Coming Up Mon 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਤਿਉਹਾਰਾਂ ਦੌਰਾਨ ਮਿਠਾਈਆਂ ਦੇ ਸੇਵਨ ਅਤੇ ਸਿਹਤ ਦਾ ਖ਼ਿਆਲ ਰੱਖਣ ਬਾਰੇ ਜ਼ਰੂਰੀ ਜਾਣਕਾਰੀ

Tips on how to enjoy Diwali treats and not put on weight Source: Getty Images/Manogna Reddy

ਭਾਰਤੀ ਸਭਿਆਚਾਰ ਵਿੱਚ ਤਿਓਹਾਰਾਂ ਦੌਰਾਨ ਸ਼ੁੱਭ ਇੱਛਾਵਾਂ ਦੇ ਨਾਲ-ਨਾਲ ਮਿਠਾਈਆਂ ਵੀ ਭੇਂਟ ਕਰਨ ਦਾ ਰਿਵਾਜ ਹੈ। ਬਹੁਤ ਸਾਰੀਆਂ ਮਿਠਾਈਆਂ ਵਿੱਚ ਖੰਡ ਦੇ ਨਾਲ-ਨਾਲ ਘਿਓ, ਸੁੱਕੇ ਮੇਵੇ, ਰਸਾਇਣਕ ਪਦਾਰਥ ਅਤੇ ਰੰਗ ਆਦਿ ਵੀ ਪਾਏ ਜਾਂਦੇ ਹਨ, ਜੋ ਕਿ ਜ਼ਿਆਦਾ ਮਾਤਰਾ ਅਤੇ ਲਗਾਤਾਰ ਖਾਣ ਨਾਲ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੇ ਹਨ।

ਸਿਡਨੀ ਦੀ ਡਾਈਟੀਸ਼ੀਅਨ ਸਿਮਰਨ ਗਰੋਵਰ ਮਿਠਾਈਆਂ ਦੀ ਮਿਕਦਾਰ ਅਤੇ ਪੌਸ਼ਟਿਕਤਾ ਬਾਰੇ ਆਪਣੀ ਮਾਹਰ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ, “ਜਿਹੜੀ ਵੀ ਮਿਠਾਈ ਤੁਹਾਨੂੰ ਪਸੰਦ ਹੈ, ਉਸ ਨੂੰ ਜਰੂਰ ਖਾਓ, ਪਰ ਮਾਤਰਾ ਨੂੰ ਸੀਮਤ ਰੱਖਣਾ ਸਿਹਤ ਲਈ ਬਹੁਤ ਹੀ ਜਰੂਰੀ ਹੈ।”

ਤਿਓਹਾਰਾਂ ਦਾ ਅਨੰਦ ਮਾਨਣ ਸਮੇਂ ਸਿਹਤ ਦਾ ਧਿਆਨ ਰਖਣਾ ਵੀ ਜਰੂਰੀ ਹੁੰਦਾ ਹੈ।

Indian sweets
Sweets are not harmful if taken in moderation and occasionally.
SBS Punjabi

ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿਠਾਈਆਂ ਨੂੰ ਰੋਜਾਨਾ ਖਾਣ ਤੋਂ ਪਰਹੇਜ਼ ਕਰਨ, ਅਤੇ ਇਨ੍ਹਾਂ ਦੀ ਮਾਤਰਾ ਨੂੰ ਵੀ ਸੀਮਤ ਕਰਨਾ ਚਾਹੀਦਾ ਹੈ।

ਜ਼ਿਆਦਾ ਖੰਡ ਜਾਂ ਮਿੱਠਾ ਦੰਦਾਂ, ਹੱਡੀਆਂ, ਚਮੜੀ ਆਦਿ ਲਈ ਤਾਂ ਹਾਨੀਕਾਰਕ ਹੁੰਦਾ ਹੀ ਹੈ, ਨਾਲ ਹੀ ਇਸ ਨਾਲ ਸ਼ਰੀਰ ਦਾ ਭਾਰ ਵੀ ਬਹੁਤ ਤੇਜ਼ੀ ਨਾਲ ਵਧਦਾ ਹੈ।

