Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਐਰੋਸਪੇਸ ਇੰਜੀਨੀਅਰਿੰਗ ‘ਚ ਕਾਮਯਾਬੀ ਹਾਸਿਲ ਕਰਦੇ ਵਿਦਿਆਰਥੀ ਦੀ ਪ੍ਰੇਣਾਭਰਪੂਰ ਕਹਾਣੀ

Jagtar Singh studied Master’s degree in engineering, majoring in technology and management at James Cook University, Townsville. Source: Supplied

ਆਸਟ੍ਰੇਲੀਆ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੀ ਐੱਚ ਡੀ ਕਰਦੇ ਜਗਤਾਰ ਸਿੰਘ ਨੂੰ ਆਪਣੇ ਮਾਤਾ-ਪਿਤਾ ਦੀ ਮੌਤ ਪਿੱਛੋਂ ਮਾਨਸਿਕ ਤਣਾਅ ਅਤੇ ਆਰਥਿਕ ਤੰਗੀ-ਤੁਰਸ਼ੀ ਦਾ ਵੀ ਸਾਮਣਾ ਕਰਨਾ ਪਿਆ ਪਰ ਉਸਨੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਮੇਹਨਤ ਦਾ ਪੱਲਾ ਫੜ੍ਹਿਆ ਅਤੇ ਇੰਜੀਨੀਅਰਿੰਗ ਦੇ ਐਰੋਸਪੇਸ ਖੇਤਰ ਵਿੱਚ ਕਾਮਯਾਬੀ ਹਾਸਿਲ ਕੀਤੀ।

ਜਗਤਾਰ ਸਿੰਘ ਦਾ ਜਨਮ ਕਲਕੱਤਾ ਵਿੱਚ ਹੋਇਆ ਸੀ। ਭਾਰਤ ਵਿੱਚ ਐਰੋਸਪੇਸ ਇੰਜਨੀਅਰਿੰਗ ਵਿੱਚ ਬੈਚਲਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇਸੇ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਲਈ 2019 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ।

ਜਗਤਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਦੇ ਮਾਤਾ-ਪਿਤਾ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ, ਉਸਨੂੰ ਇੱਕ ਸਫਲ ਐਰੋਸਪੇਸ ਇੰਜੀਨੀਅਰ ਵਜੋਂ ਦੇਖਣਾ ਚਾਹੁੰਦੇ ਸਨ।

2012 ਵਿੱਚ ਉਸਦੇ ਪਿਤਾ ਬਲਦੇਵ ਸਿੰਘ ਦਿਲ ਦੀ ਬਿਮਾਰੀ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਤੇ ਉਪਰੰਤ 2015 ਵਿੱਚ ਇਕ ਹਾਦਸੇ ਵਿੱਚ ਉਸਦੀ ਮਾਤਾ ਹਰਬਿੰਦਰ ਕੌਰ ਦੀ ਵੀ ਮੌਤ ਹੋ ਗਈ।

ਇਸ ਦੁਰਘਟਨਾ ਵਿੱਚ ਜਗਤਾਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਅਤੇ ਉਸਨੂੰ ਇਸਦੇ ਮਾਨਸਿਕ-ਅਸਰਾਂ ਤੋਂ ਬਾਹਰ ਆਉਣ ਲਈ ਕਾਫੀ ਵਕਤ ਲੱਗਿਆ।

"ਇਹ ਇੱਕ ਬਹੁਤ ਔਖਾ ਸਮਾਂ ਸੀ। ਮੇਰਾ ਭਰਾ ਰਮਨ ਉਸ ਵੇਲ਼ੇ ਮੈਲਬੌਰਨ ਵਿੱਚ ਪੜ੍ਹਾਈ ਕਰ ਰਿਹਾ ਸੀ। ਸਾਡੇ ਦੋਨਾਂ ਲਈ ਮਾਂ-ਬਾਪ ਦੀ ਕਮੀ ਬੜੀ ਅਕਿਹ ਅਤੇ ਅਸਹਿ ਸੀ," ਉਨ੍ਹਾਂ ਕਿਹਾ।

