Coming Up Mon 9:00 PM  AEDT
Coming Up Live in 
Live
Punjabi radio

ਕੀ ਕੋਵਿਡ-19 ਰੋਧਕ ਟੀਕਾ ਸੁਰੱਖਿਅਤ ਅਤੇ ਅਸਰਦਾਰ ਹੈ?

ਸਿਡਨੀ ਨਿਵਾਸੀ ਡਾ. ਕਮਲ ਪ੍ਰਕਾਸ਼ ਸਿੰਘ Source: Kamal Parkash Singh

ਆਸਟਰੇਲੀਆ ਇਸ ਮਹੀਨੇ ਆਪਣੀ ਕੋਵਿਡ -19 ਰੋਧਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸਦਾ ਉਦੇਸ਼ ਵੱਧ ਤੋਂ ਵੱਧ ਆਸਟਰੇਲੀਆਈ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾ ਲਾਓਣਾ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਟੀਕੇ ਅਸਰਦਾਰ ਹਨ? ਇਸ ਮਹੱਤਵਪੂਰਨ ਵਿਸ਼ੇ ਤੇ ਰੌਸ਼ਨੀ ਪਾ ਰਹੇ ਹਨ ਸਿਡਨੀ ਦੇ ਡਾ. ਕਮਲ ਪ੍ਰਕਾਸ਼ ਸਿੰਘ।

ਆਸਟ੍ਰੇਲੀਆ ਦੇ ਮੈਡੀਕਲ ਮਾਮਲਿਆਂ ਸੰਬੰਧੀ ਨਿਗਰਾਨ ਅਦਾਰੇ, ਥੇਰਾਪਿਯੂਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਨੇ ਫਾਈਜ਼ਰ, ਮੋਡਰਨਾ ਅਤੇ ਐਸਟਰਾ-ਜ਼ੈਨਿਕਾ ਟੀਕਿਆ ਲਈ ਮੰਨਜ਼ੂਰੀ ਦੇ ਦਿੱਤੀ ਹੈ।

ਕਈ ਪ੍ਰਾਪਤ ਹੋਈਆਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਅਲੱਗ-ਅਲੱਗ ਕੰਪਨੀਆਂ ਵਲੋਂ ਬਣਾਏ ਗਏ ਟੀਕਿਆਂ ਦੀ ਕਾਮਯਾਬੀ ਵੱਖੋ -ਵੱਖਰੀ ਹੈ। ਜਿੱਥੇ ਫਾਈਜ਼ਰ ਅਤੇ ਮੋਡਰਨਾ ਦੇ ਟੀਕੇ 95 ਫ਼ੀ ਸਦ ਤੱਕ ਪ੍ਰਭਾਵਸ਼ੀਲ ਹੈ, ਉੱਥੇ ਐਸਟਰਾ-ਜ਼ੈਨੀਕਾ ਨੂੰ 65 ਫ਼ੀ ਸਦ ਤੱਕ ਕਾਰਗਰ ਮੰਨਿਆ ਗਿਆ ਹੈ।


ਖ਼ਾਸ ਨੁਕਤੇ:

  • ਥੇਰਾਪਿਯੂਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਫਾਈਜ਼ਰ, ਮੋਡਰਨਾ ਅਤੇ ਐਸਟਰਾ-ਜ਼ੈਨਿਕਾ ਟੀਕਿਆਂ ਲਈ ਦਿੱਤੀ ਮੰਨਜ਼ੂਰੀ
  • ਫਾਈਜ਼ਰ ਅਤੇ ਮੋਡਰਨਾ ਟੀਕੇ 95 ਫ਼ੀ ਸਦ ਤੱਕ ਅਤੇ ਐਸਟਰਾ-ਜ਼ੈਨੀਕਾ 65 ਫ਼ੀ ਸਦ ਤੱਕ ਕਾਰਗਰ
  • 'ਟੀਕਾ ਲਵਾਉਣਾ ਲਾਹੇਵੰਦ ਹੈ, ਇਸ ਨਾਲ਼ ਕੋਵਿਡ-19 ਦਾ ਅਸਰ ਜ਼ਰੂਰ ਘਟੇਗਾ, ਜਾਨਾਂ ਬੱਚ ਸਕਣਗੀਆਂ, ਲਾਗ ਵੀ ਘੱਟ ਫੈਲੇਗੀ': ਡਾ. ਕਮਲ ਪ੍ਰਕਾਸ਼ ਸਿੰਘ

