Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਸਾਡੇ ਬੱਚਿਆਂ ਲਈ ਸੋਸ਼ਲ ਮੀਡੀਆ ਕਿੰਨਾ ਕੁ ਹਾਨੀਕਾਰਕ ਹੈ?

Girl screen time at sunset, cityscape Source: Moment RF

ਯੂਨਾਇਟੇਡ ਸਟੇਟਸ ਦੀ ਇੱਕ ਸੈਨੇਟ ਕਮੇਟੀ ਨੇ ਤਿੰਨ ਵੱਡੇ ਸੋਸ਼ਲ ਮੀਡੀਆ ਅਦਾਰਿਆਂ ਦੀ ਖਿਚਾਈ ਕਰਦੇ ਹੋਏ ਪੁੱਛਿਆ ਕਿ ਉਹ ਆਪਣੇ ਪਲੇਟਫਾਰਮਾਂ ਨੂੰ ਬੱਚਿਆਂ ਦੁਆਰਾ ਵਰਤੇ ਜਾਣ ‘ਤੇ ਕਿਸ ਤਰਾਂ ਨਾਲ ਨਿਗਰਾਨੀ ਰੱਖਦੇ ਹਨ? ਅਜਿਹਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਹਾਲ ਹੀ ਵਿੱਚ ਇਹ ਪਤਾ ਚੱਲਿਆ ਹੈ ਕਿ ਫੇਸਬੁੱਕ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਉਨ੍ਹਾਂ ਦੀ ਇੰਸਟਾਗਰਾਮ ਐਪ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਉਨ੍ਹਾਂ ਨੇ ਅਜੇ ਤੱਕ ਕੁਝ ਵੀ ਨਹੀਂ ਸੀ ਕੀਤਾ।

ਯੂਨਾਇਟੇਡ ਸਟੇਟਸ ਦੇ ਇੱਕ ਸੈਨੇਟਰ ਨੇ ਇਸ ਸਥਿਤੀ ਨੂੰ ਨਸ਼ੇ ਦਾ ਆਦਿ ਹੋਣ ਵਾਲੀ ਦੱਸਿਆ ਹੈ। ਸੋਸ਼ਲ ਮੀਡੀਆ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਅਤੇ ਇੱਕ ਵਿਸ਼ੇਸ਼ ਪੜਤਾਲ ‘ਪਰੋਟੈਕਟਿੰਗ ਕਿੱਡਸ ਔਨਲਾਈਨ’ ਜ਼ਰੀਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਅਦਾਰਿਆਂ ਨੂੰ ਇਸ ਮਸਲੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਅਤੇ ਉਹ ਇਸ ਸਬੰਧ ਵਿੱਚ ਕੀ ਕਰ ਰਹੇ ਹਨ।

ਯੂ-ਟਿਊਬ, ਟਿਕ-ਟੋਕ ਅਤੇ ਸਨੈਪਚੈਟ ਕੰਪਨੀਆਂ ਨੂੰ ਇਸ ਵਾਰ ਖਾਸ ਨਿਸ਼ਾਨਾ ਬਣਾਇਆ ਗਿਆ ਹੈ। ਰਿਪਬਲਿਕਨ ਸੈਨੇਟਰ ਮਾਰਸ਼ਾ ਬਲੈਕਬਰਨ ਨੇ ਇਹਨਾਂ ਕੰਪਨੀਆਂ ਨੂੰ ਕਈ ਸਵਾਲ ਪੁੱਛੇ ਹਨ।

ਆਸਟ੍ਰੇਲੀਆ ਵਿੱਚ ਅਗਲੇ ਸਾਲ ਤੋਂ ਇੱਕ ਨਵਾਂ ‘ਆਨਲਾਈਨ ਸੇਫਟੀ ਐਕਟ’ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਦੁਆਰਾ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਅਤੇ ਸੰਚਾਰ ਮੰਤਰੀ ਨੂੰ ਹੋਰ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਆਸਟ੍ਰੇਲ਼ੀਆ ਦੇ ਲੋਕਾਂ ਨੂੰ ਆਨਲਾਈਨ ਹੋਣ ਵਾਲੇ ਨੁਕਸਾਨਾਂ ਤੋਂ ਚੰਗੀ ਤਰਾਂ ਬਚਾ ਸਕਣ। ਇਸ ਦੇ ਨਾਲ ਹੀ ਵੱਡੀਆਂ ਤਕਨੀਕੀ ਕੰਪਨੀਆਂ ਲਈ ਵੀ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ।

ਐਨਾ ਹਿੱਕੀ-ਮੂਡੀ ਨੇ ਆਸਟ੍ਰੇਲੀਆ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਹੈ, ਪਰ ਨਾਲ ਹੀ ਕਿਹਾ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਾਪਿਆਂ ਅਤੇ ਪਰੀਵਾਰਾਂ ਨੂੰ ਵੀ ਯੋਗਦਾਨ ਪਾਉਣਾ ਹੋਵੇਗਾ।

Coming up next

# TITLE RELEASED TIME MORE
ਸਾਡੇ ਬੱਚਿਆਂ ਲਈ ਸੋਸ਼ਲ ਮੀਡੀਆ ਕਿੰਨਾ ਕੁ ਹਾਨੀਕਾਰਕ ਹੈ? 05/11/2021 10:00 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More