Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ

Scale of justice Source: Getty Images

ਆਸਟ੍ਰੇਲੀਆ ਦੀ ਕਨੂੰਨੀ ਪ੍ਰਣਾਲੀ ਆਮ ਲੋਕਾਂ ਲਈ ਉਲਝਣ ਵਾਲੀ ਹੋ ਸਕਦੀ ਹੈ, ਅਤੇ ਇਸ ਪ੍ਰਣਾਲੀ ਰਾਹੀਂ ਗੁਜ਼ਰਨ ਲਈ ਕਿਸੇ ਪੇਸ਼ੇਵਰ ਸਹਾਇਤਾ ਦੀ ਲੋੜ ਹੋ ਸਕਦੀ ਹੈ। ਪਰ ਵਕੀਲਾਂ ਦੁਆਰਾ ਸੈਂਕੜੇ ਡਾਲਰ ਪ੍ਰਤੀ ਘੰਟਾ ਫੀਸ ਵਸੂਲਣ ਕਰਕੇ, ਹਰ ਕੋਈ ਇਨਸਾਫ਼ ਦੀ ਪੈਰਵੀ ਨਹੀਂ ਕਰ ਸਕਦਾ। ਹਾਲਾਂਕਿ, ਤੁਸੀਂ ਲੀਗਲ ਏਡ ਦੁਆਰਾ ਮੁਫ਼ਤ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।

ਉਹ ਲੋਕ ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਆਪਣੇ ਰਾਜ ਜਾਂ ਪ੍ਰਦੇਸ਼ ਵਿੱਚ ਕਾਨੂੰਨੀ ਸਹਾਇਤਾ ਕਮਿਸ਼ਨ ਤੋਂ ਮਦਦ ਲੈ ਸਕਦੇ ਹਨ ਜਾਂ ਕਮਿਊਨਿਟੀ ਲੀਗਲ ਸੈਂਟਰਾਂ ਜਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੀਗਲ ਸਰਵਿਸਿਜ਼ ਵਿੱਚ ਜਾ ਸਕਦੇ ਹਨ।

ਮੋਨੈਸ਼ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਡਾ. ਜੈਫ ਗਿਡਿੰਗਜ਼ ਦਾ ਕਹਿਣਾ ਹੈ ਕਿ ਲੀਗਲ ਏਡ ਅਥਾਰਟੀਆਂ ਕੋਲ ਸੀਮਤ ਫੰਡਿੰਗ ਹੈ, ਇਸ ਲਈ ਉਨ੍ਹਾਂ ਨੂੰ ਫੈਸਲਾ ਕਰਨਾ ਪੈਂਦਾ ਹੈ ਕਿ ਕਿਹੜੇ ਕੇਸਾਂ ਨੂੰ ਸਵੀਕਾਰ ਕਰਨਾ ਹੈ।

ਮੀਨਸ ਅਤੇ ਮੈਰਿਟ ਟੈਸਟ ਤੁਹਾਡੀ ਆਮਦਨੀ ਅਤੇ ਸੰਪਤੀ ਅਤੇ ਤੁਹਾਡੇ ਕਾਨੂੰਨੀ ਮੁੱਦੇ ਨੂੰ ਵੇਖਦਾ ਹੈ - ਚਾਹੇ ਇਹ ਅਪਰਾਧਿਕ, ਸਿਵਲ ਜਾਂ ਪਰਿਵਾਰਕ ਕਾਨੂੰਨ ਦਾ ਮਾਮਲਾ ਹੋਵੇ।

