰ ਔਟਿਜ਼ਮ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਇਸ ਤੋਂ ਪੀੜਤ ਵਿਅਕਤੀਆਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਅਤੇ ਲੋੜ੍ਹੀਂਦੀ ਮੱਦਦ ਪ੍ਰਦਾਨ ਕੀਤੀ ਜਾ ਸਕੇ। ਔਟਿਜ਼ਮ ਸਪੈਕਟਰਮ ਆਾਸਟ੍ਰੇਲੀਆ ਨਾਮੀ ਅਦਾਰੇ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ 80 ਪਿੱਛੇ ਇੱਕ ਵਿਅਕਤੀ ਨੂੰ ਇਹ ਰੋਗ ਹੁੰਦਾ ਹੈ ਅਤੇ ਸਾਲ 2014 ਦੇ ਮੁਕਾਬਲੇ ਇਸ ਵਿੱਚ 40% ਵਾਧਾ ਦੇਖਣ ਨੂੰ ਮਿਲਿਆ ਹੈ।

ਮੈਲਬਰਨ ਦੇ ਡਾ ਰਾਜ ਖਿਲਨ ਕਹਿੰਦੇ ਹਨ ਕਿ ਸਮਾਜ ਵਿੱਚ ਮਾਨਸਿਕ ਰੋਗਾਂ ਨੂੰ ਲੈ ਕਿ ਜਿਹੜੀ ਧਾਰਨਾ ਬਣੀ ਹੋਈ ਹੈ, ਉਸ ਕਾਰਨ ਬਹੁਤ ਸਾਰੇ ਔਟਿਜ਼ਮ ਪੀੜਤਾਂ ਨੂੰ ਛੋਟੀ ਉਮਰੇ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ
ਬਹੁਤ ਸਾਰੀਆਂ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਅਗਰ ਔਟਿਜ਼ਮ ਮਰਜ਼ ਦਾ ਛੋਟੀ ਉਮਰੇ ਪਛਾਣ ਕਰਦੇ ਹੋਏ, ਉਸ  ਦਾ ਉਚਿਤ ਇਲਾਜ ਕੀਤਾ ਜਾਵੇ ਤਾਂ, ਇਸ ਦਾ ਬਹੁਤ ਵੱਡਾ ਲਾਭ ਹੁੰਦਾ ਹੈ।
ਕਾਰੀ ਨਿਕੋਲ ਦੇ ਚਾਰ ਸਾਲਾ ਪੁੱਤਰ ਵਿੱਚ ਵੀ ਔਟਿਜ਼ਮ ਪਾਇਆ ਗਿਆ ਸੀ ਜਦੋਂ ਉਹ ਸਿਰਫ ਦੋ ਸਾਲ ਦਾ ਸੀ, ਪਰ ਜਲਦ ਹੀ ਕੀਤੀ ਪਛਾਣ ਨਾਲ ਇਸ ਵਿੱਚ ਕਾਫੀ ਸੁਧਾਰ ਸੰਭਵ ਹੋ ਸਕਿਆ ਹੈ।
ਖੋਜਾਂ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਅਗਰ ਕਿਸੇ ਮਾਪੇ ਨੂੰ ਔਟਿਜ਼ਮ ਹੈ ਤਾਂ ਕਾਫੀ ਸੰਭਵ ਹੈ ਕਿ ਉਸ ਦੀ ਔਲਾਦ ਨੂੰ ਵੀ ਇਹ ਰੋਗ ਹੋ ਸਕਦਾ ਹੈ।
ਮਿਸ ਨਿਕੋਲ ਦਾ ਪੁੱਤਰ 18 ਮਹੀਨਿਆਂ ਦੀ ਉਮਰ ਤੱਕ ਬਿਲਕੁਲ ਆਮ ਵਾਂਗ ਸੀ। ਪਰ ਅਚਾਨਕ ਹੀ ਇਸ ਦੇ ਹੱਥਾਂ ਪੈਰਾਂ ਨਾਲ ਹੋਲੀ ਹੋਲੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜੇ ਸਮੇਂ ਬਾਅਦ ਹੀ ਇਸ ਨੇ ਸਾਫ ਸਾਫ ਬੋਲਣਾ ਵੀ ਬੰਦ ਕਰ ਦਿੱਤਾ।
ਮਿਸ ਨਿਕੋਲ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਵਿੱਚ ਆਈ ਇਸ ਅਚਾਨਕ ਤਬਦੀਲੀ ਕਾਰਨ ਉਹਨਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਸੀ ਪਰ ਸਮੇਂ ‘ਤੇ ਕੀਤੀ ਪਛਾਣ ਸਦਕਾ ਉਹ ਇਸ ਨੂੰ ਚੰਗੀ ਤਰਾਂ ਨਾਲ ਸਮਝ ਸਕੀ ਸੀ।
ਆਮ ਤੌਰ ਤੇ ਛੋਟੇ ਬੱਚੇ ਛੇਤੀ ਹੀ ਦੂਜਿਆਂ ਨਾਲ ਘੁਲ ਮਿਲ ਜਾਂਦੇ ਹਨ, ਪਰ ਲਾਈਫ ਔਟਿਜ਼ਮ ਸੈਂਟਰ ਦੀ ਸਾਰਾ ਵੁੱਡ ਕਹਿੰਦੀ ਹੈ ਕਿ ਔਟਿਜ਼ਮ ਤੋਂ ਪੀੜਤ ਬੱਚਿਆਂ ਵਿੱਚ ਅਜਿਹਾ ਨਹੀਂ ਪਾਇਆ ਜਾਂਦਾ।
