Coming Up Wed 9:00 PM  AEDT
Coming Up Live in 
Live
Punjabi radio

ਬਤੌਰ ਨਿਰਦੇਸ਼ਕ ਨਵੀਂ ਪਾਰੀ ਦੀ ਸ਼ੁਰੂਆਤ 'ਚ ਪੰਜਾਬੀ ਫ਼ਿਲਮ ਅਦਾਕਾਰ ਯੋਗੇਸ਼ ਛਾਬੜਾ

Actor-Director Yogesh Chhabra recently awarded by Indian-Australian community. Source: SBS

ਪੰਜਾਬੀ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਛਾਪ ਛੱਡਣ ਵਾਲੇ ਯੋਗੇਸ਼ ਛਾਬੜਾ ਇਕ ਜਾਣਿਆ ਪਛਾਣਿਆ ਨਾਂਅ ਹੈ. ਤਿੰਨ ਦਰਜਨ ਦੇ ਕਰੀਬ ਹਿੰਦੀ ਪੰਜਾਬੀ ਫ਼ਿਲਮ 'ਚ ਕੰਮ ਕਰ ਚੁੱਕੇ ਯੋਗੇਸ਼ ਛਾਬੜਾ ਹੁਣ ਨਿਰਦੇਸ਼ਨ ਦੇ ਖੇਤਰ ਵਿਚ ਹੱਥ ਅਜ਼ਮਾ ਰਹੇ ਨੇ. ਇਹਨੀ ਦਿਨੀਂ ਸ਼੍ਰੀ ਛਾਬੜਾ ਆਪਣੀ ਨਵੀਂ ਪੰਜਾਬੀ ਫ਼ਿਲਮ ਦੇ ਸਿਲਸਲੇ 'ਚ ਆਸਟ੍ਰੇਲੀਆ ਆਏ ਹੋਏ ਹਨ.

 

 ਯੋਗੇਸ਼ ਛਾਬੜਾ ਨੇ ਵਿਨੋਦ ਖੰਨਾ ਨਾਲ 1971 'ਚ 'ਮੇਰੇ ਅਪਣੇ', ਸਾਲ 1973 'ਚ  ਅਮਿਤਾਭ ਬੱਚਣ ਨਾਲ 'ਨਮਕ ਹਰਾਮ' ਤੋਂ ਇਲਾਵਾ 'ਜ਼ਹਿਰੀਲਾ ਇਨਸਾਨ' ''ਫੌਜੀ', 'ਗੁਮਰਾਹ' ਆਦਿ ਜਿਹੀਆਂ  ਫ਼ਿਲਮਾਂ  ਵਿਚ ਚੰਗੇ ਰੋਲ ਨਿਭਾਉਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕੀਤਾ।

 

ਸਾਲ 1981 'ਚ ਉਸ ਵੇਲੇ ਦੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਸਿਤਾਰੇ ਮਿਹਰ ਮਿੱਤਲ ਨੇ ਓਹਨਾ ਨੂੰ 'ਮਾਂ ਸ਼ੇਰਾਂ ਵਾਲੀ' ਫ਼ਿਲਮ 'ਚ ਮੁੱਖ ਕਿਰਦਾਰ ਚ ਲਿਆ. ਫ਼ਿਲਮ ਹਿੱਟ ਹੋ ਗਈ, ਅਤੇ ਯੋਗੇਸ਼ ਨੇ ਫਿਰ ਇਕ ਤੋਂ ਬਾਅਦ ਇਕ ਲਗਾਤਾਰ ਸੁਪਰਹਿੱਟ ਫ਼ਿਲਮਾਂ 'ਚ ਦਸਤਕ ਦਿੱਤੀ। 'ਵਲੈਤੀ ਬਾਬੂ' ਫ਼ਿਲਮ ਬਣਾਉਣ ਵੇਲੇ ਯੋਗੇਸ਼ ਨੇ ਅਮਿਤਾਭ ਬੱਚਨ ਨਾਲ ਨੇੜੇਲੇ ਸੰਬੰਧਾਂ ਦਾ ਫਾਇਦਾ ਚੁੱਕਦਿਆਂ ਉਹਨਾਂ ਨੂੰ ਫਿਲਮ 'ਚ ਇਕ ਰੋਲ ਦੀ ਪੇਸ਼ਕਸ਼ ਕੀਤੀ। ਬਤੌਰ 'ਜੱਗਾ ਟਾਂਗੇ ਵਾਲਾ' ਦਾ ਰੋਲ ਨਿਭਾਉਂਦੇ ਹੋਏ ਇਹ ਅਮਿਤਾਭ ਇਕ ਇਕਲੌਤੀ ਪੰਜਾਬੀ ਫ਼ਿਲਮ ਸੀ.

 

 

actor
Flicker/SBS

'ਸਰਪੰਚ', 'ਲਾਜੋ' 'ਪਟਵਾਰੀ', 'ਨੈਣ ਪ੍ਰੀਤੋ ਦੇ', 'ਬਟਵਾਰਾ', ਵੈਰੀ ਜੱਟ ਆਦਿ ਫ਼ਿਲਮਾਂ ਚ ਬੇਹਤਰੀਨ ਅਦਾਕਾਰੀ ਕਰਨ ਵਾਲੇ ਯੋਗੇਸ਼ ਛਾਬੜਾ ਹੁਣ ਬਤੌਰ ਨਿਰਦੇਸ਼ਕ 'ਜੈ ਮਾਂ ਸ਼ੇਰਾਂ ਵਾਲੀ' ਦਾ ਨਵਾਂ ਰੂਪ ਬਣਾਉਣ ਲਈ ਆਸਟ੍ਰੇਲੀਆ ਆਏ ਹਨ, ਅਤੇ ਆਪਣੀ ਫ਼ਿਲਮ 'ਚਲੋ ਬੁਲਾਵਾ ਆਇਆ ਹੈ' ਉੱਤੇ ਕੰਮ ਕਰ ਰਹੇ ਨੇ.   

 

Coming up next

# TITLE RELEASED TIME MORE
ਬਤੌਰ ਨਿਰਦੇਸ਼ਕ ਨਵੀਂ ਪਾਰੀ ਦੀ ਸ਼ੁਰੂਆਤ 'ਚ ਪੰਜਾਬੀ ਫ਼ਿਲਮ ਅਦਾਕਾਰ ਯੋਗੇਸ਼ ਛਾਬੜਾ 06/12/2017 16:18 ...
SBS Punjabi Australia News: Tuesday 18 Jan 2022 18/01/2022 13:38 ...
SBS Punjabi Australia News: Monday 17 Jan 2022 17/01/2022 10:45 ...
How business and leisure travel will change after the pandemic 17/01/2022 13:09 ...
SBS Punjabi Australia News: Friday 14 Jan 2022 14/01/2022 13:31 ...
PM Modi security lapse: Supreme Court ex-judge Indu Malhotra to head probe panel 14/01/2022 08:37 ...
ਆਸਟ੍ਰੇਲੀਆ ਵਿੱਚ 5-11 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ 14/01/2022 09:53 ...
SBS Punjabi Australia News: Thursday 13 Jan 2022 13/01/2022 10:28 ...
Child vaccines launch in Australia 13/01/2022 09:53 ...
SBS Punjabi Australia News: Wednesday 12th Jan 2022 12/01/2022 10:00 ...
View More