Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਫਿਰ ਕਰਵਾਇਆ ਜਾ ਰਿਹਾ ਹੈ ਸਿਡਨੀ ਦਾ ਮਸ਼ਹੂਰ ਵਿਸਾਖੀ ਮੇਲਾ

Sydney's famous Visakhi Mela is back after 2 years. Source: Harkirat Sandhar

ਹਰ ਸਾਲ ਸਿਡਨੀ ਵਿੱਚ ਕਰਵਾਏ ਜਾਣ ਵਾਲ਼ਾ ਵਿਸਾਖੀ ਮੇਲਾ ਮਿਤੀ 23 ਮਈ ਨੂੰ ਬਲੈਕਟਾਊਨ ਸ਼ੋਅ ਗਰਾਂਊਂਡਜ਼ ਵਿੱਚ ਕਰਵਾਇਆ ਜਾ ਰਿਹਾ ਹੈ। ਕਰੋਨਾਵਾਇਰਸ ਮਹਾਂਮਾਰੀ ਕਾਰਨ ਪਿਛਲੇ ਦੋ ਸਾਲ ਤੋਂ ਇਹ ਮੇਲਾ ਨਹੀਂ ਕਰਵਾਇਆ ਗਿਆ ਸੀ।

ਸਿਡਨੀ ਤੋਂ  ਪ੍ਰਸਿੱਧ ਪੰਜਾਬੀ ਲੋਕ-ਗਾਇਕ ਦਵਿੰਦਰ ਸਿੰਘ ਧਾਰੀਆ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਕੋਵਿਡ-19 ਮਹਾਂਮਾਰੀ ਕਾਰਨ ਜਨਤਕ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਹਰ ਸਾਲ ਕਰਵਾਇਆ ਜਾਣ ਵਾਲਾ ਵਿਸਾਖੀ ਮੇਲਾ ਵੀ ਦੋ ਢਾਈ ਸਾਲ ਤੱਕ ਰੋਕਣਾ ਪਿਆ ਸੀ”।

“ਪਰ ਹੁਣ ਜਿਵੇਂ ਜਿਵੇਂ ਹਾਲਾਤ ਸੁਧਰਦੇ ਜਾ ਰਹੇ ਹਨ, ਸਿਡਨੀ ਸਮੇਤ ਆਸਟ੍ਰੇਲੀਆ ਦੇ ਹੋਰਨਾਂ ਭਾਗਾਂ ਵਿੱਚ ਬੰਦਸ਼ਾਂ ਨਰਮ ਕੀਤੀਆ ਜਾ ਰਹੀਆਂ ਹਨ, ਤਾਂ ਅਸੀਂ ਸੋਚਿਆ ਕਿ ਕਿਉਂ ਨਾ ਪੰਜਾਬੀਆਂ ਦਾ ਇੱਕ ਵਾਰ ਫੇਰ ਤੋਂ ਮਨੋਰੰਜਨ ਕੀਤਾ ਜਾਵੇ”।

visakhi mela
Be ready to get entertained with Punjabi culture
Harkirat Sandhar

ਦੋ ਸਾਲਾ ਦੇ ਅੰਤਰ ਤੋਂ ਬਾਅਦ ਸਿਡਨੀ ਦੇ ਬਲੈਕਟਾਊਨ ਵਿੱਚ ਮਿਤੀ 23 ਮਈ ਦਿਨ ਐਤਵਾਰ ਨੂੰ ਪੂਰੇ ਦਿਨ ਲਈ ਵਿਸਾਖੀ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।

ਸ਼੍ਰੀ ਧਾਰੀਆ ਨੇ ਦੱਸਿਆ, “ਪਹਿਲਾਂ ਕਰਵਾਏ ਜਾਂਦੇ ਰਹੇ ਮੇਲਿਆਂ ਦੀ ਤਰਾਂ ਇਸ ਸਾਲ ਦੇ ਮੇਲੇ ਵਿੱਚ ਵੀ ਰਵਾਇਤੀ ਲੋਕ ਗਾਇਕੀ, ਗਿੱਧੇ, ਭੰਗੜੇ ਸਮੇਤ ਪੰਜਾਬ ਦੀਆਂ ਪ੍ਰਚੱਲਤ ਖੇਡਾਂ ਵੀ ਕਰਵਾਈਆਂ ਜਾਣਗੀਆਂ। ਹਰ ਪ੍ਰਕਾਰ ਦੇ ਖਾਣਿਆਂ ਅਤੇ ਕਪੜਿਆਂ ਦੀਆਂ ਦੁਕਾਨਾਂ ਵੀ ਜੋਰ-ਸ਼ੋਰ ਨਾਲ ਸੱਜਣਗੀਆਂ”।

“ਕਿਉਂਕਿ ਬੱਚੇ ਸਾਡਾ ਭਵਿੱਖ ਬਣਦੇ ਹਨ, ਇਸ ਲਈ ਅਸੀਂ ਖਾਸ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਅਤੇ ਨੌਜਵਾਨਾਂ ਦੀਆਂ ਜਿਆਦਾ ਪੇਸ਼ਕਾਰੀਆਂ ਲਿਆਈਏ”।

ਇਸ ਸਾਲ ਦੇ ਮੇਲੇ ਵਿੱਚ ਕਈਆਂ ਹੋਰਨਾਂ ਤੋਂ ਅਲਾਵਾ, ਯੂਨਿਸੇਫ ਅਤੇ ਰੈਡ ਕਰਾਸ ਅਦਾਰਿਆਂ ਵਲੋਂ ਵੀ ਖਾਸ ਤੌਰ ‘ਤੇ ਭਾਗ ਲਿਆ ਜਾਣਾ ਹੈ।

ਯੂਨਿਸੇਫ ਅਦਾਰੇ ਵਲੋਂ ਭਾਰਤ ਵਿੱਚ ਕਰੋਨਾਵਾਇਰਸ ਨਾਲ ਜੂਝ ਰਹੇ ਲੋਕਾਂ ਲਈ ਮੱਦਦ ਕਰਨ ਵਾਸਤੇ ਦਾਨ ਵਜੋਂ ਰਾਸ਼ੀ ਇਕੱਠੀ ਕੀਤੀ ਜਾਣੀ ਹੈ।

“ਅਸੀਂ ਪੰਜਾਬੀਆਂ ਤੱਕ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਫੈਲਾਣੀ ਚਾਹੁੰਦੇ ਹਾਂ। ਇਸ ਲਈ ਸਾਰੇ ਦਿਨ ਲਈ ਰੈੱਡ ਕਰਾਸ ਅਦਾਰੇ ਨੂੰ ਉਚੇਚਾ ਤੌਰ ਤੇ ਵਿਸਾਖੀ ਮੇਲੇ ਵਿੱਚ ਬੁਲਾਇਆ ਗਿਆ ਹੈ”, ਸ਼੍ਰੀ ਧਾਰੀਆ ਨੇ ਕਿਹਾ ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਫਿਰ ਕਰਵਾਇਆ ਜਾ ਰਿਹਾ ਹੈ ਸਿਡਨੀ ਦਾ ਮਸ਼ਹੂਰ ਵਿਸਾਖੀ ਮੇਲਾ 19/05/2021 10:00 ...
ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਵਿੱਚ ਦੇਰੀ ਕਾਰਨ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ 08/12/2021 12:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
View More