ਕਿਸੇ ਵਿਅਕਤੀ ਨੂੰ ਸਿਰਫ ਕਾਨੂੰਨੀ ਜਾਣਕਾਰੀ ਜਾਂ ਕਿਸੇ ਕਾਨੂੰਨੀ ਮਾਮਲੇ ਬਾਰੇ ਵਿਸ਼ੇਸ਼ ਸਲਾਹ ਦੀ ਲੋੜ ਹੋ ਸਕਦੀ ਹੈ। ਪਰ ਜੇ ਕਿਸੇ ਨੂੰ ਕਾਨੂੰਨੀ ਪ੍ਰਤੀਨਿਧਤਾ ਦੀ ਜ਼ਰੂਰਤ ਹੈ, ਤਾਂ ਉਸਨੂੰ ਕਾਨੂੰਨੀ ਸਹਾਇਤਾ ਗ੍ਰਾਂਟ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੁੰਦੀ ਹੈ।

legal desk
Getty Images/seksan Mongkhonkhamsao

ਸਿਡਨੀ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਸਾਈਮਨ ਰਾਈਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੱਧ-ਆਮਦਨੀ ਕਮਾਉਣ ਵਾਲੇ ਕਾਨੂੰਨੀ ਸਹਾਇਤਾ ਗ੍ਰਾਂਟਾਂ ਦੇ ਯੋਗ ਨਹੀਂ ਹੁੰਦੇ।

ਉਨ੍ਹਾਂ ਨੇ ਜੁਲਾਈ 2020 ਅਤੇ ਮਈ 2021 ਦੇ ਵਿੱਚ ਆਸਟ੍ਰੇਲੀਆ ਦੇ ਰਾਸ਼ਟਰੀ ਕਾਨੂੰਨੀ ਸਹਾਇਤਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਇਹਨਾਂ ਵਿੱਚੋਂ 65 ਪ੍ਰਤੀਸ਼ਤ ਗ੍ਰਾਂਟਾਂ ਪੁਰਸ਼ਾਂ ਨੂੰ, 33 ਪ੍ਰਤੀਸ਼ਤ ਔਰਤਾਂ ਨੂੰ ਦਿੱਤੀਆਂ ਗਈਆਂ ਸਨ।

ਦੇਸ਼ ਭਰ ਵਿੱਚ, 170 ਸੁਤੰਤਰ ਗੈਰ-ਮੁਨਾਫ਼ਾ ਕਮਿਊਨਿਟੀ ਕਨੂੰਨੀ ਕੇਂਦਰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੇ ਹਨ, ਜਿਸ ਵਿੱਚ ਜਾਣਕਾਰੀ, ਕਾਨੂੰਨੀ ਸਿੱਖਿਆ, ਸਲਾਹ, ਕੇਸ ਵਰਕ ਅਤੇ ਪ੍ਰਤੀਨਿਧਤਾ ਸੇਵਾਵਾਂ ਸ਼ਾਮਲ ਹਨ।

ਨੈਸ਼ਨਲ ਪੀਕ ਬਾਡੀ ਕਮਿਊਨਿਟੀ ਲੀਗਲ ਸੈਂਟਰਜ਼ ਆਸਟ੍ਰੇਲੀਆ ਦੇ ਸੀ ਈ ਓ, ਨਸੀਮ ਅਰੇਜ ਦਾ ਕਹਿਣਾ ਹੈ ਕਿ ਕਮਿਊਨਿਟੀ ਲੀਗਲ ਸੈਂਟਰ ਕਮਿਊਨਿਟੀ ਵਿੱਚ ਸ਼ਾਮਲ ਹਨ ਅਤੇ ਸਥਾਨਕ ਕਮਿਊਨਿਟੀ ਸੇਵਾਵਾਂ ਦੇ ਨਾਲ ਇਹ ਸੱਚਮੁੱਚ ਇੱਕ ਮਜ਼ਬੂਤ ​​ਨੈਟਵਰਕ ਹੈ।

ਸ੍ਰੀ ਅਰੇਜ ਦਾ ਕਹਿਣਾ ਹੈ ਕਿ ਕਮਿਊਨਿਟੀ ਲੀਗਲ ਸੈਂਟਰ ਫੈਸਲਾ ਕਰਦੇ ਹਨ ਕਿ ਉਹ ਕਿਸ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ ਜੋ ਕਿ ਉਹ ਕੇਸ-ਦਰ-ਕੇਸ ਦੇ ਆਧਾਰ ਤੇ ਮੁਹੱਈਆ ਕਰ ਸਕਦੇ ਹਨ।