"ਆਰਥਿਕ ਤੌਰ ਉੱਤੇ ਵੀ ਇਹ ਇਕ ਨਵੀਂ ਚੁਣੌਤੀ ਸੀ। ਮੈਂ ਪੈਸੇ ਕਮਾਉਣ ਲਈ ਇੱਕ ਰੈਸਟੋਰੈਂਟ ਵਿੱਚ ਵੀ ਕਾਫੀ ਦੇਰ ਕੰਮ ਕੀਤਾ - ਦਿਨੇ ਪੜ੍ਹਾਈ ਅਤੇ ਰਾਤ ਨੂੰ ਰੈਸਟੋਰੈਂਟ ਦਾ ਕੰਮ ਕਾਫੀ ਮੇਹਨਤ ਵਾਲਾ ਸੀ।" 

Jagtar Singh at James Cook University, Townsville.
Jagtar Singh at James Cook University, Townsville.
Supplied by Mr Singh

ਕੁਈਨਸਲੈਂਡ ਦੇ ਤਟਵਰਤੀ ਸ਼ਹਿਰ ਟਾਊਨਸਵਿਲ ਵਿੱਚ ਜੇਮਸ ਕੁੱਕ ਯੂਨੀਵਰਸਿਟੀ ਵਿੱਚ ਮਾਸਟਰਜ਼ ਦੀ ਡਿਗਰੀ ਕਰਦਿਆਂ ਉਨਾਂ ਦੀ 'ਐਲੂਮੀਨੀਅਮ ਅਲੋਇਜ਼' 'ਤੇ ਕੀਤੀ ਖੋਜ ਇੱਕ ਪ੍ਰਸਿੱਧ ਇੰਟਰਨੈਸ਼ਨਲ ਜਰਨਲ 'ਫਟੀਗ' ਵਿੱਚ ਵੀ ਪ੍ਰਕਾਸ਼ਤ ਹੋਈ ਹੈ।

ਹੁਣ ਉਹ ਇਸੇ ਯੂਨੀਵਰਸਿਟੀ ਤੋਂ ਪੂਰੇ ਵਜੀਫੇ ਦੇ ਨਾਲ ਇਸੇ ਖੇਤਰ ਵਿੱਚ ਪੀ ਐਚ ਡੀ ਕਰਨ ਜਾ ਰਹੇ ਹਨ।

ਇਸ ਦੌਰਾਨ ਆਸਟ੍ਰੇਲੀਆ ਰਹਿੰਦਿਆਂ ਉਹ ਆਪਣੇ ਭਰਾ ਨਾਲ਼ ਮਿਲਕੇ ਇੱਕ 'ਕਲੀਨਿੰਗ' ਕੰਪਨੀ ਵੀ ਚਲਾ ਰਹੇ ਹਨ।

ਆਪਣੀ ਸਫਲਤਾ ਵਿੱਚ ਆਪਣੇ ਭਰਾ ਅਤੇ ਮਾਪਿਆਂ ਸਮਾਨ ਮਾਸੀਆਂ ਅਤੇ ਮਾਮਿਆਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਉਨ੍ਹਾਂ ਹਮੇਸ਼ਾਂ 'ਚੜ੍ਹਦੀ ਕਲਾ' ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ।

ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ... 

