Coming Up Tue 9:00 PM  AEST
Coming Up Live in 
Live
Punjabi radio

'ਆਇਲਟਸ ਵਧੂ': ਵਿਦੇਸ਼ ਜਾਣ ਲਈ ਵਿਆਹਾਂ ਦਾ ਵਪਾਰੀਕਰਨ

Source: Getty Images

ਭਾਰਤ ਦੇ ਪੰਜਾਬ ਸੂਬੇ ਵਿੱਚ ਗੈਰਕਾਨੂੰਨੀ ਢੰਗ ਨਾਲ ਵੀਜ਼ਾ ਲੈਣ ਲਈ ਵਿਆਹਾਂ ਦਾ ਵਪਾਰੀਕਰਨ ਹੋ ਰਿਹਾ ਹੈ। ਅੰਗਰੇਜ਼ੀ ਦੇ ਮਾਪਦੰਡ ਆਇਲਟਸ ਟੈਸਟ ਵਿਚੋਂ ਚੰਗਾ ਸਕੋਰ ਲੈਣ ਵਾਲੀਆਂ ਗਰੀਬ ਕੁੜੀਆਂ ਨੂੰ ਝੂਠੇ ਵਿਆਹਾਂ ਜ਼ਰੀਏ ਵਿਦੇਸ਼ ਭੇਜਣ ਲਈ ਖਰਚਾ ਕਰਕੇ ਬਦਲੇ ਵਿੱਚ ਲੜਕੇ ਨੂੰ ਪਾਰਟਨਰ ਵੀਜ਼ਾ ਲਵਾਉਣ ਦਾ ਚਿੰਤਾਜਨਕ ਰੁਝਾਨ ਦੇਖਣ ਨੂੰ ਮਿਲਿਆ ਹੈ।

ਪੰਜਾਬ ਦੇ ਅਖਬਾਰਾਂ ਤੇ ਹੋਰ ਮੀਡੀਆ ਸਾਧਨਾਂ ਜ਼ਰੀਏ ਫ਼ਰਜ਼ੀ ਵਿਆਹਾਂ ਲਈ ਛਪਦੇ ਇਸ਼ਤਿਹਾਰ ਚਿੰਤਾ ਦਾ ਕਾਰਣ ਬਣਦੇ ਜਾ ਰਹੇ ਹਨ।

ਇਹਨਾਂ ਇਸ਼ਤਿਹਾਰਾਂ ਦੁਆਰਾ ਗਰੀਬ ਪਰਿਵਾਰ ਦੀ ਹੁਸ਼ਿਆਰ ਕੁੜੀ ਜਿਸਦਾ ਆਇਲਟਸ ਟੈਸਟ ਵਿਚੋਂ ਚੰਗਾ ਸਕੋਰ ਹੋਵੇ ਜਾਂ ਉਹ ਲੈ ਸਕਦੀ ਹੋਵੇ ਨੂੰ ਫ਼ਰਜ਼ੀ ਵਿਆਹ ਲਈ ਸੱਦਾ ਦਿੱਤਾ ਜਾਂਦਾ ਹੈ।

'ਆਇਲਟਸ ਵਿੱਚ ਚੰਗੇ ਸਕੋਰ ਵਾਲੀ ਲੜਕੀ ਦੀ 'ਕਾਂਟਰੈਕਟ ਮੈਰਿਜ' ਲਈ ਤਲਾਸ਼ ਹੈ, ਵਿਦੇਸ਼ ਜਾਣ ਦਾ ਖਰਚਾ ਮੁੰਡੇ ਵਾਲੇ ਕਰਨਗੇ' - ਇੱਕ ਅਖਬਾਰੀ ਇਸ਼ਤਿਹਾਰ