ਸਾਰਾ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਔਟਿਜ਼ਮ ਤੋਂ ਪੀੜਤ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਹਨਾਂ ਨੂੰ ਸਮਾਜ ਵਿੱਚ ਆਮ ਵਾਂਗ ਵਿਚਰਨ ਲਈ ਮੱਦਦ ਕਰਨ।
ਔਟਿਜ਼ਮ ਤੋਂ ਪੀੜਤ ਲੋਕਾਂ ਦੀ ਪਿਛਲੇ 50 ਸਾਲਾਂ ਤੋਂ ਮੱਦਦ ਕਰਨ ਵਾਲਾ ਅਦਾਰਾ ਹੈ ਅਮੇਜ਼, ਅਤੇ ਇਸ ਨਾਲ ਜੁੜੀ ਹੋਈ ਨਿਕੋਲ ਰੀਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਏ ਨਵੇਂ ਪ੍ਰਵਾਸੀਆਂ ਖਾਸ ਕਰਕੇ ਜਿਹਨਾਂ ਦੀ ਅੰਗ੍ਰੇਜ਼ੀ ਚੰਗੀ ਨਹੀਂ ਹੁੰਦੀ, ਵਾਸਤੇ ਔਟਿਜ਼ਮ ਨਾਲ ਜੂਝਣਾ ਬਹੁਤ ਔਖਾ ਹੁੰਦਾ ਹੈ।
ਅਮੇਜ਼ ਅਦਾਰੇ ਵਲੋਂ ਇੱਕ ਮੁਫਤ ਫੋਨ ਮੱਦਦ ਸੇਵਾ ਵੀ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਨੰਬਰ 1300 308 699 ਹੈ।
ਐਨ ਡੀ ਆਈ ਐਸ ਜਾਂ ਨੈਸ਼ਨਲ ਡਿਸਏਬਿਲਿਟੀ ਇੰਸ਼ੋਰੈਂਸ ਸਕੀਮ ਦੀ ਸ਼ੁਰੂਆਤ 7 ਕੂ ਸਾਲ ਪਹਿਲਾਂ ਇਸ ਮੰਤਵ ਨਾਲ ਕੀਤੀ ਗਈ ਸੀ ਕਿ ਪੂਰਨ ਜਾਂ ਆਂਸ਼ਿਕ ਅਪੰਗ ਲੋਕਾਂ ਦੀ ਮੱਦਦ ਕੀਤੀ ਜਾ ਸਕੇ।
ਉਹਨਾਂ 4 ਲੱਖ 30 ਹਜ਼ਾਰ ਆਸਟ੍ਰੇਲੀਅਨ ਲੋਕਾਂ ਜਿਹਨਾਂ ਨੂੰ ਐਨ ਡੀ ਆਈ ਸੀ ਵਲੋਂ ਮੱਦਦ ਦਿੱਤੀ ਜਾ ਰਹੀ ਹੈ, ਵਿੱਚੋਂ 1 ਲੱਖ 40 ਹਜ਼ਾਰ ਔਟੀਜ਼ਮ ਤੋਂ ਪੀੜਤ ਹਨ।
ਐਨ ਡੀ ਆਈ ਐਸ ਸੰਸਥਾ ਦੀ ਬਰਾਂਚ ਮੈਨੇਜਨ ਸ਼ੈਨਨ ਰੀਸ ਵੀ ਕਹਿੰਦੀ ਹੈ ਕਿ ਔਟਿਜ਼ਮ ਨੂੰ ਛੋਟੀ ਉਮਰੇ ਹੀ ਪਛਾਨਣਾ ਜਰੂਰੀ ਹੁੰਦਾ ਹੈ। ਮਿਸ ਰੀਸ ਦੀ ਆਪਣੀ ਭਤੀਜੀ ਵੀ ਇਸ ਤੋਂ ਪੀੜਤ ਹੈ ਅਤੇ ਲੋੜੀਂਦੀ ਮੱਦਦ ਪ੍ਰਾਪਤ ਕਰ ਰਹੀ ਹੈ।
ਐਨ ਡੀ ਆਈ ਐਸ ਵਲੋਂ ਇੱਕ ਵਿਸ਼ੇਸ਼ ਉਪਰਾਲਾ ਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਬਹੁ-ਸਭਿਅਕ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਮੱਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪਰੋਗਰਾਮ ਦਾ ਮੰਤਵ ਹੀ ਇਹੋ ਹੈ ਕਿ ਇਸ ਸਕੀਮ ਬਾਰੇ ਵਿਆਪਕ ਲੋਕਾਂ ਨੂੰ ਪਤਾ ਚੱਲ ਸਕੇ।
ਔਟਿਜ਼ਮ ਬਾਰੇ ਵਧੇਰੇ ਜਾਣਕਾਰੀ ਲਈ ਅਮੇਜ਼ ਅਦਾਰੇ ਨਾਲ ਜੁੜਿਆ ਜਾ ਸਕਦਾ ਹੈ ਜਿਸ ਵਿੱਚ ਐਨ ਡੀ ਆਈ ਐਸ ਤੋਂ ਮੱਦਦ ਪ੍ਰਾਪਤ ਕਰਨ ਬਾਰੇ ਵੀ ਵਿਸਥਾਰਤ ਜਾਣਕਾਰੀ ਉਪਲੱਬਧ ਹੈ।

Coming up next

# TITLE RELEASED TIME MORE
ਔਟਿਜ਼ਮ ਤੋਂ ਪੀੜਤ ਬੱਚਿਆਂ ਦਾ ਛੇਤੀ ਕਰਵਾਇਆ ਇਲਾਜ ਹੁੰਦਾ ਹੈ ਲਾਹੇਵੰਦ 05/04/2021 08:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More