ਹਰ ਕੋਈ ਜੋ ਕਮਿਊਨਿਟੀ ਕਨੂੰਨੀ ਕੇਂਦਰਾਂ ਨਾਲ ਸੰਪਰਕ ਕਰਦਾ ਹੈ ਉਹ ਘੱਟੋ-ਘੱਟ ਸਵੈ-ਸਹਾਇਤਾ ਸਰੋਤਾਂ ਲਈ ਕਾਨੂੰਨੀ ਜਾਣਕਾਰੀ ਅਤੇ ਮਾਰਗਦਰਸ਼ਨ ਤੱਕ ਪਹੁੰਚ ਕਰ ਸਕਦਾ ਹੈ।

ਇੱਕ ਅਰਜਨਟੀਨਾ ਦੇ ਜੰਮਪਲ ਪ੍ਰਵਾਸੀ ਨੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਾਅਦ ਲੀਗਲ ਏਡ ਐਨ ਐਸ ਡਬਲਯੂ ਅਤੇ ਵੱਖ-ਵੱਖ ਕਮਿਊਨਿਟੀ ਕਨੂੰਨੀ ਕੇਂਦਰਾਂ ਦੁਆਰਾ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਵਿੱਚ ਕਈ ਸਾਲ ਬਿਤਾਏ।

ਅਸੀਂ ਉਸ ਨੂੰ ਮਾਰੀਆ ਦੇ ਨਾਮ ਨਾਲ ਸੰਬੋਧਿਤ ਕਰ ਰਹੇ ਹਾਂ ਕਿਉਂਕਿ ਉਸਨੇ ਐਸ ਬੀ ਐਸ ਰੇਡੀਓ ਨਾਲ ਗੁਪਤ ਰੂਪ ਵਿੱਚ ਗੱਲ ਕਰਨ ਦੀ ਅਪੀਲ ਕੀਤੀ ਸੀ।

man and the phone
Legal Aid commissions provide free legal information and advice over phone
Getty Images/LumiNola

ਵੂਮਨ ਲੀਗਲ ਸਰਵਿਸ ਵਿਕਟੋਰੀਆ ਰਿਸ਼ਤੇ ਟੁੱਟਣ ਜਾਂ ਹਿੰਸਾ ਤੋਂ ਪੈਦਾ ਹੋਏ ਕਨੂੰਨੀ ਮੁੱਦਿਆਂ ਨੂੰ ਸੁਲਝਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੀ ਹੈ।

ਸੀ ਈ ਓ ਹੈਲਨ ਮੈਥਿਊਜ਼ ਦਾ ਕਹਿਣਾ ਹੈ ਕਿ ਸੀਮਤ ਫੰਡਿੰਗ ਅਤੇ ਸਿਖਲਾਈ ਦੇ ਕਾਰਨ, ਸੰਸਥਾ ਸਿਰਫ ਬਹੁਤ ਘੱਟ ਔਰਤਾਂ ਨੂੰ ਕਾਨੂੰਨੀ ਸਲਾਹ ਅਤੇ ਪ੍ਰਤੀਨਿਧਤਾ ਪ੍ਰਦਾਨ ਕਰ ਸਕਦੀ ਹੈ।

