Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ

NSW Premier Dominic Perrottet watches on as Ines Panagopailos, 8, receives her first dose of the COVID-19 vaccination at the Sydney Children’s Hospital Source: AAP Image/Bianca De Marchi

5 ਤੋਂ 11 ਸਾਲ ਦੀ ਉਮਰ ਦੇ ਬੱਚੇ ਹੁਣ ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਈ ਯੋਗ ਹਨ ਤੇ ਉੱਧਰ ਵਿਕਟੋਰੀਆ ਕਈ ਉਦਯੋਗਾਂ ਵਿੱਚ ਕਾਮਿਆਂ ਲਈ ਬੂਸਟਰ ਸ਼ਾਟ ਲਾਜ਼ਮੀ ਕਰ ਰਿਹਾ ਹੈ।

10 ਸਾਲ ਦੀ ਬੱਚੀ ‘ਮਿਲੂ’ ਨੇ ਵਿਕਟੋਰੀਆ ਦੇ ਫਰੈਂਕਸਟਨ ਕਮਿਊਨਿਟੀ ਟੀਕਾਕਰਨ ਹੱਬ ਵਿਖੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ। ਉਹ ਉਮੀਦ ਕਰ ਰਹੀ ਹੈ ਕਿ ਟੀਕਾਗ੍ਰਸਤ ਹੋਣ ਤੇ ਉਹ ਆਪਣੀਆਂ ਪਸੰਦ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਪਵੇਗੀ, ਜਦੋਂ ਕਿ ਇੱਕ ਹੋਰ ਬੱਚੇ 'ਫਲੈਚਰ' ਦਾ ਕਹਿਣਾ ਹੈ ਕਿ ਟੀਕੇ ਦੀ ਸੂਈ ਨਾਲ ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ।

5 ਤੋਂ 11 ਸਾਲ ਦੀ ਉਮਰ ਦੇ ਬੱਚੇ ਹੁਣ ਫਾਈਜ਼ਰ ਵੈਕਸੀਨ ਦੀ ਘੱਟ ਮਾਤਰਾ ਵਾਲੀ ਵਿਸ਼ੇਸ਼ ਖੁਰਾਕ ਲਈ ਯੋਗ ਹਨ, ਜੋ ਕਿ ਵੱਡਿਆਂ ਨੂੰ ਦਿੱਤੇ ਜਾਣ ਵਾਲੀ ਖੁਰਾਕ ਦੀ ਮਾਤਰਾ ਦਾ ਇੱਕ ਤਿਹਾਈ ਹਿੱਸਾ ਹੈ।

ਖੁਰਾਕਾਂ ਦੇ ਵਿਚਕਾਰ ਦੋ ਮਹੀਨਿਆਂ ਦਾ ਅੰਤਰਾਲ ਹੋਵੇਗਾ। ਮਤਲਬ ਕਿ ਜਿਨ੍ਹਾਂ ਬੱਚਿਆਂ ਨੂੰ ਅੱਜ ਟੀਕਾ ਲਗਾਇਆ ਗਿਆ ਹੈ, ਉਹ ਮਾਰਚ ਦੇ ਸ਼ੁਰੂ ਵਿੱਚ ਆਪਣੀ ਦੂਜੀ ਖੁਰਾਕ ਲੈ ਸਕਦੇ ਹਨ।

ਫੈਡਰਲ ਕੋਵਿਡ-19 ਟਾਸਕ ਫੋਰਸ ਕਮਾਂਡਰ ਲੈਫਟੀਨੈਂਟ ਦਾ ਕਹਿਣਾ ਹੈ ਕਿ ਵੈਕਸੀਨ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ, ਅਤੇ 21 ਜਨਵਰੀ ਤੱਕ 20 ਲੱਖ ਨਵੀਆਂ ਖੁਰਾਕਾਂ ਉਪਲਬਧ ਹੋ ਜਾਣਗੀਆਂ।

ਵਿਕਟੋਰੀਆ, ਉਦਯੋਗ ਦੇ ਕੁਝ ਪ੍ਰਮੁੱਖ ਕਰਮਚਾਰੀਆਂ ਲਈ ਵੈਕਸੀਨ ਬੂਸਟਰ ਸ਼ਾਟ ਲਾਜ਼ਮੀ ਕਰ ਰਿਹਾ ਹੈ।

ਕੋਵਿਡ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਵੱਧ ਰਹੀ ਭਰਤੀ ਦੇ ਚਲਦੇ ਇਸ ਮਹੱਤਵਪੂਰਨ ਫੈਂਸਲੇ ਨੂੰ ਲਿਆ ਗਿਆ ਹੈ।

ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਉੱਚ ਜੋਖਮ ਵਾਲੇ ਉਦਯੋਗਾਂ ਵਿੱਚ ਬੂਸਟਰ ਟੀਕਾਕਰਨ ਦਰ ਨੂੰ ਵਧਾਉਣਾ ਜ਼ਰੂਰੀ ਹੈ।

ਇਸਦਾ ਮਤਲਬ ਹੈ ਕਿ ਜਿਹੜੇ ਲੋਕ 12 ਜਨਵਰੀ ਤੋਂ ਪਹਿਲਾਂ ਆਪਣੀ ਤੀਜੀ ਖੁਰਾਕ ਲਈ ਯੋਗ ਸਨ, ਉਨ੍ਹਾਂ ਨੂੰ 12 ਫਰਵਰੀ ਤੱਕ ਆਪਣਾ ਬੂਸਟਰ ਸ਼ਾਟ ਲੈਣ ਦੀ ਲੋੜ ਹੋਵੇਗੀ।

ਜੇਕਰ ਉਹ ਅਜੇ ਵੀ ਯੋਗ ਨਹੀਂ ਹਨ, ਤਾਂ ਉਨ੍ਹਾਂ ਕੋਲ ਬੂਸਟਰ ਵੈਕਸੀਨ ਲੈਣ ਲਈ ਆਪਣੀ ਦੂਜੀ ਖੁਰਾਕ ਦੀ ਮਿਤੀ ਤੋਂ ਪੂਰੇ ਤਿੰਨ ਮਹੀਨੇ ਅਤੇ ਦੋ ਹਫ਼ਤੇ ਦਾ ਸਮਾਂ ਹੋਵੇਗਾ ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ 20/05/2022 31:10 ...
ਫੈਡਰਲ ਚੋਣਾਂ 2022: ਚੋਣ ਮੁਹਿੰਮ ਦੇ ਆਖਰੀ ਦਿਨਾਂ 'ਚ ਤਨਖ਼ਾਹ ਦਰ ਵਧਾਉਣ ਦਾ ਮੁੱਦਾ ਭਖਿਆ 20/05/2022 06:34 ...
ਫੈਡਰਲ ਚੋਣਾਂ 2022: ਗੱਠਜੋੜ ਦੀ 'ਘਰ ਖਰੀਦਣ ਲਈ ਸੁਪਰ ਦੀ ਵਰਤੋਂ' ਵਾਲ਼ੀ ਯੋਜਨਾ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ 20/05/2022 08:10 ...
ਫੈਡਰਲ ਚੋਣਾਂ 2022: ਭਾਈਚਾਰੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਮੁੱਖ ਸਿਆਸੀ ਪਾਰਟੀਆਂ ਨਾਲ਼ ਸੁਆਲ-ਜੁਆਬ 20/05/2022 31:00 ...
ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਲੋਂ ਪਹਿਲਾ ਘਰ ਖਰੀਦਣ ਵਾਲਿਆਂ ਲਈ ਨਵੀਂ ਯੋਜਨਾ ਦਾ ਐਲਾਨ 17/05/2022 09:08 ...
ਪ੍ਰਵਾਸੀ ਪਰਿਵਾਰ 70 ਸਾਲ ਤੋਂ ਵੱਧ ਉਮਰ ਦੇ ਵਿਜ਼ਟਰ ਵੀਜ਼ਾ ਧਾਰਕਾਂ ਲਈ ਢੁੱਕਵਾਂ ਸਿਹਤ ਬੀਮਾ ਨਾ ਮਿਲਣ ਕਾਰਨ ਚਿੰਤਤ 17/05/2022 09:51 ...
ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਤੋਂ ਦਿੱਤਾ ਅਸਤੀਫਾ 16/05/2022 09:00 ...
ਪੰਜਾਬ ਸਰਕਾਰ ਵਲੋਂ 8 ਪ੍ਰਮੁੱਖ ਸਿਆਸੀ ਆਗੂਆਂ ਦੀ ਸੁਰੱਖਿਆ 'ਚ ਕਟੌਤੀ 13/05/2022 08:01 ...
ਫੈਡਰਲ ਚੋਣਾਂ 2022: ਛੋਟੇ ਕਾਰੋਬਾਰੀ ਆਉਣ ਵਾਲੀ ਸਰਕਾਰ ਤੋਂ ਕਰ ਰਹੇ ਹਨ ਵਧੇਰੇ ਸਹਾਇਤਾ ਦੀ ਮੰਗ 13/05/2022 06:20 ...
View More