“ਜੇ ਹੋ ਸਕੇ ਤਾਂ ਮਿਠਾਈਆਂ ਨੂੰ ਸਿਹਤਮੰਦ ਚੀਜਾਂ ਜਿਵੇਂ ਸੁੱਕੇ ਮੇਵੇ ਅਤੇ ਤਾਜ਼ੇ ਫਲਾਂ ਨਾਲ ਬਦਲੋ।”

ਬੇਸ਼ਕ ਮਿਠਾਈਆਂ ਖਾਣ ਤੋਂ ਬਿਲਕੁਲ ਪਰਹੇਜ਼ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਸ ਦੀ ਮਾਤਰਾ ਨੂੰ ਜ਼ਰੂਰ ਘੱਟ ਕੀਤਾ ਜਾਣਾ ਚਾਹੀਦਾ ਹੈ।

ਜਿਆਦਾ ਮਿੱਠੇ ਦਾ ਸੇਵਨ ਸਿਰਫ਼ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਹੀ ਨਹੀਂ ਘਟਾਉਣਾ ਚਾਹੀਦਾ ਬਲਿਕ ਆਮ ਲੋਕਾਂ ਨੂੰ ਵੀ ਇਸ ਦੀ ਮਿਕਦਾਰ ਸੀਮਤ ਹੀ ਰੱਖਣੀ ਚਾਹੀਦੀ ਹੈ।

“ਘਰਾਂ ਵਿੱਚ ਬਣਾਈਆਂ ਜਾਣ ਵਾਲੀਆਂ ਮਿਠਾਈਆਂ ਵਿੱਚ ਲੋਕ ਆਪਣੀ ਪਸੰਦ ਅਨੁਸਾਰ ਵਸਤੂਆਂ ਦੀ ਮਿਕਦਾਰ ਘਟਾ ਵਧਾ ਸਕਦੇ ਹਨ। ਪਰ ਬਜ਼ਾਰਾਂ ਵਿੱਚ ਮਿਲਣ ਵਾਲੀਆਂ ਮਿਠਾਈਆਂ ਜਿਆਦਾ ਲਾਭ ਲੈਣ ਦੇ ਆਸ਼ੇ ਨਾਲ ਗੈਰ ਸਿਹਤਮੰਦ ਚੀਜਾਂ ਨਾਲ ਬਣਾ ਕੇ ਵੇਚੀਆਂ ਜਾਂਦੀਆਂ ਹਨ”, ਮਿਸ ਗਰੋਵਰ ਨੇ ਕਿਹਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Coming up next

# TITLE RELEASED TIME MORE
ਤਿਉਹਾਰਾਂ ਦੌਰਾਨ ਮਿਠਾਈਆਂ ਦੇ ਸੇਵਨ ਅਤੇ ਸਿਹਤ ਦਾ ਖ਼ਿਆਲ ਰੱਖਣ ਬਾਰੇ ਜ਼ਰੂਰੀ ਜਾਣਕਾਰੀ 01/11/2021 20:00 ...
ਲੂਨਰ ਨਵਾਂ ਸਾਲ ਕੀ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਕਿਵੇਂ ਮਨਾਇਆ ਜਾਂਦਾ ਹੈ? 28/01/2022 11:21 ...
ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ 28/01/2022 07:00 ...
ਪਾਕਿਸਤਾਨ ਡਾਇਰੀ: ਪੱਤਰਕਾਰ ਹੁਸਨੈਨ ਸ਼ਾਹ ਦੀ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਗੋਲੀ ਮਾਰਕੇ ਹੱਤਿਆ 27/01/2022 06:44 ...
'ਤਾਰਾ ਤਾਰਾ ਖੇਡੇ': ਪਾਕਿਸਤਾਨੀ ਪੰਜਾਬੀ ਕਵੀ ਇਰਸ਼ਾਦ ਸਿੰਧੂ ਦਾ ਗ਼ਜ਼ਲ ਪਰਾਗਾ 27/01/2022 10:48 ...
ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ 25/01/2022 05:00 ...
ਵਿਦਿਆਰਥੀਆਂ ਦੀ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਦੀ ਤਿਆਰੀ ਸ਼ੁਰੂ 24/01/2022 07:00 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ 07/01/2022 07:44 ...
ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ 05/01/2022 04:13 ...
View More