ਕੋਵਿਡ-19 ਰੋਧਕ ਟੀਕੇ ਨੂੰ ਚਾਰ ਹਫਤਿਆਂ ਦੇ ਫਰਕ ਨਾਲ ਦੋ ਵਾਰ ਦਿੱਤਾ ਜਾਣਾ ਹੈ।

“ਬੇਸ਼ਕ ਹੋਰਨਾ ਲਾਗਾਂ ਵਾਲੇ ਟੀਕਿਆਂ ਵਾਂਗ ਕੋਵਿਡ-19 ਰੋਧਕ ਟੀਕਾ ਵੀ 100 ਫ਼ੀ ਸਦ ਰੱਖਿਅਕ ਨਹੀ ਸਾਬਤ ਹੋਵੇਗਾ, ਪਰ ਫ਼ੇਰ ਵੀ, ਇਸ ਨਾਲ ਬਿਮਾਰੀ ਦੀ ਗੰਭੀਰਤਾ ਤਾਂ ਕਾਫੀ ਹੱਦ ਤੱਕ ਘੱਟ ਹੀ ਜਾਂਦੀ ਹੈ । ਜਦੋਂ ਵੀ ਇਹ ਟੀਕਾ ਉਪਲਬਧ ਹੁੰਦਾ ਹੈ, ਮੈਂ ਤੁਰੰਤ ਹੀ ਇਸ ਨੂੰ ਲਗਵਾਉਣਾ ਚਾਹਾਂਗਾ," ਸਿਡਨੀ ਨਿਵਾਸੀ ਡਾ. ਕਮਲ ਪ੍ਰਕਾਸ਼ ਸਿੰਘ ਨੇ ਐਸਬੀ ਐਸ ਪੰਜਾਬੀ ਨਾਲ਼ ਗੱਲਬਾਤ ਕਰਦੇ ਹੋਏ ਕਿਹਾ।

ਡਾ. ਸਿੰਘ ਨੇ ਟੀਕੇ ਦੀ ਸਮਰੱਥਾ ਨੂੰ ਸਮਝਾਉਂਦੇ ਹੋਏ ਕਿਹਾ, “ਅਜੇ ਇਹ ਸਾਫ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੋਵਿਡ-19 ਰੋਧਕ ਟੀਕਾ ਲਗਵਾਉਣ ਨਾਲ਼ ਇਹ ਮਹਾਂਮਾਰੀ ਨਹੀਂ ਹੋਵੇਗੀ, ਪਰ ਇਹ ਜ਼ਰੂਰ ਹੈ ਕਿ ਇਸ ਟੀਕੇ ਨਾਲ ਇਸ ਬਿਮਾਰੀ ਦਾ ਅਸਰ ਘੱਟ ਹੋ ਸਕੇਗਾ, ਅਤੇ ਜਾਨਾਂ ਬੱਚ ਸਕਣਗੀਆਂ। ਨਾਲ਼ ਹੀ, ਇਹ ਲਾਗ ਦੂਜਿਆਂ ਤੱਕ ਵੀ ਘੱਟ ਫੈਲੇਗੀ।"

Australian Prime Minister Scott Morrison holds up a COVID19 vaccination leaflet as speaks to the media during a press conference at Parliament House in Canberra, Thursday, February 4, 2021. (AAP Image/Lukas Coch) NO ARCHIVING
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਕੋਵਿਡ-19 ਟੀਕਾਕਰਣ ਮੁਹਿੰਮ ਦਾ ਪਰਚਾ ਦਿਖਾਉਂਦੇ ਹੋਏ।
AAP
 