ਆਸਟ੍ਰੇਲੀਆ ਵਿੱਚ ਐਰੋਸਪੇਸ ਇੰਜੀਨੀਅਰਿੰਗ ‘ਚ ਕਾਮਯਾਬੀ ਹਾਸਿਲ ਕਰਦੇ ਵਿਦਿਆਰਥੀ ਦੀ ਪ੍ਰੇਣਾਭਰਪੂਰ ਕਹਾਣੀ
00:00 00:00

Read this story in English:

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ ਐਰੋਸਪੇਸ ਇੰਜੀਨੀਅਰਿੰਗ ‘ਚ ਕਾਮਯਾਬੀ ਹਾਸਿਲ ਕਰਦੇ ਵਿਦਿਆਰਥੀ ਦੀ ਪ੍ਰੇਣਾਭਰਪੂਰ ਕਹਾਣੀ 11/04/2022 13:30 ...
'ਜੋ ਗੱਲਾਂ ਲੋਕਾਂ ਨਾਲ ਜੁੜੀਆਂ ਹਨ, ਸਦਾ ਓਹੀ ਗਾਈਆਂ ਤੇ ਫਿਲਮਾਈਆਂ': ਕੁਲਵਿੰਦਰ ਬਿੱਲਾ 24/06/2022 09:59 ...
ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ਮੰਦੀ ਤੋਂ ਜਲਦ ਉਭਰਨ ਦੀ ਉਮੀਦ ਵਿੱਚ 24/06/2022 06:00 ...
ਘੱਟ ਤਨਖਾਹ ਵਾਲੇ ਕਾਮਿਆਂ ਦੀ ਤਨਖ਼ਾਹ ਵਿੱਚ ਵਾਧਾ, ਲੱਗਭਗ 2.2 ਮਿਲੀਅਨ ਲੋਕਾਂ ਨੂੰ ਫਾਇਦਾ ਮਿਲਣ ਦੀ ਉਮੀਦ 23/06/2022 07:14 ...
ਮੈਲਬੌਰਨ ਵਿੱਚ ਹੋਣ ਜਾ ਰਹੀ ਮਲਟੀਕਲਚਰਲ ਅਥਲੈਟਿਕਸ ਮੀਟ ਲਈ ਤਿਆਰੀਆਂ ਜ਼ੋਰਾਂ 'ਤੇ 22/06/2022 09:49 ...
ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਕਿਉਂ ਹੈ ਜ਼ਰੂਰੀ? ਕੀ 'ਇਮਿਊਨਿਟੀ' ਵਧਾਉਣ ਵਾਲੀਆਂ ਦਵਾਈਆਂ ਹੋ ਸਕਦੀਆਂ ਹਨ ਕਾਰਗਰ? 22/06/2022 16:50 ...
ਪੰਜਾਬੀ ਡਾਇਰੀ: ਸੰਗਰੂਰ ਜ਼ਿਮਨੀ ਚੋਣ ਲਈ ਫਸਵਾਂ ਮੁਕਾਬਲਾ, ਆਪ ਲਈ ਬਣਿਆ ਵੱਕਾਰ ਦਾ ਸੁਆਲ 21/06/2022 08:06 ...
'ਮਾਣ ਵਾਲੀ ਗੱਲ': ਭਾਈਚਾਰਕ ਸੇਵਾਵਾਂ ਲਈ ਪਿੰਕੀ ਸਿੰਘ ਨੂੰ ਮਿਲਿਆ 'ਆਰਡਰ ਆਫ ਆਸਟ੍ਰੇਲੀਆ' ਸਨਮਾਨ 20/06/2022 09:16 ...
ਵਿਆਜ਼ ਦਰਾਂ ‘ਚ ਵਾਧੇ ਕਾਰਨ ਲੋਕ ਪਰੇਸ਼ਾਨ, ਜਾਣੋਂ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਉੱਤੇ ਕੀ ਹੋਵੇਗਾ ਇਸਦਾ ਅਸਰ 17/06/2022 14:53 ...
ਗੈਸਟਰੋ ਕੀ ਹੈ ਤੇ ਬੱਚਿਆਂ ਵਿੱਚ ਇਸਦੀ ਲਾਗ ਪਿਛਲੇ ਕੀ ਕਾਰਨ ਹਨ? ਜਾਣੋ ਬਚਾਅ ਲਈ ਖਾਸ ਨੁਕਤੇ 17/06/2022 13:30 ...
View More