ਦੇਸ਼ ਭਰ ਵਿੱਚ ਕੋਈ ਵੀ ਵੇਅਕਤੀ ਸਥਾਨਕ ਅਦਾਲਤਾਂ ਅਤੇ ਟ੍ਰਿਬਿਊਨਲਾਂ ਵਿੱਚ ਉਨ੍ਹਾਂ ਦੇ ਮਾਮਲੇ ਲਈ ਵਕੀਲ ਨਾ ਹੋਣ ਦੀ ਸਥਿਤੀ ਵਿੱਚ ਸਹਾਇਤਾ ਵਜੋਂ ਡਿਊਟੀ ਵਕੀਲ ਨਾਲ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਦੀ ਸੇਵਾ ਬਿਲਕੁਲ ਮੁਫ਼ਤ ਹੈ। ਹਾਲਾਂਕਿ, ਡਿਊਟੀ ਵਕੀਲ ਸਿਰਫ ਮਾਮਲੇ ਵਾਲੇ ਦਿਨ ਸੀਮਤ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਜੇ ਤੁਹਾਡਾ ਮਾਮਲਾ ਗੁੰਝਲਦਾਰ ਹੈ, ਤਾਂ ਡਿਊਟੀ ਵਕੀਲ ਤੁਹਾਡੀ ਅਦਾਲਤ ਦੀ ਪੇਸ਼ੀ ਨੂੰ ਬਾਅਦ ਦੀ ਤਾਰੀਖ ਤੇ ਲਿਜਾਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਆਸਟ੍ਰੇਲੀਆ ਵਿੱਚ, ਅਪਰਾਧਿਕ ਅਦਾਲਤ ਦੇ ਸਾਹਮਣੇ ਪੇਸ਼ ਹੋਣ ਵਾਲੇ ਵਿਅਕਤੀ ਨੂੰ ਕਾਨੂੰਨੀ ਪੇਸ਼ੇਵਰ ਦੁਆਰਾ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਪਰਿਵਾਰਕ ਅਤੇ ਸਿਵਲ ਕਾਨੂੰਨ ਦੇ ਮਾਮਲਿਆਂ ਵਿੱਚ, ਤੁਸੀਂ ਆਪਣੀ ਪ੍ਰਤੀਨਿਧਤਾ ਖੁਦ ਕਰਨ ਦੀ ਚੋਣ ਕਰ ਸਕਦੇ ਹੋ।

ਸਿਡਨੀ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਸਾਈਮਨ ਰਾਈਸ ਦਾ ਕਹਿਣਾ ਹੈ ਕਿ ਹਾਲਾਂਕਿ ਅਦਾਲਤਾਂ ਸਵੈ-ਪ੍ਰਤੀਨਿਧ ਧਿਰਾਂ ਲਈ ਪ੍ਰਬੰਧਨਯੋਗ ਮਾਹੌਲ ਬਣਾਉਂਦੀਆਂ ਹਨ, ਫਿਰ ਵੀ ਤੁਹਾਨੂੰ ਅਦਾਲਤੀ ਦਸਤਾਵੇਜ਼ ਤਿਆਰ ਕਰਨ ਅਤੇ ਅਦਾਲਤ ਅਤੇ ਟ੍ਰਿਬਿਊਨਲ ਨਾਲ ਗੱਲ ਕਰਨ ਲਈ ਕਾਨੂੰਨੀ ਗਿਆਨ ਦੀ ਲੋੜ ਹੁੰਦੀ ਹੈ।

Lawyer back view
In Australia for family and civil law matters, you may choose to represent yourself in court
Getty Images/Chris Ryan

ਕਾਨੂੰਨ ਦੇ ਪ੍ਰੋਫੈਸਰ ਡਾ. ਜੈਫ ਗਿਡਿੰਗਜ਼ ਦਾ ਕਹਿਣਾ ਹੈ ਕਿ ਮੋਨੈਸ਼ ਯੂਨੀਵਰਸਿਟੀ ਇੱਕ ਫੈਮਿਲੀ ਲਾਅ ਅਸਿਸਟੈਂਸ ਪ੍ਰੋਗਰਾਮ ਚਲਾਉਂਦੀ ਹੈ ਜੋ ਫੈਮਿਲੀ ਲਾਅ ਮੁਕੱਦਮੇ ਵਿੱਚ ਸਵੈ-ਪ੍ਰਤੀਨਿਧ ਵਿਅਕਤੀਆਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ।

ਕਲੀਨਿਕਲ-ਅਧਾਰਤ ਤਜ਼ਰਬੇ ਦੀ ਪੇਸ਼ਕਸ਼ ਕਰਨ ਵਾਲੇ ਹੋਰ ਆਸਟ੍ਰੇਲੀਆਈ ਲਾਅ ਸਕੂਲਾਂ ਵਿੱਚ ਗਰਿਫਿਥ ਯੂਨੀਵਰਸਿਟੀ, ਡੀਕਿਨ ਯੂਨੀਵਰਸਿਟੀ, ਬਾਂਡ ਯੂਨੀਵਰਸਿਟੀ ਅਤੇ ਹੋਰ ਬਹੁਤ ਸਾਰੇ ਅਦਾਰੇ ਸ਼ਾਮਲ ਹਨ।