ਇਹ ਸੌਦੇਬਾਜ਼ੀ ਦੁਤਰਫ਼ਾ ਹੁੰਦੀ ਹੈ, ਗਰੀਬ ਕੁੜੀ ਦਾ ਬਿਨਾਂ ਪੈਸੇ ਲਾਇਆ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੁੰਦਾ ਹੈ ਤੇ ਦੂਸਰੇ ਪਾਸੇ ਘੱਟ ਪੜ੍ਹੇ-ਲਿਖੇ ਨਾ-ਕਾਬਿਲ ਲੜਕੇ ਲਈ ਪਾਰਟਨਰ ਵੀਜ਼ੇ ਜ਼ਰੀਏ ਵਿਦੇਸ਼ ਪਹੁੰਚਣਾ ਸੰਭਵ ਹੋ ਜਾਂਦਾ ਹੈ।

ਇਹਨਾਂ ਵਿਆਹਾਂ ਦਾ ਜਿਆਦਾ ਚਲਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਪਾਇਆ ਗਿਆ ਹੈ। ਪਰ ਏਹੋ ਜਿਹੇ ਝੂਠੇ ਵਿਆਹ ਅਕਸਰ ਵਿਵਾਦ ਦਾ ਕਰਨ ਬਣਦੇ ਹਨ। ਕੁਝ ਵਿਆਹਾਂ ਵਿੱਚ ਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵੀ ਸੁਨਣ ਨੂੰ ਮਿਲੀਆਂ ਹਨ।

ਹੋਰ ਜਾਣਕਾਰੀ ਲਈ ਸੁਣੋ ਪ੍ਰੀਤਇੰਦਰ ਗਰੇਵਾਲ ਦੀ ਇਹ ਖਾਸ ਰਿਪੋਰਟ...

Read this story in English:

Foreign dreams are sold in Punjab in the name of fake marriages that are often termed as ‘contract marriages’.

There is a growing concern of sham marriage advertisements that appear regularly in the media outlets in Punjab.

The advertisements target ‘would be brides’ who score good grades in International English Language Testing Systems (IELTS) exam and have dreams to travel to foreign shores.

Known as ‘IELTS brides’ – the young women are used to get student and partner visas to countries like Australia and New Zealand.

The fake set-up or marriage arrangement helps young women from poor families travel to foreign countries with all the expenses being paid by their in-laws.

In return, the fake groom gets a partner visa that eventually turns out to be a pathway of residency.

Now there are concerns of brides suffering from domestic violence on this new ‘business’ of illegal immigration.

There is also a trend of cases of domestic violence being reported if foreign dreams fail to take off after marriage.

SBS Punjabi’s Preetinder Grewal has more in this audio report…

Follow SBS Punjabi on Facebook and Twitter.

Coming up next

# TITLE RELEASED TIME MORE
'ਆਇਲਟਸ ਵਧੂ': ਵਿਦੇਸ਼ ਜਾਣ ਲਈ ਵਿਆਹਾਂ ਦਾ ਵਪਾਰੀਕਰਨ 21/03/2018 03:43 ...
SBS Punjabi Australia News: Monday 16 May 2022 16/05/2022 11:53 ...
ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਤੋਂ ਦਿੱਤਾ ਅਸਤੀਫਾ 16/05/2022 09:00 ...
What impact will housing have on the election result? 16/05/2022 06:26 ...
Prescribing parkruns not pills: New ways to improve post-pandemic health 16/05/2022 06:46 ...
SBS Punjabi Australia News: Friday 13 May 2022 13/05/2022 13:11 ...
ਪੰਜਾਬ ਸਰਕਾਰ ਵਲੋਂ 8 ਪ੍ਰਮੁੱਖ ਸਿਆਸੀ ਆਗੂਆਂ ਦੀ ਸੁਰੱਖਿਆ 'ਚ ਕਟੌਤੀ 13/05/2022 08:01 ...
Families desperate to find ‘adequate' health cover for visitor visa holders 70 and over 13/05/2022 08:18 ...
ਫੈਡਰਲ ਚੋਣਾਂ 2022: ਛੋਟੇ ਕਾਰੋਬਾਰੀ ਆਉਣ ਵਾਲੀ ਸਰਕਾਰ ਤੋਂ ਕਰ ਰਹੇ ਹਨ ਵਧੇਰੇ ਸਹਾਇਤਾ ਦੀ ਮੰਗ 13/05/2022 06:20 ...
Small business asks for more support from an incoming government 13/05/2022 06:19 ...
View More