ਡਾ. ਸਿੰਘ ਨੇ ਇਸ ਵਿਸ਼ੇ ਤੇ ਹੋਰ ਰੌਸ਼ਨੀ ਪਾਉਂਦੇ ਹੋਏ ਦੱਸਿਆ, “ਟੀਜੀਏ ਵੱਲੋਂ ਦਿੱਤੀ ਗਈ ਇਹ ਮਨਜ਼ੂਰੀ ਹੰਗਾਮੀ ਹਾਲਾਤ ਕਾਰਨ ਨਹੀਂ, ਬਲਕਿ, ਸਾਰੇ ਤੱਥਾਂ ਉੱਤੇ ਪੂਰਾ ਗ਼ੌਰ ਕਰਨ ਤੋਂ ਬਾਅਦ ਹੀ ਦਿੱਤੀ ਗਈ ਹੈ।"

ਇਸ ਟੀਕੇ ਨੂੰ ਲਗਵਾਉਣ ਤੋਂ ਪਹਿਲਾਂ ਕਿਹੜੀਆਂ ਖ਼ਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੇਗਾ।

ਡਾ. ਸਿੰਘ, ਜੋ ਕਿ ਹਰ ਰੋਜ਼ ਕਈ ਪ੍ਰਕਾਰ ਦੇ ਮਰੀਜ਼ਾਂ ਨਾਲ ਵਰਤਦੇ ਹਨ, ਮੰਨਦੇ ਹਨ ਕਿ ਉਹਨਾਂ ਲਈ ਇਹ ਟੀਕਾ ਲਗਵਾਉਣਾ ਕਾਫੀ ਲਾਹੇਵੰਦ ਰਹੇਗਾ।

"ਮੈਂ ਆਪਣੀ, ਪਰਵਿਾਰ ਅਤੇ ਸਮਾਜ ਦੀ ਸੁਰੱਖਿਆ ਲਈ ਕੋਵਿਡ-19 ਟੀਕਾ ਲਗਵਾਉਣਾ ਚਾਹਾਂਗਾ," ਉਨ੍ਹਾਂ ਨੇ ਆਖਿਆ। 

ਡਾ. ਸਿੰਘ ਨੇ ਪੰਜਾਬੀ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ, “ਆਪਣੀ ਵਾਰੀ ਆਉਣ ਤੇ ਇਹ ਟੀਕਾ ਜ਼ਰੂਰ ਲਗਵਾਉ, ਅਤੇ ਉਸ ਤੋਂ ਬਾਅਦ ਵੀ ਸਮਾਜਿਕ ਦੂਰੀਆਂ ਅਤੇ ਸਫ਼ਾਈ ਵਾਲੀਆਂ ਸਾਵਧਾਨੀਆਂ ਜ਼ਰੂਰ ਵਰਤਦੇ ਰਹੋ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਕੀ ਕੋਵਿਡ-19 ਰੋਧਕ ਟੀਕਾ ਸੁਰੱਖਿਅਤ ਅਤੇ ਅਸਰਦਾਰ ਹੈ? 11/02/2021 10:00 ...
SBS Punjabi Australia News: Friday 3 Dec 2021 03/12/2021 11:50 ...
'83' is not just a movie, but a tribute to the iconic moment in cricket history, says Ranveer Singh 03/12/2021 05:00 ...
India Diary: Akali Dal leader Manjinder Singh Sirsa joins BJP, resigns as Delhi gurdwara body chief 03/12/2021 08:15 ...
'The evolution of a cricket fan': Professor explores his immigrant journey through the sport 03/12/2021 11:10 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
SBS Punjabi Australia News: Thursday 2 Dec 2021 02/12/2021 10:54 ...
Report reveals in children growing up in Australia at a financial, economic, and linguistic disadvantage 02/12/2021 07:50 ...
SBS Punjabi Australia News: Wednesday 1st Dec 2021 01/12/2021 10:00 ...
Canberra's workplace culture revealed in new report 01/12/2021 07:33 ...
View More