ਲਾਅ ਕਲੀਨਿਕਾਂ ਵਿੱਚ, ਇੱਕ ਯੋਗ ਅਤੇ ਤਜਰਬੇਕਾਰ ਵਕੀਲ ਦੀ ਨਿਗਰਾਨੀ ਹੇਠ, ਵਿਦਿਆਰਥੀ ਮੁਫ਼ਤ ਵਿੱਚ ਕਾਨੂੰਨੀ ਪ੍ਰਕਿਰਿਆ ਅਤੇ ਅਦਾਲਤੀ ਪ੍ਰਕਿਰਿਆਵਾਂ ਬਾਰੇ ਗਿਆਨ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ।

meeting between two man
Everybody who contacts community legal centres will at least get help in legal information and guidance for self-help resources
Getty Images/Weekend Images Inc

ਇੱਥੇ ਵੈਬਸਾਈਟਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵੀ ਹੈ ਜੋ ਤੁਹਾਨੂੰ ਅਦਾਲਤੀ ਪ੍ਰਣਾਲੀ ਰਾਹੀਂ ਗੁਜ਼ਰਨ ਵਿੱਚ ਸਹਾਇਤਾ ਵਜੋਂ ਮੁਫ਼ਤ ਕਾਨੂੰਨੀ ਜਾਣਕਾਰੀ ਪ੍ਰਦਾਨ ਕਰਦੀ ਹੈ।

ਮਾਰੀਆ ਦਾ ਉਸ ਦੇ ਬੱਚਿਆਂ ਦੀ ਹਿਰਾਸਤ ਨਾਲ ਜੁੜਿਆ ਕਾਨੂੰਨੀ ਕੇਸ ਚੱਲ ਰਿਹਾ ਹੈ।

ਉਹ ਲੀਗਲ ਏਡਜ਼ ਮੀਨਸ ਟੈਸਟ ਦੇ ਮਾਪਦੰਡਾਂ 'ਤੇ ਖਰੀ ਨਹੀਂ ਉਤਰੀ ਕਿਉਂਕਿ ਉਸ ਕੋਲ ਮੌਰਗੇਜ' ਤੇ ਇੱਕ ਘਰ ਦੀ ਮਲਕੀਅਤ ਸੀ ਜਿਸ ਕਰਕੇ ਉਸ ਨੂੰ ਪ੍ਰੋ ਬੋਨੋ ਵਕੀਲਾਂ ਦੀ ਸੂਚੀ ਦਿੱਤੀ ਗਈ ਸੀ।

ਕਈ ਸਾਲ ਲੰਘਣ ਦੇ ਬਾਵਜੂਦ ਅਤੇ ਸੂਚੀ ਵਿੱਚੋਂ ਬਹੁਤ ਸਾਰੇ ਵਕੀਲਾਂ ਨਾਲ ਸੰਪਰਕ ਕਰਨ ਦੇ ਬਾਵਜੂਦ, ਉਹ ਅਜੇ ਵੀ ਕਿਸੇ ਨੂੰ ਆਪਣਾ ਕੇਸ ਪ੍ਰੋ ਬੋਨੋ ਵਕੀਲ ਵਜੋਂ ਲੈਣ ਦੀ ਭਾਲ ਕਰ ਰਹੀ ਹੈ।

ਆਪਣੇ ਰਾਜ ਜਾਂ ਪ੍ਰਦੇਸ਼ ਵਿੱਚ ਪ੍ਰੋ ਬੋਨੋ ਸੇਵਾਵਾਂ ਬਾਰੇ ਜਾਣਕਾਰੀ ਲਈ, ਆਸਟ੍ਰੇਲੀਅਨ ਪ੍ਰੋ ਬੋਨੋ ਸੈਂਟਰ ਦੀ ਵੈਬਸਾਈਟ ਤੇ ਜਾਉ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜ਼ਰੂਰੀ ਜਾਣਕਾਰੀ 21/10/2021 11:26 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More